Delhi violence: ਮਦਰੱਸਿਆਂ ‘ਚ ਲੱਗੀ ਅੱਗ, ਚਾਰੇ ਪਾਸੇ ਚੀਕਾਂ, ਹਿੰਸਕ ਮਾਹੌਲ ‘ਚ ‘ਤੁਹਾਡੀ ਪਛਾਣ’….ਅਜਿਹੇ ਮਾਹੌਲ ‘ਚ ਬਿਤਾਏ ਪੰਜ ਘੰਟਿਆਂ ਦਾ ਵੇਰਵਾ

ਹਿੰਸਾ
ਤਸਵੀਰ ਕੈਪਸ਼ਨ, ਉੱਤਰੀ-ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ ਮਗਰੋਂ ਇੱਕ ਗੁੱਡੀ
    • ਲੇਖਕ, ਕੀਰਤੀ ਦੁਬੇ
    • ਰੋਲ, ਬੀਬੀਸੀ ਪੱਤਰਕਾਰ

ਬੁੱਧਵਾਰ ਦਾ ਦਿਨ, ਦੁਪਹਿਰ ਦੇ 12 ਵਜੇ ਉੱਤਰੀ-ਪੂਰਬੀ ਦਿੱਲੀ 'ਚ ਭੜਕੀ ਹਿੰਸਾ ਦੇ ਤੀਜੇ ਦਿਨ ਬ੍ਰਿਜਪੁਰੀ ਇਲਾਕੇ 'ਚ ਇਕ ਅਜੀਬ ਤਰ੍ਹਾਂ ਦੀ ਚੁੱਪੀ ਨੇ ਘੇਰਾ ਪਾਇਆ ਹੋਇਆ ਹੈ। ਦੂਰ-ਦੂਰ ਤੱਕ ਪੁਲਿਸ ਦੀਆਂ ਗਸ਼ਤ ਕਰਦੀਆਂ ਗੱਡੀਆਂ ਦੀ ਆਵਾਜ਼ ਹੀ ਕੰਨ੍ਹਾਂ 'ਚ ਸੁਣਾਈ ਪੈਂਦੀ ਹੈ।ਗਲੀਆਂ 'ਚ ਪਿਆ ਸਾਮਾਨ ਮਲਬੇ 'ਚ ਤਬਦੀਲ ਹੋ ਗਿਆ ਹੈ।

ਤੰਗ ਗਲੀਆਂ ਦੇ ਮੁਹਰੇ ਕੁੱਝ ਨੌਜਵਾਨ ਅਤੇ ਅੱਧਖੜ ਉਮਰ ਦੇ ਆਦਮੀ ਬੈਠੇ ਹੋਏ ਹਨ, ਜੋ ਕਿ ਉਜਾੜ ਪਈ ਸੜਕ 'ਤੇ ਜਾਂਦੀ ਇੱਕ ਕੁੜੀ ਨੂੰ ਸਵਾਲਿਆ ਨਜ਼ਰ ਨਾਲ ਵੇਖ ਰਹੇ ਹਨ।

ਪੁਲਿਸ ਦੀ ਇੰਨੀ ਚੌਕਸ ਤੈਨਾਤੀ ਵੇਖ ਕੇ ਲੱਗਦਾ ਹੈ ਕਿ ਜੇਕਰ ਦੋ ਦਿਨ ਪਹਿਲਾਂ ਪੁਲਿਸ ਵੱਲੋਂ ਅਜਿਹੀ ਸਖ਼ਤੀ ਵਰਤੀ ਗਈ ਹੁੰਦੀ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੀ ਹੁੰਦੇ।

News image

ਇਸ ਚੁੱਪੀ ਨੂੰ ਚੀਰਦੀ ਹੋਈ ਇੱਕ ਆਵਾਜ਼ ਮੇਰੇ ਕੰਨੀ ਪਈ ਅਤੇ ਮੈਂ ਇਸ ਚੀਕ ਦੇ ਸੁਰ ਵੱਲ ਵੱਧਣਾ ਸ਼ੁਰੂ ਕੀਤਾ। ਇਹ ਰਾਹ ਤੰਗ ਗਲੀਆਂ ਵੱਲ ਜਾ ਰਿਹਾ ਸੀ।

