You’re viewing a text-only version of this website that uses less data. View the main version of the website including all images and videos.
World Toilet Day: ਭਾਰਤ ਦਾ ਉਹ ਸੂਬਾ ਜਿੱਥੇ ਅਜੇ ਵੀ ਮੈਲ਼ਾ ਸਾਫ਼ ਕਰਨਾ ਪੈਂਦਾ ਹੈ
ਸੁਧਾਰਕ ਔਲਵੇ ਪਿਛਲੇ ਦੋ ਦਹਾਕਿਆਂ ਤੋਂ ਮੁੰਬਈ ਦੇ ਸਫ਼ਾਈ ਕਾਮਿਆਂ ਦੀ ਜ਼ਿੰਦਗੀ ਦਾ ਅਧਿਐਨ ਕਰ ਰਹੇ ਹਨ।
ਇਤਿਹਾਸਕ ਤੌਰ ਤੇ ਹਾਸ਼ੀਆਗਤ ਤੇ ਸੰਵਿਧਾਨਕ ਤੌਰ ਤੇ ਸ਼ਡਿਊਲ ਕਾਸਟ ਕਹੇ ਜਾਂਦੇ ਲੋਕਾਂ ਲਈ ਘਿਨਾਉਣੇ ਤੇ ਗੰਦਗੀ ਵਾਲੇ ਹਾਲਾਤ ਵਿੱਚ ਕੰਮ ਕਰਨਾ ਰਾਖਵਾਂ ਹੈ।
ਭਾਰਤ ਦੀ ਆਜ਼ਾਦੀ ਤੇ ਉਸ ਤੋਂ ਬਾਅਦ ਹੋਏ ਵਿਕਾਸ ਦੇ ਬਾਵਜੂਦ ਭਾਰਤ ਦੇ ਦਲਿਤਾਂ ਦੀ ਸਥਿਤੀ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ।
ਸੰਯੁਕਤ ਰਾਸ਼ਟਰ ਵਰਲਡ ਟੌਇਲਿਟ ਡੇ ਮੌਕੇ, ਵਾਟਰਏਡ ਸੰਸਥਾ ਦੇ ਕਹਿਣ 'ਤੇ ਔਲਵੈਲ ਵੱਲੋਂ ਖਿੱਚੀਆਂ ਤਸਵੀਰਾਂ:
ਇਹ ਵੀ ਪੜ੍ਹੋ:
ਮੱਧ ਪ੍ਰਦੇਸ਼ ਦੇ ਜਿਲ੍ਹਾ ਪੰਨਾ ਵਿੱਚ ਵਾਲਮੀਕੀ ਭਾਈਚਾਰੇ ਦੇ ਲੋਕ ਹੱਥਾਂ ਨਾਲ ਪਖਾਨਿਆਂ ਵਿੱਚ ਮਲ-ਮੂਤਰ ਇਕੱਠਾ ਕਰਦੇ ਹਨ।
ਬੇਤਾਬੀ ਵਾਲਮੀਕੀ ਨੇ ਦੱਸਿਆ, "ਇੱਥੇ ਸਾਨੂੰ ਕਿਸੇ ਰੈਸਟੋਰੈਂਟ ਵਿੱਚ ਚਾਹ ਪੀਣ ਦੀ ਇਜਾਜ਼ਤ ਨਹੀਂ ਹੈ।"
ਮੱਧ ਪ੍ਰਦੇਸ਼ ਦੇ ਜਿਲ੍ਹਾ ਪੰਨਾ ਵਿੱਚ ਵਾਲਮੀਕੀ ਭਾਈਚਾਰੇ ਦੇ ਲੋਕ ਹੱਥਾਂ ਨਾਲ ਪਖਾਨਿਆਂ ਵਿੱਚ ਮਲ-ਮੂਤਰ ਇਕੱਠਾ ਕਰਦੇ ਹਨ।
ਬੇਤਾਬੀ ਵਾਲਮੀਕੀ ਨੇ ਦੱਸਿਆ, "ਇੱਥੇ ਸਾਨੂੰ ਕਿਸੇ ਰੈਸਟੋਰੈਂਟ ਵਿੱਚ ਚਾਹ ਪੀਣ ਦੀ ਇਜਾਜ਼ਤ ਨਹੀਂ ਹੈ।"
ਬਿਆਲੀ ਸਾਲਾ ਮੁਕੇਸ਼ਦੇਵੀ ਜੋ ਤਸਵੀਰ ਵਿੱਚ ਆਪਣੇ ਪਤੀ ਸੁਖਰਾਜ, ਸੱਸ, ਪੰਜ ਬੱਚਿਆਂ ਤੇ ਦੋ ਪੋਤਿਆਂ ਨਾਲ ਭਾਗਵਤਪੁਰਾ, ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹਨ। ਉਹ ਮਹੀਨੇ ਦੇ 2000 ਰੁਪਏ ਕਮਾਉਂਦੇ ਹਨ।
ਉਨ੍ਹਾਂ ਪੁੱਛਿਆ, "ਹੋਰ ਸਾਡੇ ਕੋਲ ਕੀ ਵਿਕਲਪ ਹੈ?"
