ਬਿਹਾਰ ਹੜ੍ਹ- ਮੌਸਮ ਵਿਭਾਗ ਦੀ ਚੇਤਵਾਨੀ ਦੇ ਬਾਵਜੂਦ ਨਹੀਂ ਕੀਤਾ ਕੋਈ ਪ੍ਰਬੰਧ - 5 ਅਹਿਮ ਖ਼ਬਰਾਂ

ਪਟਨਾ ਵਿੱਚ ਮੀਂਹ ਰੁਕਣ ਕਾਰਨ ਲੋਕਾਂ ਨੇ ਥੋੜ੍ਹਾ ਰਾਹਤ ਦੀ ਸਾਹ ਲਿਆ ਹੈ ਅਤੇ ਉੱਚੇ ਇਲਾਕਿਆਂ 'ਚ ਖੜ੍ਹਾ ਪਾਣੀ ਹਟਣ ਲੱਗਾ ਹੈ।

ਪਰ ਲੋਕਾਂ ਦੀ ਮੁਸੀਬਤ ਹਾਲੇ ਕਈ ਸ਼ਕਲਾਂ ਵਿੱਚ ਬਰਕਾਰ ਹਨ। ਪਾਣੀ ਦੇ ਵਹਾਅ ਵਿੱਚ ਸੜਕਾਂ ਤੇ ਅਤੇ ਗਲੀਆਂ ਸਣੇ ਮਕਾਨਾਂ ਦੇ ਅੰਦਰ ਵੜੇ ਕੂੜੇ ਕਾਰਨ ਮੁਸ਼ਕਿਲ ਹੋ ਰਹੀ ਹੈ।

ਹੇਠਲੇ ਇਲਾਕਿਆਂ ਵਿੱਚ ਹਾਲੇ ਵੀ ਗੋਡਿਆਂ ਤੋਂ ਲੱਕ ਤੱਕ ਪਾਣੀ ਭਰਿਆ ਹੋਇਆ ਹੈ। ਸਬਜ਼ੀਆਂ ਅਤੇ ਫਲਾਂ ਦੀ ਆਮਦ ਨਾ ਦੇ ਬਰਾਬਰ ਹੈ। ਜ਼ਿਆਦਾਤਰ ਦੁਕਾਨਾਂ ਬੰਦ ਹਨ।

ਸਥਾਨਕ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਇੱਕ ਹਫ਼ਤਾ ਪਹਿਲਾਂ ਹੀ ਦੇ ਦਿੱਤੀ ਸੀ ਪਰ ਸੂਬਾ ਸਰਕਾਰ ਨੇ ਅਗਾਊ ਕੋਈ ਪ੍ਰਬੰਧ ਨਹੀਂ ਕੀਤਾ। ਬਿਹਾਰ ਦੇ ਮੁੱਖ ਮੰਤਰੀ ਇਸ ਨੂੰ ਕੁਦਰਤੀ ਆਫ਼ਤ ਦਾ ਨਾਮ ਰਹੇ ਹਨ।

ਰਾਜੋਆਣਾ ਮਾਮਲੇ 'ਤੇ ਬਿੱਟੂ ਦਾ ਮੋਦੀ ਨੂੰ ਸਵਾਲ

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਕੇਂਦਰ ਸਰਕਾਰ 8 ਸਿੱਖ ਕੈਦੀਆਂ ਦੀ ਰਿਹਾਈ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ।

ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਸੁਪਰੀਮ ਕੋਰਟ ਨੇ ਰਾਜੋਆਣਾ ਨੂੰ ਸਜ਼ਾ ਦਿੱਤੀ ਸੀ, "ਕੇਂਦਰ ਸਰਕਾਰ ਕਿਵੇਂ ਉਨ੍ਹਾਂ ਦੀ ਸਜ਼ਾ ਮਾਫ਼ ਕਰ ਸਕਦੀ ਹੈ?"

"ਪੰਜਾਬ ਵਿੱਚ ਜਿਸ ਨੂੰ ਕਾਨੂੰਨ ਨੇ ਅੱਤਵਾਦੀ ਕਿਹਾ ਹੈ ਉਸ ਨੂੰ ਭਾਜਪਾ ਤੇ ਅਕਾਲੀ ਸਰਕਾਰ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ। ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਨੂੰ ਮੋਦੀ ਨੇ ਮਾਫ਼ ਕੀਤਾ ਹੈ। ਮੋਦੀ ਨੂੰ ਇਸ ਦਾ ਜਵਾਬ ਦੇਣਾ ਪਵੇਗਾ।"

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਮਨਜੀਤ ਧਨੇਰ ਉਮਰ ਕੈਦ ਕੱਟਣ ਪਹੁੰਚੇ ਤਾਂ ਹਜੂਮ ਨਾਲ ਤੁਰਿਆ

ਬਰਨਾਲਾ ਵਿੱਚ ਉਮਰ ਕੈਦ ਭੁਗਤਣ ਲਈ ਆਤਮ-ਸਮਰਪਣ ਕਰਨ ਜਾਂਦੇ ਮਨਜੀਤ ਸਿੰਘ ਧਨੇਰ ਅਦਾਲਤ ਪਹੁੰਚੇ ਤਾਂ ਹਜੂਮ ਉਨ੍ਹਾਂ ਦੇ ਨਾਲ ਸੀ।

