ਕੋਰੋਨਾਵਾਇਰਸ: ਪੰਜਾਬ ਵਿੱਚ ਦਿੱਲੀ ਦੇ ਮਰਕਜ਼ ਤੋਂ ਆਏ 3 ਲੋਕਾਂ ਨੂੰ ਕੋਰੋਨਾਵਾਇਰਸ- 5 ਅਹਿਮ ਖ਼ਬਰਾਂ

ਪੰਜਾਬ ਵਿੱਚ ਬੀਤੇ ਦਿਨ ਕੋਰੋਵਾਇਰਸ ਦੇ 10 ਨਵੇਂ ਕੇਸ ਆਏ ਹਨ ਅਤੇ ਜਿਨ੍ਹਾਂ ਵਿੱਚ 3 ਤਬਲੀਗ਼ੀ ਜਮਾਤ ਨਾਲ ਜੁੜੇ ਹਨ।

ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ ਮੁਤਾਬਕ ਇਨ੍ਹਾਂ ਵਿੱਚ ਤਿੰਨ ਅੰਮ੍ਰਿਤਸਰ, ਦੋ ਮੋਹਾਲੀ, ਤਿੰਨ ਮਾਨਸਾ ਤੋਂ, ਇੱਕ ਲੁਧਿਆਣਾ ਤੇ ਇੱਕ ਰੋਪੜ ਤੋਂ ਹਨ।

ਮਾਨਸਾ ਦੇ ਤਿੰਨੇ ਲੋਕ ਦਿੱਲੀ ਦੇ ਨਿਜ਼ਾਮੂਦੀਨ ਦੇ ਮਰਕਜ਼ ਤੋਂ ਵਾਪਸ ਆਏ ਸਨ ਅਤੇ ਉਨ੍ਹਾਂ ਨੂੰ ਬੁਢਲਾਡਾ ਦੀ ਮਸੀਤ ਵਿੱਚ ਕੁਆਰੰਟੀਨ ਕੀਤਾ ਹੋਇਆ ਸੀ। ਹੁਣ ਉਨ੍ਹਾਂ ਦਾ ਟੈਸਟ ਪੌਜ਼ੀਟਿਵ ਆਇਆ ਹੈ।

ਇਸ ਤਰ੍ਹਾਂ ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 57 ਮਾਮਲੇ ਹੋ ਗਏ ਹਨ ਅਤੇ 5 ਮੌਤਾਂ ਹੋ ਗਈਆਂ ਹਨ।

ਇਸ ਤੋਂ ਇਲਾਵਾ ਅੰਮ੍ਰਿਤਸਰ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਮੁਤਾਬਕ ਦੋ ਕੇਸ ਮਰਹੂਮ ਰਾਗੀ ਨਿਰਮਲ ਸਿੰਘ ਦੇ ਕਰੀਬੀਆਂ ਵਿਚੋਂ ਹਨ।

14 ਅਪ੍ਰੈਲ ਤੋਂ ਬਾਅਦ ਕਰਫਿਊ ਬਾਰੇ ਕੋਈ ਫ਼ੈਸਲਾ ਨਹੀਂ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਫਿਲਹਾਲ ਅਜੇ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਏ ਜਾਣ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਇਸ ਬਾਰੇ ਕੋਈ ਫ਼ੈਸਲਾ 14 ਅਪ੍ਰੈਲ ਨੂੰ ਸੂਬੇ ਦੇ ਹਾਲਾਤ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ।ਫਿਲਹਾਲ ਪੰਜਾਬ ਵਿੱਤ ਕੋਰੋਨਾਵਾਇਰਸ ਦੇ 57 ਕੇਸ ਹੋ ਗਏ ਹਨ। ਕੋਰੋਨਾ ਬਾਰੇ ਦੇਸ਼-ਵਿਦੇਸ਼ ਦੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਭਾਈਚਾਰਾ ਵਿਸਾਖੀ ਵਾਲੇ ਦਿਨ ਘਰ ਹੀ ਮੱਥਾ ਟੇਕਣ ਅਤੇ ਸਿੱਖ ਜੇਥਬੰਦੀਆਂ ਨੂੰ ਵੱਡਾ ਇਕੱਠ ਨਾ ਕਰਨ ਬਾਰੇ ਕਿਹਾ ਹੈ।

ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ

ਇੱਕ ਪਾਸੇ ਵਿਗਿਆਨੀ ਇਸ ਦੇ ਇਲਾਜ ਅਤੇ ਰੋਕਥਾਮ ਲਈ ਦਵਾਈ ਬਣਾਉਣ ਵਿੱਚ ਲੱਗੇ ਹੋਏ ਹਨ ਪਰ ਦੂਜੇ ਪਾਸੇ ਇਸ ਬਿਮਾਰੀ ਦੇ ਦੁਆਲੇ ਕਈ ਤਰ੍ਹਾਂ ਦੀ ਚਰਚਾ ਚਲ ਰਹੀ ਹੈ।

ਕਈ ਹਲਕਿਆਂ ਵਿੱਚ ਬੀਮਾਰੀ ਦੇ ਫੈਲਣ ਦੇ ਕਾਰਨਾਂ ਵਜੋਂ ਕੁਝ ਮਰੀਜ਼ਾਂ (ਜ਼ੇਰ-ਏ-ਇਲਾਜ ਜਾਂ ਮਰਹੂਮ), ਸਮਾਗਮਾਂ ਅਤੇ ਬਰਾਦਰੀਆਂ ਨੂੰ ਤੱਥਾਂ ਦਾ ਹਵਾਲਾ ਦੇ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਕਈ ਨਵੇਂ ਸ਼ਬਦ ਤੁਰ ਪਏ ਹਨ ਜਿਨ੍ਹਾਂ ਵਿੱਚ ਇੱਕ ਅੰਗਰੇਜ਼ੀ ਦਾ ਲਫ਼ਜ਼ ਸੁਪਰ-ਸਪਰੈਡਰ ਹੈ।

ਇਸ ਤੋਂ ਇਲਾਵਾ ਪੁਰਾਣੇ ਸ਼ਬਦਾਂ ਨੂੰ ਅਗੇਤਰ-ਪਛੇਤਰ ਮਿਲ ਗਏ ਹਨ: ਜੱਹਾਦ ਅਤੇ ਦੇਸ਼ ਧਰੋਹੀ ਵਰਗੇ ਸ਼ਬਦਾਂ ਨੇ ਕੋਰੋਨਾਵਾਇਰਸ ਤੋਂ ਵੱਖ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦੇ ਵਰਤਣਹਾਰੇ ਮਹਾਂਮਾਰੀ ਤੋਂ ਢਾਡੇ ਨਿਕਲੇ ਹਨ।

ਅਜਿਹੇ ਇਹ ਜਾਣਨ ਲਈ ਕਿ ਮਰੀਜ਼ ਨੂੰ ਹਮਦਰਦੀ ਦਿੱਤੀ ਜਾਵੇ ਤਾਂ ਉਸ 'ਤੇ ਇਲਜ਼ਾਮ ਮੜੇ ਜਾਣ, ਇੱਥੇ ਕਲਿੱਕ ਕਰ ਕੇ ਪੜ੍ਹੋ।

ਕੋਰੋਨਾਵਾਇਰਸ ਦੇ ਮਾਮਲੇ ਚੀਨ ਵਿੱਚ ਕਿਉਂ ਘੱਟ ਰਹੇ ਹਨ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਕਹਿਰ ਹੁਣ ਕਰੀਬ ਪੂਰੇ ਵਿਸ਼ਵ ਵਿੱਚ ਫੈਲ ਗਿਆ ਹੈ ਅਤੇ ਹੁਣ ਚੀਨ ਵਿੱਚ ਹੀ ਇਸ ਦੇ ਮਾਮਲਿਆਂ 'ਚ ਗਿਰਾਵਟ ਨਜ਼ਰ ਆ ਰਹੀ ਹੈ।

ਚੀਨ ਨੇ ਤਕਨੀਕ ਦਾ ਸਹਾਰਾ ਲੈ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ 'ਤੇ ਨਜ਼ਰ ਰੱਖਣ ਦਾ ਤਰੀਕਾ ਅਪਣਾਇਆ ਹੈ।

ਉਸ ਵੱਲੋਂ ਵਰਤੇ ਜਾ ਰਹੇ ਹਾਈਟੈੱਕ ਉਪਕਰਨਾਂ ਦੀ ਕਾਫੀ ਚਰਚਾ ਵੀ ਹੋ ਰਹੀ ਹੈ। ਅਜਿਹੇ ਵਿੱਚ ਉਹ ਕਿਹੜੀਆਂ ਤਕਨੀਕਾਂ ਦਾ ਜਿਨ੍ਹਾਂ ਦਾ ਇਸਤੇਮਾਲ ਚੀਨ ਕਰ ਰਿਹਾ ਹੈ ਇੱਥੇ ਕਲਿੱਕ ਕਰਕੇ ਜਾਣੋ।

ਕੀ ਕੋਰੋਨਾਵਾਇਰਸ ਦਾ ਵਾਤਾਵਰਣ 'ਤੇ ਚੰਗਾ ਅਸਰ ਪਵੇਗਾ?

ਕੋਵਿਡ-19 ਨੇ ਸਾਡੀ ਜ਼ਿੰਦਗੀ ਦੀ ਤਰਜ਼ ਬਦਲ ਦਿੱਤੀ ਹੈ, ਕਡਾਊਨ ਹਰੇ ਗ੍ਰਹਿ ਪ੍ਰਭਾਵ ਵਾਲੀਆਂ ਗੈਸਾਂ ਦਾ ਪੱਧਰ ਹੇਠਾਂ ਲੈ ਆਇਆ ਹੈ।

ਲੋਕਾਂ ਦੀਆਂ ਯਾਤਰਾਵਾਂ ਬੰਦ ਹੋ ਗਈਆਂ ਹਨ, ਆਰਥਿਕਤਾ ਰੁਕੀ ਹੋਈ ਹੈ। ਜ਼ਹਿਰੀਲੀ ਗੈਸ ਘਟੀ ਹੈ। ਕੀ ਇਸ ਦਾ ਸੱਚਮੁੱਚ ਵਾਤਾਵਰਨ 'ਤੇ ਇਸ ਦਾ ਚੰਗਾ ਅਸਰ ਪੈ ਸਕਦਾ ਹੈ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)