You’re viewing a text-only version of this website that uses less data. View the main version of the website including all images and videos.
ਕਸ਼ਮੀਰ 'ਤੇ ਪਾਕਿਸਤਾਨ ਦੇ ਨਾਲ ਹੈ ਚੀਨ: ਪਾਕ ਵਿਦੇਸ਼ ਮੰਤਰੀ - 5 ਅਹਿਮ ਖ਼ਬਰਾਂ
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਦੇ ਖ਼ਿਲਾਫ਼ ਪਾਕਿਸਤਾਨ ਲਗਾਤਾਰ ਆਵਾਜ਼ ਚੁੱਕ ਰਿਹਾ ਹੈ ਅਤੇ ਭਾਰਤ ਦੇ ਇਸ ਕਦਮ ਦੀ ਨਿੰਦਾ ਕਰ ਰਿਹਾ ਹੈ।
ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਗਏ ਹੋਏ ਹਨ। ਜਿੱਥੇ ਉਨ੍ਹਾਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਟਵੀਟ ਰਾਹੀਂ ਦੱਸਿਆ, "ਅੱਜ ਮੈਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਹੋਰਨਾਂ ਅਧਿਕਾਰੀਆਂ ਨਾਲ ਅਹਿਮ ਅਤੇ ਫ਼ੈਸਲਾਕੁੰਨ ਬੈਠਕ ਕੀਤੀ। ਪਾਕਿਸਤਾਨ ਅਤੇ ਚੀਨ ਵਿਚਾਲੇ ਭਾਈਚਾਰਕ ਰਿਸ਼ਤਾ ਹੈ। ਚੀਨ ਨੇ ਅੱਜ ਪਾਕਿਸਤਾਨ ਨੂੰ ਸਹਿਯੋਗ ਅਤੇ ਵਚਨਬੱਧਤਾ ਦਾ ਭਰੋਸਾ ਦਿੱਤਾ ਹੈ।"
ਉਧਰ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਨੂੰ ਲੈ ਕੇ ਚੀਨ ਨਾਰਾਜ਼ ਹੈ ਅਤੇ ਆਪਣੀ ਨਾਰਾਜ਼ਗੀ ਉਸ ਨੇ ਭਾਰਤ ਸਾਹਮਣੇ ਵੀ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ-
ਮੁਕੁਲ ਵਾਸਨਿਕ: ਅਚਾਨਕ ਕਿਉਂ ਚਰਚਾ 'ਚ ਆ ਗਏ ਇਹ ਕਾਂਗਰਸੀ ਨੇਤਾ
ਅੱਜ ਕਾਂਗਰਸ ਕਾਰਜ ਕਮੇਟੀ (ਸੀਡਬਲਿਊਸੀ) ਦੀ ਬੈਠਕ ਹੋਵੇਗੀ ਅਤੇ ਅਜਿਹੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ।
ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਇੱਕ ਨਾਮ ਦੀ ਚਰਚਾ ਹੋ ਰਹੀ ਹੈ। ਸ਼ੁੱਕਰਵਾਰ ਨੂੰ ਇਹ ਕਿਆਸ ਲਗਾਏ ਜਾਣ ਲੱਗੇ ਕਿ ਮੁਕੁਲ ਵਾਸਨਿਕ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਦਾ ਨਾਮ ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗਾ ਹੈ। ਹਾਲਾਂਕਿ ਕਾਂਗਰਸ ਵੱਲੋਂ ਅਜਿਹੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲੇ ਹਨ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ।
ਜੇਤਲੀ ਏਮਜ਼ ਵਿੱਚ ਭਰਤੀ, ਮੋਦੀ ਵੀ ਪਤਾ ਲੈਣ ਪਹੁੰਚੇ
ਸਾਬਕਾ ਖਜ਼ਾਨਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਖਰਾਬ ਸਿਹਤ ਕਰਕੇ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਏਮਜ਼ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਰੁਣ ਜੇਤਲੀ ਨੂੰ ਅੱਜ ਸਵੇਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦਾ ਇਲਾਜ ਆਈਸੀਯੂ ਵਿੱਚ ਚੱਲ ਰਿਹਾ ਹੈ।
ਏਮਜ਼ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇਲਾਜ ਵੱਖ-ਵੱਖ ਵਿਭਾਗ ਦੇ ਡਾਕਟਰਾਂ ਦੀ ਇੱਕ ਟੀਮ ਕਰ ਰਹੀ ਹੈ। ਨਾਲ ਹੀ ਏਮਜ਼ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਹਾਲਤ ਅਜੇ 'ਹੀਮੋਡਾਇਨੈਮਿਕਲੀ ਸਟੇਬਲ' ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।
ਇਹ ਵੀ ਪੜ੍ਹੋ-
ਪੰਜਾਬੀ ਫ਼ਿਲਮ 'ਹਰਜੀਤਾ' ਨੂੰ ਮਿਲਿਆ ਕੌਮੀ ਫਿਲਮ ਪੁਰਸਕਾਰ
66ਵੇਂ ਕੌਮੀ ਫਿਲਮ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਜਿਸ ਵਿੱਚ ਪੰਜਾਬੀ ਫਿਲਮ 'ਹਰਜੀਤਾ' ਨੇ ਜਿੱਤਿਆ 'ਬੈਸਟ ਪੰਜਾਬੀ ਫਿਲਮ' ਐਵਾਰਡ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਅਤ ਵਿਜੇ ਕੁਮਾਰ ਅਰੋੜਾ ਦੀ ਨਿਰਦੇਸ਼ਿਤ ਫਿਲਮ 'ਹਰਜੀਤਾ' ਪਿਛਲੇ ਸਾਲ 18 ਮਈ ਨੂੰ ਰਿਲੀਜ਼ ਹੋਈ ਸੀ।
ਇਹ ਫਿਲਮ ਹਾਕੀ ਦੇ ਖਿਡਾਰੀ ਹਰਜੀਤ ਸਿੰਘ ਤੁਲੀ ਦੇ ਜੀਵਨ 'ਤੇ ਆਧਾਰਿਤ, ਜੋ ਹਾਕੀ ਜੂਨੀਅਰ ਵਰਲਡ ਕੱਪ 2018 ਟੂਰਨਾਮੈਂਟ ਦੌਰਾਨ ਭਾਰਤ ਹਾਕੀ ਟੀਮ ਦੇ ਕਪਤਾਨ ਸਨ।
ਇਸ ਦੌਰਾਨ ਟੀਮ ਨੇ ਉਨ੍ਹਾਂ ਦੀ ਕਪਤਾਨ ਵਿੱਚ ਕਰੀਬ ਦੋ ਦਹਾਕਿਆਂ ਬਾਅਦ ਟਰਾਫੀ ਜਿੱਤੀ ਸੀ। ਇਸ ਵਿੱਚ ਹਰਜੀਤ ਦਾ ਕਿਰਦਾਰ ਐਮੀ ਵਿਰਕ ਨੇ ਅਦਾ ਕੀਤਾ ਸੀ।
ਉੱਤਰੀ ਕੋਰੀਆ ਨੇ ਦਾਗ਼ੀਆਂ ਦੋ ਮਿਜ਼ਾਈਲਾਂ
ਉੱਤਰੀ ਕੋਰੀਆਂ ਨੇ ਆਪਣੇ ਪੰਜਵੇਂ ਲਾਂਚ ਤਹਿਤ ਦੋ ਹੋਰ ਮਿਜ਼ਾਈਲਾਂ ਸਮੁੰਦਰ 'ਚ ਦਾਗ਼ੀਆਂ।
ਉੱਤਰੀ ਕੋਰੀਆ ਨੇ ਇਹ ਮਿਜ਼ਾਇਲਾਂ ਦੱਖਣੀ ਹੇਮਯੋਂਗ ਇਲਾਕੇ ਤੋਂ ਜਾਪਾਨ ਦੇ ਸਮੁੰਦਰ 'ਚ ਦਾਗ਼ੀਆਂ।
ਦਰਅਸਲ ਇਹ ਮਿਜ਼ਾਇਲਾਂ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਵੱਲੋਂ ਇਹ ਕਹੇ ਜਾਣ ਤੋਂ ਬਾਅਦ ਦਾਗ਼ੀਆਂ ਕਿ ਉਨ੍ਹਾਂ (ਡੌਨਲਡ ਟਰੰਪ) ਨੂੰ ਕਿਮ ਜੋਂਗ ਵੱਲੋਂ ਇੱਕ "ਬਹੁਤ ਸੋਹਣੀ ਚਿੱਠੀ" ਮਿਲੀ ਹੈ।
ਟਰੰਪ ਨੇ ਕਿਹਾ ਸੀ ਕਿ ਕਿਮ ਜੋਂਗ ਦੱਖਣੀ ਕੋਰੀਆ ਤੇ ਅਮਰੀਕਾ ਦੀ ਫੌਜ ਦੇ ਇਕੱਠੇ ਅਭਿਆਸ ਤੋਂ ਖੁਸ਼ ਨਹੀਂ ਹਨ।
ਉੱਤਰ ਕੋਰੀਆ ਨੇ ਜੂਨ ਵਿੱਚ ਟਰੰਪ ਅਤੇ ਕਿਮ ਜੋਂਗ ਦੀ ਇੱਕ ਮੀਟਿੰਗ ਤੋਂ ਬਾਅਦ ਮਿਜ਼ਾਇਲਾਂ ਦਾਗਣੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਜੋ ਪਰਮਾਣੂ ਪ੍ਰੋਗਰਾਮਾਂ 'ਤੇ ਮੁੜ ਗੱਲਬਾਤ ਸ਼ੁਰੂ ਕੀਤੀ ਜਾ ਸਕੇ।
ਇਹ ਵੀ ਪੜ੍ਹੋ-
ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ: