You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਤੇ ਪਲਾਜ਼ਮਾ ਥੈਰੇਪੀ: ਪਲਾਜ਼ਮਾ ਡੋਨੇਟ ਕਰਨ ਵਾਲੀ ਕੁੜੀ ਦਾ ਤਜਰਬਾ
- ਲੇਖਕ, ਗੁਰਪ੍ਰੀਤ ਸੈਣੀ
- ਰੋਲ, ਬੀਬੀਸੀ ਪੱਤਰਕਾਰ
ਪਲਾਜ਼ਮਾ ਥੈਰੇਪੀ ਨਾਲ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦੇ ਵੀ ਠੀਕ ਹੋਣ ਦੀ ਉਮੀਦ ਜਾਗੀ ਹੈ। ਇਸ ਥੈਰੇਪੀ ਦੇ ਹੁਣ ਤੱਕ ਦੇ ਟਰਾਇਲ ਦੇ ਕੁਝ ਨਤੀਜੇ ਵੀ ਚੰਗੇ ਨਿਕਲੇ ਹਨ।
ਸਰਕਾਰ ਸਾਰੇ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕਰ ਰਹੀ ਹੈ। ਪਰ ਕਈ ਕਾਰਨਾਂ ਕਰਕੇ ਲੋਕ ਸਾਹਮਣੇ ਨਹੀਂ ਆ ਰਹੇ।
ਅਜਿਹੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਸੁਮਿਤੀ ਸਿੰਘ ਵਰਗੇ ਕੁਝ ਲੋਕ ਇਸਦੇ ਲਈ ਦੂਜਿਆਂ ਨੂੰ ਪ੍ਰੇਰਿਤ ਕਰ ਰਹੇ ਹਨ।
ਇਲਾਜ ਤੋਂ ਬਾਅਦ ਕੋਰੋਨਾਵਾਇਰਸ ਨੂੰ ਹਰਾਉਣ ਵਾਲੀ ਸੁਮਿਤੀ ਨੇ ਹੁਣ ਦੂਜੇ ਮਰੀਜ਼ਾਂ ਨੂੰ ਬਚਾਉਣ ਲਈ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ।
ਦਰਅਸਲ ਫਿਨਲੈਂਡ ਤੋਂ ਪਰਤਣ ਤੋਂ ਬਾਅਦ ਸੁਮਿਤੀ ਨੂੰ ਬੁਖ਼ਾਰ ਹੋਇਆ ਅਤੇ ਫਿਰ ਹਲਕੀ ਖੰਘ ਅਤੇ ਛਾਤੀ ਵਿੱਚ ਟਾਇਟਨੈੱਸ ਦੀ ਸ਼ਿਕਾਇਤ। ਉਨ੍ਹਾਂ ਵਿੱਚ ਕੋਰੋਨਾ ਦੇ ਹਲਕੇ ਲੱਛਣ ਸਨ।
18 ਮਾਰਚ ਨੂੰ ਉਨ੍ਹਾਂ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ 29 ਮਾਰਚ ਨੂੰ ਇਲਾਜ ਤੋਂ ਬਾਅਦ ਉਹ ਠੀਕ ਹੋ ਗਈ।
ਉਨ੍ਹਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ 'ਤੇ ਜਾਣ ਦੀ ਲੋੜ ਨਹੀਂ ਪਈ। ਅਹਿਮਦਾਬਾਦ ਵਿੱਚ ਕੋਰੋਨਾਵਾਇਰਸ ਨੂੰ ਹਰਾ ਕੇ ਠੀਕ ਹੋਣ ਵਾਲੀ ਉਹ ਪਹਿਲੀ ਮਰੀਜ਼ ਸੀ।
ਡਾਕਟਰਾਂ ਨੇ ਦੂਰ ਕੀਤੇ ਖ਼ਦਸ਼ੇ
ਉਸ ਵੇਲੇ ਪਲਾਜ਼ਮਾ ਥੈਰੇਪੀ ਨੂੰ ਲੈ ਕੇ ਐਨੀ ਚਰਚਾ ਨਹੀਂ ਸੀ ਅਤੇ ਨਾ ਹੀ ਇਸਦੇ ਟਰਾਇਲ ਸ਼ੁਰੂ ਹੋਏ ਸਨ। ਪਰ ਠੀਕ ਹੋਣ ਤੋਂ 14 ਦਿਨ ਬਾਅਦ ਜਦੋਂ ਸੁਮਿਤੀ ਫੌਲੋਅਪ ਚੈਕਅਪ ਲਈ ਮੁੜ ਹਸਪਤਾਲ ਆਈ, ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਚਾਹੇ ਤਾਂ ਦੂਜੇ ਕੋਰੋਨਾਵਾਇਰਸ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਡੋਨੇਟ ਕਰ ਸਕਦੀ ਹੈ।
ਸੁਮਿਤੀ ਦੂਜੇ ਮਰੀਜ਼ਾਂ ਅਤੇ ਇਸ ਜੰਗ ਨੂੰ ਲੜ ਰਹੇ ਡਾਕਟਰਾਂ ਦੀ ਮਦਦ ਕਰਨਾ ਚਾਹੁੰਦੀ ਸੀ, ਪਰ ਉਨ੍ਹਾਂ ਦੇ ਅਤੇ ਪਰਿਵਾਰ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਵੀ ਸਨ।
ਪਲਾਜ਼ਮਾ ਵਿੱਚ ਐਂਟੀਬੌਡੀ ਹੁੰਦੀ ਹੈ ਤਾਂ ਕਿਤੇ ਡੋਨੇਸ਼ਨ ਤੋਂ ਬਾਅਦ ਉਨ੍ਹਾਂ ਦਾ ਐਂਟੀਬੌਡੀ ਤਾਂ ਘੱਟ ਨਹੀਂ ਹੋ ਜਾਵੇਗਾ? ਡੋਨੇਸ਼ਨ ਦੀ ਪ੍ਰਕਿਰਿਆ ਕਿਤੇ ਗੁੰਝਲਦਾਰ ਜਾਂ ਦਰਦ ਭਰੀ ਤਾਂ ਨਹੀਂ ਹੋਵੇਗੀ? ਨੀਡਲ ਨਾਲ ਕੋਈ ਇਨਫੈਕਸ਼ਨ ਤਾਂ ਨਹੀਂ ਹੋ ਜਾਵੇਗੀ? ਅਜਿਹੇ ਹੀ ਕਈ ਖਦਸ਼ੇ।
ਪਰ ਡਾਕਟਰਾਂ ਨੇ ਸੁਮਿਤੀ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਨੂੰ ਦੱਸਿਆ ਕਿ ਸਰੀਰ ਬਹੁਤ ਸਾਰੇ ਐਂਟੀਬੌਡੀ ਬਣਾਉਂਦਾ ਹੈ ਅਤੇ ਡੋਨੇਸ਼ਨ ਵਿੱਚ ਠੀਕ ਹੋਏ ਸ਼ਖ਼ਸ ਨਾਲ ਸਿਰਫ਼ ਉਨ੍ਹਾਂ ਦੇ ਐਂਟੀਬੌਡੀ ਦਾ ਛੋਟਾ ਜਿਹਾ ਹਿੱਸਾ ਲਿਆ ਜਾਂਦਾ ਹੈ ਅਤੇ ਇਹ ਬਹੁਤ ਘੱਟ ਸਮੇਂ ਵਿੱਚ ਪੂਰਾ ਹੋ ਜਾਂਦਾ ਹੈ।
ਇਹ ਬਿਲਕੁਲ ਉਸੇ ਤਰ੍ਹਾਂ ਦੀ ਪ੍ਰਕਿਰਿਆ ਹੈ ਜਿਵੇਂ ਬਲੱਡ ਡੋਨੇਸ਼ਨ ਵੇਲੇ ਹੁੰਦੀ ਹੈ ਅਤੇ ਇਸ ਦੌਰਾਨ ਡਿਸਪੋਜ਼ੇਬਲ ਨਿਡਲ ਅਤੇ ਟਿਊਬ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਹਰ ਸ਼ਖ਼ਸ ਲਈ ਨਵਾਂ ਹੀ ਵਰਤਿਆ ਜਾਂਦਾ ਹੈ।
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
500 ਐਮਐਲ ਪਲਾਜ਼ਮਾ ਡੋਨੇਟ ਕੀਤਾ
ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ ਸੁਮਿਤੀ ਦੇ ਸਾਰੇ ਖਦਸ਼ੇ ਦੂਰ ਹੋ ਗਏ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਹੋਰਨਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਪਲਾਜ਼ਮਾ ਡੋਨੇਟ ਕਰੇਗੀ।
ਫਿਰ ਕੀ ਸੀ, ਸੁਮਿਤੀ ਡੋਨੇਸ਼ਨ ਲਈ ਪਹੁੰਚ ਗਈ। ਜਿੱਥੇ ਪਲਾਜ਼ਮਾ ਡੋਨੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ ਉਹ ਹਿੱਸਾ ਕੋਰੋਨਾ ਮਰੀਜ਼ਾਂ ਦੇ ਵਾਰਡ ਤੋਂ ਬਿਲਕੁਲ ਵੱਖਰਾ ਹੁੰਦਾ ਹੈ।
ਸੁਮਿਤੀ ਦੱਸਦੀ ਹੈ ਕਿ ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਵਿੱਚ 30 ਤੋਂ 40 ਮਿੰਟ ਦਾ ਸਮਾਂ ਲੱਗਿਆ ਅਤੇ ਉਨ੍ਹਾਂ ਦਾ 500 ਐਮਐਲ ਪਲਾਜ਼ਮਾ ਲਿਆ ਗਿਆ।
ਇਸ ਤੋਂ ਪਹਿਲਾਂ ਸੁਮਿਤੀ ਨੇ ਕਦੇ ਬਲੱਡ ਡੋਨੇਸ਼ਨ ਨਹੀਂ ਕੀਤਾ ਸੀ। ਉਨ੍ਹਾਂ ਲਈ ਇਹ ਸਭ ਨਵਾਂ ਸੀ। ਪਰ ਉਹ ਕਹਿੰਦੀ ਹੈ ਕਿ ਸਭ ਕੁਝ ਬਹੁਤ ਆਸਾਨੀ ਨਾਲ ਹੋ ਗਿਆ। ਕੁਝ ਮਿੰਟਾਂ ਲਈ ਵਿਚਾਲੇ ਜਿਹੀ ਥੋੜ੍ਹੀ ਘਬਰਾਹਟ ਹੋਈ ਤੇ ਥੋੜ੍ਹਾ ਸਿਰ ਦਰਦ ਹੋਇਆ।
ਪਰ ਡਾਕਟਰਾਂ ਦੀ ਮਦਦ ਨਾਲ ਉਹ ਠੀਕ ਹੋ ਗਿਆ। ਡਾਕਟਰਾਂ ਮੁਤਾਬਕ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ, ਕਿਉਂਕਿ ਬਲੱਡ ਡੋਨੇਸ਼ਨ ਵੇਲੇ ਵੀ ਅਜਿਹਾ ਲਗਦਾ ਹੈ।
ਸੌਖੀ ਪ੍ਰਕਿਰਿਆ
ਸੁਮਿਤੀ ਦੱਸਦੀ ਹੈ ਕਿ ਪਹਿਲਾਂ ਉਨ੍ਹਾਂ ਦਾ ਇੱਕ ਬਲੱਡ ਟੈਸਟ ਹੋਇਆ, ਜਿਸ ਨਾਲ ਦੇਖਿਆ ਗਿਆ ਕਿ ਉਨ੍ਹਾਂ ਦੇ ਸਰੀਰ ਵਿੱਚ ਐਂਟੀਬੌਡੀ ਹਨ ਜਾਂ ਨਹੀਂ, ਉਨ੍ਹਾਂ ਦਾ ਹਿਮੋਗਲੋਬਿਨ ਕਿੰਨਾ ਹੈ, ਐਚਆਈਵੀ ਅਤੇ ਹੈਪੇਟਾਈਟਿਸ ਵਰਗੀ ਕੋਈ ਬਿਮਾਰੀ ਤਾਂ ਨਹੀਂ।
ਸਾਰੀਆਂ ਚੀਜ਼ ਠੀਕ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਪਲਾਜ਼ਮਾ ਡੋਨੇਟ ਕਰਨਾ ਸੀ। ਉਹ ਦੱਸਦੀ ਹੈ ਕਿ ਉਸ ਨੂੰ ਸਿਰਫ਼ ਇੱਕ ਸੂਈ ਲੱਗਣ ਜਿੰਨੀ ਦਰਦ ਹੋਈ।
ਉਨ੍ਹਾਂ ਦੇ ਸਰੀਰ ਵਿੱਚੋਂ ਜੋ ਖ਼ੂਨ ਨਿਕਲ ਰਿਹਾ ਸੀ, ਉਸਦੀ ਟਿਊਬ ਇੱਕ ਮਸ਼ੀਨ ਵਿੱਚ ਜਾ ਰਹੀ ਸੀ। ਉਹ ਮਸ਼ੀਨ ਪਲਾਜ਼ਮਾ (ਪੀਲੇ ਰੰਗ ਦਾ) ਅਤੇ ਖ਼ੂਨ ਨੂੰ ਵੱਖ ਕਰ ਦਿੰਦੀ ਸੀ। ਉਸ ਤੋਂ ਬਾਅਦ ਖ਼ੂਨ ਨੂੰ ਮੁੜ ਉਨ੍ਹਾਂ ਦੇ ਸਰੀਰ ਵਿੱਚ ਭੇਜ ਦਿੱਤਾ ਜਾਂਦਾ ਸੀ।
ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ
ਕਿਸ ਨੂੰ ਮਿਲਿਆ ਸੁਮਿਤੀ ਦਾ ਪਲਾਜ਼ਮਾ
ਸੁਮਿਤੀ ਨੇ 21 ਅਪ੍ਰੈਲ ਨੂੰ ਪਲਾਜ਼ਮਾ ਡੋਨੇਟ ਕੀਤਾ ਸੀ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਨ੍ਹਾਂ ਦਾ ਪਲਾਜ਼ਮਾ ਇੱਕ ਮਰੀਜ਼ ਨੂੰ ਦਿੱਤਾ ਗਿਆ ਹੈ।
ਜਿਸ ਤੋਂ ਬਾਅਦ ਮਰੀਜ਼ ਦੀ ਹਾਲਤ ਸਥਿਰ ਹੈ। ਮਰੀਜ਼ਾਂ ਨੂੰ ਇਸ ਨਾਲ ਕਿੰਨਾ ਜ਼ਿਆਦਾ ਫਾਇਦਾ ਮਿਲਿਆ ਹੈ, ਅਜੇ ਇਸਦਾ ਪਤਾ ਲੱਗਣ ਵਿੱਚ ਥੋੜ੍ਹਾ ਸਮਾਂ ਹੋਰ ਲੱਗੇਗਾ।
ਕੋਈ ਵੀ ਦਾਨ ਕਰ ਸਕਦਾ ਹੈ ਪਲਾਜ਼ਮਾ
ਕੋਰੋਨਾਵਾਇਰਸ ਨਾਲ ਠੀਕ ਹੋਏ ਕਿਸੇ ਵੀ ਸ਼ਖ਼ਸ ਵਿੱਚ ਜੇਕਰ ਐਂਟੀਬੌਡੀ ਮਿਲਦੀ ਹੈ, ਕੋਈ ਦਵਾਈ ਨਹੀਂ ਚੱਲ ਰਹੀ ਹੈ, ਕੋਈ ਹੋਰ ਬਿਮਾਰੀ ਨਹੀਂ ਹੈ ਤਾਂ ਉਹ ਪਲਾਜ਼ਮਾ ਡੋਨੇਟ ਕਰਨ ਲਈ ਅੱਗੇ ਆ ਸਕਦਾ ਹੈ।
ਸੁਮਿਤੀ ਕਹਿੰਦੀ ਹੈ, "ਕੋਰੋਨਾ ਮਰੀਜ਼ ਨੂੰ 10 ਤੋਂ 20 ਦਿਨ ਹਸਪਤਾਲ ਵਿੱਚ ਭਰਤੀ ਰਹਿਣਾ ਪੈਂਦਾ ਹੈ। ਇਸ ਦੌਰਾਨ ਹਰ ਦੋ ਜਾਂ ਤਿੰਨ ਦਿਨ ਵਿੱਚ ਖ਼ੂਨ ਟੈਸਟ ਕੀਤਾ ਜਾਂਦਾ ਹੈ। ਇਹ ਸਭ ਬਹੁਤ ਅਸਹਿਜ ਹੁੰਦਾ ਹੈ।"
"ਕੋਈ ਵੀ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ। ਪਰ ਜਦੋਂ ਤੁਸੀਂ ਹਸਪਤਾਲ ਤੋਂ ਬਾਹਰ ਆ ਜਾਂਦੇ ਹੋ ਤਾਂ ਤੁਹਾਨੂੰ ਲਗਦਾ ਹੈ ਕਿ ਹੁਣ ਸਭ ਖ਼ਤਮ ਹੋ ਗਿਆ। ਪਰ ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਪਲਾਜ਼ਮਾ ਦੇਣਾ ਹੈ ਤਾਂ ਤੁਸੀਂ ਸੋਚਣ ਲਗਦੇ ਹੋ ਕਿ ਮੁੜ ਤੋਂ ਉਨ੍ਹਾਂ ਚੀਜ਼ਾਂ ਵਿੱਚੋਂ ਲੰਘਣਾ ਪਵੇਗਾ।"
"ਮੈਂ ਇਹੀ ਕਹਾਂਗੀ ਕਿ ਪ੍ਰਕਿਰਿਆ ਐਨੀ ਦਰਦ ਭਰੀ ਨਹੀਂ ਹੁੰਦੀ। ਜੇਕਰ ਤੁਸੀਂ ਐਨਾ ਕਰ ਹੀ ਚੁਕੇ ਹੋ ਤਾਂ ਕਿਸੇ ਹੋਰ ਦੀ ਜ਼ਿੰਦਗੀ ਲਈ ਥੋੜ੍ਹਾ ਹੋਰ ਕਰਨ ਵਿੱਚ ਕੁਝ ਨਹੀਂ ਜਾਵੇਗਾ। ਅਸੀਂ ਕਿਸਮਤ ਵਾਲੇ ਸੀ ਜਿਹੜਾ ਬਚ ਗਏ ਤੇ ਹੁਣ ਸਾਡੇ ਕੋਲ ਦੂਜਿਆਂ ਨੂੰ ਬਚਾਉਣ ਦਾ ਮੌਕਾ ਹੈ।"
ਸੁਮਿਤੀ ਦੇ ਘਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਹਨ ਅਤੇ ਇੱਕ ਭੈਣ। ਸੁਮਿਤੀ ਇਸ ਗੱਲ ਦਾ ਸ਼ੁਕਰ ਕਰਦੀ ਹੈ ਕਿ ਉਨ੍ਹਾਂ ਦੇ ਘਰ ਵਾਲਿਆਂ ਨੂੰ ਵਾਇਰਸ ਟਰਾਂਸਫਰ ਨਹੀਂ ਹੋਇਆ।
ਇਹ ਵੀਡੀਓ ਵੀ ਦੇਖੋ: