PMC: ਪੰਜਾਬ ਐਂਡ ਮਹਾਰਾਸ਼ਟਰ ਬੈਂਕ ਦੇ ਕਾਰੋਬਾਰ ਕਰਨ ’ਤੇ 6 ਮਹੀਨੇ ਦੀ ਪਾਬੰਦੀ

ਤਸਵੀਰ ਸਰੋਤ, PMC
ਰਿਜਰਵ ਬੈਂਕ ਆਫ਼ ਇੰਡੀਆਂ ਨੇ ਪੰਜਾਬ ਐਂਡ ਮਹਾਰਾਸਟਰ ਕੋ-ਆਪਰੇਟਿਵ ਬੈਂਕ (PMC) ਉੱਤੇ 6 ਮਹੀਨਿਆਂ ਲਈ ਕਾਰੋਬਾਰ ਕਰਨ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕ ਦੇ ਗਾਹਕ 1000 ਰੁਪਏ ਤੋਂ ਵੱਧ ਨਕਦੀ ਨਹੀਂ ਕਢਵਾ ਸਕਦੇ।
ਆਰਬੀਆਈ ਦੇ ਇਸ ਫ਼ੈਸਲੇ ਨਾਲ ਬੈਂਕ ਉੱਤੇ ਨਿਰਭਰ ਹਜ਼ਾਰਾਂ ਕਾਰੋਬਾਰੀ ਲੋਕ, ਸਵੈ-ਕਾਰੋਬਾਰਾ ਅਤੇ ਰੋਜ਼ਾਨਾਂ ਕਮਾ ਕੇ ਖਾਣ ਵਾਲਿਆਂ ਦੀ ਜ਼ਿੰਦਗੀ ਅੱਧ ਵਿਚਕਾਰ ਲਟਕ ਗਈ ਹੈ।
ਬੈਂਕ ਦੇ ਪ੍ਰਬੰਧਨ ਲ਼ਈ ਰੈਗੂਲੇਟਰ ਅਥਾਰਟੀ ਨੇ ਪ੍ਰਬੰਧਕ ਲਗਾ ਦਿੱਤਾ ਹੈ।
ਆਰਬੀਆਈ ਦੀ ਪਾਬੰਦੀ ਕਾਰਨ ਨਾ ਪੀਐਮਸੀ ਬੈਂਕ ਨਾ ਲੋਨ ਦੇ ਸਕਦਾ ਹੈ ਅਤੇ ਨਾ ਹੀ ਕੋਈ ਦੂਜਾ ਨਿਵੇਸ਼ ਕਰ ਸਕਦਾ ਹੈ।
ਇਹ ਵੀ ਪੜ੍ਹੋ :
ਆਰਬੀਆਈ ਦੇ ਮੁੱਖ ਮਹਾਪ੍ਰਬੰਧਕ ਯੋਗੇਸ਼ ਦਿਆਲ ਨੇ ਕਿਹਾ, 'ਆਰਬੀਆਈ ਦੇ ਹੁਕਮਾਂ ਮੁਤਾਬਕ ਪੀਐਮਸੀ ਬੈਂਕ ਦੇ ਜਮ੍ਹਾਂ ਕਰਤਾ ਆਪਣੇ ਸੇਵਿੰਗ, ਕਰੰਟ ਜਾਂ ਕਿਸੇ ਵੀ ਹੋਰ ਖਾਤੇ ਵਿਚੋਂ 1000 ਰੁਪਏ ਤੋਂ ਵੱਧ ਪੈਸੇ ਨਹੀਂ ਕਢਾ ਸਕਦੇ'।
ਪੀਐਮਸੀ ਬੈਂਕ ਭਾਰਤ ਦੇ 10 ਚੋਟੀ ਦੇ ਸਹਿਕਾਰੀ ਬੈਂਕਾਂ ਵਿਚੋਂ ਇੱਕ ਬੈਂਕ ਹੈ।
ਸਭ ਤੋਂ ਛੋਟੀ ਉਮਰ ਦਾ ਬੈਂਕ
- ਪੰਜਾਬ ਤੇ ਮਹਾਰਾਸ਼ਟਰ ਬੈਂਕ 7 ਸੂਬਿਆਂ ਵਿਚ ਕਾਰੋਬਾਰ ਕਰਨ ਵਾਲਾ ਸ਼ਹਿਰੀ ਸਹਿਕਾਰੀ ਬੈਂਕ ਹੈ, ਜਿਸ ਦਾ ਆਪਰੇਸ਼ਨ ਮਹਾਰਾਸ਼ਟਰ, ਦਿੱਲੀ,ਕਰਨਾਟਕ, ਗੋਆ, ਗੁਜਰਾਤ,ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਚੱਲਦਾ ਹੈ।
