Delhi Violence: ਮਾਰੇ ਗਏ ਹੌਲਦਾਰ ਰਤਨ ਲਾਲ ਦੇ ਘਰ ਦਾ ਮਾਹੌਲ

ਰਤਨ ਲਾਲ ਪਰਿਵਾਰ ਸਮੇਤ

ਤਸਵੀਰ ਸਰੋਤ, dheeraj bari

ਤਸਵੀਰ ਕੈਪਸ਼ਨ, ਰਤਨ ਲਾਲ ਆਪਣੀ ਪਤਨੀ ਪੂਨਮ ਤੇ ਬੱਚਿਆਂ ਨਾਲ

ਦਿੱਲੀ ਦੰਗਿਆਂ ਵਿਚ ਮਾਰੇ ਗਏ ਦਿੱਲੀ ਪੁਲਿਸ ਦੇ ਹੌਲਦਾਰ ਰਤਨ ਲਾਲ ਦੀ ਲਾਸ਼ ਉਸ ਦੇ ਜੱਦੀ ਕਸਬੇ ਸੀਕਰ ਪਹੁੰਚ ਗਈ ਹੈ। ਪਰ ਉਸ ਦੇ ਪਿੰਡ ਵਾਲੇ ਧਰਨੇ ਉੱਤੇ ਬੈਠ ਗਏ ਹਨ ਅਤੇ ਉਸ ਨੂੰ ਸ਼ਹੀਦ ਐਲਾਨਣ ਤੇ ਪਤਨੀ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ।

News image

ਮੰਗਲਾਵਰ 25 ਫਰਵਰੀ ਨੂੰ ਬੀਬੀਸੀ ਦੀ ਟੀਮ ਨੇ ਉਸ ਦੇ ਘਰ ਪਹੁੰਚ ਕੇ ਪਰਿਵਾਰ ਅਤੇ ਘਰ ਦੇ ਹਾਲਾਤ ਬਾਰੇ ਜਾਣਿਆ

ਤਰੀਖ 24 ਫਰਵਰੀ। ਦਿਨ ਸੋਮਵਾਰ। ਦਿੱਲੀ ਪੁਲਿਸ ਦੇ ਹੌਲਦਾਰ ਰਤਨ ਲਾਲ ਦੇ ਲਈ ਇਹ ਇੱਕ ਆਮ ਦਿਨ ਸੀ। ਕਈ ਸਾਲਾਂ ਦੀ ਆਦਤ ਮੁਤਾਬਕ ਉਨ੍ਹਾਂ ਨੇ ਸੋਮਵਾਰ ਦਾ ਵਰਤ ਰੱਖਿਆ ਹੋਇਆ ਸੀ। ਸਵੇਰੇ 11 ਵਜੇ ਉਹ ਆਪਣੇ ਦਫ਼ਤਰ, ਗੋਕੂਲਪੂਰੀ ਐਸਪੀ ਦਫ਼ਤਰ ਲਈ ਚਲੇ ਗਏ।

ਠੀਕ 24 ਘੰਟਿਆਂ ਬਾਅਦ ਜਦੋਂ ਘੜੀ ਨੇ ਫਿਰ ਤੋਂ 11 ਵਜਾਏ, ਤਾਂ ਬੀਬੀਸੀ ਦੀ ਟੀਮ ਰਤਨ ਲਾਲ ਦੇ ਘਰ ਦੇ ਬਾਹਰ ਖੜ੍ਹੀ ਸੀ। ਥੋੜ੍ਹੇ ਘੰਟਿਆਂ ਵਿੱਚ ਹੀ ਇੱਥੋਂ ਦਾ ਹਾਲਾਤ ਬਦਲ ਚੁੱਕੇ ਸਨ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧੀਆਂ ਤੇ ਸਮਰਥਕਾਂ ਵਿਚਾਲੇ ਹੋਈ ਹਿੰਸਾ ਨੇ ਰਤਨ ਲਾਲ ਨੂੰ ਖ਼ਤਮ ਕਰ ਦਿੱਤਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉੱਤਰ-ਪੂਰਬੀ ਦਿੱਲੀ ਦੇ ਚਾਂਦ ਬਾਗ, ਭਜਨਪੁਰਾ, ਬਰਜ਼ਪੁਰੀ, ਗੋਕੁਲਪੁਰੀ ਤੇ ਜ਼ਾਫਰਾਬਾਦ ਵਿੱਚ ਹੋਈ ਹਿੰਸਾ ਵਿੱਚ ਅਜੇ ਤੱਕ ਰਤਨ ਲਾਲ ਸਮੇਤ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 130 ਨਾਲੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।

ਪਤਨੀ ਨੂੰ ਕਦੋਂ ਖ਼ਬਰ ਮਿਲੀ

ਰਤਨ ਲਾਲ ਦੇ ਘਰ ਪਹੁੰਚ ਕੇ ਸਾਡੀ ਉਨ੍ਹਾਂ ਦੇ ਤਾਏ ਦੇ ਮੁੰਡੇ ਦਿਲੀਪ ਤੇ ਭਾਣਜੇ ਮਨੀਸ਼ ਨਾਲ ਗੱਲ ਹੋਈ। ਦੋਵਾਂ ਨੇ ਦੱਸਿਆ ਕਿ ਰਤਨ ਲਾਲ ਦੀ ਪਤਨੀ ਪੂਨਮ ਨੂੰ ਅਜੇ ਤੱਕ ਨਹੀਂ ਦੱਸਿਆ ਹੈ ਕਿ ਉਸ ਦਾ ਪਤੀ ਮਰ ਚੁੱਕਾ ਹੈ।

ਇਹ ਵੀ ਪੜ੍ਹੋ:

ਪਰ ਘਰ ਦੇ ਅੰਦਰੋਂ ਆ ਰਹੀਆਂ ਪੂਨਮ ਦੀਆਂ ਚੀਕਾਂ ਨੇ ਇਹ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੈ।

ਅਜੇ ਸ਼ਨੀਵਾਰ ਨੂੰ ਹੀ ਤਾਂ ਦੋਵਾਂ ਨੇ ਆਪਣੀ 16ਵੀਂ ਵਿਆਹ ਦੀ ਵਰ੍ਹੇਗੰਢ ਮਨਾਈ ਸੀ।

ਰਤਨ ਲਾਲ ਨੇ 1998 ਵਿੱਚ ਨੌਕਰੀ ਕਰਨੀ ਸ਼ੁਰੂ ਕੀਤਾ ਸੀ। ਉਸ ਵੇਲੇ ਉਨ੍ਹਾਂ ਨੂੰ ਦਿੱਲੀ ਪੁਲਿਸ ਵਲੋਂ ਰਾਬਟ ਵਾਡਰਾ ਦੀ ਸੁਰੱਖਿਆ ਵਿੱਚ ਤੈਨਾਤ ਕੀਤਾ ਗਿਆ ਸੀ। ਦੋ ਸਾਲ ਪਹਿਲਾਂ ਹੀ ਪ੍ਰਮੋਸ਼ਨ ਦੇ ਬਾਅਦ ਉਹ ਹੌਲਦਾਰ ਬਣਿਆ ਸੀ।

ਰਤਨ ਲਾਲ ਦੇ ਭਰਾ ਦਿਲੀਪ ਸਰਾਏ ਰੋਹਿੱਲਾ ਦੇ ਕੋਲ ਰਹਿੰਦੇ ਹਨ। ਉਨ੍ਹਾਂ ਨੇ ਸਾਨੂੰ ਦੱਸਿਆ, "ਕੱਲ ਜਦੋਂ ਬੱਚੇ ਟਿਊਸ਼ਨ ਲਈ ਚਲੇ ਗਏ ਸਨ, ਉਸ ਵੇਲੇ ਪੂਨਮ ਨੇ ਟੀਵੀ 'ਤੇ ਖ਼ਬਰ ਸੁਣੀ ਕਿ ਰਤਨ ਲਾਲ ਨੂੰ ਗੋਲੀ ਲੱਗ ਗਈ ਹੈ। ਓਦੋਂ ਤੱਕ ਟੀਵੀ 'ਤੇ ਸਿਰਫ਼ ਖ਼ਬਰ ਹੀ ਆ ਰਹੀ ਸੀ। ਰਤਨ ਲਾਲ ਦੀ ਫੋਟੋ ਨਹੀਂ ਸੀ। ਫਿਰ ਸ਼ਾਇਦ ਗੁਆਂਢੀਆਂ ਨੇ ਪੂਨਮ ਦਾ ਟੀਵੀ ਬੰਦ ਕਰ ਦਿੱਤਾ ਤੇ ਓਦੋਂ ਦਾ ਟੀਵੀ ਬੰਦ ਹੀ ਹੈ।"

ਰਤਨ ਲਾਲ ਪਤਨੀ ਨਾਲ

ਤਸਵੀਰ ਸਰੋਤ, dheeraj bari

ਤਸਵੀਰ ਕੈਪਸ਼ਨ, ਸੀਕਰ ਵਿੱਚ ਰਹਿਣ ਵਾਲੀ ਰਤਨ ਲਾਲ ਦੀ ਮਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ

ਜਹਾਂਗੀਰ ਪੁਰੀ ਵਿੱਚ ਰਹਿਣ ਵਾਲੇ ਰਤਨ ਲਾਲ ਦੇ ਭਾਣਜੇ ਮਨੀਸ਼ ਦਾ ਕਹਿਣਾ ਹੈ, "ਸਾਨੂੰ ਦਿੱਲੀ ਵਿੱਚ ਹੋ ਰਹੇ ਦੰਗਿਆਂ ਬਾਰੇ ਪਤਾ ਹੀ ਸੀ। ਇਹ ਵੀ ਪਤਾ ਸੀ ਕਿ ਮਾਮੇ ਦੀ ਡਿਊਟੀ ਉੱਥੇ ਹੀ ਸੀ। ਜਦੋਂ ਅਸੀਂ ਟੀਵੀ ਉੱਤੇ ਸੁਣਿਆ ਕਿ ਰਤਨ ਲਾਲ ਨੂੰ ਗੋਲੀ ਲੱਗੀ, ਤਾਂ ਸਾਨੂੰ ਲੱਗਾ ਕਿ ਦਿੱਲੀ ਪੁਲਿਸ ਵਿੱਚ ਇੱਕ ਹੀ ਰਤਨ ਲਾਲ ਥੋੜੋ ਹੈ। ਪਰ ਫਿਰ ਕੁਝ ਸਮੇਂ ਬਾਅਦ, ਫੇਸਬੁੱਕ ਵੇਖ ਕੇ ਸਾਨੂੰ ਪਤਾ ਲੱਗਾ ਕਿ ਮਾਮੇ ਨੂੰ ਹੀ ਗੋਲੀ ਲੱਗੀ ਹੈ। ਅਸੀਂ ਤੁਰੰਤ ਇੱਥੇ ਆ ਗਏ, ਪਰ ਮਾਮੀ ਨੂੰ ਅਜੇ ਵੀ ਨਹੀਂ ਦੱਸਿਆ।"

ਇਹ ਵੀ ਪੜ੍ਹੋ:

ਰਾਜਸਥਾਨ ਦੇ ਸੀਕਰ ਵਿੱਚ ਰਹਿਣ ਵਾਲੇ 44 ਸਾਲਾ ਰਤਨ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸੀ। ਵਿਚਲਾ ਭਰਾ ਦਿਨੇਸ਼ ਪਿੰਡ ਵਿੱਚ ਗੱਡੀ ਚਲਾਉਂਦੇ ਹਨ ਅਤੇ ਛੋਟਾ ਭਰਾ ਮਨੋਜ ਬੰਗਲੌਰ ਵਿੱਚ ਇੱਕ ਨਿਜੀ ਕੰਪਨੀ ਵਿੱਚ ਕੰਮ ਕਰਦਾ ਹੈ। ਰਤਨ ਲਾਲ ਦੀ ਮਾਂ ਸੰਤਰਾ ਦੇਵੀ ਦਿਨੇਸ਼ ਦੇ ਨਾਲ ਸੀਕਰ ਵਿੱਚ ਰਹਿੰਦੇ ਹਨ।