"ਜੇ ਅਸੀਂ ਦੁਕਾਨ ਵੀ ਖੋਲ੍ਹ ਲਈਏ ਤਾਂ ਕੋਈ ਸਾਥੋਂ ਨਹੀਂ ਖ਼ਰੀਦੇਗਾ ਕਿਉਂਕਿ ਅਸੀਂ ਵਾਲਮੀਕ ਹਾਂ।"
ਸੰਤੋਸ਼ ਆਪਣੀ ਪਤਨੀ ਤੇ ਦੋ ਪੁੱਤਰਾਂ ਨਾਲ ਅਮਨਗੰਜ ਵਿੱਚ ਕੰਮ ਕਰਦੇ ਹਨ।
1992 ਵਿੱਚ ਸੰਤੋਸ਼ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਡੁੱਬਦਿਆਂ ਬਚੇ। ਹਾਦਸੇ ਦੌਰਾਨ ਸੰਤੋਂਸ਼ ਦੀ ਹਾਲਾਂਕਿ ਅੱਖ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ।
ਸੈੁਪਟਿਕ ਟੈਂਕ ਜਿੰਨਾ ਦੱਸਿਆ ਗਿਆ ਸੀ ਉਸ ਨਾਲੋਂ ਡੂੰਘਾ ਸੀ।
ਉਨ੍ਹਾਂ ਦੀ ਜਾਕਟ ਦੇ ਪਿੱਛੇ ਲਿਖਿਆ ਹੈ, "ਬੀਂਗ ਹਿਊਮਨ"
ਪੰਨਾ ਦੇ ਹੀ ਆਗਰਾ ਮੁਹੱਲੇ ਵਿੱਚ ਗੀਤਾ ਮੱਟੂ, ਸ਼ਸੀ ਬਾਲਮੀਕੀ ਤੇ ਰਾਜੂ ਦੁਮਰ ਹਰ ਰੋਜ਼ ਸਵੇਰੇ 5 ਵਜੇ ਤੋਂ ਇੱਕ ਵਜੇ ਤੱਕ ਸੱਤ ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ਲਈ ਕੰਮ ਕਰਦੇ ਹਨ।
ਗੀਤਾ ਕਹਿੰਦੇ ਹਨ, "ਇਸ ਵਿੱਚ ਕੋਈ ਕਦਰ ਨਹੀਂ ਹੈ।"
ਆਪਣੀ ਗੱਲ ਜਾਰੀ ਰੱਖਦਿਆ ਉਨ੍ਹਾਂ ਕਿਹਾ, "ਸਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ ਬੜਾ ਨਾ-ਸ਼ੁਕਰਾ ਕੰਮ ਹੈ।"
ਇਹ ਵੀ ਪੜ੍ਹੋ:
ਪਿਛਲੇ ਸਾਲ ਅਪ੍ਰੈਲ ਵਿੱਚ ਬਿਹਾਰ ਦੇ ਥਿਲਈ ਪਿੰਡ ਦੇ ਬਾਹਰਵਾਰ ਰਹਿਣ ਵਾਲੇ ਦੋਨ ਭਾਈਚਾਰੇ ਨੇ ਅੱਗ ਲੱਗਣ ਕਾਰਨ ਪਿੰਡ ਦੇ 10 ਘਰ ਤੇ ਮਵੇਸ਼ੀ ਸੜ ਗਏ।
ਭਾਈਚਾਰੇ ਵਾਲੇ ਨਜ਼ਦੀਕ ਹੀ ਸਸਰਾਮ ਵਿੱਚ ਕੰਮ ਕਰਦੇ ਹਨ ਪਰ ਆਪਣੇ ਪਛਾਣ ਪੱਤਰ ਤੇ ਰਾਸ਼ਨ ਕਾਰਡ ਖੋ ਲੈਣ ਕਾਰਨ ਹੁਣ ਉਨ੍ਹਾਂ ਨੂੰ ਕੋਈ ਰਿਆਇਤ ਆਦਿ ਨਹੀਂ ਮਿਲਦੀ।
58 ਸਾਲ ਮੀਨਾਦੇਵੀ ਰੋਹਤਾਸ ਦੇ ਇੱਕ ਮੁਸਲਿਮ ਮਹੁੱਲੇ ਵਿਚੋਂ ਗੰਦਗੀ ਚੁੱਕਦੀ ਹੈ।
15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਸੱਸ ਨਾਲ ਕਮੰ ਕਰਨਾ ਸ਼ੁਰੂ ਕੀਤਾ।
ਪਰ ਹੁਣ ਮੈਂ ਬਦਬੂ ਦੀ ਆਦੀ ਹੋ ਗਈ ਹਾਂ"
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: