ਕਰਤਾਰਪੁਰ ਲਾਂਘਾ ਬਾਜਵਾ ਦਾ ਭਾਰਤ ਨੂੰ ਦਿੱਤਾ ਜ਼ਖ਼ਮ- ਪਾਕ ਮੰਤਰੀ, ਕੈਪਟਨ ਨੇ ਕਿਹਾ ਮੇਰਾ ਹੀ ਦਾਅਵਾ ਪੁਖ਼ਤਾ ਹੋਇਆ

ਤਸਵੀਰ ਸਰੋਤ, NARINDER NANU/AFP/GETTY IMAGES
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਵੱਲੋਂ ਕੀਤਾ ਗਿਆ ਖੁਲਾਸਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ਼ ਦੀ ਉਪਜ ਹੈ , ਇਸ ਨਾਲ ਇਸਲਾਮਾਬਾਦ ਦੇ ਨਾਪਾਕ ਇਰਾਦੇ ਦਾ ਪਰਦਾਫਾਸ਼ ਹੁੰਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨੀ ਮੰਤਰੀ ਦੇ ਇਸ ਬਿਆਨ ਨੇ ਮਾਮਲੇ ਉੱਤੇ ਉਨ੍ਹਾਂ ਦੇ ਦਾਅਵੇ ਨੂੰ ਹੀ ਪੁਖ਼ਤਾ ਕੀਤਾ ਹੈ।
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਕਰਤਾਰਪੁਰਪ ਲਾਂਘੇ ਨੂੰ ਜਨਰਲ ਬਾਜਵਾ ਦੀ ਉਪਜ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਸੀ, "ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਕੌਰੀਡੋਰ ਦਾ ਇੱਕ ਅਜਿਹਾ ਜਖ਼ਮ ਲਗਾਇਆ ਹੈ, ਜਿਸ ਨੂੰ ਕੇਵਲ ਭਾਰਤ ਸਾਰੀ ਜ਼ਿੰਦਗੀ ਯਾਦ ਰੱਖੇਗਾ...ਉਨ੍ਹਾਂ ਨੇ ਇਸ ਨਾਲ ਸਿੱਖਾਂ ਦੇ ਮਨਾਂ 'ਚ ਪਾਕਿਸਤਾਨ ਲਈ ਨਵੀਂ ਭਾਵਨਾ ਅਤੇ ਮੁਹੱਬਤ ਪੈਦਾ ਕੀਤੀ ਹੈ।"
ਕੈਪਟਨ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਜਿਸ ਨੂੰ ਭਾਰਤ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦਾ ਪੁਲ਼ ਮੰਨਦਾ ਹੈ, ਉਸ ਪਿੱਛੇ ਪਾਕਿਸਤਾਨੀ ਨਾਪਾਕ ਸਾਜਿਸ਼ ਦਾ ਪਾਕਿਸਤਾਨੀ ਮੰਤਰੀ ਨੇ ਪ੍ਰਗਟਾਵਾ ਕੀਤਾ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨੀ ਮੰਤਰੀ ਰਾਸ਼ਿਦ ਨੇ ਕਿਹਾ ਸੀ, "ਕੌਰੀਡੋਰ ਭਾਰਤ ਨੂੰ ਜਖ਼ਮ ਦੇਵੇਗਾ, ਜਿਸ ਕਰਕੇ ਉਹ ਜਨਰਲ ਬਾਜਵਾ ਵੱਲੋਂ ਦਿੱਤੇ ਇਸ ਜਖ਼ਮ ਨੂੰ ਭੁਲਾ ਨਹੀਂ ਸਕੇਗਾ।"
ਕੈਪਟਨ ਅਮਰਿੰਦਰ ਨੇ ਇਸ ਨੂੰ ਭਾਰਤ ਦੀ ਸੁਰੱਖਿਆ ਅਤੇ ਅਖੰਡਤਾ ਲਈ ਵੱਡਾ ਖ਼ਤਰਾ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਇਹ ਗੁਆਂਢੀ ਮੁਲਕ ਨਾਲ ਅਜਿਹਾ ਵਿਵਹਾਰ ਕਰਨ ਦਾ ਜੋਖ਼ਮ ਨਾਲ ਲਵੇ।
ਕੈਪਟਨ ਅਮਰਿੰਦਰ ਨੇ ਕਿਹਾ, "ਲਾਂਘਾ ਖੋਲ੍ਹਣ ਪਿੱਛੇ ਸਾਡੀ ਚੰਗੀ ਭਾਵਨਾ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਭਾਰਤ-ਪਾਕਿਸਤਾਨ ਦੇ ਆਪਣੀ ਸਰਹੱਦ ਤੇ ਲੋਕਾਂ ਉੱਤੇ ਕੀਤੀ ਕਿਸੇ ਵੀ ਕਾਰਵਾਈ ਦਾ ਮੂੰਹ-ਤੋੜਵਾਂ ਜਵਾਬ ਦੇਵੇਗਾ।"
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਭਾਰਤ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਇਸਲਾਮਾਬਾਦ ਵੱਲੋਂ ਅਜਿਹੇ ਕਿਸੇ ਵੀ ਯਤਨ ਦਾ ਅਜਿਹਾ ਮੋੜਵਾਂ ਜਵਾਬ ਦੇਵੇਗਾ ਕਿ ਪਾਕਿਸਤਾਨ ਮੁੜ ਕੇ ਅਜਿਹੀ ਹਿੰਮਤ ਨਹੀਂ ਕਰ ਸਕੇਗਾ।
ਲਾਂਘੇ ਬਾਰੇ ਕੈਪਟਨ ਸਟੈਂਡ
ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਬਤੌਰ ਇੱਕ ਸਿੱਖ ਉਹ ਕਰਤਾਰਪੁਰ ਲਾਂਘਾ ਖੁੱਲ੍ਹਣ 'ਤੇ ਖੁਸ਼ ਹਨ ਅਤੇ ਹਰ ਭਾਰਤੀ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸਾਹਿਬ ਹੁਣ ਜਾ ਸਕਣਗੇ ਪਰ ਇਸ ਨਾਲ ਸਾਡੇ ਦੇਸ ਲਈ ਕੁਝ ਖ਼ਤਰਾ ਖੜ੍ਹਾ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੈਪਟਨ ਅਮਰਿੰਦਰ ਸਿੰਘ ਤਾਂ ਇਸ ਬਾਰੇ ਚੌਕਸ ਰਹਿਣ ਲਈ ਵਾਰ-ਵਾਰ ਆਗਾਹ ਕਰਦੇ ਰਹੇ ਹਨ।

ਤਸਵੀਰ ਸਰੋਤ, Getty Images
ਕੈਪਟਨ ਅਮਰਿੰਦਰ ਸਿੰਘ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਪਾਕਿਸਤਾਨ ਸਿੱਖਾਂ ਦੀ ਹਮਦਰਦੀ ਹਾਸਿਲ ਕਰਕੇ ਆਈਐੱਸਆਈ ਦੇ ਸਮਰਥਨ ਵਾਲੇ ਰੈਫਰੰਡਮ 2020 ਏਜੰਡੇ ਨੂੰ ਹਵਾ ਦੇਣੀ ਚਾਹੁੰਦਾ ਹੈ।
ਕੈਪਟਨ ਦੀ ਸਿੱਧੂ ਨੂੰ ਸਲਾਹ
ਕੈਪਟਨ ਅਮਰਿੰਦਰ ਸਿੰਘ ਕਈ ਤੱਥਾਂ ਦੇ ਹਵਾਲੇ ਨਾਲ ਆਪਣੇ ਦਾਆਵੇ ਨੂੰ ਪੁਖ਼ਤਾ ਕਰਦੇ ਹਨ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗ਼ਮ ਮੌਕੇ ਜਨਰਲ ਬਾਜਵਾ ਨੇ ਹੀ ਪੰਜਾਬ ਦੇ ਤਤਕਾਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਜਾਣਕਾਰੀ ਦਿੱਤੀ ਸੀ।
ਕੈਪਟਨ ਨੇ ਕਿਹਾ, "ਇਮਰਾਨ ਖ਼ਾਨ ਨੇ ਤਾਂ ਉਦੋਂ ਅਜੇ ਚਾਰਜ਼ ਵੀ ਨਹੀਂ ਲਿਆ ਸੀ ਜਦੋਂ ਉਨ੍ਹਾਂ ਦੇ ਫੌਜ ਮੁਖੀ ਨੇ ਸਿੱਧੂ ਦੱਸ ਦਿੱਤਾ ਸੀ। ਇਹ ਸੰਭਵ ਹੈ ਕਿ ਇਹ ਕੌਰੀਡੋਰ ਦੇ ਫ਼ੈਸਲੇ ਪਿੱਛੇ ਬਾਜਵਾ ਦਾ ਦਿਮਾਗ਼ ਹੀ ਹੋਵੇ।"
ਕੈਪਟਨ ਅਮਰਿੰਦਰ ਨੇ ਸਿੱਧੂ ਨੂੰ ਵੀ ਸਲਾਹ ਦਿੱਤੀ ਕਿ ਉਹ ਪਾਕਿਸਤਾਨ ਦੀ ਇਮਰਾਨ ਸਰਕਾਰ ਨਾਲ ਮਿਲਣ-ਵਰਤਣ ਸਮੇਂ ਚੌਕਸ ਰਹਿਣ।
ਉਨ੍ਹਾਂ ਕਿਹਾ ਕਿ ਸਿੱਧੂ ਇਮਰਾਨ ਖ਼ਾਨ ਨਾਲ ਆਪਣੀ ਨਿੱਜੀ ਦੋਸਤੀ ਨਾਲ ਅਜਿਹਾ ਪ੍ਰਭਾਵ ਨਾ ਦੇਣ ਕਿ ਇਹ ਭਾਰਤ ਲਈ ਨੁਕਸਾਨਦਾਇਕ ਹੋ ਸਕਦੀ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3