ਕੋਰੋਨਾਵਾਇਰਸ: ਪੰਜਾਬ 'ਚ ਵੀ ਹੁਣ ਮਾਸਕ ਪਾਉਣੇ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ- ਪੰਜ ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਚਲਦਿਆਂ ਹੁਣ ਪੰਜਾਬ ਵਿੱਚ ਵੀ ਮਾਸਕ ਪਾਉਣੇ ਜ਼ਰੂਰੀ ਕਰ ਦਿੱਤੇ ਗਏ ਹਨ। ਇਸ ਨੂੰ ਲੈਕੇ ਵਿਸਥਾਰ ਨਾਲ ਜਾਣਕਾਰੀ ਸਿਹਤ ਵਿਭਾਗ ਵਲੋਂ ਜਾਰੀ ਕਰ ਦਿੱਤੀ ਗਈ ਹੈ।
ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦਿੱਤੀ।
ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਸੀ।
ਮਹਾਰਾਸ਼ਟਰ ਦੇ ਕੁਝ ਇਲਾਕਿਆਂ ਵਿੱਚ ਵੀ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਤੋਂ ਇਲਾਵਾ, ਕੋਰੋਨਾਵਾਇਰਸ ਪੀੜਤ ਮੋਟਰਸਾਈਕਲ ਚੋਰ ਨੂੰ ਫੜਨ ਤੋਂ ਬਾਅਦ 17 ਪੁਲਿਸ ਮੁਲਾਜ਼ਮ ਕੁਆਰੰਟੀਨ ਕਰ ਦਿੱਤੇ ਗਏ ਹਨ।
ਦਿ ਟ੍ਰਿਬੁਊਨ ਅਖ਼ਬਾਰ ਮੁਤਾਬਕ, ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ 5 ਅਪ੍ਰੈਲ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਚੋਰੀ ਹੋਏ ਮੋਟਰਸਾਈਕਲ ਸਮੇਤ ਫੜ ਲਿਆ ਸੀ।
ਕੁਆਰੰਟੀਨ ਕੀਤੇ ਗਏ ਪੁਲਿਸਵਾਲਿਆਂ ਵਿੱਚ ਐੱਸਐੱਚਓ, ਏਐੱਸਆਈ ਅਤੇ ਹੈੱਡ ਕਾਂਸਟੇਬਲ ਵੀ ਸ਼ਾਮਲ ਹਨ।
ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਈ.ਸੀ.ਯੂ. ਤੋਂ ਬਾਹਰ, ਹਸਪਤਾਲ ਤੋਂ ਅਜੇ ਨਹੀਂ ਮਿਲੀ ਛੁੱਟੀ

ਤਸਵੀਰ ਸਰੋਤ, DOWNING STREET HANDOUT
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਈਸੀਯੂ. ਤੋਂ ਬਾਹਰ ਆ ਗਏ ਹਨ ਪਰ ਹਸਪਤਾਲ ਤੋਂ ਛੁੱਟੀ ਮਿਲਣ ਵਿੱਚ ਅਜੇ ਸਮਾਂ ਲੱਗ ਸਕਦਾ ਹੈ।
ਜੌਨਸਨ ਐਤਵਾਰ ਤੋਂ ਲੰਡਨ ਦੇ ਸੇਂਟ ਥਾਮਸ ਹਸਪਤਾਲ ਵਿੱਚ ਕੋਰੋਨਾਵਾਇਰਸ ਦਾ ਇਲਾਜ ਕਰਵਾ ਰਹੇ ਹਨ।
ਦੱਸ ਦੇਇਏ ਕਿ ਟੈਸਟ ਪੌਜੀਟਿਵ ਆਉਣ ਦੇ 10 ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਸੀ। ਬੀਤੇ ਸੋਮਵਾਰ ਨੂੰ ਉਨ੍ਹਾਂ ਨੂੰ ਆਈ.ਸੀ.ਯੂ ਵਿੱਚ ਭਰਤੀ ਕਰਨਾ ਪਿਆ ਸੀ।
ਹੁਣ ਤੱਕ ਦੇ ਕੋਰੋਨਾਵਾਇਰਸ ਨਾਲ ਜੁੜੇ ਅਪਡੇਟ:
- ਅਮਰੀਕਾ ਦੀ ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲਿਆਂ ਦੀ ਗਿਣਤੀ 15 ਲੱਖ ਹੋ ਗਈ ਹੈ।
- ਦੁਨੀਆਂ ਭਰ ਵਿੱਚ ਹੁਣ ਤੱਕ 90,000 ਲੋਕਾਂ ਦਾ ਮੌਤ ਹੋ ਚੁੱਕੀ ਹੈ ਅਤੇ 3,37,000 ਲੋਕ ਠੀਕ ਹੋ ਚੁੱਕੇ ਹਨ।
- ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਪੌਜਿਟਿਵ ਮਾਮਲੇ ਹਨ ਜਿੱਥੇ 432,000 ਲੋਕਾਂ ਨੂੰ ਇਨਫੈਕਸ਼ਨ ਹੈ।
- ਇਸ ਤੋਂ ਬਾਅਦ ਅਮਰੀਕਾ, ਇਟਲੀ ਅਤੇ ਜਰਮਨੀ ਦਾ ਨੰਬਰ ਆਉਂਦਾ ਹੈ।
- ਸਭ ਤੋਂ ਵੱਧ ਲੋਕ ਇਟਲੀ ਵਿੱਚ ਮਾਰੇ ਗਏ ਹਨ ਜਿੱਥੇ 17,000 ਤੋਂ ਵੱਧ ਲੋਕ ਕੋਰੋਨਾਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ।
- ਸਪੇਨ ਵਿੱਚ 15000 ਤੋਂ ਵੱਧ ਅਤੇ ਫਰਾਂਸ ਵਿੱਚ ਤਕਰੀਬਨ 10,000 ਲੋਕਾਂ ਦੀ ਮੌਤ ਹੋਈ ਹੈ।
- ਯੂਕੇ ਵਿੱਚ 8000 ਤੋਂ ਵੱਧ ਲੋਕਾਂ ਦੀ ਮੌਤ ਹੋਈ
- ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 130, 10 ਮੌਤਾਂ, ਮੌਹਾਲੀ ਵਿੱਚ ਸਭ ਤੋਂ ਵੱਧ ਕੇਸ
- ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 5800 ਪਾਰ ਕਰ ਗਈ ਹੈ ਤੇ 169 ਮੌਤਾਂ ਹੋਈਆਂ ਹਨ
ਕੋਰੋਨਾਵਾਇਰਸ: 1930 ਤੋਂ ਬਾਅਦ ਹੁਣ ਸਭ ਤੋਂ ਵੱਡਾ ਵਿੱਤੀ ਆਰਥਿਕ ਸੰਕਟ ਆਏਗਾ - IMF

ਤਸਵੀਰ ਸਰੋਤ, AFP
ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਨਾਲ ਇਸ ਵਾਰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
ਕ੍ਰਿਸਟਲੀਨਾ ਜਾਰਜੀਏਵਾ ਨੇ ਕਿਹਾ ਕਿ 1930 ਦੇ ਦਹਾਕੇ ਦੇ ਵੱਡੇ ਸੰਕਟ ਤੋਂ ਬਾਅਦ ਹੁਣ ਫਿਰ ਦੁਨੀਆਂ ਨੂੰ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2021 ਵਿੱਚ ਸਿਰਫ ਇੱਕ ਅੰਸ਼ਕ ਰਿਕਵਰੀ ਵੇਖੇਗੀ, ਇਸ ਦਾ ਅਸਰ ਲੰਬਾ ਹੋਣ ਵਾਲਾ ਹੈ।
ਸਰਕਾਰਾਂ ਦੁਆਰਾ ਕੀਤੇ ਗਏ ਲੌਕਡਾਊਨ ਨੇ ਬਹੁਤ ਸਾਰੀਆਂ ਕੰਪਨੀਆਂ ਨੂੰ ਬੰਦ ਕਰਨ ਅਤੇ ਸਟਾਫ ਨੂੰ ਛੁੱਟੀ ਦੇਣ ਲਈ ਮਜਬੂਰ ਕੀਤਾ ਹੈ।
ਇਸ ਹਫਤੇ ਦੇ ਸ਼ੁਰੂ ਵਿੱਚ, ਸੰਯੁਕਤ ਰਾਸ਼ਟਰ ਦੇ ਇਕ ਅਧਿਐਨ ਨੇ ਕਿਹਾ ਕਿ ਕੋਰੋਨਾਵਾਇਰਸ ਫੈਲਣ ਕਰਕੇ ਵਿਸ਼ਵ ਦੇ 3.3 ਬਿਲੀਅਨ ਲੋਕਾਂ ਦੇ ਕੰਮ ਦੇ ਸਥਾਨ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਬੰਦ ਹੋ ਗਏ ਹਨ।
WHO ਨੇ ਕਿਹਾ, 'ਕੋਰੋਨਾਵਾਇਰਸ ਨੂੰ ਧਰਮ ਜਾਂ ਫਿਰਕੇ ਨਾਲ ਨਾ ਜੋੜੋ' ਪਰ ਸਰਕਾਰੀ ਬਿਆਨਾਂ 'ਚ ਤਬਲੀਗੀ ਜਮਾਤ ਦਾ ਜ਼ਿਕਰ
''ਕੋਵਿਡ-19 ਲਈ ਕੋਈ ਵਿਅਕਤੀ ਵਿਸ਼ੇਸ ਜ਼ਿੰਮੇਵਾਰ ਨਹੀਂ ਹੈ। ਹਰ ਕੇਸ ਪੀੜ੍ਹਤ ਹੈ ਅਤੇ ਹਰ ਇੱਕ ਦਾ ਇਲਾਜ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਹੋਣਾ ਚਾਹੀਦਾ ਹੈ।''

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਦਾ ਇਹ ਬਿਆਨ ਕੋਰੋਨਵਾਇਰਸ ਦੀ ਲਾਗ ਨੂੰ ਇਸ ਦੇ ਪੀੜ੍ਹਤਾਂ ਦੇ ਭਾਈਚਾਰੇ ਨਾਲ ਜੋੜੇ ਜਾਣ ਤੋਂ ਬਾਅਦ ਆਇਆ ਹੈ।
ਇਸ ਬਿਆਨ ਵਿੱਚ ਬੁਲਾਰੇ ਨੇ ਅੱਗੇ ਕਿਹਾ, ''ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵੀ ਮਰੀਜ਼ ਦੀ ਨਸਲ ਜਾਂ ਧਰਮ ਨੂੰ ਕੋਵਿਡ -19 ਨਾਲ ਨਾ ਜੋੜਿਆ ਜਾਵੇ''
ਵਿਸ਼ਵ ਸਿਹਤ ਸੰਗਠਨ ਦੇ ਇਸ ਬਿਆਨ ਦੇ ਉਲਟ ਭਾਰਤ ਵਿਚ ਕੇਂਦਰ, ਪੰਜਾਬ, ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਦੇ ਸਰਕਾਰੀ ਅਫ਼ਸਰ, ਮੰਤਰੀ ਅਤੇ ਮੁੱਖ ਮੰਤਰੀ ਤੱਕ ਮਰੀਜ਼ਾਂ ਦੀ ਗਿਣਤੀ ਧਰਮ ਨਾਲ ਦੱਸ ਕਰ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।
ਕੋਰੋਨਾਵਾਇਰਸ: ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਨੇ ਠੀਕ ਹੋ ਕੇ ਕੀ ਕਿਹਾ
ਇਟਲੀ ਵਿੱਚ ਕੋਰੋਨਾਵਾਇਰਸ ਦੇ ਕਾਰਨ ਲੌਕਡਾਊਨ ਤੋਂ ਬਾਅਦ ਪੰਜਾਬ ਦਾ ਇੱਕ ਨੌਜਵਾਨ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਚਾਰ ਮਾਰਚ ਨੂੰ ਭਾਰਤ ਪਹੁੰਚਿਆ।

ਤਸਵੀਰ ਸਰੋਤ, PUNJAB GOVT.
ਦਿੱਲੀ ਵਿੱਚ ਉਸ ਦਾ ਅਤੇ ਪਰਿਵਾਰ ਦਾ ਬਕਾਇਦਾ ਚੈੱਕਅਪ ਹੁੰਦਾ ਹੈ ਪਰ ਉਸ ਵਿਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਮਿਲਿਆ।
ਦਿੱਲੀ ਹਵਾਈ ਅੱਡੇ ਉੱਤੇ ਕਰੀਬ ਛੇ ਘੰਟੇ ਤੋਂ ਬਾਅਦ ਉਹ ਫਿਰ ਪੰਜਾਬ ਲਈ ਅੰਮ੍ਰਿਤਸਰ ਦੀ ਉਡਾਣ ਫੜਦਾ ਹੈ। ਇੱਥੇ ਪਹੁੰਚਣ ਉੱਤੇ ਉਸ ਦਾ ਫਿਰ ਤੋਂ ਚੈੱਕਅਪ ਹੁੰਦਾ ਉਸ ਵਿਚ ਉਹ ਠੀਕ ਨਿਕਲਦਾ ਹੈ।
ਨੌਜਵਾਨ ਨੇ ਫਿਰ ਤੋਂ ਹਵਾਈ ਅੱਡੇ ਉੱਤੇ ਤਾਇਨਾਤ ਇੱਕ ਡਾਕਟਰ ਨੂੰ ਆਪਣੀ ਯਾਤਰਾ ਦੇ ਪਿਛੋਕੜ ਬਾਰੇ ਦੱਸਿਆ ਅਤੇ ਨਾਲ ਹੀ ਹਸਪਤਾਲ ਜਾ ਕੇ ਚੈੱਕਅਪ ਕਰਵਾਉਣ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ ਅਤੇ ਕੋਰੋਨਾਵਾਇਰਸ ਦਾ ਪੀੜਤ ਪਾਇਆ ਗਿਆ। ਹੁਣ ਉਸ ਨੂੰ ਛੁੱਟੀ ਮਿਲ ਗਈ ਹੈ।
ਉਸ ਦਾ ਤਜਰਬਾ ਜਾਣਨ ਲਈ ਅਤੇ ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।












