Delhi Violence: ਭਾਜਪਾ ਆਗੂਆਂ ਤੇ ਪੁਲਿਸ ਖ਼ਿਲਾਫ਼ ਸਖ਼ਤ ਟਿੱਪਣੀਆਂ ਕਰਨ ਵਾਲੇ ਜੱਜ ਦਾ ਤਬਾਦਲਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, TWITTER/NYAYAFORUM
ਦਿੱਲੀ ਹਾਈ ਕੋਰਟ ਤੋਂ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹਿੰਸਾ 'ਤੇ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਆਲੋਚਨਾ ਕਰਨ ਵਾਲੇ ਜਸਟਿਸ ਐੱਸ ਮੁਰਲੀਧਰ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ।
ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਸੁਪਰੀਮ ਕੌਲਜੀਅਮ ਨੇ ਬੀਤੀ 12 ਫਰਵਰੀ ਨੂੰ ਜਸਟਿਸ ਮੁਰਲੀਧਰ ਦੇ ਤਬਾਦਲੇ ਦਾ ਸੁਝਾਅ ਦਿੱਤਾ ਸੀ।
ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਸਿਫਾਰਸ਼ ਦੀ ਨਿੰਦਾ ਕੀਤੀ ਸੀ। ਹਾਈਕੋਰਟ ਦੇ ਵਕੀਲਾਂ ਨੇ ਵੀ 20 ਫਰਵਰੀ ਨੂੰ ਵਿਰੋਧ ਵਿੱਚ ਇੱਕ ਦਿਨ ਕੰਮ ਨਾ ਕਰਕੇ ਪ੍ਰਦਰਸ਼ਨ ਕੀਤਾ ਸੀ।
ਕੌਲਜੀਅਮ ਦੇ ਫੈਸਲੇ ਨੂੰ ਵਕੀਲਾਂ ਨੇ ਅਸਾਧਾਰਨ ਮੰਨਿਆ ਕਿਉਂਕਿ ਹਾਈਕੋਰਟ ਦੇ ਸੀਨੀਅਰ ਜੱਜਾਂ ਦਾ ਤਬਾਦਲਾ ਸਿਰਫ਼ ਕਿਸੇ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣ ਲਈ ਹੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ:
ਵਿਰੋਧੀ ਧਿਰ ਕਾਂਗਰਸ ਨੇ ਜਸਟਿਸ ਮੁਰਲੀਧਰ ਦੇ ਤਬਾਦਲੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ।
ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ, "ਤੇਜ਼ ਇਨਸਾਫ! ... ਜਿਸ ਤਰ੍ਹਾਂ ਜਸਟਿਸ ਐੱਸ ਮੁਰਲੀਧਰ ਦੀ ਅਗਵਾਈ ਵਾਲੇ ਬੈਂਚ ਨੇ ਭਾਜਪਾ ਆਗੂਆਂ ਅਤੇ ਸਰਕਾਰ ਨੂੰ ਰਾਤੋ-ਰਾਤ ਦਿੱਲੀ ਵਿੱਚ ਹੋ ਰਹੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ, ਉਸੇ ਤਰ੍ਹਾਂ ਹੀ ਦਿੱਲੀ ਹਾਈਕੋਰਟ ਤੋਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਕਾਸ਼ ਕਿ ਦੰਗਾਕਾਰੀਆਂ ਨਾਲ ਵੀ ਇੰਨੀ ਹੀ ਤੇਜ਼ੀ ਅਤੇ ਤਤਪਰਤਾ ਨਾਲ ਨਜਿੱਠਿਆ ਜਾਂਦਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
'ਭਾਜਪਾ ਦੇ ਤਿੰਨ ਆਗੂਆਂ ਖਿਲਾਫ਼ FIR ਦਰਜ ਹੋਣੀ ਚਾਹੀਦੀ ਹੈ'
ਦਿੱਲੀ ਹਾਈ ਕੋਰਟ ਨੇ ਦਿੱਲੀ ਵਿੱਚ ਹੋਈਆਂ ਹਿੰਸਾ ਦੀਆਂ ਘਟਨਾਵਾਂ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਤੱਕ ਪਹੁੰਚੇ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ।
ਹਾਈ ਕੋਰਟ ਨੇ ਕਿਹਾ ਕਿ ਭਾਜਪਾ ਦੇ ਤਿੰਨ ਆਗੂਆਂ ਅਨੁਰਾਗ ਠਾਕੁਰ, ਪਰਵੇਸ਼ ਸ਼ਰਮਾ ਤੇ ਕਪਿਲ ਮਿਸ਼ਰਾ ਖਿਲਾਫ਼ ਐੱਫ਼ਆਈਆਰ ਦਰਜ ਹੋਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਕੋਰਟ ਨੇ ਕਿਹਾ ਕਿ ਹੋਰ ਵੀਡੀਓਜ਼ ਦੇ ਅਧਾਰ 'ਤੇ ਵੀ ਐੱਫ਼ਆਈਆਰ ਦਰਜ ਕੀਤੀ ਜਾਵੇ।
ਮਾਮਲੇ ਦੀ ਸੁਣਵਾਈ ਬੁੱਧਵਾਰ ਦੋ ਜੱਜਾਂ ਵਾਲੀ ਬੈਂਚ ਨੇ ਕੀਤੀ ਜਿਸ ਵਿੱਚ ਜਸਟਿਸ ਐੱਸ ਮੁਰਲੀਧਰ ਅਤੇ ਜਸਟਿਸ ਤਲਵੰਤ ਸਿੰਘ ਸ਼ਾਮਿਲ ਸਨ। ਅਦਾਲਤ ਨੇ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਦਿੱਲੀ ਹਿੰਸਾ 1984 ਦੇ ਦੰਗਿਆਂ ਦੀ ਸ਼ਕਲ ਇਖਤਿਆਰ ਕਰੇ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
'ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਨਹੀਂ ਹੋਣ ਦਿਆਂਗੇ'
"ਕਰਤਾਰਪੁਰ ਲਾਂਘਾਂ ਇੱਕ ਇਤਿਹਾਸਕ ਮੀਲ ਪੱਥਰ ਹੈ। ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ 9 ਨਵੰਬਰ, 2019 ਨੂੰ ਲਾਂਘਾ ਖੁੱਲ੍ਹਣਾ, ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਬਹੁਤ ਯਾਦਗਾਰੀ ਪਲ ਹਨ।"

ਤਸਵੀਰ ਸਰੋਤ, capt_amarinder/twitter
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਪੰਜਾਬੀਆਂ ਦੀ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਦੀ ਚਿਰੋਕਣੀ ਖਾਹਿਸ਼ ਪੂਰੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਸੂਰਤ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਨਹੀਂ ਹੋਣ ਦੇਵੇਗੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਦਿੱਲੀ ਦੇ ਦੰਗਾਈਆਂ ਵਿਚਾਲੇ ਬਿਤਾਏ ਉਹ 5 ਖੌਫ਼ਨਾਕ ਘੰਟੇ...
ਬੀਬੀਸੀ ਪੰਜਾਬੀ ਪੱਤਰਕਾਰ ਦਲੀਪ ਸਿੰਘ ਹਿੰਸਾ ਪ੍ਰਭਾਵਿਤ ਖੇਤਰ ਕਵਰੇਜ ਕਰਨ ਲਈ ਗਏ ਸਨ। ਪਰ ਉਸ ਦੌਰਾਨ ਉਨ੍ਹਾਂ ਨੇ ਕੀ ਦੇਖਿਆ, ਉਹ ਦੱਸ ਰਹੇ ਹਨ।
ਥਾਂ- ਖਜੂਰੀ ਖਾਸ, ਉੱਤਰ-ਪੂਰਬੀ ਦਿੱਲੀ, ਸਮਾਂ- ਦੁਪਹਿਹ 1 ਵਜੇ, ਜਦੋਂ ਮੈਂ ਇੱਥੇ ਪਹੁੰਚਿਆ ਤਾਂ ਨੌਜਵਾਨਾਂ ਦਾ ਇੱਕ ਹਜੂਮ ਪੱਥਰ ਇਕੱਠੇ ਕਰ ਰਿਹਾ ਸੀ।

ਉੱਚੀ-ਉੱਚੀ ਧਾਰਮਿਕ ਜੈਕਾਰਿਆਂ ਦੇ ਨਾਲ ਨਾਲ ਹਿੰਦੂਆਂ ਦੀ ਰੱਖਿਆ ਕਰਨ ਦੇ ਨਾਅਰੇ ਲੱਗ ਰਹੇ ਸਨ। ਮੈਂ ਜਿੱਥੇ ਫਲਾਇਓਵਰ ਉੱਤੇ ਖੜਾ ਸੀ, ਉਸ ਦੇ ਖੱਬੇ ਪਾਸੇ ਘੱਟ ਗਿਣਤੀ ਵਸੋਂ ਵਾਲਾ ਖਜ਼ੂਰੀ ਕੱਚੀ ਵਾਲਾ ਇਲਾਕਾ ਸੀ ਅਤੇ ਸੱਜੇ ਪਾਸੇ ਬਹੁਗਿਣਤੀ ਦੀ ਵਸੋਂ ਵਾਲਾ ਖਜ਼ੂਰੀ ਖਾਸ।
ਜਿਵੇਂ ਹੀ ਘੜੀ ਉੱਤੇ 2 ਵੱਜੇ, ਪੱਥਰ ਇਕੱਠੇ ਕਰ ਰਹੇ ਟੋਲੇ ਵਿਚੋਂ 200 ਮੀਟਰ ਪਰ੍ਹੇ ਅਬਾਦੀ ਵੱਲ ਇੱਕ ਪੱਥਰ ਸੁੱਟਿਆ ਗਿਆ ਤੇ ਫਿਰ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕੀ ਬਾਰੂਦ ਦੇ ਢੇਰ 'ਤੇ ਬੈਠੀ ਦਿੱਖ ਰਹੀ ਹੈ ਰਾਜਧਾਨੀ
ਮੰਗਲਵਾਰ ਸ਼ਾਮ ਨੂੰ ਬੀਬੀਸੀ ਪੱਤਰਕਾਰ ਫੈਸਲ ਮੁਹੰਮਦ ਜਦੋਂ ਹਿੰਸਾ ਪ੍ਰਭਾਵਿਤ ਇਲਾਕੇ ਵਿੱਚ ਪਹੁੰਚੇ ਤਾਂ ਉਹ ਕਿਵੇਂ ਦੰਗਾਈਆਂ ਤੋਂ ਬੱਚ ਕੇ ਨਿਕਲੇ ਉਹ ਬਿਆਨ ਕਰ ਰਹੇ ਹਨ।
ਜਦੋਂ ਅਸੀਂ ਉੱਤਰੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿੱਚ ਭੀੜ ਨਾਲ ਘਿਰੇ ਹੋਏ ਸੀ ਤਾਂ ਕੁੱਝ ਲੋਕ ਸਾਡੇ ਹੱਥਾਂ 'ਚੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।

ਸਾਡੇ ਫੋਨ ਵਿੱਚ ਮੰਗਲਵਾਰ ਨੂੰ ਉੱਤਰੀ ਦਿੱਲੀ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਰਿਕਾਰਡਿੰਗ ਸੀ।
ਅਸੀਂ ਆਪਣੇ ਮੋਬਾਈਲ ਫੋਨ ਬਚਾਉਣ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਉਦੋਂ ਹੀ ਸਾਡੇ ਨੇੜੇ ਕੁੱਝ ਪੱਥਰ ਆ ਕੇ ਡਿੱਗੇ।
ਇਸ ਪੂਰੇ ਹੰਗਾਮੇ ਤੋਂ ਬਾਅਦ ਉਸ ਗਲੀ ਦਾ ਰਾਹ ਬੰਦ ਕਰ ਦਿੱਤਾ ਗਿਆ ਜਿਸ ਤੋਂ ਹੋ ਕੇ ਅਸੀਂ ਮੁੱਖ ਰਾਹ 'ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