ਸਾਲ 1997 ਦੇ ਕਿਰਨਜੀਤ ਕੌਰ ਕਤਲ ਕੇਸ ਵਿੱਚ ਨਿਆਂ ਮੰਗਦੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਜਦੋਂ ਜਦੋਂ ਇਸੇ ਨਾਲ ਜੁੜੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੋਸ ਮੁਜ਼ਾਹਰੇ ਹੋਏ ਸਨ। ਧਨੇਰ ਇੱਕ ਉੱਘੇ ਕਿਸਾਨ ਆਗੂ ਵੀ ਰਹੇ ਹਨ।

ਉਨ੍ਹਾਂ ਦੇ ਸਾਥੀਆਂ ਅਤੇ ਕਈ ਸਮਾਜਕ ਜਥੇਬੰਦੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ।

ਸੁਪਰੀਮ ਕੋਰਟ ਵੱਲੋਂ ਐਲਾਨੀ ਸਜ਼ਾ ਦੇ ਬਾਬਤ 30 ਸਤੰਬਰ ਨੂੰ ਜਦੋਂ ਧਨੇਰ ਬਰਨਾਲਾ ਵਿਖੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਹੋਏ ਤਾਂ ਉਨ੍ਹਾਂ ਨੂੰ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ। ਪਰ ਇਹ ਪੂਰਾ ਘਟਨਾਚੱਕਰ ਮੁਜ਼ਾਹਰਿਆਂ ਵਿਚਕਾਰ ਵਾਪਰਿਆ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਗਾਂ ਦਾ ਦੁੱਧ ਪੀਏ ਜਾਂ ਨਹੀਂ

ਗਾਂ ਦਾ ਦੁੱਧ ਕੀ ਖਾਣੇ ਦਾ ਹਿੱਸਾ ਹੋਣਾ ਚਾਹੀਦਾ ਹੈ? ਗਾਂ ਦਾ ਦੁੱਧ ਇਹ ਅਜਿਹਾ ਆਹਾਰ ਹੈ ਜਿਸ 'ਤੇ ਮਾਹਿਰ ਵੱਖੋ-ਵੱਖਰੀ ਰਾਇ ਰੱਖਦੇ ਹਨ ਅਤੇ ਇਸ ਕਰਕੇ ਇਹ ਸਾਲਾਂ ਤੋਂ ਵਿਵਾਦ ਦਾ ਕਾਰਨ ਵੀ ਬਣਿਆ ਹੋਇਆ ਹੈ। ਕਈ ਹਜ਼ਾਰ ਸਾਲ ਪਹਿਲਾਂ ਗਾਂ ਨੂੰ ਪਾਲਤੂ ਬਣਾਇਆ ਗਿਆ ਸੀ, ਉਦੋਂ ਤੋ ਇਸ ਦਾ ਦੁੱਧ ਤੇ ਉਸ ਤੋਂ ਬਣੀਆਂ ਚੀਜ਼ਾਂ ਸਾਡੇ ਭੋਜਨ ਦਾ ਹਿੱਸਾ ਹਨ।

ਕੁਝ ਮਾਹਿਰ ਮੰਨਦੇ ਹਨ ਕਿ 10,000 ਸਾਲਾਂ ਤੋਂ ਇਹ ਸਾਡੇ ਖਾਣੇ ਦਾ ਹਿੱਸਾ ਰਹੇ ਹਨ। ਪਰ ਕਈ ਇਸ ਨੂੰ ਮਨੁੱਖਾਂ ਦੀ ਸਿਹਤ ਲਈ ਠੀਕ ਨਹੀਂ ਮੰਨਦੇ ਹਨ ਅਤੇ ਇਸ ਦਾ ਸਮਰਥਨ ਕਰਨ ਵਾਲੀਆਂ ਆਵਾਜ਼ਾਂ ਤੇਜ਼ੀ ਨਾਲ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਇਹੀ ਕਾਰਨ ਹੈ ਕਿ ਇਸ ਦੀ ਖਪਤ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਉਹ ਵੀ ਤੇਜ਼ੀ ਨਾਲ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਵਰਡਲ ਐਥਲੈਟਿਕਸ ਚੈਂਪੀਅਨਸ਼ਿਪ-ਅਨੁ ਰਾਣੀ ਨੇ ਬਣਾਇਆ ਨਵਾਂ ਰਿਕਾਰਡ

ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲੀਨ ਥ੍ਰੋ ਦੇ ਫਾਈਨਲ ਮੁਕਾਬਲੇ ਵਿੱਚ ਅਨੁ ਰਾਣੀ ਭਾਰਤ ਦੀ ਨੁਮਾਇੰਦਗੀ ਕਰੇਗੀ।

ਅਨੁ ਰਾਣੀ ਨੇ ਦੋਹਾ ਵਿੱਚ ਸੋਮਵਾਰ ਨੂੰ ਰਿਕਾਰਡ ਦੂਰੀ ਤੱਕ ਜੈਵਲਿਨ (ਭਾਲਾ) ਸੁੱਟ ਕੇ ਮੈਡਲ ਦੀ ਉਮੀਦ ਜਗਾ ਦਿੱਤੀ ਹੈ। ਉਨ੍ਹਾਂ ਨੇ ਨਵਾਂ ਕੌਮੀ ਰਿਕਾਰਡ ਬਣਾਇਆ ਹੈ।

ਜੈਵਲਿਨ ਥ੍ਰੋ ਦੇ ਪਾਈਨਲ ਮੁਕਾਬਲੇ ਵਿੱਚ ਥਾਂ ਬਣਾਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਐਥਲੀਟ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)