'12 ਸਾਲਾਂ 'ਚ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕੀਤਾ'

ਗੁਰਸੇਵਕ ਸਿੰਘ ਸੰਨਿਆਸੀ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਗੁਰਸੇਵਕ ਸਿੰਘ ਸੰਨਿਆਸੀ ਪਿਛਲੇ 12 ਸਾਲਾਂ ਦੌਰਾਨ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

''ਮੈਂ ਹਸਪਤਾਲ 'ਚ ਇੱਕ ਵਿਅਕਤੀ ਦੀ ਲਾਸ਼ ਰੁਲਦੀ ਦੇਖੀ ਸੀ। ਜਦੋਂ ਲਾਸ਼ ਨੂੰ ਕੂੜਾ ਢੋਣ ਵਾਲੀ ਗੰਦੀ ਟਰਾਲੀ 'ਚ ਸੁੱਟਿਆ ਗਿਆ ਤਾਂ ਮੇਰੀ ਰੂਹ ਧੁਰ ਅੰਦਰ ਤੱਕ ਕੰਬ ਗਈ।"

"ਮੈਂ ਪੁੱਛਿਆ ਇਹ ਕੌਣ ਹੈ ਤਾਂ ਜਵਾਬ ਮਿਲਿਆ ਕਿ ਇਹ ਅਣਪਛਾਤੀ ਲਾਸ਼ ਹੈ ਤੇ ਇਸ ਨੂੰ ਅੰਤਮ ਸਸਕਾਰ ਲਈ ਸਮਸ਼ਾਨਘਾਟ ਲਿਜਾਇਆ ਜਾ ਰਿਹਾ ਹੈ। ਬੱਸ, ਉਸੇ ਦਿਨ ਤੋਂ ਮੈਂ ਅਣਪਛਤੀਆਂ ਲਾਸ਼ਾ ਦਾ ਪੂਰੇ ਅਦਬ ਨਾਲ ਅੰਤਮ ਸਸਕਾਰ ਕਰਨ ਦਾ ਬੀੜਾ ਚੁੱਕਿਆ ਸੀ, ਜਿਹੜਾ ਅੱਜ ਤੱਕ ਨਿਰੰਤਰ ਜਾਰੀ ਹੈ।''

ਇਹ ਸ਼ਬਦ ਗੁਰਸੇਵਕ ਸਿੰਘ ਸੰਨਿਆਸੀ ਦੇ ਹਨ, ਜਿਹੜੇ ਚੜਦੇ ਪੰਜਾਬ ਦੇ ਮੋਗਾ ਸ਼ਹਿਰ 'ਚ ਡੈਂਟਿੰਗ-ਪੇਂਟਿੰਗ ਦਾ ਕਿੱਤਾ ਕਰਦੇ ਹਨ।

News image

ਜਿਹੜਾ ਕੰਮ 2007 'ਚ ਗੁਰਸੇਵਕ ਸਿੰਘ ਸੰਨਿਆਸੀ ਨੇ ਇਕੱਲਿਆਂ ਸ਼ੁਰੂ ਕੀਤਾ ਸੀ, ਅੱਜ ਉਸ ਦੇ ਕਾਫ਼ਲੇ 'ਚ 150 ਸਰਗਰਮ ਵਲੰਟੀਅਰਾਂ ਦੀ ਟੀਮ, ਦੋ ਐਂਬੂਲੈਂਸ ਤੇ ਮ੍ਰਿਤਕਾਂ ਨੂੰ ਲਿਜਾਣ ਵਾਲੀ ਇੱਕ ਵੈਨ ਹੈ।

ਇਹ ਟੀਮ ਕੇਵਲ ਅਣਪਛਾਤੀਆਂ ਲਾਸ਼ਾਂ ਦਾ ਹੀ ਸਸਕਾਰ ਨਹੀਂ ਕਰਦੀ ਸਗੋਂ ਦੇਸ ਦੇ ਵੱਖ-ਵੱਖ ਹਿੱਸਿਆਂ 'ਚ ਆਉਣ ਵਾਲੀ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਪੀੜਤ ਲੋਕਾਂ ਦੀ ਸੰਭਾਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

ਵੀਡੀਓ ਕੈਪਸ਼ਨ, '12 ਸਾਲਾਂ 'ਚ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕੀਤਾ'

ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ, ''ਹਸਪਤਾਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨੇ ਮੈਨੂੰ ਮਨੁੱਖਤਾ ਲਈ ਕੁਝ ਕਰਨ ਲਈ ਵੰਗਾਰਿਆ।"

"ਅਸੀਂ ਪਿਛਲੇ 12 ਸਾਲਾਂ ਦੌਰਾਨ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਾਂ। ਹਾਂ, ਦੋ ਲਾਸ਼ਾਂ ਦੀ ਸ਼ਨਾਖ਼ਤ ਹੋ ਗਈ ਸੀ, ਜਿਨਾਂ ਨੂੰ ਅਦਬ ਨਾਲ ਵੈਨ ਰਾਹੀਂ ਸਬੰਧਤ ਪਰਿਵਾਰਾਂ ਕੋਲ ਭੇਜ ਦਿੱਤਾ ਗਿਆ ਸੀ।"