ਜਿੱਥੇ ਕੁੱਝ ਦੂਰੀ 'ਤੇ ਪੁਲਿਸ ਵੀ ਖੜ੍ਹੀ ਸੀ। ਗਲੀਆਂ 'ਚ ਹਿੰਸਾ ਦੇ ਕਾਰਨ ਛਾਈ ਚੁੱਪੀ ਬੀਤੀ ਰਾਤ ਦੀਆਂ ਚੀਕਾਂ ਨੂੰ ਆਪਣੀ ਗਲਵਕੜੀ 'ਚ ਸਮਾਈ ਹੋਈ ਸੀ।

ਮੈਂ ਚਲਦੇ ਹੋਏ ਬ੍ਰਿਜਪੁਰੀ ਇਲਾਕੇ ਦੀ ਗਲੀ ਨੰਬਰ ਪੰਜ 'ਚ ਪਹੁੰਚੀ, ਜਿੱਥੇ ਕੁਮੁੰਦੀ ਨਾਂਅ ਦੀ ਮਹਿਲਾ ਦੇ ਪੁੱਤਰ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਹਿੰਸਕ ਭੀੜ ਚੁੱਕ ਕੇ ਲੈ ਗਈ।

22 ਸਾਲਾ ਮਹਿਤਾਬ ਮਾਨਸਿਕ ਤੌਰ 'ਤੇ ਬਿਮਾਰ ਸੀ। ਮੰਗਲਵਾਰ ਦੀ ਸ਼ਾਮ ਉਹ 3-4 ਵਜੇ ਦੇ ਕਰੀਬ ਘਰੋਂ ਦੁੱਧ ਲੈਣ ਲਈ ਨਿਕਲਿਆ ਪਰ ਵਾਪਸ ਘਰ ਨਾ ਪਰਤਿਆ।

ਮਹਿਤਾਬ ਦੀ ਭਾਬੀ ਯਾਸਮੀਨ ਨੂੰ ਗੁਰੂ ਤੇਗ ਬਹਾਦੁਰ ਹਸਪਤਾਲ 'ਚੋਂ ਅੱਜ ਵੀ ਮਹਿਤਾਬ ਦੀ ਮ੍ਰਿਤਕ ਦੇਹ ਹਾਸਲ ਨਾ ਹੋਈ।

ਮਹਿਤਾਬ ਦੀ ਮਾਂ

ਮਹਿਤਾਬ ਦੀ ਮਾਂ ਰੋਂਦਿਆਂ ਹੋਇਆਂ ਦੱਸਦੀ ਹੈ, "ਬੱਚਾ ਸੀ ਉਹ। ਮੈਂ ਕਿਹਾ ਵੀ ਸੀ ਕਿ ਨਾ ਜਾ ਬਾਹਰ, ਪਰ ਚਾਅ ਪੀਣ ਦੀ ਜਿੱਦ ਕਰਕੇ ਮੈਰੇ ਤੋਂ ਪੈਸੇ ਲੈ ਗਿਆ।ਅਚਾਨਕ ਇੰਨ੍ਹਾਂ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਹਰ ਕੋਈ ਸਹਿਮ ਗਿਆ। ਮੇਰਾ ਬੱਚਾ ਬਾਹਰ ਹੀ ਰਹਿ ਗਿਆ। ਕਿਸੇ ਨੇ ਵੀ ਗੇਟ ਨਾ ਖੋਲ੍ਹਿਆ। ਮੈਂ ਉਸ ਨੂੰ ਕਹਿੰਦੀ ਰਹੀ ਦੂਜੀ ਗਲੀ 'ਚੋਂ ਆ ਜਾ ਪਰ ਇੰਨ੍ਹੇ ਨੂੰ ਹੈਲਮੇਟ ਪਾਈ, ਹੱਥਾਂ 'ਚ ਡੰਡੇ ਫੜੀ ਭੀੜ ਨੇ ਮੇਰੇ ਮਹਿਤਾਬ ਨੂੰ ਚੁੱਕ ਲਿਆ।"

ਇਸ ਤੋਂ ਬਾਅਦ ਮਹਿਤਾਬ ਦੀ ਭੈਣ ਸ਼ਾਜੀਆ ਨੂੰ ਇੱਕ ਫੋਨ ਆਇਆ ਕਿ ਉਸ ਦੇ ਭਰਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਫਿਰ ਕੁਝ ਸਮੇਂ ਬਾਅਦ ਇੱਕ ਹੋਰ ਫੋਨ ਆਇਆ ਕਿ ਉਸ ਨੂੰ ਮਦੀਨਾ ਕਲੀਨਿਕ 'ਚ ਭਰਤੀ ਕਰਵਾਇਆ ਗਿਆ ਹੈ।

ਵੀਡੀਓ: ਜਦੋਂ ਬੀਬੀਸੀ ਦੀ ਟੀਮ ਨੂੰ ਭੀੜ ਨੇ ਘੇਰਿਆ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਯਾਸਮੀਨ ਦੱਸਦੀ ਹੈ ਕਿ ਮਹਿਤਾਬ ਨੂੰ ਪਹਿਲਾਂ ਡੰਡਿਆਂ ਅਤੇ ਫਿਰ ਨੁਕੀਲੇ ਹਥਿਆਰਾਂ ਨਾਲ ਮਾਰਿਆ ਗਿਆ ਅਤੇ ਬਾਅਦ 'ਚ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ।

ਭਾਵੇਂ ਪੁਲਿਸ ਪੂਰੀ ਤਰ੍ਹਾਂ ਨਾਲ ਹਰਕਤ 'ਚ ਆ ਗਈ ਹੈ ਅਤੇ ਸੋਮਵਾਰ ਤੇ ਮੰਗਲਵਾਰ ਦੇ ਮੁਕਾਬਲੇ ਮਾਹੌਲ ਵੀ ਬਿਹਤਰ ਹੈ। ਪਰ ਦੁਖਾਂਤ ਦੀ ਸਥਿਤੀ ਜੋ ਬਣ ਗਈ ਹੈ ਉਸ ਦੇ ਜ਼ਖਮ ਹਰ ਕਿਸੇ ਨੂੰ ਪੀੜ ਦੇ ਰਹੇ ਹਨ।

ਪੀੜ੍ਹਤ ਪਰਿਵਾਰਾਂ ਦੇ ਜ਼ਖਮਾਂ ਨੂੰ ਤਾਂ ਨਾ ਹੁਣ ਅਜੀਤ ਡੋਵਾਲ ਦਾ ਦੌਰਾ ਭਰ ਪਾਵੇਗਾ ਅਤੇ ਨਾ ਹੀ ਸਰਕਾਰ ਵੱਲੋਂ ਹਿੰਸਕ ਕਾਰਵਾਈ ਕਰਨ ਵਾਲੇ ਨੂੰ ਮੌਕੇ 'ਤੇ ਗੋਲੀ ਮਾਰਨ ਦੇ ਹੁਕਮ ਨਾਲ ਕੋਈ ਤਸੱਲੀ ਹਾਸਲ ਹੋਵੇਗੀ।

ਇਹ ਵੀ ਪੜ੍ਹੋ:

ਹਿੰਸਾ ਦਾ ਸ਼ਿਕਾਰ ਹੋਇਆ ਮਦਰੱਸਾ

ਗਲੀ ਤੋਂ ਕੁਝ ਕਦਮ ਦੀ ਦੂਰੀ 'ਤੇ ਅਲ ਹੁਦਾ ਫ਼ਾਰੂਖੀਆ ਮਦਰੱਸਾ ਹੁੰਦਾ ਸੀ, ਜੋ ਕਿ ਹੁਣ ਸਿਰਫ਼ ਸੁਆਹ ਬਣ ਗਿਆ ਸੀ।ਇਸ ਮਦਰੱਸੇ ਨੂੰ ਅੱਗ ਲਗਾ ਦਿੱਤੀ ਗਈ ਸੀ।ਜਦੋਂ ਮੈਂ ਮਦਰੱਸੇ ਅੰਦਰ ਦਾਖਲ ਹੋਈ ਤਾਂ ਉੱਥੇ ਲੱਗੀ ਅੱਗ ਦਾ ਸੇਕ ਅਜੇ ਵੀ ਮਹਿਸੂਸ ਹੋ ਰਿਹਾ ਸੀ।

ਮਦਰੱਸੇ ਅੰਦਰ ਬੱਚਿਆਂ ਦੀਆਂ ਚੱਪਲਾਂ, ਕੁਝ ਬਸਤੇ ਪਏ ਹੋਏ ਸਨ। ਵਿਦਿਆ ਦੇ ਮੰਦਰ 'ਚ ਜਿੱਥੇ ਇਨਸਾਨ ਨੂੰ ਬਿਹਤਰ ਮਨੁੱਖ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ ਉੱਥੇ ਹੀ ਇੰਨ੍ਹਾਂ ਗੈਰਮਨੁੱਖੀ ਲੋਕਾਂ ਵੱਲੋਂ ਹਿੰਸਾ ਦੀ ਹੋਲੀ ਖੇਡੀ ਗਈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਕੁਰਾਨ ਦੇ ਪੰਨ੍ਹੇ ਪੂਰੇ ਹਾਲ 'ਚ ਫੈਲੇ ਹੋਏ ਸਨ। ਉਰਦੂ ਭਾਸ਼ਾ ਦੀਆਂ ਕੁੱਝ ਹੋਰ ਕਿਤਾਬਾਂ ਵੀ ਅੱਧ ਸੜੀਆਂ ਇਧਰ ਉਧਰ ਬਿਖਰੀਆਂ ਪਈਆਂ ਸਨ। ਉੱਥੇ ਇੱਕ ਬਿਸਕੁੱਟ ਦਾ ਪੈਕਟ ਵੀ ਪਿਆ ਹੋਇਆ ਸੀ।ਹੋ ਸਕਦਾ ਹੈ ਕਿ ਸ਼ਾਇਦ ਕਿਸੇ ਦੀ ਮਾਂ ਨੇ ਆਪਣੇ ਬੱਚੇ ਦੇ ਬਸਤੇ 'ਚ ਉਹ ਰੱਖਿਆ ਹੋਵੇ।

ਮੈਂ ਵੀ ਜਦੋਂ ਘਰ ਜਾਂਦੀ ਹਾਂ ਤਾਂ ਵਾਪਸ ਪਰਤਨ ਲੱਗਿਆ ਮੇਰੀ ਮਾਂ ਵੀ ਕੁੱਝ ਚੀਜ਼ਾਂ ਮੇਰੇ ਪੱਲੇ ਬੰਨ੍ਹ ਦਿੰਦੀ ਹੈ। ਇਸ ਮਦਰੱਸੇ ਦਾ ਮੌਲਵੀ ਅਤੇ ਤਾਲੀਮ ਹਾਸਲ ਕਰਨ ਵਾਲੇ ਬੱਚੇ ਕਿੱਥੇ ਹਨ , ਇਸ ਦੀ ਕਿਸੇ ਨੂੰ ਵੀ ਕੋਈ ਥੌਹ ਖ਼ਬਰ ਨਹੀਂ ਹੈ।

ਇਸ ਮਦਰੱਸੇ ਦਾ ਮੌਲਵੀ ਅਤੇ ਤਾਲੀਮ ਹਾਸਲ ਕਰਨ ਵਾਲੇ ਬੱਚੇ ਕਿੱਥੇ ਹਨ , ਇਸ ਦੀ ਕਿਸੇ ਨੂੰ ਵੀ ਕੋਈ ਥੌਹ ਖ਼ਬਰ ਨਹੀਂ ਹੈ
ਤਸਵੀਰ ਕੈਪਸ਼ਨ, ਇਸ ਮਦਰੱਸੇ ਦਾ ਮੌਲਵੀ ਅਤੇ ਤਾਲੀਮ ਹਾਸਲ ਕਰਨ ਵਾਲੇ ਬੱਚੇ ਕਿੱਥੇ ਹਨ , ਇਸ ਦੀ ਕਿਸੇ ਨੂੰ ਵੀ ਕੋਈ ਥੌਹ ਖ਼ਬਰ ਨਹੀਂ ਹੈ

ਜਦੋਂ ਵੀ ਕਿਤੇ ਵੀ ਦੰਗਿਆਂ ਦੀ ਸਥਿਤੀ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਇਨਸਾਨੀਅਤ ਹੀ ਸ਼ਰਮਸਾਰ ਹੁੰਦੀ ਹੈ। ਇਕ ਪਾਸੇ ਕੁਝ ਲੋਕ ਹੈਵਾਨ ਬਣ ਜਾਂਦੇ ਹਨ ਅਤੇ ਕੁਝ ਆਪਣੀ ਇਨਸਾਨੀਅਤ ਨੂੰ ਆਪਣੇ ਅੰਦਰ ਹੀ ਦਫ਼ਨ ਕਰ ਉਨ੍ਹਾਂ ਹੈਵਾਨਾਂ ਦੇ ਕਾਰੇ ਨੂੰ ਵੇਖਦੇ ਰਹਿੰਦੇ ਹਨ।

ਇਕ ਪਲ 'ਚ ਹੀ ਤੁਹਾਡਾ ਪੇਸ਼ਾ, ਰਵੱਈਆ ਕੁਝ ਵੀ ਮਾਅਨੇ ਨਹੀਂ ਰੱਖਦਾ। ਸਿਰਫ ਤੁਹਾਡੇ ਨਾਂਅ ਤੋਂ ਹੀ ਤੁਹਾਡੀ ਮੌਤ ਜਾਂ ਜ਼ਿੰਦਗੀ ਦਾ ਫ਼ੈਸਲਾ ਕੀਤਾ ਜਾਂਦਾ ਹੈ।ਇੱਕ ਮਨੁੱਖ ਹੋਣਾ ਕਿਸੇ ਲੇਖੇ ਨਹੀਂ ਆਉਂਦਾ।

ਮੈਂ ਜਦੋਂ ਕਿਤਾਬਾਂ ਦੇ ਫਟੇ ਅਤੇ ਲਗਭਗ ਸੜ ਚੁੱਕੇ ਪੰਨ੍ਹਿਆਂ ਨੂੰ ਵੇਖ ਹੀ ਰਹੀ ਸੀ ਕਿ ਅਚਾਨਕ ਇਕ ਆਵਾਜ਼ ਆਈ- 'ਡੋਂਟ ਟੱਚ ਐਨੀਥਿੰਗ ਹੀਅਰ'।

ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਨਿਊਯਾਰਕ ਟਾਈਮਜ਼ ਦੇ ਫੋਟੋ ਜਰਨਲਿਸਟ ਅਤੁਲ ਲੋਕੇ ਉੱਥੇ ਖੜ੍ਹੇ ਸਨ। ਹਿੰਸਾ ਦੀ ਕਹਾਣੀ ਨੂੰ ਬਿਆਨ ਕਰਨ ਲਈ ਹੁਣ ਤੱਕ ਇੱਥੇ ਕਈ ਪੱਤਰਕਾਰ ਆ ਚੁੱਕੇ ਹਨ।

ਹਿੰਸਾ ਤੋਂ ਬਾਅਦ ਮਦਰਸੇ ਦੀ ਤਸਵੀਰ

ਫਿਰ ਮੈਂ ਉੱਥੋਂ ਨਿਕਲ ਕੇ ਤੇਜ਼ੀ ਨਾਲ ਭਾਗੀਰਥੀ ਵਿਹਾਰ ਵੱਲ ਤੁਰ ਪਈ।ਇਸ ਇਲਾਕੇ 'ਚ ਵੀ ਹਿੰਦੂ-ਮੁਸਲਿਮ ਭਾਈਚਾਰੇ ਦੀ ਮਿਲੀਜੁਲੀ ਆਬਾਦੀ ਹੈ।

ਇੱਥੋਂ ਦੀ ਗਲੀ ਨੰਬਰ 4 ਦੇ ਮਕਾਨ ਨੰਬਰ 94 'ਚ ਰਾਮ ਅਧਾਰ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤੀਹ ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਇੱਥੇ ਹੀ ਰਹਿ ਰਿਹਾ ਹੈ, ਪਰ ਉਨ੍ਹਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਇੱਥੇ ਸੁਰੱਖਿਅਤ ਨਹੀਂ ਹਨ।

ਜਦੋਂ ਹਿੰਦੂ-ਮੁਸਲਮਾਨ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ, ਅਜਿਹੇ 'ਚ ਜਦੋਂ ਕੋਈ ਵਿਸ਼ਵਾਸ ਦੀ ਗੱਲ ਕਰਦਾ ਹੈ ਤਾਂ ਬਹੁਤ ਸਕੂਨ ਮਿਲਦਾ ਹੈ। ਇੰਝ ਲੱਗਦਾ ਹੈ ਜਿਵੇਂ ਉਮੀਦ ਦੀ ਰੌਸ਼ਨੀ ਨਫ਼ਰਤ ਦੇ ਹਨੇਰੇ ਨੂੰ ਕੋਸਾਂ ਦੂਰ ਸੁੱਟ ਰਹੀ ਹੋਵੇ।

ਵੀਡਿਓ: ਦਿੱਲੀ ਦੇ ਦੰਗਿਆਂ ਵਿਚ ਭੂਰੇ ਖਾਨ ਦਾ ਸਭ ਕੁਝ ਅੱਗ ਲਾਕੇ ਤਬਾਹ ਕਰ ਦਿੱਤਾ ਗਿਆ

Skip Facebook post, 1

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 1

ਗਲੀਆਂ 'ਚ ਘੁੰਮਦਿਆਂ-ਘੁੰਮਦਿਆਂ 5.30 ਵੱਜ ਚੁੱਕੇ ਸਨ। ਭਾਗੀਰਥੀ ਵਿਹਾਰ ਦੀ ਇਕ ਗਲੀ 'ਚ ਕੁੱਝ ਹਲਚਲ ਸੀ। ਜਦੋਂ ਮੈਂ ਇੱਥੇ ਪਹੁੰਚੀ ਤਾਂ ਕੁੱਝ ਲੋਕਾਂ ਨੇ ਦੱਸਿਆ ਕਿ ਕਿਵੇਂ ਕੁੱਝ ਬਾਹਰੀ ਮੁਸਲਮਾਨ ਵਿਅਕਤੀਆਂ ਨੇ ਉਨ੍ਹਾਂ ਦੇ ਘਰਾਂ 'ਤੇ ਹਮਲਾ ਕੀਤਾ।

ਕੁਝ ਮਹਿਲਾਵਾਂ ਵੀ ਸਾਹਮਣੇ ਆਈਆਂ ਅਤੇ ਉਨ੍ਹਾਂ ਨੇ ਆਪਣੀਆਂ ਸੱਟਾਂ ਵਿਖਾਈਆਂ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜੋ ਹਿੰਸਾ ਦੀ ਖੇਡ ਉਨ੍ਹਾਂ ਦੇ ਇਲਾਕੇ 'ਚ ਖੇਡੀ ਗਈ ਉਸ 'ਚ ਕਈ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ।ਜਦੋਂ ਮੈਂ ਉਨ੍ਹਾਂ ਲੋਕਾਂ ਦੀ ਹੱਡਬੀਤੀ ਸੁਣ ਰਹੀ ਸੀ ਤਾਂ ਇਕ ਔਰਤ ਨੇ ਕਿਹਾ, "ਇੰਨ੍ਹਾਂ (ਮੁਸਲਮਾਨਾਂ) ਨੂੰ ਤਾਂ ਕੋਈ ਫ਼ਰਕ ਹੀ ਨਹੀਂ ਪੈਂਦਾ, ਕਿਉਂਕਿ ਇੰਨ੍ਹਾਂ ਦੇ ਤਾਂ 10-10 ਬੱਚੇ ਹੁੰਦੇ ਹਨ।ਇਹ ਤਾਂ ਉਨ੍ਹਾਂ ਨੂੰ ਮਰਨ ਲਈ ਭੇਜ ਦੇਣਗੇ ਪਰ ਸਾਡਾ ਤਾਂ ਇੱਕੋ ਇੱਕ ਹੈ, ਜੇ ਉਹ ਵੀ ਮਰ ਗਿਆ ਤਾਂ…"

ਭਾਗੀਰਥੀ ਵਿਹਾਰ ਵਿੱਚ ਹਿੰਦੂ ਪਰਿਵਾਰ

ਇਸ ਦੇ ਜਵਾਬ 'ਚ ਮੈਂ ਕਿਹਾ, " ਬੱਚਾ ਭਾਵੇਂ ਇਕ ਹੋਵੇ ਜਾਂ ਫਿਰ ਦਸ ਹੋਣ, ਉਨ੍ਹਾਂ ਦੀ ਮੌਤ ਦਾ ਦੁੱਖ ਬਰਾਬਰ ਹੀ ਹੁੰਦਾ ਹੈ।"

ਮੇਰੇ ਇਸ ਤਰ੍ਹਾਂ ਜਵਾਬ ਦਿੰਦਿਆਂ ਹੀ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆ ਗਿਆ ਅਤੇ ਉਹ ਮੇਰੇ ਤੋਂ ਮੇਰਾ ਪਛਾਣ ਪੱਤਰ ਮੰਗਣ ਲੱਗੇ। ਮੇਰਾ ਨਾਂਅ ਪੁੱਛਣ ਲੱਗੇ। ਇੰਨ੍ਹੇ 'ਚ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਚਾਰੇ ਪਾਸੇ ਭੀੜ ਦਾ ਇੱਕਠ ਸੀ। ਉੱਥੇ ਮੌਜੂਦ ਕੁੱਝ ਲੋਕਾਂ ਨੇ ਮੇਰੀ ਫੋਟੋ ਵੀ ਖਿੱਚੀ।

ਹੁਣ ਮੈਂ ਸਮਝ ਗਈ ਸੀ ਕਿ ਜੇਕਰ ਮੈਂ ਇੱਥੋਂ ਸੁਰੱਖਿਅਤ ਨਿਕਲਨਾ ਚਾਹੁੰਦੀ ਹਾਂ ਤਾਂ ਇੰਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੀ ਪੈਣਗੇ। ਫਿਰ ਮੈਂ ਆਪਣਾ ਨਾਂਅ ਦੱਸਿਆ। ਮੇਰਾ ਨਾਂਅ ਸੁਣਦਿਆਂ ਹੀ ਇੱਕ ਮੁੰਡੇ ਨੇ ਮੇਰਾ ਫੇਸਬੁੱਕ ਅਕਾਊਂਟ ਮੈਨੂੰ ਵਿਖਾ ਕੇ ਪੁੱਛਿਆ- ਕੀ ਇਹ ਤੁਸੀਂ ਹੀ ਹੋ? ਮੈਂ ਹਾਂ 'ਚ ਸਿਰ ਹਿਲਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਬੋਲਾਂ ਦੀ ਤਲਖੀ ਨੂੰ ਕੁਝ ਠੱਲ ਪਈ। ਉੱਥੇ ਖੜ੍ਹੀਆਂ ਕੁਝ ਮਹਿਲਾਵਾਂ ਨੇ ਕਿਹਾ ਅਸੀਂ ਤਾਂ ਸਿਰਫ ਜਾਣਨਾ ਚਾਹੁੰਦੇ ਸੀ ਕਿ ਤੁਸੀਂ ਹੋ ਕੌਣ।

ਵੀਡਿਓ: ਇੱਕ ਹਿੰਦੂ ਤੇ ਇੱਕ ਮੁਸਲਮਾਨ ਪਰਿਵਾਰ ਦੀ ਕਹਾਣੀ ਜਿੰਨ੍ਹਾਂ ਚੋਂ ਇੱਕ ਦਾ ਪੁੱਤ ਗੋਲ਼ੀ ਲੱਗਣ ਨਾਲ ਮਾਰਿਆ ਗਿਆ ਤੇ ਦੂਜਾ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ

Skip Facebook post, 2

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 2

ਜ਼ਿੰਦਗੀ 'ਚ ਪਹਿਲੀ ਵਾਰ ਮੈਨੂੰ ਆਪਣੇ ਨਾਂਅ ਦਾ ਅਸਰ ਇੰਨ੍ਹੀ ਜਲਦ ਅਤੇ ਤੇਜ਼ੀ ਨਾਲ ਹੁੰਦਾ ਵਿਖਾਈ ਪਿਆ। ਬਾਅਦ 'ਚ ਮੈਨੂੰ ਉਸ ਗਲੀ 'ਚੋਂ ਬਾਹਰ ਜਾਣ ਦਿੱਤਾ ਗਿਆ।

ਮੇਰੇ ਮਨ 'ਚ ਇਕ ਸਵਾਲ ਹੈ ਕਿ ਕੋਈ ਵੀ ਸਿਖਲਾਈ ਜਾਂ ਫਾਈਟਿੰਗ ਕਲਾਸ ਹਿੰਸਕ ਭੀੜ ਦੇ ਕਹਿਰ ਤੋਂ ਬਚਾਉਣ 'ਚ ਸਮਰੱਥ ਹੈ? ਇਹ ਸੋਚਦਿਆਂ ਹੋਇਆਂ ਮੈਂ ਆਪਣੀ ਗੱਡੀ ਤੱਕ ਪਹੁੰਚ ਗਈ।

ਦਫ਼ਤਰ ਲਈ ਵਾਪਸ ਆਉਂਦਿਆਂ ਵੀ ਰਸਤੇ 'ਚ ਕਈ ਵਾਹਨ ਅੱਗ ਦੀ ਭੇਟ ਚੜ੍ਹੇ ਵਿਖਾਈ ਦਿੱਤੇ। ਸਕੂਲੀ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰਨ ਤੋਂ ਗੁਰੇਜ਼ ਨਾ ਕੀਤਾ ਗਿਆ। ਇਹ ਉਹੀ ਸਕੂਲੀ ਬੱਸਾਂ ਹਨ ਜੋ ਹਰ ਧਰਮ ਦੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਭੇਦ ਭਾਵ ਦੇ ਉਨ੍ਹਾਂ ਦੇ ਸਕੂਲਾਂ ਤੱਕ ਪਹੁੰਚਾਉਂਦੀਆਂ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਮਸਜਿਦ ਦੀ ਅੱਗ ਬੁਝਾਉਣ ਲਈ ਹਿੰਦੂ ਆਏ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡਿਓ: ਚਾਹ ਵਾਲਾ: ਮੈਂ ਮੋਦੀ- ਮੋਦੀ ਕਰਦਾ ਸੀ, ਇਸ ਲਈ ਨਿਸ਼ਾਨਾ ਬਣਿਆ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)