ਤੁਹਾਡੀਆਂ 5 ਗੱਲਾਂ ਜੋ ਤੁਹਾਡਾ ਫੋਨ ਜਾਣਦਾ ਹੈ...ਸ਼ਾਇਦ ਤੁਹਾਡਾ ਧਿਆਨ ਨਹੀਂ

    • ਲੇਖਕ, ਬੀਬੀਸੀ ਮੁੰਡੋ ਸੇਵਾ
    • ਰੋਲ, ਦੀ ਰਿਪੋਰੋਟ

ਇੱਕ ਐਪਲ ਮੁਲਜ਼ਾਮ ’ਤੇ ਇਲਜ਼ਾਮ ਹਨ ਕਿ ਉਸ ਨੇ ਇੱਕ ਗਾਹਕ, ਜੋ ਕਿ ਆਪਣਾ ਫੋਨ ਮੁਰੰਮਤ ਲਈ ਦੇ ਕੇ ਗਈ ਸੀ, ਉਸ ਦੀਆਂ ਬੇਹੱਦ ਨਿੱਜੀ ਫੋਟੋਆਂ ਆਪਣੇ ਖੁਦ ਨੂੰ ਭੇਜ ਲਈਆਂ।

ਕੈਲੀਫ਼ੋਰਨੀਆ ਅਮਰੀਕਾ ਦੀ ਰਹਿਣ ਵਾਲੀ ਗਲੋਰੀਆਂ ਫੁਇਨਟੈਸ ਆਪਣੇ ਮੋਬਾਈਲ ਦੀ ਸਕਰੀਨ ਠੀਕ ਕਰਵਾਉਣ ਲਈ ਐਪਲ ਸਟੋਰ 'ਤੇ ਲੈ ਕੇ ਗਈ।

ਉਸ ਨੇ ਆਪਣੀ ਫ਼ੇਸਬੁੱਕ ਪੋਸਟ ਵਿੱਚ ਲਿਖਿਆ ਕਿ ਐਪਲ ਕਰਮਚਾਰੀ ਨੇ ਉਸ ਦੇ ਫ਼ੋਨ ਵਿੱਚੋਂ ਕੁਝ ਤਸਵੀਰਾਂ ਆਪਣੇ-ਆਪ ਨੂੰ ਭੇਜ ਲਈਆਂ ਜੋ ਕਿ ਉਨ੍ਹਾਂ ਤੋਂ ਸਮਾਂ ਨਾ ਹੋਣ ਕਾਰਨ ਡਿਲੀਟ ਕਰਨੋਂ ਰਹਿ ਗਿਆ ਸੀ।

ਇਹ ਮਾਮਲਾ ਵਾਸ਼ਿੰਗਟਨ ਪੋਸਟ ਰਾਹੀਂ ਰੌਸ਼ਨੀ ਵਿੱਚ ਆਇਆ।

ਐਪਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ

ਫੁਇਨਟੈਸ ਨੇ ਦੱਸਿਆ ਕਿ ਫ਼ੋਨ ਦੇਣ ਤੋਂ ਪਹਿਲਾਂ ਉਸ ਵਿੱਚੋਂ ਨਿੱਜੀ ਜਾਣਕਾਰੀ ਡਿਲੀਟ ਕਰ ਦਿੱਤੀਆਂ ਸਨ। ਇਸੇ ਦੌਰਾਨ ਫੁਇਨਟੈਸ ਨੂੰ ਕੰਪਨੀ ਦੇ ਸਰਵਿਸ ਸੈਂਟਰ ਵਿੱਚ ਅਪੌਇੰਟਮੈਂਟ ਦੇ ਸਮੇਂ ਬਾਰੇ ਮੈਸਜ ਆ ਗਿਆ ਜਿਸ ਤੋਂ ਬਾਅਦ ਉਹ ਕਾਹਲੀ ਵਿੱਚ ਆਪਣੀਆਂ ਫ਼ੋਟੋਆਂ ਡਿਲੀਟ ਕਰਨੀਆਂ ਭੁੱਲ ਗਈ ਤੇ ਕਾਹਲੀ ਨਾਲ ਹੀ ਸਰਵਿਸ ਸੈਂਟਰ ਪਹੁੰਚੀ।

ਕਰਮਚਾਰੀ ਨੇ ਮੋਬਾਈਲ ਨਾਲ ਬਹੁਤ ਸਮਾਂ ਬਿਤਾਇਆ ਤੇ ਦੋ ਵਾਰ ਉਸ ਦਾ ਪਾਸਵਰਡ ਵੀ ਪੁੱਛਿਆ।

ਫੁਇਨਟੈਸ ਦਾ ਕਹਿਣਾ ਹੈ ਕਿ ਉਸ ਨੂੰ ਘਰ ਪਹੁੰਚ ਕੇ ਪਤਾ ਚੱਲਿਆ ਕਿ ਫ਼ੋਨ ਤੋਂ ਕਿਸੇ ਅਨਜਾਣ ਨੰਬਰ ਨੂੰ ਮੈਸਜ ਕੀਤੇ ਗਏ ਸਨ।

ਉਸ ਨੇ ਵਾਪਸ ਜਾ ਕੇ ਜਦੋਂ ਇਸ ਬਾਰੇ ਪਤਾ ਕਰਨਾ ਚਾਹਿਆ ਤਾ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਮੈਸਜ ਕਿਵੇਂ ਭੇਜੇ ਗਏ।

ਐਪਲ ਨੇ ਫੁਇਨਟੈਸ ਦਾ ਇਸ ਚਿੰਤਾਜਨਕ ਸਥਿਤੀ ਬਾਰੇ ਧਿਆਨ ਦਿਵਾਉਣ ਲਈ ਧੰਨਵਾਦ ਕੀਤਾ।

ਵਾਸ਼ਿੰਗਟਨ ਪੋਸਟ ਨੂੰ ਕੰਪਨੀ ਨੇ ਦੱਸਿਆ, “ਅਸੀਂ ਫ਼ੌਰੀ ਤੌਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਦੇ ਪਤਾ ਲਗਿਆ ਕਿ ਕਰਮਚਾਰੀ ਨਿੱਜਤਾ ਬਾਰੇ ਸਾਡੇ ਸਖ਼ਤ ਮਿਆਰਾਂ ਤੋਂ ਕਾਫ਼ੀ ਅੱਗੇ ਨਿਕਲ ਗਿਆ ਸੀ। ਕਰਮਚਾਰੀ ਹੁਣ ਸਾਡੀ ਕੰਪਨੀ ਨਾਲ ਜੁੜਿਆ ਹੋਇਆ ਨਹੀਂ ਹੈ।”

ਇਸ ਘਟਨਾ ਦੇ ਹਵਾਲੇ ਨਾਲ ਤੁਹਾਨੂੰ ਦੱਸਦੇ ਹਾਂ ਉਸ 5 ਤਰੀਕੇ ਦੇ ਨਿੱਜੀ ਡਾਟੇ ਜੋ ਤੁਹਾਡੇ ਮੋਬਾਈਲ ਫੋਨ ਵਿੱਚ ਹੁੰਦਾ ਹੈ ਪਰ ਜਿਸ ਵੱਲ ਤੁਸੀਂ ਧਿਆਨ ਨਹੀਂ ਦਿੰਦੇ।

5 ਗੱਲਾਂ ਜੋ ਫ਼ੋਨ ਤੁਹਾਡੇ ਬਾਰੇ ਜਾਣਦਾ ਹੈ

ਤੁਹਾਡੇ ਤੁਰਨ ਦੀ ਰਫ਼ਤਾਰ—ਜ਼ਿਆਦਾਤਰ ਸਮਾਰਟਫ਼ੋਨਾਂ ਵਿੱਚ ਜੀਪੀਐੱਸ ਸੇਵਾ ਕੰਮ ਕਰ ਰਹੀ ਹੁੰਦੀ ਹੈ। ਇਸੇ ਕਾਰਨ ਗੂਗਲ ਮੈਪ ਤੁਹਾਨੂੰ ਦੱਸ ਸਕਦਾ ਕਿ ਇੱਕ ਤੋਂ ਦੂਸਰੀ ਥਾਂ ਪਹੁੰਚਣ ਵਿੱਚ ਤੁਹਾਨੂੰ ਕਿੰਨਾਂ ਸਮਾਂ ਲੱਗੇਗਾ। ਇਸ ਦਾ ਨੁਕਸਾਨ ਇਹ ਹੈ ਕਿ ਗੂਗਲ ਨੂੰ ਪਤਾ ਰਹਿੰਦਾ ਹੈ ਕਿ ਪੈਦਲ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਕਿੰਨੀ ਕੁ ਗਤੀ ਵਧਾ ਸਕਦੇ ਹੋ।

ਕਿੱਥੇ ਰਹਿੰਦੇ ਹੋ, ਕੰਮ ਕਰਦੇ ਹੋ, ਕਿੱਥੇ ਅਕਸਰ ਜਾਂਦੇ ਹੋ— ਜੀਓਲੋਕੇਸ਼ਨ ਸੇਵਾ ਰਾਹੀਂ ਤੁਸੀਂ ਅਜਿਹਾ ਬਹੁਤ ਸਾਰਾ ਮੈਟਾਡੇਟਾ ਛੱਡਦੇ ਰਹਿੰਦੇ ਹੋ ਜੋ ਤੁਹਾਡੇ ਘਰ, ਦਫ਼ਤਰ ਤੇ ਅਕਸਰ ਆਉਣ-ਜਾਣ ਵਾਲੀਆਂ ਥਾਂਵਾਂ ਸੰਬੰਧੀ ਜਾਣਕਾਰੀ ਤੁਹਾਡੇ ਫ਼ੋਨ ਨੂੰ ਮਿਲ ਜਾਂਦੀ ਹੈ।

ਟੈਕਟੀਕਲ ਟੈਕਨੌਲੋਜੀ ਕੁਲੈਕਿਕਟਿਵ, ਡਿਜੀਟਲ ਟਰਾਇਲ ਕੰਟਰੋਲ ਬਾਰੇ ਇੱਕ ਕੌਮਾਂਤਰੀ ਗੈਰ-ਸਰਕਾਰੀ ਸੰਗਠਨ ਹੈ।

ਉਸ ਮੁਤਾਬਕ, “ਐਪਲ ਇੱਕ ਫ਼ਾਰਮੂਲੇ ਰਾਹੀਂ ਇਹ ਮੰਨ ਲੈਂਦਾ ਹੈ ਕਿ ਜਿੱਥੇ ਤੁਹਾਡਾ ਫ਼ੋਨ ਰਾਤ ਨੂੰ ਰਹਿੰਦਾ ਹੈ ਉਹ ਤੁਹਾਡਾ ਘਰ ਹੈ ਤੇ ਜਿੱਥੇ ਦਿਨ ਦਾ ਜ਼ਿਆਦਾ ਸਮਾਂ ਕੱਟਦਾ ਹੈ ਉਹ ਤੁਹਾਡਾ ਦਫ਼ਤਰ।”

ਇਸ ਦੀ ਜਾਂਚ ਕਰਨ ਲਈ ਆਪਣੇ ਫ਼ੋਨ ਦੀਆਂ ਸੈਟਿੰਗਜ਼ ਵਿੱਚ ਜਾ ਕੇ ਪਰਾਈਵੇਸੀ ਤੇ ਫਿਰ ਲੋਕਸ਼ੇਨ ਸਰਵਿਸਜ਼ ਵਿੱਚ ਜਾ ਕੇ ਦੇਖੋ। ਜੇ ਤੁਹਾਡੇ ਕੋਲ ਆਈਫ਼ੋਨ ਆਈਓਐੱਸ7 ਜਾਂ ਉਸ ਤੋਂ ਨਵਾਂ ਹੈ ਤਾਂ ਫਰੀਕੁਐਂਟ ਸਿਸਟਮ ਸਰਵਿਸ ਲੋਕੇਸ਼ਨ ਵਿੱਚ ਜਾ ਕੇ ਇਹ ਦੇਖ ਸਕਦੇ ਹੋ।

ਤੁਹਾਡੀ ਸਿਹਤ— ਜਦੋਂ ਵੀ ਤੁਸੀਂ ਜੌਗਿੰਗ ਆਦਿ ਨਾਲ ਜੁੜੀ ਕੋਈ ਐਪਲੀਕੇਸ਼ਨ ਵਰਤਦੇ ਹੋ ਤਾਂ ਤੁਹਾਡੇ ਫ਼ੋਨ ਨੂੰ ਪਤਾ ਚੱਲ ਜਾਂਦਾ ਹੈ ਕਿ ਤੁਹੀਡੀ ਸਿਹਤ ਕਿਹੋ-ਜਿਹੀ ਹੈ। ਤੁਸੀਂ ਕਸਰਤ ਲਈ ਦਿਨ ਵਿੱਚ ਕਿੰਨਾ ਸਮਾਂ ਲਗਾਉਂਦੇ ਹੋ।

ਕਿੰਨੀਆਂ ਟੈਕਸੀਆਂ ਕੀਤੀਆਂ— ਊਬਰ ਵਰਗੀਆਂ ਐਪਲੀਕੇਸ਼ਨਾਂ ਤੋਂ ਤੁਹਾਡੇ ਫ਼ੋਨ ਨੂੰ ਪਤਾ ਰਹਿੰਦਾ ਹੈ ਕਿ ਤੁਸੀਂ ਕਿੱਥੋ-ਕਿੱਥੇ ਲਈ ਕਿੰਨੀਆਂ ਤੇ ਕਿਸ ਕਿਸਮ ਦੀਆਂ ਟੈਕਸੀਆਂ ਲਈਆਂ। ਇਹ ਤਾਂ ਸਿਰਫ਼ ਇੱਕ ਮਿਸਾਲ ਹੈ।

ਕਦੋਂ ਸੌਂਦੇ ਹੋ ਤੇ ਕਦੋਂ ਉੱਠਦੇ ਹੋ— ਬਿਲਕੁਲ ਤੁਹਾਡਾ ਅਲਾਰਾਮ ਇਹ ਜਾਣਕਾਰੀ ਤੁਹਾਡੇ ਫ਼ੋਨ ਨੂੰ ਦਿੰਦਾ ਹੈ।

(ਇਹ ਲੇਖ ਮੂਲ ਰੂਪ ’ਚ ਸਾਲ 2019 ਨੂੰ ਛਾਪਿਆ ਗਿਆ ਸੀ)

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)