ਕੋਰੋਨਾਵਾਇਰਸ: ਲੌਕਡਾਊਨ 'ਚ 20 ਅਪ੍ਰੈਲ ਤੋਂ ਕਿਹੜੇ ਖੇਤਰਾਂ ਨੂੰ ਮਿਲ ਰਹੀ ਹੈ ਛੋਟ ਤੇ ਕੀ ਰਹੇਗਾ ਬੰਦ

20 ਅਪ੍ਰੈਲ ਤੋਂ ਕੁਝ ਸੇਵਾਵਾਂ ਵਿੱਚ ਕੁਝ ਹੱਦ ਤੱਕ ਖੁੱਲ੍ਹ ਦਿੱਤੀ ਜਾ ਰਹੀ ਹੈ। ਹਾਲਾਂਕਿ ਸ਼ਰਤ ਇਹ ਹੈ ਕਿ ਜਿਨ੍ਹਾਂ ਥਾਵਾਂ ਤੇ ਸਥਿਤੀ ਗੰਭੀਰ ਹੁੰਦੀ ਦਿਸੇਗੀ ਉੱਥੇ ਇਹ ਸੇਵਾਵਾਂ ਮੁੜ ਤੋਂ ਬੰਦ ਵੀ ਕੀਤੀਆਂ ਜਾ ਸਕਦੀਆਂ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਂਅ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਸਥਿਤੀ ਦਾ ਨਿਰੰਤਰ ਮੁਲਾਂਕਣ ਹੋਵੇਗਾ।

ਇੱਥੇ ਦੱਸ ਦੇਈਏ ਕਿ ਪੰਜਾਬ ਵਿੱਚ ਤਿੰਨ ਮਈ ਤੱਕ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਗਈ ਹੈ।

ਮਜ਼ਦੂਰਾਂ ਨੂੰ ਦੂਜੇ ਰਾਜਾਂ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ, ਪਰ ਉਹ ਜਿਹੜੇ ਸੂਬੇ ਵਿਚ ਹਨ ਉਸ ਅੰਦਰ ਆ-ਜਾ ਸਕਣਗੇ।

ਜ਼ਿਕਰਯੋਗ ਹੈ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਵਰਗੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋਣਗੀਆਂ। ਇਹ ਛੋਟਾਂ ਕੰਟੇਨਮੈਂਟ ਜ਼ੋਨਾਂ 'ਚ ਲਾਗੂ ਨਹੀਂ ਹੋਣਗੀਆਂ।

ਸੇਵਾਵਾਂ ਜਿਨ੍ਹਾਂ 'ਚ ਛੋਟ ਦਾ ਐਲਾਨ ਕੀਤਾ ਗਿਆ ਹੈ

  • ਆਯੂਸ਼ ਸਣੇ ਸਾਰੀਆਂ ਸਿਹਤ ਸੇਵਾਵਾਂ ਬਹਾਲ।
  • ਸਾਰੇ ਵਿੱਤੀ ਅਦਾਰਿਆਂ ਸਣੇ ਸਰਕਾਰੀ ਤੇ ਗੈਰ-ਸਰਕਾਰੀ ਦਫ਼ਤਰ ਕੰਮ ਕਰ ਸਕਣਗੇ।
  • ਬੈਂਕ, ਏਟੀਐੱਮ ਅਤੇ ਸ਼ੇਅਰ ਬਾਜ਼ਾਰ ਖੁੱਲ੍ਹੇਗਾ।
  • ਖੇਤੀਬਾੜੀ, ਪਸ਼ੂ ਪਾਲਣ ਤੇ ਮੱਛੀ ਪਾਲਣ ਨਾਲ ਜੁੜੀਆਂ ਗਤੀਵਿਧੀਆਂ ਹੋ ਸਕਣਗੀਆਂ।
  • ਪਲਾਂਟੇਸ਼ਨ ਗਤੀਵਿਧੀਆਂ ਜਿਵੇਂ ਕਿ ਚਾਹ, ਕੌਫੀ ਅਤੇ ਰਬੜ ਪਲਾਂਟਾਂ ਵਿੱਚ 50 ਫੀਸਦ ਕਾਮਿਆਂ ਨਾਲ ਕੰਮ ਕੀਤਾ ਜਾ ਸਕੇਗਾ
  • ਸਰਕਾਰੀ ਅਤੇ ਪ੍ਰਾਈਵੇਟ ਇੰਡਸਟਰੀਆਂ ਚਲਾਈਆਂ ਜਾ ਸਕਣਗੀਆਂ।
  • ਸਵੈ-ਰੁਜ਼ਗਾਰ ਵਿੱਚ ਲੱਗੇ - ਬਿਜਲੀ ਮਕੈਨਿਕ, ਪਲੰਬਰ, ਮੋਟਰ ਮਕੈਨਿਕ ਤੇ ਕਾਰਪੇਂਟਰ, ਆਈਟੀ ਖੇਤਰ ਨਾਲ ਜੁੜ ਮਕੈਨਿਕ ਕੰਮ ਕਰ ਸਕਣਗੇ।
  • ਐਮਰਜੈਂਸੀ ਕੰਮਾਂ ਲਈ ਨਿੱਜੀ ਵਾਹਨਾਂ ਦੀ ਵਰਤੋਂ ਕੀਤੀ ਜਾ ਸਕੇਗੀ। ਮਸਲਨ—ਜ਼ਰੂਰੀ ਵਸਤਾਂ ਖ਼ਰੀਦਣ ਲਈ, ਪਸ਼ੂਆਂ ਦੀ ਸੰਭਾਲ ਲਈ ਅਤੇ ਕੰਮ ਦੀਆਂ ਥਾਵਾਂ 'ਤੇ ਜਾਣ ਲਈ।
  • ਮਨਰੇਗਾ ਦੇ ਕੰਮ ਹੋ ਸਕਣਗੇ ਪਰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ। ਇਸ ਕੰਮ ਵਿੱਚ ਸਿੰਚਾਈ ਅਤੇ ਜਲ ਸੰਭਾਲ ਦੇ ਕੰਮਾਂ ਨੂੰ ਦਿੱਤੀ ਜਾਵੇਗੀ।
  • ਕੋਰੀਅਰ ਸਮੇਤ ਡਾਕ ਸੇਵਾਵਾਂ ਚਾਲੂ ਹੋ ਸਕਣਗੀਆਂ। ਡਾਕਖਾਨੇ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ।
  • ਦੁੱਧ ਇਕੱਠਾ ਕਰਨ ਤੇ ਵੰਡਣ ਨਾਲ ਜੁੜੇ ਪੁਆਇੰਟ।
  • ਪਸ਼ੂ ਖ਼ੁਰਾਕ ਦੀਆਂ ਉਤਪਾਦਨ ਇਕਾਈਆਂ ਕੰਮ ਕਰ ਸਕਣਗੀਆਂ।
  • ਇਸ ਸੂਚੀ ਵਿਚ ਵਿੱਤੀ ਤੇ ਸਮਾਜਿਕ ਸੇਵਾ, ਪ੍ਰਿੰਟ ਤੇ ਇਲੈਟ੍ਰੋਨਿਕ ਮੀਡੀਆ ਵਰਗੇ ਨਿੱਜੀ ਸੰਸਥਾਨ, ਛੋਟੇ ਲੌਜ ਆਦਿ ਰੱਖੇ ਗਏ ਹਨ।
  • ਸਰਕਾਰ ਨੇ ਸੂਬੇ ਅਤੇ ਕੇਂਦਰ ਸ਼ਾਸਿਤ ਖੇਤਰਾਂ, ਕੰਮ ਵਾਲੇ ਸਥਾਨਾਂ ਅਤੇ ਕਾਰਖਾਨਿਆਂ ਦੇ ਮਾਪਦੰਡ ਸੰਚਾਲਨ ਪ੍ਰਕਿਰਿਆ ਸਬੰਧੀ ਤਿਆਰੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
  • ਈ-ਕਾਮਰਸ ਕੰਪਨੀਆਂ ਸਿਰਫ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਸਕਣਗੀਆਂ। ਇਨ੍ਹਾਂ ਕੰਪਨੀਆਂ ਦੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਵਿੱਚ ਲੱਗੇ ਵਾਹਨ ਚੱਲ ਸਕਣਗੇ।
  • ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਰਾਜਾਂ ਦੇ ਅੰਦਰ ਅਤੇ ਦਰਮਿਆਨ ਹੋ ਸਕੇਗੀ। ਹਾਈਵੇਅ 'ਤੇ ਢਾਬੇ ਵੀ ਖੁੱਲ੍ਹ ਸਕਣਗੇ।
  • ਕੋਲਡ ਸਟੋਰ ਲਗਭਗ ਕਿਤੇ ਵੀ ਹੋਣ ਕੰਮ ਕਰ ਸਕਣਗੇ।
  • ਬੱਚਿਆਂ, ਵਿਸ਼ੇਸ਼ ਲੋੜਾਂ ਵਾਲੇ ਲੋਕਾਂ, ਬਜ਼ੁਰਗਾਂ, ਔਰਤਾਂ, ਵਿਧਵਾਵਾਂ ਲਈ ਕੰਮ ਕਰ ਰਹੇ ਸੰਭਾਲ-ਗ੍ਰਹਿ ਕੰਮ ਕਰ ਸਕਣਗੇ।
  • ਰਾਸ਼ਨ ਦੀਆਂ ਦੁਕਾਨਾਂ, ਫਲ-ਸਬਜ਼ੀ, ਦੱਧ, ਮੀਟ ਆਦਿ ਦੁਕਾਨਾਂ ਖੁੱਲ੍ਹਣਗੀਆਂ।

ਜਿਨ੍ਹਾਂ ਗੱਲਾਂ ਦੀ ਇਜਾਜ਼ਤ ਨਹੀਂ ਹੋਵੇਗੀ

  • ਰੇਲਾਂ, ਮੈਟਰੋ, ਸੜਕ ਅਤੇ ਹਵਾਈ ਯਾਤਰਾ ਤਿੰਨ ਮਈ ਤੱਕ ਬੰਦ ਰਹੇਗੀ।
  • ਸ਼ੌਪਿੰਗ ਮਾਲ, ਸਿਨੇਮੇ, ਆਡੀਟੋਰੀਅਮ, ਸਵੀਮਿੰਗ ਪੂਲ, ਬਾਰ, ਦਿਮ, ਰੈਸਟੋਰੈਂਟ ਬੰਦ ਰਹਿਣਗੇ।
  • ਸਕੂਲ, ਕਾਲਜ ਅਤੇ ਸਿੱਖਿਆ ਅਦਾਰੇ ਬੰਦ ਰਹਿਣਗੇ। ਆਨਲਾਈਨ ਕਲਾਸਾਂ ਰਾਹੀਂ ਪੜ੍ਹਾਈ ਜਾਰੀ ਰਹੇਗੀ।
  • ਮੰਦਿਰ, ਮਸਜਿਦ, ਗੁਰਦੁਆਰੇ, ਚਰਚ ਜਾਂ ਕਿਸੇ ਹੋਰ ਤਰ੍ਹਾਂ ਦੇ ਧਾਰਮਿਕ ਸਥਾਨ ਬੰਦ ਰਹਿਣਗੇ।
  • ਸ਼ਾਦੀ-ਵਿਆਹਾਂ, ਜਨਤਕ-ਸੱਭਿਆਚਾਰਕ ਪ੍ਰਗੋਰਾਮਾਂ, ਸਿਆਸੀ ਇਕੱਠ ਅਤੇ ਕਾਨਫਰੰਸਾਂ 'ਤੇ ਰੋਕ।
  • ਅੰਤਮ ਸਸਕਾਰ ਵਿੱਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ।

ਪੰਜਾਬ 'ਚ 3 ਮਈ ਤੱਕ ਨਾ ਕੋਈ ਛੋਟ, ਨਾ ਕੋਈ ਢਿੱਲ : ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਮਈ ਤੱਕ ਕਰਫਿਊ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਇਨਕਾਰ ਕੀਤਾ ਹੈ।

ਚੰਡੀਗੜ੍ਹ ਤੋਂ ਜਾਰੀ ਬਿਆਨ ਮੁਤਾਬਕ ਸੂਬੇ ਵਿਚ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਵੀ ਕੋਈ ਖ਼ਾਸ ਛੂਟ ਨਹੀਂ ਮਿਲੇਗੀ।

ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਰਫਿਊ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ ਅਤੇ ਕਣਕ ਦੀ ਖ਼ਰੀਦ ਲਈ ਮੰਡੀਆਂ ਦਾ ਹੈਲਥ ਆਡਿਟ ਕਰਵਾਉਣ ਲਈ ਵੀ ਕਿਹਾ ਗਿਆ ਹੈ।

ਸੂਬਾ ਸਰਕਾਰ 3 ਮਈ ਤੋਂ ਪਹਿਲਾਂ ਜ਼ਮੀਨੀ ਹਾਲਾਤ ਦਾ ਜ਼ਾਇਜਾ ਲਵੇਗੀ ਅਤੇ ਅਗਲੀ ਰਣਨੀਤੀ ਬਾਰੇ ਫ਼ੈਸਲਾ ਲਵੇਗੀ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)