You’re viewing a text-only version of this website that uses less data. View the main version of the website including all images and videos.
ਪੀਐਮ ਮੋਦੀ ਦੇ ਸੰਬੋਧਨ ਵਿਚਾਲੇ ਇਮਰਾਨ ਖ਼ਾਨ ਦੀ ਟਿੱਪਣੀ - 5 ਅਹਿਮ ਖ਼ਬਰਾਂ
ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਭਾਰਤੀ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਖ਼ਤ ਪ੍ਰਤੀਕਰਿਆ ਦਿੱਤੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਮਾਮਲੇ 'