ਕੋਰੋਨਾਵਾਇਰਸ: ਦੱਖਣੀ ਕੋਰੀਆ 'ਚ 91 'ਠੀਕ ਹੋ ਚੁੱਕੇ ਮਰੀਜ਼ਾਂ' ਦੇ ਟੈਸਟ ਫਿਰ ਆਏ ਪੌਜ਼ਿਟਿਵ, ਨਿਊਯਾਰਕ ਵਿੱਚ ਸਮੂਹਿਕ ਕਬਰਾਂ 'ਚ ਲਾਸ਼ਾਂ ਦਫਨਾਈਆਂ ਜਾ ਰਹੀਆਂ
ਕੋਰੋਨਾਵਾਇਰਸ ਤੋਂ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ ਅਤੇ ਪੂਰੀ ਦੁਨੀਆਂ 'ਚ ਮ੍ਰਿਤਕਾਂ ਦੀ ਗਿਣਤੀ 95 ਹਜ਼ਾਰ ਟੱਪੀ
ਲਾਈਵ ਕਵਰੇਜ
ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਇੱਕ ਲੱਖ ਦੇ ਕਰੀਬ ਪਹੁੰਚ ਗਿਆ ਹੈ।
ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਤਾਜ਼ਾ ਅਪਡੇਟ ਲੈ ਕੇ ਤੁਹਾਨੂੰ ਕਲ੍ਹ ਮਿਲਾਂਗੇ
ਕੋਰੋਨਾਵਾਇਰਸ: ਡਰੋਨ ਦੀ ਵਰਤੋਂ ਨਾਲ ਦਿੱਲੀ 'ਚ ਕੀਤੀ ਜਾਵੇਗੀ ਸਕ੍ਰੀਨਿੰਗ
ਪਟਿਆਲਾ ਵਿੱਚ ਸਾਰੇ ਧਾਰਮਿਕ ਸਥਾਨ ਬੰਦ ਕਰਨ ਦੇ ਹੁਕਮ
ਜ਼ਿਲ੍ਹਾ ਪਟਿਆਲਾ ਅੰਦਰ ਸਾਰੇ ਧਾਰਮਿਕ ਅਸਥਾਨ ਆਮ ਲੋਕਾਂ ਲਈ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਕੋਈ ਵੀ ਧਾਰਮਿਕ ਇਕੱਠ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਤਹਿਤ ਜ਼ਿਲ੍ਹਾ ਪਟਿਆਲਾ ਦੀ ਹੱਦ ਵਿੱਚ ਪੈਂਦੇ ਸਮੂਹ ਧਾਰਮਿਕ ਅਸਥਾਨਾਂ ਨੂੰ ਅਗਲੇ ਹੁਕਮਾਂ ਤੱਕ ਆਮ ਲੋਕਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ 9 ਅਪ੍ਰੈਲ 2020 ਨੂੰ ਜਾਰੀ ਹੁਕਮਾਂ ਮੁਤਾਬਕ ਪੰਜਾਬ ਦੇ ਸਾਰੇ ਧਾਰਮਿਕ ਅਸਥਾਨਾਂ ਨੂੰ ਆਮ ਲੋਕਾਂ ਲਈ ਬੰਦ ਕਰਨ ਅਤੇ ਕੋਈ ਵੀ ਧਾਰਮਿਕ ਇਕੱਠ ਨਾ ਕਰਨ ਲਈ ਪਾਬੰਦੀ ਲਗਾਈ ਗਈ ਹੈ।
ਅਸੀਂ ਵਿਦੇਸ਼ ਵਿੱਚ ਰਹਿ ਰਹੇ ਭਾਰਤੀਆਂ ਦੇ ਸੰਪਰਕ ਵਿੱਚ ਹਾਂ - ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੱਮੂ ਰਵੀ ਨੇ ਕਿਹਾ ਕਿ ਕੱਲ੍ਹ 20,473 ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ ਹੈ।
ਵਿਦੇਸ ਵਿੱਚ ਰਹਿੰਦੇ ਭਾਰਤੀਆਂ ਲਈ ਕੋਈ ਸਹੀ ਉੱਤਰ ਹਾਲੇ ਨਹੀਂ ਦੇ ਸਕਦੇ ਕਿਉਂਕਿ ਹੋਰਨਾਂ ਦੇਸਾਂ ਵਿੱਚ ਵੀ ਲੌਕਡਾਊਨ ਹੈ। ਜਦੋਂ ਲੌਕਡਾਊਨ ਖ਼ਤਮ ਹੋਣ ਵਾਲਾ ਹੋਵੇਗਾ ਉਦੋਂ ਕੋਈ ਫੈਸਲਾ ਲਿਆ ਜਾਵੇਗਾ।
ਅਸੀਂ ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਦੇ ਸੰਪਰਕ ਵਿੱਚ ਹਾਂ।
ਕਈ ਦੇਸਾਂ ਨੇ ਐੱਚਸੀਕਿਊ ਦੀ ਮੰਗ ਕੀਤੀ ਸੀ। ਭਾਰਤ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਧੂ ਦਵਾਈ ਹੋਰਨਾਂ ਦੇਸਾਂ ਨੂੰ ਦਿੱਤੀ ਗਈ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪਰਿਵਾਰ ਸਸਕਾਰ ਕਰਨ ਤੋਂ ਇਨਕਾਰ ਕਰੇ ਤਾਂ 'ਅਨਕਲੇਮਡ ਡੈੱਡ ਬਾਡੀ' ਦੇ ਹੁਕਮ
ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ: ਜਲੰਧਰ ਜਿਲ੍ਹਾ ਪ੍ਰਸ਼ਾਸਨ ਨੇ ਹੁਕਮ ਦਿੱਤੇ ਹਨ ਕਿ ਕੋਰੋਨਾਵਾਇਰਸ ਪੀੜਤ ਮਰੀਜ਼ ਦੀ ਮੌਤ ਹੋਣ ’ਤੇ ਸਸਕਾਰ, ਪਰਿਵਾਰ ਵੱਲੋਂ ਸਰਕਾਰ ਦੁਆਰਾ ਦਿੱਤੀਆਂ ਗਾਈਡਲਾਈਨਜ਼ ਤਹਿਤ ਕੀਤਾ ਜਾਵੇਗਾ।
ਜੇ ਕੋਈ ਪਰਿਵਾਰ ਸਸਕਾਰ ਤੋਂ ਇਨਕਾਰ ਕਰਦਾ ਹੈ ਤਾਂ ਹਸਪਤਾਲ ਦਾ ਡਾਕਟਰ ਜਾਂ ਸੁਪਰਡੈਂਟ ਵੱਲੋਂ ਸਬੰਧਤ ਥਾਣਾ ਮੁਖੀ ਨੂੰ ਸੂਚਿਤ ਕੀਤਾ ਜਾਵੇ।
ਲੋੜੀਂਦੀ ਪੜਤਾਲ ਤੋਂ ਬਾਅਦ ਜੇ ਪਰਿਵਾਰਕ ਮੈਂਬਰ ਸਸਕਾਰ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਅਨਕਲੇਮਡ ਡੈੱਡ ਬੌਡੀ ਐਲਾਨ ਕੇ ਸਸਕਾਰ ਦੀ ਤਿਆਰੀ ਕੀਤੀ ਜਾਵੇ।
ਡਿਊਟੀ ਮਜਿਟਸਟਰੇਟ, ਪੁਲਿਸ, ਸਿਹਤ ਵਿਭਾਗ ਅਤੇ ਨਗਰ ਦੀ ਟੀਮ ਮਿਲ ਕੇ ਸਰਕਾਰ ਦੀਆਂ ਗਾਈਡਲਾਈਂਜ਼ ਤਹਿਤ ਸਸਕਾਰ ਕਰੇਗੀ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਰੇਲ ਗੱਡੀਆਂ ਮੁੜ ਸ਼ੁਰੂ ਹੋਣ ਦੀ ਖ਼ਬਰ ਗ਼ਲਤ: ਰੇਲ ਮੰਤਰਾਲਾ
ਰੇਲ ਮੰਤਰਾਲੇ ਨੇ ਆਉਣ ਵਾਲੇ ਦਿਨਾਂ ਵਿੱਚ ਰੇਲ ਗੱਡੀਆਂ ਦੇ ਮੁੜ ਤੋਂ ਸ਼ੁਰੂ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।
ਰੇਲ ਮੰਤਰਾਲੇ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਬੀਤੇ ਦੋ ਦਿਨਾਂ ਵਿੱਚ ਰੇਲ ਸੇਵਾ ਮੁੜ ਸ਼ੁਰੂ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਤੇ ਕੁਝ ਖ਼ਬਰਾਂ ਵਿੱਚ ਟਰੇਨਾਂ ਦੇ ਨੰਬਰ ਤੇ ਉਨ੍ਹਾਂ ਦੇ ਚੱਲਣ ਦੀ ਤਰੀਕ ਵੀ ਦਿੱਤੀ ਗਈ ਹੈ।
ਰੇਲ ਮੰਤਰਾਲੇ ਨੇ ਆਪਣੇ ਟਵਿੱਟਰ ਅਕਾਊਂਟ ਤੇ ਅਜਿਹੀਆਂ ਖ਼ਬਰਾਂ ਨੂੰ ਗ਼ਲਤ ਦੱਸਦੇ ਹੋਏ ਨੋਟਿਸ ਜਾਰੀ ਕੀਤਾ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੰਜਾਬ ਵਿੱਚ ਆਨਲਾਈਨ ਪੜ੍ਹਾਈ ਲਈ ਫੀਸ ਨਾ ਲੈਣ ਦੇ ਨਿਰਦੇਸ਼
ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਾਰੇ ਸਕੂਲਾਂ ਨੂੰ ਸਟਾਫ ਨੂੰ ਪੂਰੀ ਤਨਖਾਹ ਦੇਣ ਦੇ ਹੁਕਮ ਦਿੱਤੇ ਹਨ। ਇਹ ਵੀ ਕਿਹਾ ਕਿ ਸਕੂਲ ਮਾਪਿਆਂ ਨੂੰ ਕਿਤਾਬਾਂ, ਵਰਦੀ ਅਤੇ ਟਰਾਂਸਪੋਰਟ ਦੀ ਫੀਸ ਦੇਣ ਲਈ ਦਬਾਅ ਨਹੀਂ ਪਾ ਸਕਦੇ।
ਇਸ ਦੇ ਨਾਲ ਹੀ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਆਨਲਾਈਨ ਪੜ੍ਹਾਈ ਲਈ ਕੋਈ ਵੀ ਫੀਸ ਨਾ ਲਈ ਜਾਵੇ। ਨਿਰਦੇਸ਼ਾਂ ਦਾ ਪਾਲਣ ਨਾ ਕਰਨ ਤੇ 48 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਜਲਿਆਂਵਾਲਾ ਬਾਗ 15 ਜੂਨ ਤੱਕ ਬੰਦ ਰਹੇਗਾ
ਕੇਂਦਰੀ ਸੱਭਿਆਚਾਰ ਮੰਤਰਾਲੇ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਯਾਦਗਾਰ 15 ਜੂਨ ਤੱਕ ਬੰਦ ਰਹੇਗੀ।
ਨਵੀਨੀਕਰਨ ਦਾ ਕੰਮ ਮਾਰਚ, 2020 ਤੱਕ ਖ਼ਤਮ ਕਰਨ ਦਾ ਟੀਚਾ ਸੀ ਪਰ ਕੋਰੋਨਾਵਾਇਰਸ ਕਾਰਨ ਇਹ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਨਵੀਨੀਕਰਨ ਦਾ ਕੰਮ ਭਾਰਤ ਦੇ ਪੁਰਾਤੱਤਵ ਸਰਵੇਖਣ (ਏਐੱਸਏ) ਵੱਲੋਂ ਕੀਤਾ ਜਾ ਰਿਹਾ ਸੀ। ਇਸ ਲਈ ਆਮ ਲੋਕਾਂ ਲਈ 15 ਫਰਵਰੀ ਤੋਂ 12 ਅਪ੍ਰੈਲ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਤਸਵੀਰ ਸਰੋਤ, Ravinder Singh Robin
ਤਸਵੀਰ ਕੈਪਸ਼ਨ, ਜਲਿਆਂਵਾਲਾ ਬਾਗ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ ਹੋਏ 151
ਪੰਜਾਬ ਵਿੱਚ ਅੱਜ ਕੋਰੋਨਾਵਾਇਰਸ ਦੇ 21 ਨਵੇ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਮੋਹਾਲੀ ਦੇ 11 ਅਤੇ ਪਠਾਨਕੋਟ ਦੇ 8 ਮਾਮਲੇ ਹਨ।
ਜਲੰਧਰ ਵਿੱਚ ਇੱਕ ਮਰੀਜ਼ ਦੀ ਮੌਤ ਹੋਈ ਹੈ ਤੇ ਦੋ ਲੋਕ ਠੀਕ ਹੋਏ ਹਨ।
‘ਠੀਕ ਹੋ ਗਏ’ ਮਰੀਜ਼ਾ ਦੇ ਟੈਸਟ ਆਏ ਪੌਜ਼ਿਟਿਵ
ਦੱਖਣੀ ਕੋਰੀਆ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਦੇ 91 ਮਰੀਜ਼ ਜਿਨ੍ਹਾਂ ਨੂੰ ਠੀਕ ਮੰਨਿਆ ਜਾ ਰਿਹਾ ਸੀ, ਉਨ੍ਹਾਂ ਦੇ ਟੈਸਟ ਫਿਰ ਤੋਂ ਪੌਜ਼ਿਟਿਵ ਆਏ ਹਨ।
ਕੋਰੀਅਨ ਸੈਂਟਰ ਆਫ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸਨ ਨੇ ਕਿਹਾ ਕਿ ਇਹ ਸਾਫ ਨਹੀਂ ਹੈ ਕਿ ਮਰੀਜ਼ਾਂ ਦੇ ਟੈਸਟ ਦੁਬਾਰਾ ਪੌਜ਼ਿਟਿਵ ਕਿਉਂ ਆਏ ਹਨ।
ਸੈਂਟਰ ਦੇ ਡਾਇਰੈਕਟਰ ਜਿਓਨਗ ਈਉਨ-ਕਿਔਨਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹੋ ਸਕਦਾ ਹੈ ਮਰੀਜ਼ਾਂ ਨੂੰ ਦੁਬਾਰਾ ਇਨਫੈਕਸ਼ਨ ਨਹੀਂ ਹੋਈ, ਪਰ ਉਨ੍ਹਾਂ ਵਿੱਚ ਵਾਇਰਸ ਰੀਐਕਟੀਵੇਟ ਹੋ ਗਿਆ ਹੋਵੇ।
ਹੋਰ ਮਾਹਿਰਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਬਿਮਾਰੀ ਮੁੜ ਹੋ ਗਈ ਹੋਵੇ ਜਾਂ ਪਹਿਲਾਂ ਦੇ ਟੈਸਟ ਗਲਤ ਹੋਣ।
ਨਿਊਯਾਰਕ ਵਿੱਚ ਸਮੂਹਿਕ ਕਬਰਾਂ ਦੀਆਂ ਤਸਵੀਰਾਂ
ਨਿਊਯਾਰਕ ਸ਼ਹਿਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਵੱਡੀ ਕਬਰ ਬਣਾ ਕੇ ਕਈ ਲਾਸ਼ਾਂ ਦਫਨਾਈਆਂ ਜਾ ਰਹੀਆਂ ਹਨ ਕਿਉਂਕਿ ਉੱਥੇ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਡਰੋਨ ਨਾਲ ਲਈਆਂ ਗਈਆਂ ਇਹ ਤਸਵੀਰਾਂ ਹਾਰਟ ਆਈਸਲੈੰਡ ਦੀਆਂ ਹਨ। ਜਿੱਥੇ ਪਿਛਲੇ 150 ਸਾਲ ਤੋਂ ਉਨ੍ਹਾਂ ਦੀਆਂ ਲਾਸ਼ਾਂ ਦਫ਼ਨਾਈਆਂ ਜਾਂਦੀਆਂ ਹਨ ਜਿਸਦੇ ਅੱਗੇ-ਪਿੱਛੇ ਕੋਈ ਨਾ ਹੋਵੇ ਜਾਂ ਦਫਨਾਉਣ ਲਈ ਪੈਸੇ ਨਾ ਹੋਣ।
ਸਾਧਾਰਨ ਦੌਰ ਵਿੱਚ ਇੱਥੇ ਇੱਕ ਹਫ਼ਤੇ ਵਿੱਚ 25 ਲਾਸ਼ਾਂ ਦਫ਼ਨਾਈਆਂ ਜਾਂਦੀਆਂ ਹਨ ਪਰ ਹੁਣ ਰੋਜ਼ਾਨਾ 24 ਦੇ ਕਰੀਬ ਲਾਸ਼ਾਂ ਦਫਨਾਈਆਂ ਜਾ ਰਹੀਆਂ ਹਨ।
ਨਿਊਯਾਰਕ ਸ਼ਹਿਰ ਦੇ ਮੇਅਰ ਨੇ ਇੱਕ ਹਫਤਾ ਪਹਿਲਾਂ ਹੀ ਇੱਕ ਸੰਕੇਤ ਦਿੱਤੇ ਸੀ ਕਿ ਜਦੋਂ ਤੱਕ ਸੰਕਟ ਦੀ ਘੜੀ ਖ਼ਤਮ ਨਹੀਂ ਹੁੰਦੀ ਸਾਨੂੰ ਅਸਥਾਈ ਤੌਰ 'ਤੇ ਕੁਝ ਕਬਰਗਾਹ ਬਣਾਉਣੇ ਪੈਣਗੇ।
ਨਿਊਯਾਰਕ ਸਟੇਟ ਵਿੱਚ 1.62 ਲੱਖ ਕੇਸ ਆ ਚੁੱਕੇ ਹਨ ਜਿਸ ਵਿੱਚ ਸੱਤ ਹਜ਼ਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਨਿਉਯਾਰਕ ਵਿੱਚ ਸਮੂਹਿਕ ਕਬਰਾਂ ਕੋਰੋਨਾਵਾਇਰਸ: ਕੈਪਟਨ ਨੇ ਕਿਹਾ, ‘ਪੰਜਾਬ 87% ਆਬਾਦੀ ਪ੍ਰਭਾਵਿਤ ਹੋ ਸਕਦੀ’
ਪਠਾਨਕੋਟ ਵਿੱਚ ਕੋਰੋਨਾਵਾਇਰਸ ਦੇ 8 ਨਵੇਂ ਪੌਜ਼ਿਟਿਵ ਕੇਸ
ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ:
ਜ਼ਿਲ੍ਹਾ ਪਠਾਨਕੋਟ ਵਿੱਚ ਕੋਰੋਨਾਵਾਇਰਸ ਦੇ ਅੱਠ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ।
ਪਠਾਨਕੋਟ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਮੁਤਾਬਕ ਇੰਨ੍ਹਾਂ ਵਿੱਚੋਂ 7 ਲੋਕ ਸੁਜਾਨਪੁਰ ਦੇ ਉਸ ਪਰਿਵਾਰ ਦੇ ਸੰਪਰਕ ਵਿੱਚ ਹਨ ਜਿਸ ਔਰਤ ਦੀ ਕੋਰੋਨਾਵਾਇਰਸ ਕਾਰਨ ਮੌਤ ਹਈ ਸੀ।

ਤਸਵੀਰ ਸਰੋਤ, GURPREET CHAWLA/BBC
ਤਸਵੀਰ ਕੈਪਸ਼ਨ, ਜ਼ਿਲ੍ਹਾ ਪਠਾਨਕੋਟ ਵਿੱਚ ਕੋਰੋਨਾਵਾਇਰਸ ਦੇ ਅੱਠ ਨਵੇੰ ਮਾਮਲੇ ਆਏ ਹਨ 
ਤਸਵੀਰ ਸਰੋਤ, GURPREET CHAWLA/BBC
ਤਸਵੀਰ ਕੈਪਸ਼ਨ, ਪਠਾਨਕੋਟ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ ੧੪ ਹੋ ਗਈ ਹੈ ਪੰਜਾਬ 'ਚ ਕਰਫਿਊ 'ਚੋਂ ਬਾਹਰ ਨਿਕਲਣ ਲਈ ਟਾਸਕ ਫੋਰਸ 10 ਦਿਨਾਂ 'ਚ ਰਿਪੋਰਟ ਦੇਵੇਗੀ
ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ ਜੋ ਕਿ ਕਰਫਿਊ ਵਿੱਚੋਂ ਬਾਹਰ ਨਿਕਲਣ ਦਾ ਰਾਹ ਲੱਭੇਗੀ। ਟਾਸਕ ਫੋਰਸ ਨੂੰ 10 ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਟਾਸਕ ਫੋਰਸ ਵਿੱਚ ਵਪਾਰੀ, ਸਨਅਤਕਾਰ, ਖੇਤੀਬਾੜੀ, ਸਿਵਲ ਸੋਸਾਇਟੀ ਅਤੇ ਸਿਹਤ ਪ੍ਰੋਫੈਸ਼ਨਲ ਸ਼ਾਮਲ ਹਨ।
ਇਸ ਦੇ ਨਾਲ ਹੀ ਕੋਵਿਡ-19 ਦੇ ਹਾਲਾਤ ਵਿੱਚ ਸੁਧਾਰ ਹੋਣ ਤੋਂ ਬਾਦ ਸੂਬੇ ਦੀ ਵਿੱਤੀ ਹਾਲਤ ਬਾਰੇ ਸੁਝਾਅ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਇਸ ਦੀ ਅਗਵਾਈ ਪਲਾਨਿੰਗ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਕਰਨਗੇ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ 'ਪੰਜਾਬ ਵਿੱਚ ਇੱਕ ਮਈ ਤੱਕ ਕਰਫ਼ਿਊ ਵਧਾਉਣ ਦਾ ਫੈਸਲਾ'
ਪੰਜਾਬ ਸਰਕਾਰ ਨੇ 1 ਮਈ ਤੱਕ ਕਰਫ਼ਿਊ ਜਾਂ ਲੌਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਟਵੀਟ ਕਰਕੇ ਦਿੱਤੀ।
ਇਹ ਫੈਸਲਾ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਹਾਲੇ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ- ਸਿਹਤ ਮੰਤਰਾਲਾ
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਖਾਰਿਜ ਕਰਦਿਆਂ ਕਿਹਾ ਕਿ ਹਾਲੇ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਈ ਹੈ।
ਉਨ੍ਹਾਂ ਨੇ ਕਿਹਾ:-
- ਜਦੋਂ ਵੀ ਕਮਿਊਨਿਟੀ ਟਰਾਂਸਮਿਸ਼ਨ ਹੋਏਗੀ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ।
- ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਸਜਗ ਰਹੋ।
- ਅਸੀਂ ਕੱਲ੍ਹ ਕੋਰੋਨਾਵਾਇਰਸ ਦੇ 16002 ਟੈਸਟ ਕੀਤੇ। ਸਿਰਫ਼ 0.2% ਮਾਮਲੇ ਕੋਰੋਨਾਵਾਇਰਸ ਪੌਜ਼ਿਟਿਵ ਆਏ।
- ਜਿੰਨੇ ਸੈਂਪਲ ਇਕੱਠੇ ਕੀਤੇ ਉਸ ਹਿਸਾਬ ਨਾਲ ਇਨਫੈਕਸ਼ਨ ਰੇਟ ਘੱਟ ਹੈ।
ਕੀ ਕੋਰੋਨਾਵਾਇਰਸ ਦਾ ਇਲਾਜ ਹੋਮਿਓਪੈਥੀ ਨਾਲ ਸੰਭਵ ਹੈ?
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਹੋਮਿਓਪੈਥੀ ਵਿੱਚ ਇਸ ਦੇ ਇਲਾਜ ਦੇ ਦਾਅਵੇ ਦਾ ਸੱਚ ਇੱਕ ਹਫ਼ਤੇ ਵਿੱਚ ਇੱਕ ਕਰੋੜ HCQ ਦੀ ਲੋੜ ਹੋਵਗੀ- ਸਿਹਤ ਮੰਤਰਾਲਾ
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਮੌਜੂਦਾ ਜਾਣਕਾਰੀ ਦਿੱਤੀ।
- ਕੋਰੋਨਾਵਾਇਰਸ ਦੇ 503 ਮਰੀਜ਼ ਠੀਕ ਹੋਏ, 678 ਕੋਰੋਨਾਵਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
- ਭਾਰਤ ਵਿੱਚ ਕੋਰੋਨਾਵਾਇਰਸ ਦੇ 6412 ਕੁੱਲ ਮਾਮਲੇ ਹੋਏ।
- ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਕੁੱਲ 199 ਮੌਤਾਂ ਹੋਈਆਂ।
- ਸਾਨੂੰ ਇੱਕ ਹਫ਼ਤੇ ਵਿੱਚ ਇੱਕ ਕਰੋੜ HCQ ਦੀ ਲੋੜ ਹੋਵੇਗੀ।
- ਇਸ ਵੇਲੇ ਸਾਡੇ ਕੋਲ 3.82 ਕਰੋੜ HCQ ਮੌਜੂਦ ਹੈ।

