You’re viewing a text-only version of this website that uses less data. View the main version of the website including all images and videos.
ਕੀ ਤੁਹਾਡੇ ਮਾਂ-ਬਾਪ ਮਲੀਨ ਕਿੱਤੇ 'ਚ ਹਨ! ਸਕੂਲ ਬੱਚਿਆ ਨੂੰ ਪੁੱਛਣ ਲੱਗੇ
- ਲੇਖਕ, ਸੱਤ ਸਿੰਘ
- ਰੋਲ, ਰੋਹਤਕ ਤੋਂ ਬੀਬੀਸੀ ਪੰਜਾਬੀ ਲਈ
ਕੀ ਤੁਹਾਡੇ ਮਾਂ ਬਾਪ 'ਮਲੀਨ' ਕਿੱਤੇ ਵਿੱਚ ਲੱਗੇ ਹੋਏ ਹਨ? ਇਹ ਸਵਾਲ ਅੱਜ ਕੱਲ੍ਹ ਹਰਿਆਣੇ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੁੱਛਿਆ ਜਾ ਰਿਹਾ ਹੈ।
ਸਰਕਾਰੀ ਸਕੂਲਾਂ ਦੇ ਬਦਲੇ ਹੋਏ ਦਾਖਲਾ ਫਾਰਮ ਦੇ ਇਸ ਸਵਾਲ ਨੇ ਸਿਆਸੀ ਵਿਰੋਧੀ ਧਿਰਾਂ ਅਤੇ ਸਮਾਜਿਕ ਸੰਗਠਨਾਂ ਵਿੱਚ ਰੋਹ ਦੀ ਲਹਿਰ ਹੈ।
ਉਹ ਸਰਕਾਰ ਉੱਪਰ ਦਬਾਅ ਬਣਾ ਰਹੇ ਹਨ ਕਿ ਇਹ ਸਵਾਲ ਦਾਖਲਾ ਫਾਰਮ ਵਿੱਚੋਂ ਕੱਢਿਆ ਜਾਵੇ।
ਸਮਾਜਿਕ ਸੰਗਠਨਾਂ ਦੀ ਮੰਗ
ਭਿਵਾਨੀ ਦੇ ਇੱਕ ਸਮਾਜਿਕ ਸੰਗਠਨ 'ਸਵਾਸਥ ਸ਼ਿਕਸ਼ਾ ਸੰਗਠਨ' ਨੇ ਵੀਰਵਾਰ ਨੂੰ ਮੁੱਖ ਮੰਤਰੀ ਨੂੰ ਇਸ ਬਾਰੇ ਇੱਕ ਮੰਗ ਪੱਤਰ ਸੌਂਪਿਆ।
ਉਨ੍ਹਾਂ ਮੰਗ ਕੀਤੀ ਕਿ ਮਜਬੂਰੀ ਵੱਸ ਇਸ ਕਿੱਤੇ ਵਿੱਚ ਲੱਗੇ ਲੋਕਾਂ ਦੇ ਬੱਚਿਆਂ ਨੂੰ ਇਸ ਆਧਾਰ 'ਤੇ ਦੂਜੇ ਬੱਚਿਆਂ ਤੋਂ ਵੱਖਰੇ ਨਾ ਕੀਤਾ ਜਾਵੇ।
ਸੰਗਠਨ ਦੇ ਮੁਖੀ ਬ੍ਰਿਜਪਾਲ ਪਰਮਾਰ ਨੇ ਬੀਬੀਸੀ ਨੂੰ ਦੱਸਿਆ "ਬੱਚਿਆਂ ਨੂੰ ਅਜਿਹੇ ਸਵਾਲ ਪੁੱਛਣਾ ਅਫਸੋਸਨਾਕ ਹੈ, ਜਿੰਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੋਵੇ ਕਿ ਸਾਰੇ ਕਿੱਤੇ ਅਤੇ ਜਾਤੀਆਂ ਇੱਕ ਸਮਾਨ ਹਨ। ਦੂਜੇ ਪਾਸੇ ਕਿਸੇ ਪੇਸ਼ਿਆਂ ਨੂੰ ਵਧੀਆ ਜਾਂ ਘਟੀਆ ਕਹਿਣ ਨਾਲ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਹੁੰਦੀ ਹੈ।"
ਪਰਮਾਰ ਦੱਬੇ ਕੁਚਲੇ ਬੱਚਿਆਂ ਨੂੰ ਆਰਟੀਕਲ 13ਏ ਅਧੀਨ ਨਿੱਜੀ ਸਕੂਲਾਂ ਵਿੱਚ ਵੀ ਮੁਫ਼ਤ ਦਾਖਲ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, "ਮੈਨੂੰ ਹੈਰਾਨੀ ਹੈ ਕਿ ਕੀ ਇਸ ਨਾਲ ਸਿਵਾਏ ਇਸਦੇ ਕਿ ਉਨ੍ਹਾਂ ਨਿੱਹਕੇ ਬੱਚਿਆਂ ਨੂੰ ਜਿਨ੍ਹਾਂ ਦੇ ਮਾਪਿਆ, ਨਾਨਕਿਆ-ਦਾਦਕਿਆਂ ਨੂੰ ਸਮਾਜ ਦੁਆਰਾ ਉਨ੍ਹਾਂ ਦੀ ਜਾਤੀ, ਕਬੀਲੇ ਅਤੇ ਕਿੱਤੇ ਕਰਕੇ ਕਲੰਕਿਤ ਕੀਤਾ ਗਿਆ ਸੀ, ਨੂੰ ਹੋਰ ਵੀ ਅਲੱਗ ਕਰ ਦੇਵੇਗਾ, ਹੋਰ ਕੀ ਹਾਸਲ ਹੋਵੇਗਾ।"
ਸਿੱਖਿਆ ਵਿਭਾਗ ਦੀ ਇਸ ਬੇਵਕੂਫੀ ਨੂੰ ਤਸਲੀਮ ਕਰਦਿਆਂ ਹਰਿਆਣਾ ਵਿਦਿਆਲਿਆ ਅਧਿਆਪਕ ਸੰਘ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫਾਰਮ ਲਾਜ਼ਮੀਂ ਤੌਰ ਤੇ ਭਰਵਾਉਣ ਲਈ ਭੇਜੇ ਗਏ ਸਨ। ਇਹ ਸਵਾਲ ਵੀ ਬੱਚਿਆਂ ਨੂੰ ਲਾਜ਼ਮੀ ਪੁੱਛਣ ਲਈ ਕਿਹਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਫਾਰਮ ਪੂਰੇ ਸੂਬੇ ਵਿੱਚੋਂ ਭਰਵਾਏ ਜਾਣੇ ਲਾਜ਼ਮੀ ਕੀਤੇ ਗਏ ਸਨ।
ਅਜਿਹੇ ਗੈਰ-ਜ਼ਰੂਰੀ ਸਵਾਲ ਕੌਣ ਕਰਨੇ ਚਾਹੁੰਦਾ ਹੈ
ਗੰਘਾਸ ਜੋ ਭਿਵਾਨੀ ਦੇ ਇੱਕ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਹਨ, ਨੇ ਕਿਹਾ, "ਇਹ ਭਰਨਾ ਲਾਜ਼ਮੀ ਹੈ ਇਸ ਲਈ ਅਸੀਂ ਕਰ ਰਹੇ ਹਾਂ ਪਰ ਬੱਚਿਆਂ ਦੇ ਦਾਖਲੇ ਲਈ ਉਨ੍ਹਾਂ ਦੇ ਮਾਪਿਆਂ ਨੂੰ ਅਜਿਹੇ ਗੈਰ-ਜ਼ਰੂਰੀ ਸਵਾਲ ਕੌਣ ਕਰਨੇ ਚਾਹੁੰਦਾ ਹੈ। ਐਸਸਈ ਬੱਚਿਆਂ ਨੂੰ ਜਾਤੀ ਦੇ ਆਧਾਰ ਤੇ ਵਜੀਫਾ ਦਿੱਤਾ ਜਾ ਰਿਹਾ ਹੈ। ਕਿਸੇ ਵੀ ਬਿਰਾਦਰੀ ਦੇ ਕਿੱਤਿਆ ਦੇ ਆਧਾਰ ਤੇ ਕੋਈ ਲਾਭ ਨਹੀਂ ਦਿੱਤਾ ਜਾਂਦਾ।"
ਨਵੇਂ ਬੱਚਿਆਂ ਦੇ ਦਾਖਲੇ ਦੇ ਫਾਰਮ ਵਿਚਲੇ ਇਸ ਅਜੀਬ ਸਵਾਲ ਦੇ ਹੱਲ ਲਈ ਬੋਹਰ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਸਿਰ ਜੋੜ ਕੇ ਬੈਠੇ।
ਇਸੇ ਸਕੂਲ ਦੀ ਅਧਿਆਪਕਾ ਸੁਸ਼ੀਲਾ ਦੇਵੀ ਨੇ ਕਿਹਾ, "ਅਸੀਂ ਉਨ੍ਹਾਂ ਨਾਲ ਆਪਣੇ ਬੱਚਿਆਂ ਵਾਂਗ ਸਲੂਕ ਕਰਦੇ ਹਾਂ। ਉਨ੍ਹਾਂ ਨੂੰ ਬਰਾਬਰੀ ਅਤੇ ਸਨਮਾਨ ਬਾਰੇ ਪੜ੍ਹਾਉਂਦੇ ਹਾਂ। ਕਿਸੇ ਮਾਸੂਮ ਬੱਚੇ ਨੂੰ ਦਾਖਲੇ ਸਮੇਂ ਅਜਿਹਾ ਸਵਾਲ ਪੁੱਛਣਾ ਕਾਫੀ ਬੁਰਾ ਲਗਦਾ ਹੈ।"
ਫਾਰਮ ਅੰਗਰੇਜ਼ੀ ਵਿੱਚ ਹੋਣ ਕਰਕੇ ਉਹ ਬੱਚਿਆਂ ਨੂੰ ਅਜਿਹਾ ਸਵਾਲ ਪੁੱਛਣ ਤੋਂ ਬਚਦੇ ਹਨ ਜਿਸ ਪਿੱਛੇ ਕਲੰਕ ਜੁੜਿਆ ਹੋਇਆ ਹੈ।
ਅੱਠਵੀ ਤੋਂ ਨੌਵੀਂ ਕਲਾਸ ਨੂੰ ਗਣਿਤ ਪੜ੍ਹਾਉਣ ਵਾਲੀ ਸੁਸ਼ੀਲਾ ਨੇ ਕਿਹਾ, "ਅਸੀਂ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਦੇ ਕਿੱਤੇ ਬਾਰੇ ਸਵਾਲ ਪੁੱਛਦੇ ਹਾਂ ਅਤੇ ਆਪਣੇ ਆਪ ਹੀ ਉਨ੍ਹਾਂ ਨੂੰ ਨਾਂਹ ਵਿੱਚ ਟਿੱਕ ਕਰਨ ਲਈ ਕਹਿ ਦਿੰਦੇ ਹਾਂ।"
ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕੁਝ ਅਧਿਆਪਕ, ਜਿਨ੍ਹਾਂ ਨੇ ਇਹ ਫਾਰਮ ਸਵੇਰ ਦੀ ਸਭਾ ਵਿੱਚ ਭਰਵਾਏ ਸਨ, ਨੇ ਦੱਸਿਆ,"ਜਬ ਬੱਚਾ ਕਹਿਤਾ ਹੈ ਕਿ ਐਸਸੀ ਤੋ ਹਮੇਂ ਪੂਛਨਾ ਪੜਤਾ ਹੈ ਕਿ ਐਸਸੀ ਮੇਂ ਕਿਆ...ਚਮਾਰ, ਵਾਲਮੀਕੀ ਯਾ ਕੁਛ ਅਉਰ। ਹਮੇਂ ਭੀ ਅੱਛਾ ਨਹੀਂ ਲਗਤਾ ਪਰ ਕਿਆ ਕਰੇਂ ਮਜਬੂਰੀ ਹੈ"
ਬੋਹਰ ਪਿੰਡ ਦੇ ਸਰਕਾਰੀ ਸਕੂਲ ਵਿੱਚ 83 ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ ਵਧੇਰੇ ਕਰਕੇ ਐਸਸੀ ਹਨ। ਸਕੂਲ ਦਾ ਮੁੱਖ ਅਧਿਆਪਕਾ ਸੰਤੋਸ਼ ਦੇਵੀ ਨੇ ਦੱਸਿਆ ਮਲੀਨ ਕਿੱਤੇ ਦੀ ਵਿਆਖਿਆ ਕਰਦੇ ਰਜਨੀਸ਼ ਕੁਮਾਰ ਰੰਗਾ, ਜਿਨ੍ਹਾਂ ਦਾ ਭਤੀਜਾ ਅਤੇ ਭਤੀਜੀ ਅਸਲਵਾਸ ਸਰਕਾਰੀ ਸਕੂਲ ਭਿਵਾਨੀ ਵਿੱਚ ਪੜ੍ਹਦੇ ਹਨ ਨੇ ਦੱਸਿਆ, "ਸਾਡੇ ਮਾਪਿਆਂ ਨੇ ਰੋਜ਼ੀ ਰੋਟੀ ਲਈ ਜਮਾਂਦਾਰ ਹੋਣ ਕਰਕੇ ਅਤੇ ਸਫਾਈ ਕਰਮਚਾਰੀ ਹੋਣ ਕਰਕੇ ਘੱਟ ਕਲੰਕ ਢੋਇਆ ਸੀ ਕਿ ਹੁਣ ਸਾਨੂੰ ਲਿਖਿਤ ਵਿੱਚ ਦੱਸਣਾ ਪਵੇਗਾ।"
ਉਨ੍ਹਾਂ ਕਿਹਾ ਕਿ ਵੇਰਵੇ ਨਾ ਸਿਰਫ਼ ਗੈਰ-ਜ਼ਰੂਰੀ ਸਨ, ਸਗੋਂ ਇਸ ਬਿਰਾਦਰੀ ਦੇ ਬੱਚਿਆਂ ਲਈ ਅਪਮਾਨਜਨਕ ਸਨ। ਜਿਨ੍ਹਾਂ ਨੂੰ ਉਮੀਦ ਹੈ ਉਹ ਕਿ ਸਮਾਜ ਦੀ ਜਾਤੀ ਵੰਡ ਤੋਂ ਉੱਪਰ ਉੱਠ ਰਹੇ ਹਨ।
ਸਾਰੇ ਵਿਵਾਦ ਬਾਰੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਅਧਿਾਕਰਤ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਸੰਗ ਵਿੱਚ ਕੋਈ ਨਵਾਂ ਸ਼ਬਦ ਨਹੀਂ ਘੜਿਆ ਗਿਆ ਜੋ ਪਹਿਲਾਂ ਤੋਂ ਹੀ ਹਰਿਆਣਾ ਸਰਕਾਰ ਵਿੱਚ ਨਾ ਹੋਵੇ।
ਮਾਪਿਆਂ ਦੇ ਪੇਸ਼ੇ ਬਾਰੇ ਸਵਾਲ ਪਹਿਲਾਂ ਤੋਂ ਹੀ ਪੁੱਛਿਆ ਜਾ ਰਿਹਾ ਹੈ। ਇਹ ਵਿਸ਼ੇਸ਼ਣ ਉਸ ਸਮੇਂ ਤੋਂ ਹੀ ਫਾਰਮਾਂ ਵਿੱਚ ਹੈ ਜਦੋਂ ਦੀ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਨੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸ਼ੁਰੂ ਕੀਤੀ ਹੈ, ਪਹਿਲਾਂ 21 ਜਨਵਰੀ, 2009 ਅਤੇ ਫੇਰ 1 ਜੁਲਾਈ, 2011 ਵਿੱਚ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਕੋਆਰਡੀਨੇਟਰ ਰਾਜੀਵ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਨੀਤੀ ਨੂੰ ਹੀ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਦਾ ਹਿੱਸਾ ਹੋਣ ਕਰਕੇ ਉਹ ਮਲੀਨ ਸ਼ਬਦ ਦਾਖਲਾ ਫਾਰਮ ਵਿੱਚੋ ਨਹੀਂ ਹਟਾ ਸਕਦੇ।
ਕਾਂਗਰਸ ਦੇ ਬੁਲਾਰੇ ਅਤੇ ਹਰਿਆਣਾ ਵਿਧਾਨ ਸਭਾ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਨੇ ਇਸ ਫਾਰਮ ਦੇ ਵਿਸ਼ਾ ਵਸਤੂ ਤੇ ਸਵਾਲ ਖੜ੍ਹੇ ਕਰਦਿਆਂ ਟਵੀਟ ਕੀਤਾ ਕਿ ਵਿਦਿਆਰਥੀਆਂ 'ਤੇ "ਅਛੂਤ" ਦੇ ਸਟਿੱਕਰ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਮਾਪਿਆਂ ਦੇ ਪੇਸ਼ੇ ਨੂੰ "ਮਲੀਨ" ਕਿਹਾ ਜਾ ਰਿਹਾ ਹੈ।