ਮ੍ਰਿਤਕ ਦਾ ਪੁਲਿਸ ਰਿਕਾਰਡ

ਤਸਵੀਰ ਸਰੋਤ, Surinder maan/BBC

ਤਸਵੀਰ ਕੈਪਸ਼ਨ, ਹਰ ਲਾਸ਼ ਦਾ ਰਿਕਾਰਡ ਕਾਇਮ ਕੀਤਾ ਜਾਂਦਾ ਹੈ

ਇਹ ਵੀ ਪੜ੍ਹੋ:

"ਲਾਸ਼ ਦੀ ਸ਼ਨਾਖ਼ਤ ਲਈ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ। ਫ਼ੋਟੋ, ਕੱਪੜਿਆਂ ਦੇ ਰੰਗ ਤੇ ਬਣਤਰ ਤੋਂ ਇਲਾਵਾ ਲਾਸ਼ ਮਿਲਣ ਵਾਲੀ ਥਾਂ ਦਾ ਜ਼ਿਕਰ ਕਰਦੇ ਹਾਂ ਤਾਂ ਕਿ ਲਾਸ਼ ਦੀ ਸ਼ਨਾਖ਼ਤ ਸੌਖੀ ਹੋ ਸਕੇ।''

ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਅਣਪਛਾਤੀਆਂ ਲਾਸ਼ਾ ਜਾਂ ਤਾਂ ਨਹਿਰਾਂ 'ਚੋਂ ਮਿਲਦੀਆਂ ਹਨ ਤੇ ਜਾਂ ਫਿਰ ਰੇਲਵੇ ਲਾਈਨ ਤੋਂ। ਲਾਸ਼ਾਂ ਦਾ ਅੰਤਮ ਸਸਕਾਰ ਬਾਕਾਇਦਾ ਤੌਰ 'ਤੇ ਧਾਰਮਿਕ ਰਸਮਾਂ ਨਾਲ ਕਰਨ ਤੋਂ ਇਲਾਵਾ ਇਹ ਟੀਮ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੀ ਹੈ।

ਇਸ ਟੀਮ ਕੋਲ ਹਰ ਲਾਸ਼ ਦਾ ਰਿਕਾਰਡ ਮੌਜੂਦ ਹੈ। ਰਿਕਾਰਡ ਮੁਤਾਬਿਕ ਕੇਵਲ ਅਣਪਛਾਤੀਆਂ ਲਾਸ਼ਾਂ ਦੀ ਸੰਭਾਲ ਹੀ ਨਹੀਂ ਕੀਤੀ ਗਈ ਸਗੋਂ ਵੱਖ-ਵੱਖ ਸੜਕ ਤੇ ਰੇਲ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ ਲੋਕਾਂ ਨੂੰ ਬਚਾਇਆ ਵੀ ਗਿਆ ਹੈ।

ਗੁਰਸੇਵਕ ਦੀ ਟੀਮ ਐਂਬੂਲੈਂਸ ਨਾਲ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਗੁਰਸੇਵਕ ਨਾਲ ਹੁਣ 150 ਸਰਗਰਮ ਵਲੰਟੀਅਰਾਂ ਦੀ ਟੀਮ, ਦੋ ਐਂਬੂਲੈਂਸ ਤੇ ਮ੍ਰਿਤਕਾਂ ਨੂੰ ਲਿਜਾਣ ਵਾਲੀ ਇੱਕ ਵੈਨ ਹੈ

ਸੰਨਿਆਸੀ ਦੱਸਦੇ ਹਨ ਕਿ ਇੱਕ ਸਾਲ ਵਿੱਚ ਜਿੰਨੀਆਂ ਵੀ ਅਣਪਛਾਤੀਆਂ ਲਾਸ਼ਾਂ ਦਾ ਅੰਤਮ ਸਸਕਾਰ ਕੀਤਾ ਜਾਂਦਾ ਹੈ, ਉਨਾਂ ਦੀ ਨਮਿੱਤ ਹਰ ਸਾਲ ਮਾਰਚ ਮਹੀਨੇ ਵਿੱਚ ਸਹਿਜ ਪਾਠ ਕਰਵਾਏ ਜਾਂਦੇ ਹਨ ਤੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ।

''ਅਸੀਂ ਆਪਣੀ ਜੇਬ 'ਚੋ ਖਰਚ ਕਰਦੇ ਆਂ ਤੇ ਬਾਕੀ ਸੰਗਤ ਵੀ ਸਹਿਯੋਗ ਕਰ ਰਹੀ ਹੈ। ਪੈਸੇ ਦੀ ਅਹਿਮੀਅਤ ਨਹੀਂ ਹੈ। ਸਵਾਲ ਇਨਸਾਨੀਅਤ ਦਾ ਹੈ।"

"ਸਾਡੀ ਟੀਮ ਲਈ ਟੈਲੀਫ਼ੋਨ ਦੀ ਹਰ ਘੰਟੀ ਅਤਿ ਮਹੱਤਵਪੂਰਨ ਹੈ। ਘੰਟੀ ਖੜਕਦੇ ਹੀ ਅਸੀਂ ਆਪਣੇ ਸਾਰੇ ਕੰਮ ਛੱਡ ਕੇ ਘਟਨਾ ਵਾਲੇ ਸਥਾਨ ਵੱਲ ਕੂਚ ਕਰਦੇ ਹਾਂ ਤੇ ਇੱਕ-ਇੱਕ ਮਨੁੱਖੀ ਜਾਨ ਬੁਚਾਉਣ ਲਈ ਕੰਮ ਸ਼ੁਰੂ ਕਰ ਦਿੰਦੇ ਹਾਂ।''

ਇਹ ਵੀ ਪੜ੍ਹੋ:

ਗੁਰਸੇਵਕ ਟੀਮ ਮੈਂਬਰਾਂ ਨਾਲ

ਤਸਵੀਰ ਸਰੋਤ, Surinder mann/bbc

ਤਸਵੀਰ ਕੈਪਸ਼ਨ, ਗੁਰਸੇਵਕ ਆਪਣੀ ਟੀਮ ਸਮੇਤ ਹਰ ਵੇਲੇ ਟੈਲੀਫ਼ੋਨ 'ਤੇ ਮੌਜੂਦ ਹੁੰਦੇ ਹਨ

ਆਪਣੀ ਗੱਲ ਜਾਰੀ ਰਖਦੇ ਹੋਏ ਸੰਨਿਆਸੀ ਦੱਸਦੇ ਹਨ ਕਿ ਉਹ ਆਪਣੀ ਟੀਮ ਨਾਲ ਪੰਜਾਬ ਤੋਂ ਇਲਾਵਾ ਉੱਤਰਾਖੰਡ, ਜੰਮੂ-ਕਸ਼ਮੀਰ, ਬਿਹਾਰ ਤੇ ਗੁਜਰਾਤ 'ਚ ਹੜਾਂ ਸਮੇਂ ਮਰਨ ਵਾਲਿਆਂ ਦੀ ਲਾਸ਼ਾਂ ਨੂੰ ਸੰਭਾਲਣ ਦੀ ਸੇਵਾ ਨਿਭਾਅ ਚੁੱਕੇ ਹਨ।

''ਨਹਿਰਾਂ 'ਚੋਂ ਮਿਲਣ ਵਾਲੀਆਂ ਕੁਝ ਕੁ ਲਾਸ਼ਾਂ ਬਹੁਤ ਜ਼ਿਆਦਾ ਗਲੀਆਂ-ਸੜੀਆਂ ਹੁੰਦੀਆਂ ਹਨ। ਅਜਿਹੀਆਂ ਲਾਸ਼ ਨੂੰ ਸੰਭਾਲਣ ਸਮੇਂ ਸਾਡੇ ਕੁਝ ਵਲੰਟੀਅਰ ਬਿਮਾਰ ਵੀ ਹੋ ਜਾਂਦੇ ਹਨ ਪਰ ਸੇਵਾ ਦੇ ਜਜ਼ਬੇ ਅੱਗੇ ਅਸੀਂ ਬਿਮਾਰੀ ਨੂੰ ਕੁਝ ਵੀ ਨਹੀਂ ਸਮਝਦੇ।''

ਸਿਵਲ ਹਸਪਤਾਲ ਦੇ ਅਧਿਕਾਰੀਆਂ ਤੇ ਪੁਲਿਸ ਵੱਲੋਂ ਅਣਪਛਾਤੀਆਂ ਲਾਸ਼ਾਂ ਦੇ ਅੰਤਮ ਸਸਕਾਰ ਦੀ ਮਨਜ਼ੂਰੀ ਗੁਰਸੇਵਕ ਸਿੰਘ ਸੰਨਿਆਸੀ ਦੀ ਟੀਮ ਨੂੰ ਦਿੱਤੀ ਜਾਂਦੀ ਹੈ। ਇਸ ਮਗਰੋਂ ਲਾਸ਼ ਨੂੰ 72 ਘੰਟੇ ਲਈ ਮ੍ਰਿਤਕ ਦੇ ਸੰਭਾਲ ਘਰ 'ਚ ਸ਼ਨਾਖ਼ਤ ਲਈ ਰੱਖਿਆ ਜਾਂਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਮਲੇਰਕੋਟਲਾ 'ਚ ਔਰਤਾਂ ਸੜਕਾਂ ਉੱਤੇ: 'ਮੋਦੀ ਨੇ ਮਜਬੂਰ ਕੀਤਾ'

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਵੀਡਿਓ: ਅਰਬ ਦੇਸ਼ਾਂ ਵਿਚ ਪੰਜਾਬੀ ਮੁੰਡੇ -ਕੁੜੀਆਂ ਕਿਵੇਂ ਫ਼ਸਦੇ ਹਨ ਤੇ ਇਸ ਸਮੱਸਿਆ ਦਾ ਹੱਲ ਕੀ ਹੈ

Skip Facebook post

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)