Delhi violence: ਯੂਪੀ ਪੁਲਿਸ ਦਾ ‘ਹੀਰੋ’ ਅਫ਼ਸਰ ਜਿਸ ਨੇ ਦਿੱਲੀ ਵੜ ਕੇ ਲੋਕਾਂ ਦੀ ਜਾਨ ਬਚਾਈ

ਤਸਵੀਰ ਸਰੋਤ, Ankit srinivas
ਉੱਤਰ ਪ੍ਰਦੇਸ਼ ਦੇ ਐੱਸਪੀ ਨੀਰਜ ਜਾਦੌਨ ਨੂੰ ਇਸ ਵੇਲੇ ਕਿਸੇ ਹੀਰੋ ਤੋਂ ਘੱਟ ਨਹੀਂ ਸਮਝਿਆ ਜਾ ਰਿਹਾ। ਉਨ੍ਹਾਂ ਨੇ ਕਈ ਪਰਿਵਾਰਾਂ ਦੀ ਜਾਨ ਉਸ ਵੇਲੇ ਬਚਾਈ ਜਦੋਂ ਉੱਤਰ-ਪੂਰਬੀ ਦਿੱਲੀ ਧਾਰਮਿਕ ਹਿੰਸਾ ਦਾ ਸ਼ਿਕਾਰ ਹੋ ਚੁੱਕੀ ਸੀ।
ਇਹ ਹਿੰਸਾ ਅਜੇ ਤੱਕ 42 ਲੋਕਾਂ ਦੀ ਜਾਨ ਲੈ ਚੁੱਕੀ ਹੈ ਤੇ 200 ਨਾਲੋਂ ਵੱਧ ਲੋਕ ਜ਼ਖ਼ਮੀ ਹਨ।
ਨੀਰਜ ਜਾਦੌਨ ਦਿੱਲੀ ਦੇ ਨਾਲ ਲਗਦੇ ਇਲਾਕੇ ਦੇ ਐੱਸਪੀ ਹਨ। ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ 25 ਫਰਵਰੀ ਨੂੰ ਸੂਬਾਈ ਬਾਰਡਰ 'ਤੇ ਸਨ ਜਦੋਂ ਉਨ੍ਹਾਂ ਨੇ ਕਰਾਵਲ ਨਗਰ ਇਲਾਕੇ ਤੋਂ ਗੋਲੀਬਾਰੀ ਦੀ ਆਵਾਜ਼ ਸੁਣੀ। ਇਹ ਇਲਾਕਾ ਦਿੱਲੀ ਵਿੱਚ ਪੈਂਦਾ ਹੈ ਤੇ ਨੀਰਜ ਜਿੱਥੇ ਮੌਜੂਦ ਸਨ, ਉੱਥੋਂ ਕੁਝ 200 ਮੀਟਰ ਦੂਰ ਸਥਿਤ ਹੈ।
ਉਨ੍ਹਾਂ ਨੇ 40-50 ਲੋਕਾਂ ਦੇ ਝੂੰਡ ਨੂੰ ਵਾਹਨਾਂ ਨੂੰ ਅੱਗ ਲਾਉਂਦੇ ਦੇਖਿਆ। ਨੀਰਜ ਨੇ ਰਵਾਇਤੀ ਪੁਲਿਸ ਨਿਯਮਾਂ ਦੀ ਫ਼ਿਕਰ ਕੀਤੇ ਬਿਨਾਂ ਇੱਕ ਪਲ ਵਿੱਚ ਹੀ ਬਾਰਡਰ ਪਾਰ ਕਰਨ ਦਾ ਫੈਸਲਾ ਲੈ ਲਿਆ।
ਭਾਰਤ ਵਿੱਚ ਦੂਜੇ ਸੂਬੇ ਵਿੱਚ ਜਾ ਕੇ ਮਹਿਕਮੇ ਸਬੰਧੀ ਕੰਮ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਇਜਾਜ਼ਤ ਲੈਣੀ ਪੈਂਦੀ ਹੈ।
ਇਹ ਵੀ ਪੜ੍ਹੋ:
ਨੀਰਜ ਨੇ ਦੱਸਿਆ, "ਮੈਨੂੰ ਖ਼ਤਰੇ ਦਾ ਅੰਦਾਜ਼ਾ ਵੀ ਸੀ ਤੇ ਇਹ ਵੀ ਪਤਾ ਸੀ ਕਿ ਇਹ ਮੇਰੇ ਕਾਰਜ ਖੇਤਰ ਤੋਂ ਬਾਹਰਲਾ ਇਲਾਕਾ ਹੈ। ਉਹ 15 ਸੈਕਿੰਡ ਮੇਰੀ ਜ਼ਿੰਦਗੀ ਦੇ ਸਭ ਤੋਂ ਗੰਭੀਰ ਪਲ ਸਨ। ਕਿਸਮਤ ਵਜੋਂ ਮੇਰੀ ਟੀਮ ਮੇਰੇ ਨਾਲ ਡਟੀ ਰਹੀ ਤੇ ਬਾਅਦ ਵਿੱਚ ਦੱਸਣ 'ਤੇ ਮੇਰੇ ਉੱਚ-ਅਧਿਕਾਰੀਆਂ ਨੇ ਵੀ ਮੇਰਾ ਸਾਥ ਦਿੱਤਾ।"
"ਬਹੁਤ ਹੀ ਖ਼ਤਰਨਾਕ ਸਥਿਤੀ ਸੀ। ਹਿੰਸਾ ਭੜਕਾਉਣ ਵਾਲੇ ਲੋਕ ਗਿਣਤੀ ਵਿੱਚ ਸਾਡੇ ਨਾਲੋਂ ਵੱਧ ਸਨ ਤੇ ਨਾਲ ਹੀ ਹਥਿਆਰਬੰਦ ਵੀ ਸਨ। ਅਸੀਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ।”
“ਜਦੋਂ ਕੋਈ ਗੱਲ ਸੀਰੇ ਨਾ ਚੜ੍ਹੀ ਤਾਂ ਅਸੀਂ ਗੋਲੀ ਚਲਾਉਣ ਦੀ ਧਮਕੀ ਦਿੱਤੀ। ਕੁਝ ਪਲਾਂ ਲਈ ਤਾਂ ਉਹ ਪਿਛੇ ਹੱਟ ਗਏ ਪਰ ਉਨ੍ਹਾਂ ਨੇ ਕੁਝ ਦੇਰ ਬਾਅਦ ਸਾਡੇ 'ਤੇ ਪੱਥਰਬਾਜ਼ੀ ਕੀਤੀ ਤੇ ਅਸੀਂ ਕੁਝ ਗੋਲੀਆਂ ਦੀਆਂ ਆਵਾਜ਼ਾਂ ਵੀ ਸੁਣੀਆਂ।"
ਇਲਜ਼ਾਮਬਾਜ਼ੀਆਂ ਦੇ ਵਿਚਾਲੇ ਇਸ ਸ਼ਖਸ ਦੀ ਗੱਲ ਜ਼ਰੂਰ ਸੁਣੋ:
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 1
ਫਿਰ ਵੀ ਨੀਰਜ ਤੇ ਉਨ੍ਹਾਂ ਦੀ ਟੀਮ ਵਾਲੇ ਉਸ ਵੇਲੇ ਤੱਕ ਡਟੇ ਰਹੇ ਜਦੋਂ ਤੱਕ ਹਿੰਸਾ ਫੈਲਾਉਣ ਵਾਲੇ ਉੱਥੋਂ ਚਲੇ ਨਹੀਂ ਗਏ।
ਹਿੰਦੀ ਅਖ਼ਬਾਰ ਅਮਰ ਉਜਾਲਾ ਦੇ ਪੱਤਰਕਾਰ ਰਿਚੀ ਕੁਮਾਰ ਨੇ ਨੀਰਜ ਦੇ ਇਸ ਫੈਸਲੇ ਨੂੰ 'ਬਹਾਦਰੀ ਭਰਿਆ' ਦੱਸਿਆ ਹੈ।
ਰਿਚੀ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਹਿੰਸਾ ਫੈਲਾ ਰਹੇ ਲੋਕ ਹਥਿਆਰਾਂ ਨਾਲ ਲੈਸ ਸਨ ਤੇ ਕਿਸੇ ਦੀ ਵੀ ਸੁਣਨ ਲਈ ਤਿਆਰ ਨਹੀਂ ਸਨ। ਮੈਂ ਉਨ੍ਹਾਂ ਨੂੰ 'ਖੂਨ ਦੇ ਪਿਆਸੇ' ਕਹਾਂਗਾ। ਉਹ ਪੁਲਿਸ 'ਤੇ ਪੱਥਰਬਾਜ਼ੀ ਕਰ ਰਹੇ ਸਨ ਪਰ ਨੀਰਜ ਪਿੱਛੇ ਨਹੀਂ ਹਟੇ।"

ਦਿੱਲੀ ਵਿੱਚ ਚੱਲ ਰਹੀ ਇਸ ਹਿੰਸਾ ਦੀ ਸ਼ੁਰੂਆਤ ਉੱਤਰ-ਪੂਰਬੀ ਇਲਾਕੇ ਵਿੱਚ ਹੋਈ।
ਇਹ ਮਾਮਲਾ ਨਾਗਰਿਕਤਾ ਸੋਧ ਕਾਨੂੰਨ ਦਾ ਸਾਥ ਦੇਣ ਤੇ ਇਸ ਕਾਨੂੰਨ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਲੋਕਾਂ ਵਿੱਚ ਭੜਕਿਆ। ਪਰ ਕੁਝ ਦੇਰ ਬਾਅਦ ਹੀ ਇਸ ਮਾਮਲੇ ਨੇ ਫਿਰਕੂ ਰੰਗ ਲੈ ਲਿਆ।
ਨੀਰਜ ਅਨੁਸਾਰ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਹਿੰਸਾ ਫੈਲਾਉਂਦੇ ਦੇਖਿਆ, ਉਹ ਪਹਿਲਾਂ ਹੀ ਸਾੜਫੂਕ ਕਰਨ ਦੀ ਤਿਆਰੀ ਨਾਲ ਆਏ ਸਨ।
"ਉਸ ਇਲਾਕੇ ਵਿੱਚ ਬਾਂਸ ਦੇ ਲੱਕੜਾਂ ਵਾਲੀਆਂ ਬਹੁਤ ਦੁਕਾਨਾਂ ਸਨ। ਜੇ ਉੱਥੇ ਅੱਗ ਲੱਗ ਜਾਂਦੀ ਤਾਂ ਕੁਝ ਪਲਾਂ ਵਿੱਚ ਹੀ ਸਾਰਾ ਇਲਾਕਾ ਸੜ ਜਾਂਦਾ।"
ਹੀਰੋ ਵਜੋਂ ਵੇਖੇ ਜਾ ਰਹੇ ਨੀਰਜ ਇਸ ਨਾਲ ਬਹੁਤੇ ਖ਼ੁਸ਼ ਨਹੀਂ। "ਮੈਂ ਹੀਰੋ ਨਹੀਂ ਹਾਂ। ਮੈਂ ਮੁਸੀਬਤ ਵਿੱਚ ਪਏ ਕਿਸੇ ਵੀ ਭਾਰਤੀ ਦੀ ਰੱਖਿਆ ਕਰਨ ਦੀ ਸਹੁੰ ਲਈ ਹੈ।”
“ਮੈਂ ਸਿਰਫ਼ ਆਪਣਾ ਕੰਮ ਕਰ ਰਿਹਾ ਸੀ ਕਿਉਂਕਿ ਮੈਂ ਆਪਣੀਆਂ ਨਜ਼ਰਾਂ ਸਾਹਮਣੇ ਕਿਸੇ ਨੂੰ ਮਰਦੇ ਨਹੀਂ ਹੋਇਆ ਨਹੀਂ ਦੇਖ ਸਕਦਾ ਸੀ।"
ਇਹ ਵੀ ਦੇਖੋ:
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 2
ਇਸੇ ਤਰ੍ਹਾਂ ਦੀਆਂ ਹੋਰਮਿਸਾਲਾਂ ਵੀ ਸਾਹਮਣੇ ਆ ਰਹੀਆਂ ਹਨ ਜਿੱਥੇ ਹਿੰਦੂ-ਮੁਸਲਮਾਨ ਇੱਕਜੁੱਟ ਹੋ ਕੇ ਖੜ੍ਹੇ।
ਅਸ਼ੋਕ ਨਗਰ ਦੇ ਵਾਸੀ ਸੁਭਾਸ਼ ਸ਼ਰਮਾ ਦੱਸਦੇ ਹਨ ਕਿ ਉਹ ਇੱਕ ਭੀੜ ਦੁਆਰਾ ਮਸਜਿਦ ਨੂੰ ਅੱਗ ਲਗਾਉਣ ਤੋਂ ਬਾਅਦ ਉੱਥੇ ਮਦਦ ਕਰਨ ਭੱਜੇ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਉਸ ਭੀੜ ਵਿੱਚ ਹਜ਼ਾਰਾਂ ਲੋਕ ਸਨ ਤੇ ਉਨ੍ਹਾਂ ਵਿੱਚੋਂ ਕੁਝ ਲੋਕ ਹੀ ਮਸਜਿਦ ਵਿੱਚ ਵੜੇ। ਮੈਂ ਜਿਵੇਂ ਹੀ ਉੱਥੇ ਅੱਗ ਲੱਗਦੀ ਦੇਖੀ, ਮੈਂ ਮੋਟਰ ਚਲਾ ਕੇ ਪਾਇਪ ਨਾਲ ਉੱਥੇ ਪਾਣੀ ਪਾਉਣ ਦੌੜਿਆ।"
ਉਸੇ ਇਲਾਕੇ ਵਿੱਚ ਰਹਿਣ ਵਾਲੇ ਮੁਰਤਜ਼ਾ ਨੇ ਉੱਥੋਂ ਭੱਜਣ ਦਾ ਯਤਨ ਕੀਤਾ ਪਰ ਉਸ ਦੇ ਹਿੰਦੂ ਗੁਆਂਢੀਆਂ ਨੇ ਉਸ ਨੂੰ ਨਾ ਜਾਣ ਦੀ ਸਲਾਹ ਦਿੱਤੀ। ਮੁਰਤਜ਼ਾ ਦੱਸਦੇ ਹਨ, "ਉਨ੍ਹਾਂ ਨੇ ਸਾਨੂੰ ਯਕੀਨ ਦਵਾਇਆ ਕਿ ਉਹ ਸਾਨੂੰ ਕੁਝ ਨਹੀਂ ਹੋਣ ਦੇਣਗੇ।"
ਇਹ ਵੀ ਦੇਖੋ:
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 3
ਬੀਬੀਸੀ ਹਿੰਦੀ ਦੇ ਪੱਤਰਕਾਰ ਫੈਸਲ ਮੁਹੰਮਦ ਨੇ ਵੀ ਦੋ ਗੁਆਂਢ ਵਿੱਚ ਰਹਿੰਦੇ ਲੋਕਾਂ ਨਾਲ ਗੱਲ ਕੀਤੀ — ਇੱਕ ਹਿੰਦੂ ਤੇ ਦੂਜਾ ਮੁਸਲਮਾਨ।
ਇਹ ਦੋਵੇਂ ਮੌਜਪੂਰ ਇਲਾਕੇ ਦੇ ਵਿਜੇ ਪਾਰਕ ਇਲਾਕੇ ਦੇ ਵਾਸੀ ਹਨ। ਇਹ ਇਲਾਕਾ ਵੀ ਬੁਰੀ ਤਰ੍ਹਾਂ ਹਿੰਸਾ ਦੀ ਚਪੇਟ ਵਿੱਚ ਆਏ ਇਲਾਕਿਆਂ ਵਿੱਚੋਂ ਇੱਕ ਹੈ।
ਦੋਵਾਂ ਨੇ ਦੱਸਿਆ ਕਿ ਕਿਵੇਂ ਗੁਆਂਢ ਵਿੱਚ ਰਹਿੰਦੇ ਲੋਕਾਂ 'ਤੇ ਵਿਸ਼ਵਾਸ ਕਰ ਕੇ ਉਹ ਹਿੰਸਾ ਭੜਤਾਊ ਭੀੜ ਤੋਂ ਬਚੇ।
ਜਮਾਲੁਦੀਨ ਸੈਫ਼ੀ ਦੱਸਦੇ ਹਨ ਕਿ ਮੇਨ ਸੜਕ ਦਾ ਰਸਤਾ ਰੋਕਣ ਲਈ ਕਿਵੇਂ ਸਾਰੇ ਇਲਾਕਾ ਨਿਵਾਸੀ ਇੱਕਠੇ ਬਾਹਰ ਬੈਠ ਗਏ।
ਸਥਾਨਕ ਲੋਕਾਂ ਨੇ ਇੱਕ 'ਸ਼ਾਂਤੀ ਕਮੇਟੀ' ਵੀ ਬਣਾਈ ਹੈ ਜਿਸ ਵਿੱਚ ਦੋਵੇਂ ਧਰਮਾਂ ਦੇ ਲੋਕ ਸ਼ਾਮਲ ਹਨ। ਇਹ ਲੋਕ ਘਰ-ਘਰ ਜਾ ਕੇ ਅਫ਼ਵਾਹਾਂ ਤੋਂ ਦੂਰ ਰਹਿਣ ਤੇ ਬੱਚਿਆਂ ਨੂੰ ਬਚਾ ਕੇ ਰੱਖਣ ਦੀ ਸਲਾਹ ਦਿੰਦੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਇੱਕ ਹਿੰਦੂ ਤੇ ਇੱਕ ਮੁਸਲਮਾਨ ਪਰਿਵਾਰ ਦੀ ਕਹਾਣੀ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 4
ਵੀਡਿਓ: ਗਿੱਪੀ ਪੁੱਛ ਰਿਹੈ: 'ਪਾਕਿਸਤਾਨੀਆਂ ਨਾਲ ਸਾਡਾ ਪੰਗਾ ਕੀ ਹੈ?'
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













