ਪੰਜਾਬ ਇਨ੍ਹਾਂ ਮਾਮਲਿਆਂ 'ਚ ਜੰਮੂ-ਕਸ਼ਮੀਰ ਨਾਲੋਂ ਪਛੜਿਆ ਹੋਇਆ ਹੈ

    • ਲੇਖਕ, ਸ਼ਦਾਬ ਨਜ਼ਮੀ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਧਾਰਾ 370 ਦੇ ਹੋਣ ਕਾਰਨ ਜੰਮੂ-ਕਸ਼ਮੀਰ ਵਿਕਾਸ ਤੋਂ ਵਾਂਝਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਭਾਰਤ ਸ਼ਾਸਿਤ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਨਾਲ, ਉਸ ਖਿੱਤੇ ਵਿੱਚ ਸਿਹਤ, ਸਿੱਖਿਆ ਤੇ ਹੋਰ ਖੇਤਰਾਂ ਵਿੱਚ ਵਿਕਾਸ ਹੋਵੇਗਾ।

ਪਰ ਕੀ ਜੰਮੂ-ਕਸ਼ਮੀਰ ਸੱਚਮੁਚ ਵਿੱਚ ਅਜਿਹਾ ਸੂਬਾ ਹੈ ਜਿੱਥੇ ਸਿਹਤ ਤੇ ਸਿੱਖਿਆ ਵਿੱਚ ਕੋਈ ਖ਼ਾਸ ਵਿਕਾਸ ਨਹੀਂ ਹੋਇਆ? ਅਸੀਂ ਜੰਮੂ-ਕਸ਼ਮੀਰ ਦੀ ਕਈ ਮਾਮਲਿਆਂ ਵਿੱਚ ਪੰਜਾਬ ਨਾਲ ਤੁਲਨਾ ਕੀਤੀ।

ਇਹ ਵੀ ਪੜ੍ਹੋ:

2015-2016 ਦੇ ਨੈਸ਼ਨਲ ਫੈਮਿਲੀ ਹੈੱਲਥ ਸਰਵੇ ਅਨੁਸਾਰ ਜੰਮੂ-ਕਸ਼ਮੀਰ ਦਾ ਲਿੰਗ ਅਨੁਪਾਤ ਪੰਜਾਬ ਤੋਂ ਬਿਹਤਰ ਹੈ। ਜੰਮੂ-ਕਸ਼ਮੀਰ ਵਿੱਚ 1000 ਮਰਦਾਂ ਦੇ ਮੁਕਾਬਲੇ 972 ਔਰਤਾਂ ਹਨ ਜਦਕਿ ਪੰਜਾਬ ਵਿੱਚ 1000 ਮਰਦਾਂ ਦੇ ਮੁਕਾਬਲੇ 905 ਔਰਤਾਂ ਹਨ।

ਜੇ ਸਕੂਲ ਜਾਣ ਵਾਲੀਆਂ ਔਰਤਾਂ (6 ਸਾਲ ਤੇ ਉਸ ਤੋਂ ਵੱਧ) ਦੀ ਗੱਲ ਕਰੀਏ ਤਾਂ ਉਸ ਵਿੱਚ ਪੰਜਾਬ ਜੰਮੂ-ਕਸ਼ਮੀਰ ਤੋਂ ਅੱਗੇ ਹੈ। ਪੰਜਾਬ ਵਿੱਚ 76 ਫੀਸਦ ਔਰਤਾਂ ਸਕੂਲ ਗਈਆਂ ਹਨ ਜਦਕਿ ਜੰਮੂ ਕਸ਼ਮੀਰ ਵਿੱਚ 65.5 ਔਰਤਾਂ ਸਕੂਲ ਗਈਆਂ ਹਨ।

ਜੇ ਸਿਹਤ ਤੋਂ ਇਲਾਵਾ ਹੋਰ ਮਾਮਲਿਆਂ ਵਿੱਚ ਵੇਖੀਏ ਤਾਂ ਪੰਜਾਬ ਜੰਮੂ-ਕਸ਼ਮੀਰ ਤੋਂ ਬਿਹਤਰ ਹੈ। ਘਰਾਂ ਤੱਕ ਬਿਜਲੀ ਪਹੁੰਚਣ ਦੇ ਮਾਮਲੇ ਵਿੱਚ ਪੰਜਾਬ ਅੱਗੇ ਹੈ। ਪੰਜਾਬ ਵਿੱਚ 99.6 ਫੀਸਦ ਘਰਾਂ ਤੱਕ ਬਿਜਲੀ ਪਹੁੰਚੀ ਹੈ ਜਦਕਿ ਜੰਮੂ-ਕਸ਼ਮੀਰ ਵਿੱਚ 97.4 ਫੀਸਦ ਘਰਾਂ ਤੱਕ ਬਿਜਲੀ ਪਹੁੰਚੀ ਹੈ।

ਪੰਜਾਬ ਬੱਚਿਆਂ ਲਈ ਵੀ ਚੰਗਾ ਸੂਬਾ ਹੈ। 12-23 ਮਹੀਨੇ ਦੇ ਕਰੀਬ 89.1 ਫੀਸਦ ਬੱਚੇ ਪੰਜਾਬ ਵਿੱਚ ਸੁਰੱਖਿਅਤ ਰਹਿੰਦੇ ਹਨ ਜਦਕਿ 75.1 ਫੀਸਦ ਬੱਚੇ ਜੰਮੂ-ਕਸ਼ਮੀਰ ਵਿੱਚ ਸੁਰੱਖਿਅਤ ਰਹਿੰਦੇ ਹਨ।

ਬੱਚਿਆਂ ਦੀ ਮੌਤ ਦੀ ਦਰ ਪੰਜਾਬ ਦੇ ਮੁਕਾਬਲੇ ਜੰਮੂ-ਕਸ਼ਮੀਰ ਵਿੱਚ ਜ਼ਿਆਦਾ ਹੈ। ਪੰਜਾਬ ਵਿੱਚ ਬੱਚਿਆਂ ਦੀ ਮੌਤ ਦੀ ਦਰ 29 ਫੀਸਦ ਹੈ ਜਦਕਿ ਜੰਮੂ-ਕਸ਼ਮੀਰ ਵਿੱਚ ਇਹ ਦਰ 32 ਫੀਸਦ ਹੈ।

ਹੋਰ ਮਾਮਲਿਆਂ ਵਿੱਚ ਪੰਜਾਬ ਜੰਮੂ-ਕਸ਼ਮੀਰ ਤੋਂ ਕਾਫੀ ਬਿਹਤਰ ਹੈ ਜਿਨ੍ਹਾਂ ਦੇ ਵਿੱਚ ਪਖਾਨਿਆਂ ਦੀ ਸਹੂਲਤ, ਮਰਦਾਂ ਤੇ ਔਰਤਾਂ ਦੀ ਸਿੱਖਿਆ ਦਰ ਤੇ ਹਸਪਤਾਲਾਂ ਵਿੱਚ ਬੱਚਿਆਂ ਦੇ ਜਨਮ ਸ਼ਾਮਲ ਹੈ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)