- ਸਿਔਨ ਵਿਚ 3 ਫਰਵਰੀ 1984 ਨੂੰ ਇੱਕ ਕਮਰੇ ਵਿਚ ਤੋਂ ਸ਼ੁਰੂ ਕੀਤੇ ਗਏ ਇਸ ਬੈਂਕ ਨੇ 35 ਸਾਲਾਂ ਦੌਰਾਨ 137 ਬ੍ਰਾਚਾਂ ਤੱਕ ਦਾ ਸਫ਼ਰ ਤੈਅ ਕੀਤਾ। ਇਸ ਕੋਲ 11617 ਕਰੋੜ ਰੁਪਏ ਜਮ੍ਹਾਂ ਹੈ।
- ਪੰਜਾਬ ਤੇ ਮਹਾਰਾਸ਼ਟਰ ਬੈਂਕ ਭਾਰਤ ਦੇ 10 ਚੋਟੀ ਦੇ ਸਹਿਕਾਰੀ ਬੈਂਕਾਂ ਵਿਚੋਂ ਇੱਕ ਹੈ।
- ਆਰਬੀਆਈ ਨੇ ਇਸ ਬੈਂਕ ਨੂੰ 2000 ਵਿਚ ਮਾਨਤਾ ਦਿੱਤੀ ਸੀ ਅਤੇ ਇਹ ਸਡਿਊਲ ਬੈਂਕ ਦਾ ਰੁਤਬਾ ਹਾਸਲ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਬੈਂਕ ਹੈ।
- 2000 ਕਰੋੜ ਕੈਟਾਗਰੀ ਵਿਚ ਇਸ ਬੈਂਕ ਨੂੰ 2018 ਦੌਰਾਨ ਬੈਸਟ ਬੈਂਕ ਦਾ ਐਵਾਰਡ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ
ਆਰਬੀਆਈ ਦੇ ਪ੍ਰਬੰਧਕ ਜੇਬੀ ਭੋਰੀਆ ਨੇ ਮੀਡੀਆ ਨੂੰ ਬੈਂਕ ਦੇ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਡਰ ਤੇ ਘਬਰਾਹਟ ਵਿਚ ਨਾ ਆਉਣ ਕਿਉਂ ਕਿ ਇੱਕ ਲੱਖ ਤੱਕ ਜਮ੍ਹਾਂ ਰਾਸ਼ੀ ਡਿਪਾਜ਼ਟ ਇੰਸ਼ੋਰੈਂਸ ਤੇ ਕਰੈਡਿਟ ਗਰਾਂਟੀ ਕਾਰਪੋਰੇਸ਼ਨ ਤਹਿਤ ਕਵਰ ਹੁੰਦੀ ਹੈ।
ਇਸ ਤੋਂ ਇਲਾਵਾ ਬੈਂਕ ਕੋਲ ਆਪਣੀ ਜਾਇਦਾਦ ਵੀ, ਜੋ ਨਕਦੀ ਦੇ ਰੂਪ ਵਿਚ ਹੈ। ਅਸੀਂ ਹਾਲਾਤ ਨੂੰ ਸੰਭਾਲਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸ਼ੁਰੂਆਤੀ ਤੌਰ ਉੱਤੇ ਕੁਝ ਐਨਪੀਏ ਬਾਰੇ ਪਤਾ ਲੱਗਿਆ ਹੈ, ਪਰ ਮੈਨੂੰ ਦੱਸਿਆ ਗਿਆ ਹੈ ਕਿ ਉਸਦਾ ਮੁੱਲ ਜਾਇਦਾਦ ਨਾਲ ਮੁੜ ਆਵੇਗਾ।
ਕੀ ਹੋਇਆ ਘਪਲਾ
ਇੰਡਸਟਰੀ ਦੇ ਮਾਹਰਾ ਦਾ ਕਹਿਣਾ ਹੈ ਕਿ ਆਰਬੀਆਈ ਦੇ ਸਰਵਰ ਉੱਤੇ ਅਪਲੋਡ ਕੀਤੇ ਗਏ ਅਤੇ ਹੱਥੀਂ ਪਾਏ ਗਏ ਡਾਟੇ ਵਿਚ ਅੰਤਰ ਨਜ਼ਰ ਆ ਰਿਹਾ ਹੈ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਦੀ ਜੜ੍ਹ 400 ਕਰੋੜ ਰੁਪਏ ਦਾ ਲੋਨ ਇੱਕ ਰੀਅਲ ਅਸਟੇਟ ਫਰਮ ਨੂੰ ਦੇਣ ਕਾਰਨ ਆਈ ਹੈ।

ਤਸਵੀਰ ਸਰੋਤ, Getty Images
ਦੱਸਿਆ ਜਾ ਰਿਹਾ ਹੈ ਕਿ ਐਚਡੀਆਈਐਲ ਨਾਂ ਦੀ ਰੀਅਲ ਸਟੇਟ ਕੰਪਨੀ ਨੂੰ ਇਹ ਕਰਜ਼ ਦਿੱਤਾ ਗਿਆ ਸੀ ਜਿਸ ਨੇ ਖੁਦ ਨੂੰ ਦਿਵਾਲੀਆ ਐਲਾਨ ਦਿੱਤਾ ਹੈ। ਪੀਐਮਸੀ ਬੈਂਕ ਦੇ ਚੇਅਰਮੈਨ ਵਰਿਆਮ ਸਿੰਘ 2015 ਵਿਚ ਇਸ ਕੰਪਨੀ ਦੇ ਬੋਰਡ ਵਿਚ ਸਨ।
ਕਮਜ਼ੋਰ ਕੜੀ
ਸਹਿਕਾਰੀ ਬੈਂਕਾਂ ਨੂੰ ਵਿੱਤੀ ਸਿਸਟਮ ਵਿਚ ਸਭ ਤੋਂ ਕਮਜ਼ੋਰ ਕੜੀ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਸੂਬਾ ਸਰਕਾਰਾਂ ਅਤੇ ਆਰਬੀਆਈ ਵਲੋਂ ਕਾਰਗਰ ਤਰੀਕੇ ਨਾਲ ਨਿਗਰਾਨੀ ਨਾ ਕਰ ਸਕਣਾ ਹੈ।
ਮਾਰਚ 2019 ਤੱਕ ਦੌਰਾਨ ਭਾਰਤ ਵਿਚ 1542 ਸ਼ਹਿਰੀ ਸਹਿਕਾਰੀ ਬੈਂਕ ਸਨ, ਜਿੰਨ੍ਹਾਂ ਵਿਚੋਂ 46 ਘਾਟੇ ਵਾਲੇ ਸਨ ਅਤੇ 26 ਆਰਬਈਆਈ ਦੇ ਪ੍ਰਬੰਧ ਹੇਠ ਚੱਲ ਰਹੇ ਸਨ।
ਜਦਕਿ ਸਾਲ ਪਹਿਲਾ 39 ਘਾਟੇ ਵਿਚ ਸਨ ਅਤੇ 20 ਆਰਬੀਆਈ ਪ੍ਰਬੰਧ ਹੇਠ ਸਨ। ਸੈਂਟਰਲ ਬੈਂਕ ਇਕਪਾਸੜ ਕਾਰਵਾਈ ਨਹੀਂ ਕਰ ਸਕਦਾ ਇਹ ਸੂਬਾ ਸਰਕਾਰ ਨੂੰ ਐਕਸ਼ਨ ਪਲਾਨ ਸੁਝਾਅ ਸਕਦਾ ਹੈ, ਬਾਕੀ ਫੈ਼ਸਲਾ ਸਰਕਾਰ ਨੇ ਕਰਨਾ ਹੁੰਦਾ ਹੈ।
ਪੀਐਮਸੀ ਬੈਂਕ ਨੂੰ ਵੀ ਸੈਕਸ਼ਨ 35-ਏ ਤਹਿਤ ਛੇ ਮਹੀਨੇ ਲਈ ਆਰਬੀਆਈ ਨੇ ਆਪਣੇ ਪ੍ਰਬੰਧ ਹੇਠ ਲਿਆ ਹੈ।
ਇਹ ਵੀ ਦੇਖੋ :
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3