ਦਿਲੀਪ ਨੇ ਸਾਨੂੰ ਦੱਸਿਆ ਕਿ ਰਤਨ ਲਾਲ ਦੀ ਮਾਂ ਅਜੇ ਸੀਕਰ ਵਿੱਚ ਹੈ ਅਤੇ ਉਸਨੂੰ ਵੀ ਇਸ ਘਟਨਾ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ।

ਰਤਨ ਲਾਲ ਪਰਿਵਾਰ ਸਮੇਤ

ਤਸਵੀਰ ਸਰੋਤ, dheeraj bari

ਤਸਵੀਰ ਕੈਪਸ਼ਨ, ਪੂਨਮ ਦੀਆਂ ਚੀਕਾਂ ਘਰ ਦੇ ਬਾਹਰ ਤੱਕ ਸੁਣ ਰਹੀਆਂ ਸਨ

"ਜਦੋਂ ਉਹ ਆਉਣਗੇ, ਓਦੋਂ ਰੋਟੀ ਖਾਵਾਂਗੀ"

ਰਤਨ ਲਾਲ ਦੇ ਤਿੰਨ ਬੱਚੇ ਹਨ। ਵੱਡੀ ਧੀ ਪਰੀ 11 ਸਾਲਾਂ ਦੀ ਹੈ। ਛੋਟੀ ਧੀ ਕਨਕ ਅੱਠ ਸਾਲ ਦੀ ਹੈ ਅਤੇ ਇੱਕ ਪੁੱਤਰ ਰਾਮ ਪੰਜ ਸਾਲਾਂ ਦਾ ਹੈ। ਤਿੰਨੋਂ ਕੇਂਦਰੀ ਵਿਦਿਆਲਿਆ ਵਿੱਚ ਪੜ੍ਹਦੇ ਹਨ। ਜਿਵੇਂ ਹੀ ਘਰ ਦੇ ਆਲੇ-ਦੁਆਲੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ, ਇਨ੍ਹਾਂ ਬੱਚਿਆਂ ਨੂੰ ਗੁਆਂਢੀਆਂ ਦੇ ਘਰ ਭੇਜ ਦਿੱਤਾ ਗਿਆ। ਇਨ੍ਹਾਂ ਤਿੰਨਾਂ ਵਿੱਚੋਂ, ਸਿਰਫ਼ ਪਰੀ ਹੀ ਜਾਣਦੀ ਸੀ ਕਿ ਉਸ ਦੇ ਪਿਤਾ ਹੁਣ ਕਦੇ ਵਾਪਸ ਨਹੀਂ ਆਉਣਗੇ।

ਰਤਨ ਲਾਲ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦਿਆਂ ਸਾਨੂੰ ਪਤਾ ਚੱਲਿਆ ਕਿ ਉਨ੍ਹਾ ਨੇ ਪੰਜ ਸਾਲ ਪਹਿਲਾਂ ਬੁਰਾੜੀ ਦੇ ਅਮ੍ਰਿਤ ਵਿਹਾਰ ਵਿੱਚ ਕਰਜ਼ਾ ਲੈ ਕੇ ਇੱਕ ਘਰ ਬਣਵਾਇਆ ਸੀ। ਤੰਗ ਗਲੀਆਂ ਦੇ ਅੰਦਰ ਬਣੇ ਇਸ ਮਕਾਨ ਦੀਆਂ ਕੰਧਾਂ 'ਤੇ ਅਜੇ ਰੰਗ ਵੀ ਨਹੀਂ ਹੋਇਆ ਹੈ।

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਅੱਜ, ਇਸ ਘਰ ਦੇ ਬਾਹਰ ਕਈ ਜੋੜੀ ਚੱਪਲਾਂ ਰੱਖੀਆਂ ਹੋਈਆਂ ਹਨ। ਜਿਸ ਦਰਵਾਜ਼ੇ 'ਤੇ ਲੋਕਾਂ ਦੀ ਭੀੜ ਜਮਾ ਹੈ, ਉਸ ਤੋਂ ਇੱਕ ਕਾਲਾ ਬੋਰਡ ਵੀ ਦਿਖਾਈ ਦੇ ਰਿਹਾ ਹੈ। ਇਸ ਬੋਰਡ ਉੱਤੇ ਬੱਚਿਆਂ ਨੇ ਚਾਕ ਨਾਲ ਕੁਝ ਲੀਕਾਂ ਮਾਰੀਆਂ ਹੋਈਆਂ ਹਨ।

ਪੁਰਾਣੇ ਮਾਡਲ ਦਾ ਇੱਕ ਕੰਪਿਊਟਰ ਵੀ ਰੱਖਿਆ ਹੋਇਆ ਹੈ। ਜਿਸ ਬੈੱਡ 'ਤੇ ਪੂਨਮ ਬੈਠੀ ਹੋਈ ਹੈ, ਉਨ੍ਹਾਂ ਨੂੰ ਸੰਭਾਲਣ ਲਈ ਹੋਰ ਔਰਤਾਂ ਵੀ ਉੱਥੇ ਹੀ ਬੈਠੀਆਂ ਹਨ।

ਪੂਨਮ ਵਾਰ-ਵਾਰ ਚੀਕਾਂ ਮਾਰਦੀ ਹੈ, ਗਰਜਦੀ ਹੈ ਅਤੇ ਕਈ ਵਾਰ ਬੇਹੋਸ਼ ਹੋ ਚੁੱਕੀ ਹੈ। ਟੀਵੀ ਦੇਖਣ ਤੋਂ ਬਾਅਦ ਉਨ੍ਹਾਂ ਨੇ ਕੁਝ ਨਹੀਂ ਖਾਧਾ। ਜਦੋਂ ਕੋਈ ਖਾਣ ਲਈ ਕਹਿੰਦਾ ਹੈ, ਤਾਂ ਉਹ ਕਹਿੰਦੇ ਹਨ, "ਜਦੋਂ ਉਹ ਆਉਣਗੇ, ਮੈਂ ਉਨ੍ਹਾਂ ਨਾਲ ਖਾਵਾਂਗੀ।"

ਰਤਨ ਲਾਲ ਦਾ ਘਰ

ਤਸਵੀਰ ਸਰੋਤ, Bhumika rai/BBC

ਤਸਵੀਰ ਕੈਪਸ਼ਨ, ਰਤਨ ਲਾਲ ਦੇ ਘਰ ਦੇ ਬਾਹਰ ਖੜੇ ਲੋਕ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ

ਤੰਗ ਗਲੀਆਂ ਵਿੱਚ ਬਣੇ ਇਸ ਘਰ ਤੱਕ ਪਹੁੰਚਣ ਲਈ, ਸਾਨੂੰ ਕਈ ਲੋਕਾਂ ਤੋਂ ਰਸਤਾ ਪੁੱਛਣਾ ਪਿਆ। ਲੋਕਾਂ ਨੇ ਨਾ ਸਿਰਫ਼ ਰਸਤਾ ਦੱਸਿਆ, ਬਲਕਿ ਰਤਨ ਲਾਲ ਦੇ ਬਾਰੇ ਆਪਣੇ ਵਿਚਾਰ ਵੀ ਦੱਸੇ।

ਕੋਈ ਇਹ ਕਹਿ ਕੇ ਨਹੀਂ ਥੱਕ ਰਿਹਾ ਸੀ ਕਿ ਰਤਨ ਲਾਲ ਬਹੁਤ ਚੰਗੇ ਆਦਮੀ ਸਨ। ਬਹੁਤ ਮਿਲਾਪੜੇ ਸਨ। ਜੋ ਉਨ੍ਹਾਂ ਨੂੰ ਨਾਮ ਨਾਲ ਨਹੀਂ ਜਾਣਦੇ ਸਨ, ਉਹ ਮੁੱਛਾਂ ਕਰਕੇ ਪਛਾਣਦੇ ਸੀ।

ਮੀਡੀਆ ਵਾਲੇ ਇੰਝ ਕਿਵੇਂ ਕਰ ਸਕਦੇ ਹਨ

ਮਨੀਸ਼ ਕਹਿੰਦੇ ਹਨ, "ਪਿਛਲੀ ਵਾਰ ਜਦੋਂ ਸ਼ਾਹੀਨ ਬਾਗ ਅਤੇ ਸੀਲਮਪੁਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ, ਤਾਂ ਮਾਮਾ ਚਾਚੇ ਉੱਥੇ ਹੀ ਤਾਇਨਾਤ ਸਨ। ਉਨ੍ਹਾਂ ਨੂੰ ਡਿਊਟੀ ਕਰਦੇ ਹੋਏ ਹੱਥ 'ਤੇ ਸੱਟ ਵੀ ਲੱਗੀ ਸੀ।

ਪਰ ਉਹ ਪੁਲਿਸ ਵਾਲੇ ਸਿਰਫ਼ ਡਿਊਟੀ 'ਤੇ ਹੁੰਦੇ ਸਨ। ਜਿਵੇਂ ਹੀ ਘਰ ਵਾਲੇ ਇਲਾਕੇ ਵਿੱਚ ਦਾਖਲ ਹੁੰਦੇ ਸੀ, ਆਮ ਇਨਸਾਨ ਬਣ ਜਾਂਦੇ ਸਨ।

ਤੁਸੀਂ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਜ਼ਰੂਰ ਵੇਖਿਆ ਹੋਵੇਗਾ ਜਿਹੜੇ ਰੋਅਬ ਝਾੜਦੇ ਹੋਣ ਤੇ ਜਿਨਾਂ ਨੂੰ ਦੇਖ ਕੇ ਡਰਦ ਲੱਗਦਾ ਹੋਵੇ। ਮਾਮਾ ਬਿਲਕੁਲ ਅਜਿਹਾ ਨਹੀਂ ਸਨ। ਦਫ਼ਤਰ ਤੇ ਪੁਲਿਸ ਦੀਆਂ ਗੱਲਾਂ ਘਰ ਨਹੀਂ ਲੈ ਕੇ ਆਉਂਦੇ ਸੀ।

ਇਹ ਵੀ ਦੇਖੋ:

Skip Facebook post, 1

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 1

ਰਤਨ ਲਾਲ ਦੇ ਜਿਹੜੇ ਗੁਆਂਢੀ ਉਨ੍ਹਾਂ ਦੇ ਹੱਸ-ਮੁਖ ਸੁਭਾਅ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਸੀ, ਉਹ ਮੀਡੀਆ ਨਾਲ ਬਹੁਤ ਨਾਰਾਜ਼ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਦੀ ਰਾਤ ਕਰੀਬ 11 ਵਜੇ ਕੁਝ ਮੀਡੀਆ ਵਾਲੇ ਰਤਨ ਲਾਲ ਦੇ ਘਰ ਆਏ।

ਉਨ੍ਹਾਂ ਦੇ ਸੁੱਤੇ ਪਏ ਬੱਚਿਆਂ ਨੂੰ ਜਗਾ ਕੇ ਫੋਟੋਆਂ ਖਿੱਚਣ ਲੱਗੇ। ਉਹ ਹੈਰਾਨ ਹਨ ਕਿ ਆਖਰ ਮੀਡੀਆ ਵਾਲੇ ਅਜਿਹਾ ਕਿਵੇਂ ਕਰ ਸਕਦਾ ਹਨ।

ਲੋਕਾਂ ਵਿੱਚ ਗੁੱਸਾ ਇਸ ਗੱਲ ਨੂੰ ਲੈ ਕੇ ਵੀ ਕਿ ਜਦੋਂ ਪੁਲਿਸ ਵਾਲੇ ਦਿੱਲੀ ਵਰਗੇ ਸ਼ਹਿਰ ਵਿੱਚ ਆਪ ਸੁਰੱਖਿਅਤ ਨਹੀਂ ਹਨ, ਤਾਂ ਆਮ ਲੋਕਾਂ ਦਾ ਕੀ ਕਿਹਾ ਜਾ ਸਕਦਾ ਹੈ।

ਰਤਨ ਲਾਲ

ਤਸਵੀਰ ਸਰੋਤ, dheeraj bari

ਤਸਵੀਰ ਕੈਪਸ਼ਨ, ਰਤਨ ਲਾਲ ਨੂੰ ਜੋ ਲੋਕ ਨਾਮ ਨਾਲ ਨਹੀਂ ਜਾਣਦੇ ਸਨ, ਉਹ ਮੁੱਛਾਂ ਕਰਕੇ ਪਛਾਣਦੇ ਸੀ।

ਪਰਿਵਾਰ ਦੀਆਂ ਕੀ ਮੰਗਾਂ ਹਨ?

ਘਰ ਦੇ ਆਸ ਪਾਸ ਇਕੱਠੇ ਹੋਏ ਲੋਕ ਦੱਬੇ ਲਹਿਜ਼ੇ ਵਿੱਚ ਕਹਿ ਰਹੇ ਹਨ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਰਤਨ ਲਾਲ ਦਾ ਅੰਤਮ ਸੰਸਕਾਰ ਨਹੀਂ ਕਰਨਗੇ।

ਜਦੋਂ ਅਸੀਂ ਦਿਲੀਪ ਨੂੰ ਰਤਨ ਲਾਲ ਦੇ ਪਰਿਵਾਰ ਦੀਆਂ ਮੰਗਾਂ ਬਾਰੇ ਪੁੱਛਿਆ ਤਾਂ ਉਸਨੇ ਕਿਹਾ, "ਸਾਡੀ ਮੰਗ ਸਿੱਧੀ ਹੈ। ਮੇਰੇ ਭਰਾ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਹ ਆਪਣੇ ਲਈ ਨਹੀਂ ਸਗੋਂ ਲੋਕਾਂ ਨੂੰ ਬਚਾਉਣ ਲਈ ਮਰੇ ਹਨ। ਭਾਬੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਤਿੰਨਾਂ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।"

ਪਰ ਇਹ ਸਭ ਬਹੁਤ ਅੱਗੇ ਦੀਆਂ ਚੀਜ਼ਾਂ ਹਨ। ਰਤਨ ਲਾਲ ਦੇ ਪਰਿਵਾਰ ਨੂੰ ਅਜੇ ਇਹ ਨਹੀਂ ਪਤਾ ਕਿ ਉਨ੍ਹਾਂ ਨਾਲ ਕੀ ਵਾਪਰਿਆ ਹੈ!

ਪੋਸਟਮਾਰਟਮ ਦੀ ਵੀ ਕੋਈ ਰਿਪੋਰਟ ਨਹੀਂ ਹੈ। ਬੀਤੀ ਰਾਤ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ ਪਰਿਵਾਰ ਨੂੰ ਮਿਲਣ ਲਈ ਆਏ ਸਨ। ਪਰ ਦਿੱਲੀ ਪੁਲਿਸ ਵੱਲੋਂ ਅਜੇ ਤੱਕ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇੱਥੇ ਲੋਕ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ। ਲਗਭਗ ਹਰ ਕਿਸੇ ਕੋਲ ਹਿੰਸਾ ਨਾਲ ਜੁੜੀਆਂ ਫੋਟੋਆਂ, ਵੀਡੀਓ, ਖ਼ਬਰਾਂ, ਅਫਵਾਹਾਂ... ਪਤਾ ਨਹੀਂ ਕੀ ਅਤੇ ਕਿੰਨਾ ਆ ਰਿਹਾ ਹੈ। ਲੋਕ ਅਜੇ ਵੀ ਇੰਨੇ ਦੇ ਭਰੋਸੇ ਹਨ। ਕਿਉਂਕਿ ਇੱਕ ਆਦਮੀ ਜਿਸ 'ਤੇ ਉਹ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਸੀ, ਉਹ ਹੁਣ ਉਨ੍ਹਾਂ ਵਿੱਚ ਨਹੀਂ ਰਹੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡਿਓ: ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ...

Skip Facebook post, 2

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 2

ਵੀਡਿਓ: ਇਸ ਕੁੜੀ ਨੇ ਵਿਆਹ 'ਚ ਦਾਜ ਦੀ ਥਾਂ ਆਪਣੇ ਭਾਰ ਬਰਾਬਰ ਕਿਤਾਬਾਂ ਲਈਆਂ

Skip Facebook post, 3

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)