You’re viewing a text-only version of this website that uses less data. View the main version of the website including all images and videos.
ਮੋਦੀ 'ਫਾਦਰ ਆਫ਼ ਇੰਡੀਆ' ਹਨ - ਟਰੰਪ - 5 ਅਹਿਮ ਖ਼ਬਰਾਂ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ ਮੰਗਲਵਾਰ ਨੂੰ ਇੱਕ ਵਾਰ ਫ਼ਿਰ ਮੁਲਾਕਾਤ ਹੋਈ।
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ਕੱਟੜਪੰਥ ਦੇ ਮਾਮਲੇ 'ਤੇ ਨਰਿੰਦਰ ਮੋਦੀ ਪਾਕਿਸਤਾਨ ਨੂੰ ਸਾਫ਼ ਸ਼ਬਦਾਂ ਵਿੱਚ ਸੰਦੇਸ਼ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਇਸ ਨਾਲ ਜੁੜੇ ਹਾਲਾਤ ਨੂੰ ਸੰਭਾਲਣ ਵਿੱਚ ਸਮਰੱਥ ਹਨ।
ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਸੱਜਣ (ਮੋਦੀ ਤੇ ਇਮਰਾਨ) ਮਿਲਣਗੇ ਅਤੇ ਕੁਝ ਨਾ ਕੁਝ ਹੱਲ ਕੱਢਣਗੇ। ''ਦੋਵੇਂ ਮਿਲਣਗੇ ਤਾਂ ਜ਼ਰੂਰ ਕੁਝ ਚੰਗਾ ਨਿਕਲ ਕੇ ਆਵੇਗਾ।''
ਟਰੰਪ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਜੰਮ ਕੇ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ 'ਫਾਦਰ ਆਫ਼ ਇੰਡੀਆ' ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਨੇ ਪਿਤਾ ਵਾਂਗ ਭਾਰਤ ਨੂੰ ਜੋੜਿਆ ਹੈ।
ਇਹ ਵੀ ਪੜ੍ਹੋ:
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਲਈ ਉਨ੍ਹਾਂ ਦੇ ਦਿਲ 'ਚ ਬਹੁਤ ਸਨਮਾਨ ਹੈ ਅਤੇ ਉਹ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।
UK ਦੇ PM ਬੋਰਿਸ ਜੌਨਸਨ ਦੇ ਫੈਸਲੇ ਨੂੰ ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਦੱਸਿਆ ਗੈਰ-ਕਾਨੂੰਨੀ
ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਸੰਸਦ ਨੂੰ ਪੰਜ ਹਫ਼ਤਿਆਂ ਲਈ ਮੁਅੱਤਲ ਕਰਨ ਦਾ ਫੈਸਲਾ ਗੈਰ-ਕਾਨੂੰਨੀ ਸੀ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸੇ ਮਹੀਨੇ ਸਸੰਦ ਨੂੰ ਪੰਜ ਹਫ਼ਤਿਆਂ ਸਸਪੈਂਡ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਫੈਸਲੇ ਨਾਲ ਇੰਗਲੈਂਡ ਦੀ ਰਾਣੀ ਦੇ ਭਾਸ਼ਣ ਲਈ ਉਨ੍ਹਾਂ ਦੀਆਂ ਨੀਤੀਆਂ ਸਾਹਮਣੇ ਰੱਖੀਆਂ ਜਾ ਸਕਣਗੀਆਂ।
ਪਰ ਬ੍ਰਿਟੇਨ ਦੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸੰਸਦ ਨੂੰ ਉਸਦਾ ਕੰਮ ਕਰਨ ਤੋਂ ਰੋਕਣਾ ਗਲਤ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਗੁਰਦਾਸ ਮਾਨ ਵਿਵਾਦ 'ਤੇ ਗੁਰਪ੍ਰੀਤ ਘੁੱਗੀ ਸਣੇ ਹੋਰਾਂ ਦਾ ਪੱਖ
ਗਾਇਕ ਗੁਰਦਾਸ ਮਾਨ ਵੱਲੋਂ ਭਾਰਤ ਲਈ ਇੱਕ ਭਾਸ਼ਾ ਹੋਣ ਦੇ ਬਿਆਨ ਅਤੇ ਕੈਨੇਡਾ ਵਿੱਚ ਉਨ੍ਹਾਂ ਖਿਲਾਫ ਵਿਰੋਧ ਕਰਨ ਵਾਲੇ ਲੋਕਾਂ ਨੂੰ ਅਪਸ਼ਬਦ ਕਹਿਣ ਤੋਂ ਬਾਅਦ ਭਾਸ਼ਾ ਦੀ ਮਰਿਆਦਾ ਅਤੇ ਭਾਸ਼ਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਛਿੜ ਗਈ ਹੈ।
ਪੰਜਾਬੀ ਅਦਾਕਾਰ ਅਤੇ ਕੁਝ ਸਮੇਂ ਲਈ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਗੁਰਪ੍ਰੀਤ ਘੁੱਗੀ ਨੇ ਕਿਹਾ ਹੈ, ''ਹੋ ਸਕਦਾ ਹੈ ਕਿ ਇਸ ਬਾਰੇ ਉਨ੍ਹਾਂ ਦੇ ਦਿਮਾਗ 'ਚ ਦ੍ਰਿਸ਼ਟੀਕੋਣ ਹੋਰ ਹੋਵੇ ਤੇ ਉਹ ਕਿਸੇ ਹੋਰ ਸੰਦਰਭ 'ਚ ਗੱਲ ਕਰ ਰਹੇ ਹੋਣ ਅਤੇ ਗਲਤੀ ਕਰ ਗਏ ਹੋਣ।''
''ਇਸ ਬਾਰੇ ਮੁਆਫ਼ੀ ਮੰਗਣੀ ਬਣਦੀ ਸੀ ਪਰ ਇਸ ਦੀ ਬਜਾਇ ਮੰਚ ਤੋਂ ਉਨ੍ਹਾਂ ਦੂਜੀ ਗਲਤੀ ਕਰ ਦਿੱਤੀ, ਉਹ ਲੋਕਾਂ ਦੇ ਦਿਲਾਂ 'ਚ ਦਰਦ ਵਧਾ ਕੇ ਗਈ।''
ਗੁਰਪ੍ਰੀਤ ਘੁੱਗੀ ਸਣੇ ਸੁਰਜੀਤ ਪਾਤਰ, ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੇ ਇਸ ਮਸਲੇ 'ਤੇ ਕੀ ਕਿਹਾ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਮੋਦੀ ਤੋਂ ਬਾਅਦ ਟਰੰਪ ਦੀ ਇਮਰਾਨ ਖ਼ਾਨ ਨਾਲ ਮੁਲਾਕਾਤ - ਟਰੰਪ ਕੀ ਕਹਿੰਦੇ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੁੜ ਦੋਹਰਾਇਆ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੋਵੇਂ ਕਹਿਣਗੇ ਤਾਂ ਉਹ ਕਸ਼ਮੀਰ ਦੇ ਮੁੱਦੇ ਉੱਤੇ ਸਾਲਸੀ ਕਰਨ ਲਈ ਤਿਆਰ ਹਨ।
ਟਰੰਪ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਖ਼ਾਨ ਨਾਲ ਬਹੁਤ ਚੰਗੇ ਸਮੀਕਰਨ ਹਨ, ਜੇਕਰ ਇਹ ਦੋਵੇਂ ਚਾਹੁਣਗੇ ਤਾਂ ਉਹ ਸਾਲਸੀ ਕਰ ਸਕਦੇ ਹਨ।
ਉਨ੍ਹਾਂ ਕਿਹਾ. "ਜੇਕਰ ਮੈਨੂੰ ਸਾਲਸੀ ਲਈ ਕਿਹਾ ਜਾਵੇਗਾ ਤਾਂ ਮੈਂ ਤਿਆਰ ਹਾਂ, ਮੈਂ ਚਾਹੁੰਦਾ ਹਾਂ ਅਤੇ ਕਰਨ ਦੇ ਸਮਰੱਥ ਹਾਂ, ਇਹ ਬਹੁਤ ਪੇਚੀਦਾ ਮਾਮਲਾ ਹੈ, ਇਹ ਮਾਮਲਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਜੇਕਰ ਦੋਵੇਂ ਚਾਹੁਣਗੇ ਤਾਂ ਮੈਂ ਸਾਲਸੀ ਲਈ ਤਿਆਰ ਹਾਂ, ਪਰ ਭਾਰਤ ਦਾ ਤਿਆਰ ਹੋਣਾ ਜਰੂਰੀ ਹੈ।"
ਡੌਨਲਡ ਟਰੰਪ ਨੇ ਹੋਰ ਕੀ ਕਿਹਾ, ਜਾਣਨ ਲਈ ਇੱਥੇ ਕਲਿੱਕ ਕਰੋ
ਸ਼ਿਲਾਜੀਤ ਆਖਿਰ ਸ਼ੈਅ ਕੀ ਹੈ, ਕਿਵੇਂ ਬਣਦਾ ਹੈ ਤੇ ਕਿੰਨਾ ਖਾਣਾ ਚਾਹੀਦਾ ਹੈ
ਸ਼ਿਲਾਜੀਤ ਮੱਧ ਏਸ਼ੀਆ ਦੇ ਪਹਾੜਾਂ ਵਿੱਚ ਮਿਲਦਾ ਹੈ ਅਤੇ ਪਾਕਿਸਤਾਨ ਵਿੱਚ ਜ਼ਿਆਦਾਤਰ ਗਿਲਗਿਤ-ਬਾਲਟਿਸਤਾਨ ਦੇ ਪਹਾੜਾਂ ਤੋਂ ਕੱਢਿਆ ਜਾਂਦਾ ਹੈ।
ਕਹਾਣੀ ਹੁੰਜਾ ਘਾਟੀ ਇਲਾਕੇ ਦੇ ਅਲੀਆਬਾਦ ਦੇ ਵਾਸੀ ਕਰੀਮੁਦੀਨ ਦੀ ਹੈ, ਜੋ 1980 ਤੋਂ ਆਪਣੇ ਪਿਤਾ ਦੇ ਨਾਲ ਸ਼ਿਲਾਜੀਤ ਬਣਾਉਣ ਦਾ ਕਾਰੋਬਾਰ ਕਰ ਰਿਹਾ ਹੈ। ਬੀਬੀਸੀ ਪੱਤਰਕਾਰ ਮੂਸਾ ਯਾਵਰੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੀ ਛੱਤ 'ਤੇ ਮਿਲੇ, ਜਿੱਥੇ ਸ਼ਿਲਾਜੀਤ ਸੁਕਾਇਆ ਜਾਂਦਾ ਹੈ।
ਸ਼ਿਲਾਜੀਤ ਬਾਰੇ ਹੋਰ ਜਾਣਕਾਰੀ ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ
ਇਹ ਵੀਡੀਓਜ਼ ਵੀ ਦੇਖੋ: