ਕੈਪਟਨ ਨੇ ਸੁਖਬੀਰ ਨੂੰ ਭੇਜੀ ਹਿਟਲਰ ਦੀ ਕਿਤਾਬ ਤਾਂ ਬਾਦਲ ਨੇ ਕੀ ਦਿੱਤਾ ਜਵਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਿਲਟਰ ਦੀ ਜੀਵਨੀ 'ਮਾਈਨ ਕਾਂਪਫ਼' (Mein Kampf)ਭੇਜੀ ਹੈ।

ਕੈਪਟਨ ਨੇ ਇਹ ਖੁਲਾਸਾ ਇੱਕ ਟਵੀਟ ਰਾਹੀ ਕੀਤਾ ਹੈ, ਕੈਪਟਨ ਦਾ ਇਹ ਕਦਮ ਨਾਗਕਿਰਤਾ ਸੋਧ ਐਕਟ ਉੱਤੇ ਦੋਵਾਂ ਆਗੂਆਂ ਵਿਚਾਲੇ ਚੱਲ ਰਹੀ ਬਿਆਨਬਾਜ਼ੀ ਤੋਂ ਸ਼ੁਰੂ ਹੋਈ ਬਹਿਸ ਦਾ ਨਤੀਜਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵਿਚ ਲਿਖਿਆ, ''ਇਹ ਜਾਣ ਕੇ ਝਟਕਾ ਲੱਗਾ ਹੈ ਕਿ ਐਨਡੀਏ ਵਿਚ ਮੰਤਰੀ ਦਾ ਅਹੁਦਾ ਬਚਾਉਣ ਲਈ ਅਕਾਲੀ ਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਮੈਂ ਉਨ੍ਹਾਂ ਦੇ ਪ੍ਰਧਾਨ ਨੂੰ 'ਮੇਨ ਕੈਂਪਫ਼' ਕਿਤਾਬ ਭੇਜੀ ਹੈ ਤਾਂ ਜੋ ਉਹ ਪੜ੍ਹ ਕੇ ਇਤਿਹਾਸ ਜਾਣ ਸਕਣ ਅਤੇ ਫੈਸਲਾ ਕਰ ਸਕਣ ਕਿ ਦੇਸ ਪਹਿਲਾਂ ਆਉਣਾ ਚਾਹੀਦਾ ਹੈ ਜਾਂ ਸਿਆਸੀ ਹਿੱਤ।

ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਾਰੀ ਮੁੱਖ ਮੰਤਰੀ ਦੇ ਬਿਆਨ ਵਿਚ ਵੀ ਕਿਤਾਬ ਭੇਜਣ ਦੀ ਗੱਲ ਕਹੀ ਗਈ ਹੈ। ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੀਏਏ ਵਿਚ ਸਮੁੱਚੇ ਭਾਈਚਾਰਿਆਂ ਨੂੰ ਲੈਣ ਦੀ ਗੱਲ ਕਰਨਾ ਸੁਖਬੀਰ ਨੂੰ ਸਿੱਖ ਵਿਰੋਧੀ ਕਿਵੇਂ ਲੱਗ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੇ ਇਲਜ਼ਾਮ ਕਿ ਕੈਪਟਨ ਸੀਏਏ ਦਾ ਵਿਰੋਧ ਗਾਂਧੀ ਪਰਿਵਾਰ ਦੀ ਚਾਕਰੀ ਲਈ ਕਰ ਰਿਹਾ ਹੈ, ਬਾਰੇ ਕਿਹਾ ਕਿ ਸੀਏਏ ਦਾ ਵਿਰੋਧ ਕਰਨ ਵਾਲੇ ਸਾਰੇ ਹੀ ਲੱਖਾਂ ਲੋਕ ਗਾਂਧੀ ਪਰਿਵਾਰ ਦੇ ਚਾਕਰ ਕਿਵੇਂ ਹੋ ਗਏ।

ਸੁਖਬੀਰ ਦੇ ਕੈਪਟਨ ਉੱਤੇ ਕੁਰਸੀ ਬਚਾਉਣ ਲਈ ਵਿਰੋਧ ਕਰਨ ਸਬੰਧੀ ਕੈਪਟਨ ਨੇ ਕਿਹਾ ਕਿ ਕੁਰਸੀ ਬਚਾਉਣ ਲਈ ਮੈਂ ਨਹੀਂ ਬਲਕਿ ਐਨਡੀਏ ਵਿਚ ਆਪਣੀ ਪਤਨੀ ਦਾ ਮੰਤਰੀ ਪਦ ਬਚਾਉਣ ਲਈ ਸੁਖਬੀਰ ਬਾਦਲ ਸੀਏਏ ਦਾ ਸਮਰਥਨ ਕਰ ਰਹੇ ਹਨ।

ਹਿਟਲਰ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਇਹ ਵੀ ਪੜ੍ਹ ਸਕਦੇ ਹੋ:

ਸੁਖਬੀਰ ਦਾ ਜਵਾਬ

ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦਾ ਜਵਾਬ ਸੁਖਬੀਰ ਬਾਦਲ ਨੇ ਵੀ ਉਸੇ ਤਰ੍ਹਾਂ ਦੀ ਭਾਸ਼ਾ ਵਿਚ ਦਿੱਤਾ ਹੈ। ਉਨ੍ਹਾਂ ਲਿਖਿਆ ਹੈ, '' ਮੈਂ ਤੁਹਾਨੂੰ ਛੇਤੀ ਹੀ ਅਜਿਹੀਆਂ ਅਹਿਮ ਕਿਤਾਬਾਂ ਦਾ ਬੰਡਲ ਭਿਜਵਾ ਰਿਹਾ ਹਾਂ , ਜਿਸ ਨੂੰ ਪੜ੍ਹ ਕੇ ਤੁਹਾਨੂੰ ਵਿਸਥਾਰ ਮਿਲ ਜਾਵੇਗਾ ਕਿ ਇੰਡੀਆ ਨੈਂਸ਼ਨਲ ਕਾਂਗਰਸ ਅਤੇ ਇਸ ਦੇ ਪ੍ਰਥਮ ਪਰਿਵਾਰ ਨੇ ਕਿਵੇਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਉੱਤੇ ਹਮਲੇ ਕੀਤੇ ਅਤੇ ਉਨ੍ਹਾਂ ਦੀ ਨਸਲਕੁਸ਼ੀ ਕਰਵਾਈ।''

ਲਗਾਤਾਰ ਦੂਜੇ ਟਵੀਟ ਵਿਚ ਸੁਖਬੀਰ ਬਾਦਲ ਨੇ ਲਿਖਿਆ ਕਿ ਇਹ ਕਿਤਾਬਾਂ ਤੁਹਾਡੀ ਯਾਦ ਅਤੇ ਤੁਹਾਡੀ ਭੁੱਲਣ ਦੀ ਬਿਮਾਰੀ ਨੂੰ ਠੀਕ ਕਰ ਦੇਣਗੀਆਂ। ਕ੍ਰਿਪਾ ਕਰਕੇ ਇਨ੍ਹਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਵਿਚ ਥਾਂ ਦੇਣਾ ਅਤੇ ਪੜ੍ਹ ਲੈਣਾ ਤਾਂ ਜੋ ਗਾਂਧੀ ਸੇਵਾਦਾਰੀ ਲਈ ਤੋਂ ਤੁਸੀਂ ਅੱਗੇ ਤੋਂ ਕਿਸੇ ਹੋਰ ਨੂੰਅਜਿਹੀ ਸਲਾਹ ਨਾ ਦੇਵੋ।

ਅਕਾਲੀ ਦਲ ਵਲੋਂ ਵੀ ਬਕਾਇਦਾ ਪ੍ਰੈਸ ਬਿਆਨ ਜਾਰੀ ਕਰਕੇ ਸੁਖਬੀਰ ਦੇ ਟਵੀਟ ਵਿਚ ਲਾਏ ਇਲਜ਼ਾਮਾਂ ਨੂੰ ਦੁਹਰਾਇਆ ਗਿਆ ਹੈ। ਅਕਾਲੀ ਦਲ ਦੇ ਬਿਆਨ ਵਿਚ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਸਿੱਖਾਂ ਦੀ ਬਜਾਇ ਗਾਂਧੀ ਪਰਿਵਾਰ ਦੇ ਹੱਕ ਵਿਚ ਖੜ੍ਹਨ ਦਾ ਰਾਹ ਚੁਣਿਆ ਹੈ।

ਬਿਆਨ ਵਿਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਨੂੰ ਦਰਬਾਰ ਸਾਹਿਬ ਉੱਤੇ ਹਮਲੇ ਅਤੇ 1984 ਦੀ ਸਿੱਖ ਨਸਲਕੁਸ਼ੀ ਦੇ ਇਤਿਹਾਸ ਤੋਂ ਸਿੱਖਿਆ ਚਾਹੀਦਾ ਹੈ। ਇਸ ਬਾਬਤ ਮੁੱਖ ਮੰਤਰੀ ਨੂੰ ਸਿੱਖ ਵਿਦਵਾਨਾਂ ਵਲੋਂ ਲਿਖੀਆਂ ਕਿਤਾਬਾਂ ਭੇਜੀਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਅਕਾਲੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਤਾਜ਼ਾ ਹਲਾਤ ਸਮਝਣ ਲਈ 'ਅੰਧੇਰ ਨਗਰੀ ਚੌਪਟ ਰਾਜਾ' ਕਿਤਾਬ ਪੜ੍ਹਨ ਦੀ ਸਲਾਹ ਦਿੱਤੀ ਗਈ ਹੈ।

ਸੁਖਬੀਰ ਤੋਂ ਬਾਅਦ ਅਕਾਲੀ ਆਗੂ ਜਗਮੀਤ ਬਰਾੜ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਗਮੀਤ ਬਰਾੜ ਨੇ ਆਪਣੇ ਟਵੀਟ ਵਿਚ ਲਿਖਿਆ, ''ਸਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਕਰਵਾਉਣ ਦੀ ਲੋੜ ਹੈ ਕਿ ਉਨ੍ਹਾਂ ਦੇ ਦਾਦਾ ਸਰਦਾਰ ਭੁਪਿੰਦਰ ਸਿੰਘ ਨੇ ਮੁਸੋਲਿਨੀ ਅਤੇ ਅਡੋਲਫ਼ ਹਿਟਲਰ ਨਾਲ ਮਿਲ ਕੇ ਭਾਰਤ ਵਿਚ ਫ਼ਾਸੀਵਾਦੀ ਰਾਜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਦਕਿ ਅਕਾਲੀ ਦਲ ਨੇ ਅਜ਼ਾਦੀ ਦੀ ਲੜਾਈ ਲੜੀ, ਕ੍ਰਿਪਾ ਕਰਕੇ ਪਹਿਲਾ ਆਪਣਾ ਹੀ ਇਤਿਹਾਸ ਪੜ੍ਹ ਲਵੋ। ''

ਇਹ ਵੀ ਪੜ੍ਹੋ

ਕੈਪਟਨ ਨੇ ਸੀਏਏ ਉੱਤੇ ਕੀ ਕਿਹਾ ਸੀ

ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕਿਸੇ ਤੋਂ ਸਬਕ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)