ਚੰਦਰਯਾਨ 2: ਇਸਰੋ ਮੁਖੀ ਕੇ ਸਿਵਨ ਨੂੰ ਕੀ ਕੈਮਰਾ ਦੇਖ ਕੇ ਪੀਐੱਮ ਮੋਦੀ ਨੇ ਗਲੇ ਲਗਾਇਆ?-ਫੈਕਟ ਚੈੱਕ

ਇਸਰੋ ਮੁਖੀ ਤੇ ਪ੍ਰਧਾਨ ਮੰਤਰੀ ਮੋਦੀ ਦੀ ਵਾਇਰਲ ਤਸਵੀਰ

ਤਸਵੀਰ ਸਰੋਤ, SM VIRAL VIDEO GRAB

ਤਸਵੀਰ ਕੈਪਸ਼ਨ, ਇਸਰੋ ਮੁਖੀ ਕੇ ਸਿਵਨ ਤੇ ਪ੍ਰਧਾਨ ਮੰਤਰੀ ਮੋਦੀ ਦੀ ਵਾਇਰਲ ਤਸਵੀਰ
    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸਰੋ ਚੀਫ਼ ਕੇ ਸਿਵਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ 'ਸਿਵਨ ਨੇ ਜਦੋਂ ਪੀਐੱਮ ਮੋਦੀ ਨੂੰ ਵਿਕਰਮ ਲੈਂਡਰ ਤੋਂ ਸੰਪਰਕ ਟੁੱਟਣ ਦੀ ਸੂਚਨਾ ਦਿੱਤੀ ਤਾਂ ਮੋਦੀ ਨੇ ਨਾ ਉਨ੍ਹਾਂ ਨੂੰ ਗਲੇ ਲਗਾਇਆ ਤੇ ਨਾ ਹੀ ਹੌਸਲਾ ਦਿੱਤਾ। ਪਰ ਜਦੋਂ ਦੋਵੇਂ ਕੈਮਰੇ ਸਾਹਮਣੇ ਆਏ ਤਾਂ ਰੋਣਾ-ਧੋਣਾ ਕੀਤਾ ਗਿਆ।''

27 ਸਕਿੰਟ ਦਾ ਇਹ ਵਾਇਰਲ ਵੀਡੀਓ ਕਈ ਵੱਡੇ ਫੇਸਬੁੱਕ ਅਤੇ ਵੱਟਸਐਪ ਗਰੁੱਪਾਂ ਵਿੱਚ ਸ਼ੇਅਰ ਕੀਤਾ ਗਿਆ ਹੈ। ਫੇਸਬੁੱਕ ਅਤੇ ਟਵਿੱਟਰ ਸਮੇਤ ਛੇ ਲੱਖ ਤੋਂ ਵੱਧ ਵਾਰ ਇਹ ਵੀਡੀਓ ਦੇਖਿਆ ਜਾ ਚੁੱਕਿਆ ਹੈ ਅਤੇ ਸੈਂਕੜੇ ਵਾਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ।

ਵੀਡੀਓ ਦੇ ਪਹਿਲੇ ਹਿੱਸੇ ਵਿੱਚ ਦਿਖਾਈ ਦਿੰਦਾ ਹੈ ਕਿ ਪੀਐੱਮ ਮੋਦੀ ਸੂਚਨਾ ਮਿਲਣ ਤੋਂ ਬਾਅਦ ਸਿਵਨ ਨੂੰ ਕੁਝ ਕਹਿੰਦੇ ਹਨ ਅਤੇ ਜਾ ਕੇ ਆਪਣੀ ਥਾਂ 'ਤੇ ਬੈਠ ਜਾਂਦੇ ਹਨ। ਜਦਕਿ ਵੀਡੀਓ ਦੇ ਦੂਜੇ ਹਿੱਸੇ ਵਿੱਚ ਉਹ ਸਿਵਨ ਨੂੰ ਆਪਣੀ ਛਾਤੀ ਨਾਲ ਲਾਏ, ਉਨ੍ਹਾਂ ਦੀ ਪਿੱਠ ਥਾਪੜਦੇ ਹੋਏ ਵਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ

ਤਸਵੀਰ ਸਰੋਤ, Sm viral post

ਸੋਸ਼ਲ ਮੀਡੀਆ 'ਤੇ ਜਿਨ੍ਹਾਂ ਲੋਕਾਂ ਨੇ ਇਹ ਵਾਇਰਲ ਵੀਡੀਓ ਸ਼ੇਅਰ ਕੀਤਾ ਹੈ, ਉਨ੍ਹਾਂ ਨੇ ਲਿਖਿਆ ਹੈ ਕਿ 'ਮੀਡੀਆ ਅਤੇ ਕੈਮਰੇ ਆਲੇ-ਦੁਆਲੇ ਨਾ ਹੋਣ ਕਾਰਨ ਮੋਦੀ ਨੇ ਪਹਿਲਾਂ ਸਿਵਨ ਨੂੰ ਵਾਪਿਸ ਭੇਜ ਦਿੱਤਾ ਸੀ। ਪਰ ਕੱਪੜੇ ਬਦਲਣ ਤੋਂ ਬਾਅਦ ਅਤੇ ਕੈਮਰਿਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਸਿਵਨ ਨੂੰ ਗਲੇ ਲਗਾ ਕੇ ਹੌਸਲਾ ਦਿੱਤਾ।'

ਪਰ ਆਪਣੀ ਪੜਤਾਲ ਵਿੱਚ ਅਸੀਂ ਇਹ ਪਾਇਆ ਕਿ ਇਹ ਦਾਅਵਾ ਝੂਠਾ ਹੈ ਅਤੇ ਵਾਇਰਲ ਵੀਡੀਓ ਨੂੰ ਦੂਰਦਰਸ਼ਨ ਨਿਊਜ਼ ਦੇ ਲਾਈਵ ਪ੍ਰਸਾਰਣ ਦੇ ਦੋ ਵੱਖ ਹਿੱਸੇ ਜੋੜ ਕੇ ਬਣਾਇਆ ਗਿਆ ਹੈ।

ਦੂਰਦਰਸ਼ਨ ਨਿਊਜ਼ ਦਾ ਪੂਰਾ ਲਾਈਵ ਪ੍ਰਸਾਰਣ ਦੇਖਣ ਤੋਂ ਪਤਾ ਲਗਦਾ ਹੈ ਕਿ ਪੀਐੱਮ ਮੋਦੀ ਨੇ ਦੋਵਾਂ ਮੌਕਿਆਂ 'ਤੇ ਇਸਰੋ ਮੁਖੀ ਅਤੇ ਉਨ੍ਹਾਂ ਦੀ ਟੀਮ ਦੇ ਵਿਗਿਆਨੀਆਂ ਦਾ ਹੌਸਲਾ ਵਧਾਇਆ ਸੀ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਪਹਿਲਾ ਹਿੱਸਾ ਅਤੇ ਸੱਚਾਈ

ਵਾਇਰਲ ਵੀਡੀਓ ਦੇ ਪਹਿਲੇ ਹਿੱਸੇ ਵਿੱਚ ਜਿੱਥੇ ਦਿਖਾਈ ਦਿੰਦਾ ਹੈ ਕਿ ਪੀਐੱਮ ਮੋਦੀ ਵਿਕਰਮ ਲੈਂਡਰ ਦੀ ਸੂਚਨਾ ਮਿਲਣ ਤੋਂ ਬਾਅਦ ਕੇ ਸਿਵਨ ਨੂੰ ਕੁਝ ਕਹਿੰਦੇ ਹਨ ਅਤੇ ਜਾ ਕੇ ਆਪਣੀ ਥਾਂ ਬੈਠ ਜਾਂਦੇ ਹਨ, ਇਹ 6 ਅਤੇ 7 ਸਤੰਬਰ 2019 ਦੀ ਦਰਮਿਆਨੀ ਰਾਤ ਕਰੀਬ ਡੇਢ ਵਜੇ ਦੀ ਘਟਨਾ ਹੈ।

ਜਦਕਿ 1 ਵਜ ਕੇ 45 ਮਿੰਟ 'ਤੇ ਇਸਰੋ ਮੁਖੀ ਕੇ ਸਿਵਨ ਨੇ ਬੈਂਗਲੁਰੂ ਦੇ ਇਸਰੋ ਸੈਂਟਰ ਤੋਂ ਵਿਕਰਮ ਲੈਂਡਰ ਦੇ ਨਾਲ ਸੰਪਰਕ ਟੁੱਟਣ ਦਾ ਪਹਿਲਾ ਅਧਿਕਾਰਤ ਐਲਾਨ ਕੀਤਾ ਸੀ।

ਸਿਵਨ ਨੇ ਅਧਿਕਾਰਤ ਐਲਾਨ ਤੋਂ ਪਹਿਲਾਂ ਤੈਅ ਪ੍ਰੋਟੋਕੋਲ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਇਸਦੀ ਸੂਚਨਾ ਦਿੱਤੀ ਸੀ।

ਜਿਸ ਵੇਲੇ ਕੇ ਸਿਵਨ ਨੇ ਪੀਐੱਮ ਮੋਦੀ ਨੂੰ ਇਹ ਦੱਸਿਆ ਸੀ ਕਿ ਵਿਕਰਮ ਲੈਂਡਰ ਤੋਂ ਇਸਰੋ ਸੈਂਟਰ ਦਾ ਸੰਪਰਕ ਟੁੱਟ ਗਿਆ ਹੈ, ਉਸ ਵੇਲੇ ਵੀ ਦੂਰਦਰਸ਼ਨ ਨਿਊਜ਼ ਦੇ ਕੈਮਰਾਮੈਨ ਉਨ੍ਹਾਂ ਨੂੰ ਘੇਰ ਕੇ ਖੜ੍ਹੇ ਸਨ ਅਤੇ ਇਸਦਾ ਲਾਈਵ ਪ੍ਰਸਾਰਣ ਹੋ ਰਿਹਾ ਸੀ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ

ਤਸਵੀਰ ਸਰੋਤ, Twitter

ਭਾਰਤ ਦੇ ਸਰਕਾਰੀ ਨਿਊਜ਼ ਚੈਨਲ ਦੂਰਦਰਸ਼ਨ ਨੇ ਰਾਤ ਸਾਢੇ 12 ਵਜੇ ਇਸਰੋ ਸੈਂਟਰ ਤੋਂ ਲਾਈਵ ਪ੍ਰਸਾਰਣ ਸ਼ੁਰੂ ਕੀਤਾ ਸੀ। ਡੀਡੀ ਨਿਊਜ਼ ਦੀ ਫੁਟੇਜ ਮੁਤਾਬਕ ਲਾਈਵ ਪ੍ਰਸਾਰਣ ਸ਼ੁਰੂ ਹੋਣ ਤੋਂ 23 ਮਿੰਟ ਬਾਅਦ ਪੀਐੱਮ ਮੋਦੀ 'ਮਿਸ਼ਨ ਆਪ੍ਰੇਸ਼ਨ ਕੰਪਲੈਕਸ' ਵਿੱਚ ਦਾਖ਼ਲ ਹੋਏ ਸਨ।

ਵਿਕਰਮ ਲੈਂਡਰ ਦੇ ਚੰਨ ਦੀ ਸਤਿਹ 'ਤੇ ਉਤਰਨ ਦਾ ਪ੍ਰੋਗਰਾਮ 51ਵੇਂ ਮਿੰਟ (ਰਾਤ ਕਰੀਬ ਸਵਾ ਇੱਕ ਵਜੇ) ਤੱਕ ਆਪਣੇ ਤੈਅ ਸ਼ਡਿਊਲ 'ਤੇ ਚੱਲ ਰਿਹਾ ਸੀ। ਪਰ ਦੇਖਦੇ ਹੀ ਦੇਖਦੇ ਇਸਰੋ ਸੈਂਟਰ ਵਿੱਚ ਸੰਨਾਟਾ ਪਸਰ ਗਿਆ।

53ਵੇਂ ਮਿੰਟ ਵਿੱਚ ਚੰਦਰਯਾਨ-2 ਮਿਸ਼ਨ ਦੀ ਡਾਇਰੈਕਟਰ ਰੀਤੂ ਕਰੀਦਲ ਦੀ ਆਵਾਜ਼ ਇਸਰੋ ਸੈਂਟਰ ਦੇ ਵੱਡੇ ਸਪੀਕਰ 'ਤੇ ਸੁਣਾਈ ਦਿੱਤੀ ਜਿਨ੍ਹਾਂ ਨੇ ਕਿਹਾ ਕਿ ਵਿਕਰਮ ਲੈਂਡਰ ਤੋਂ ਕੋਈ ਰਿਸਪੋਂਸ ਨਹੀਂ ਮਿਲ ਰਿਹਾ। ਕੁਝ ਮਿੰਟ ਬਾਅਦ ਇਸਰੋ ਮੁਖੀ ਨੇ ਇਸਦਾ ਅਧਿਕਾਰਤ ਐਲਾਨ ਕੀਤਾ।

ਇਸ ਤੋਂ ਬਾਅਦ ਪੀਐੱਮ ਮੋਦੀ ਪਹਿਲੀ ਮੰਜ਼ਿਲ 'ਤੇ ਸਥਿਤ ਆਪਣੇ ਕਮਰੇ ਤੋਂ ਕੰਟਰੋਲ ਸੈਂਟਰ ਵਿੱਚ ਉਤਰ ਆਏ ਅਤੇ ਉਨ੍ਹਾਂ ਨੇ ਇਸਰੋ ਮੁਖੀ ਸਮੇਤ ਸਾਰੇ ਵਿਗਿਆਨੀਆਂ ਨੂੰ ਸੰਬੋਧਿਤ ਕੀਤਾ।

ਇਸਰੋ ਚੀਫ਼ ਕੇ ਸਿਵਨ ਦਾ ਮੋਢਾ ਥਾਪੜਦੇ ਹੋਏ ਉਨ੍ਹਾਂ ਨੇ ਕਿਹਾ, "ਹੌਸਲਾ ਬਣਾਈ ਰੱਖੋ"

ਸੋਸ਼ਲ ਮੀਡੀਆ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਇਸਰੋ ਸੈਂਟਰ ਤੋਂ ਨਿਕਲਣ ਤੋਂ ਬਾਅਦ ਪੀਐੱਮ ਮੋਦੀ ਪਹਿਲਾ ਟਵੀਟ

ਮੋਦੀ ਨੇ ਇਹ ਵੀ ਕਿਹਾ, "ਜ਼ਿੰਦਗੀ ਵਿੱਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਅੱਜ ਜੋ ਤੁਸੀਂ ਲੋਕਾਂ ਨੇ ਕੀਤਾ ਹੈ, ਇਹ ਕੋਈ ਛੋਟਾ ਕੰਮ ਨਹੀਂ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ ਵਧਾਈ। ਬਹੁਤ ਚੰਗੀ ਸੇਵਾ ਕੀਤਾ ਹੈ ਤੁਸੀਂ ਦੇਸ ਦੀ, ਵਿਗਿਆਨ ਦੀ ਅਤੇ ਮਨੁੱਖਤਾ ਦੀ। ਇਸ ਤੋਂ ਵੀ ਅਸੀਂ ਕੁਝ ਸਿੱਖ ਰਹੇ ਹਾਂ। ਅੱਗੇ ਵੀ ਸਾਡੀ ਯਾਤਰਾ ਜਾਰੀ ਰਹੇਗੀ। ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ। ਹਿੰਮਤ ਨਾਲ ਚਲੋ।''

ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਫਿਰ ਇਸਰੋ ਸੈਂਟਰ ਤੋਂ ਨਿਕਲ ਗਏ।

ਸੋਸ਼ਲ ਮੀਡੀਆ

ਤਸਵੀਰ ਸਰੋਤ, DD NEWS

ਤਸਵੀਰ ਕੈਪਸ਼ਨ, 6 ਅਤੇ 7 ਸਤੰਬਰ 2019 ਦੀ ਦਰਮਿਆਨੀ ਰਾਤ ਕਰੀਬ ਦੋ ਵਜੇ ਦਾ ਫੋਟੋ

ਵਾਇਰਲ ਵੀਡੀਓ ਦਾ ਦੂਜਾ ਹਿੱਸਾ

7 ਸਤੰਬਰ 2019 ਦੀ ਸਵੇਰ 7 ਵਜ ਕੇ 5 ਮਿੰਟ 'ਤੇ ਪੀਐੱਮ ਮੋਦੀ ਨੇ ਇੱਕ ਟਵੀਟ ਜ਼ਰੀਏ ਇਹ ਸੂਚਨਾ ਦਿੱਤੀ ਸੀ ਕਿ ਉਹ 8 ਵਜੇ ਬੈਂਗਲੁਰੂ ਦੇ ਇਸਰੋ ਸੈਂਟਰ ਵਿੱਚ ਵਿਗਿਆਨੀਆ ਨੂੰ ਮਿਲਣ ਵਾਲੇ ਹਨ।

7 ਵਜ ਕੇ 20 ਮਿੰਟ 'ਤੇ ਇਸਰੋ ਸੈਂਟਰ ਪਹੁੰਚੇ ਅਤੇ ਇਸਰੋ ਚੇਅਰਮੈਨ ਕੇ ਸਿਵਨ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਇਸਰੋ ਸੈਂਟਰ ਦੇ 'ਮਿਸ਼ਨ ਆਪ੍ਰੇਸ਼ਨ ਕੰਪਲੈਕਸ' ਵਿੱਚ ਪੀਐੱਮ ਮੋਦੀ ਨੇ ਕਰੀਬ 20 ਮਿੰਟ ਲੰਬਾ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਵਿਗਿਆਨੀਆਂ ਦੀ ਜ਼ਿੰਦਗੀ ਅਤੇ ਸਾਇੰਸ ਦੇ ਮਹੱਤਵ ਬਾਰੇ ਗੱਲ ਕੀਤੀ।

ਆਪਣੇ ਸੰਬੋਧਨ ਵਿੱਚ ਪੀਐੱਮ ਮੋਦੀ ਨੇ ਕਿਹਾ ਸੀ, "ਭਾਰਤੀ ਵਿਗਿਆਨੀ ਉਹ ਲੋਕ ਹਨ ਜੋ ਮਾਂ ਭਾਰਤੀ ਦੀ ਜੈ ਲਈ ਜਿਉਂਦੇ ਹਨ, ਜੂਝਦੇ ਹਨ, ਉਨ੍ਹਾਂ ਲਈ ਜਜ਼ਬਾ ਰੱਖਦੇ ਹਨ। ਮੈਂ ਕੱਲ ਰਾਤ ਨੂੰ ਤੁਹਾਡੀ ਮਾਨਸਿਕ ਸਥਿਤੀ ਸਮਝ ਰਿਹਾ ਸੀ। ਤੁਹਾਡੀਆਂ ਅੱਖਾਂ ਬਹੁਤ ਕੁਝ ਕਹਿ ਰਹੀਆਂ ਸਨ। ਤੁਹਾਡੇ ਚਿਹਰੇ ਦੀ ਉਦਾਸੀ ਮੈਂ ਪੜ੍ਹ ਪਾ ਰਿਹਾ ਸੀ। ਇਸ ਲਈ ਕੱਲ ਰਾਤ ਮੈਂ ਤੁਹਾਡੇ ਵਿਚਾਲੇ ਜ਼ਿਆਦਾ ਦੇਰ ਨਹੀਂ ਰੁਕਿਆ। ਪਰ ਮੈਂ ਸੋਚਿਆ ਕਿ ਸਵੇਰੇ ਤੁਹਾਨੂੰ ਇੱਕ ਵਾਰ ਮੁੜ ਮਿਲਾਂ ਅਤੇ ਤੁਹਾਡੇ ਨਾਲ ਗੱਲ ਕਰਾਂ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਸ ਦੌਰਾਨ ਇਸਰੋ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਹੀ ਖੜ੍ਹੇ ਸਨ।

ਭਾਸ਼ਣ ਪੂਰਾ ਹੋਣ ਤੋਂ ਬਾਅਦ ਇਸਰੋ ਮੁਖੀ ਨੇ ਪੀਐੱਮ ਮੋਦੀ ਨੂੰ ਟੀਮ ਦੇ ਸਾਰੇ ਵਿਗਿਆਨੀਆਂ ਨਾਲ ਮਿਲਵਾਇਆ ਅਤੇ ਕਰੀਬ ਸਵਾ ਅੱਠ ਵਜੇ ਪੀਐੱਮ ਮੋਦੀ ਇਸਰੋ ਸੈਂਟਰ ਤੋਂ ਰਵਾਨਾ ਹੋਏ ਸਨ।

ਦੂਰਦਰਸ਼ਨ ਨਿਊਜ਼ 'ਤੇ ਇਸ ਪੂਰੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ ਗਿਆ ਸੀ ਜਿਸ ਵਿੱਚ ਦਿਖਦਾ ਹੈ ਕਿ 'ਮਿਸ਼ਨ ਆਪ੍ਰੇਸ਼ਨ ਕੰਪਲੈਕਸ' ਦੇ ਗੇਟ 'ਤੇ ਪਹੁੰਚ ਕੇ ਮੋਦੀ ਪਲਟਦੇ ਹਨ ਅਤੇ ਕੇ ਸਿਵਨ ਬਾਰੇ ਪੁੱਛਦੇ ਹਨ। ਉਦੋਂ ਹੀ ਭਾਵੁਕ ਕੇ ਸਿਵਨ ਉਨ੍ਹਾਂ ਨੂੰ ਕੁਝ ਕਹਿੰਦੇ ਹਨ ਜਿਸ 'ਤੇ ਮੋਦੀ ਉਨ੍ਹਾਂ ਨੂੰ ਗਲੇ ਲਗਾ ਲੈਂਦੇ ਹਨ।

ਇਹ ਵੀ ਪੜ੍ਹੋ:

डीडी न्यूज़

ਤਸਵੀਰ ਸਰੋਤ, DD NEWS

ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ ਦਾ ਜੋ ਦੂਜਾ ਹਿੱਸਾ ਹੈ, ਉਹ ਪੀਐੱਮ ਮੋਦੀ ਦੇ ਇਸਰੋ ਸੈਂਟਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਦਾ ਹੈ। ਜਿਸ ਵਿੱਚ ਪੀਐੱਮ ਮੋਦੀ ਭਾਵੁਕ ਕੇ ਸਿਵਨ ਨੂੰ ਆਪਣੇ ਗਲੇ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ।

ਇਹ ਵੀ ਵੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)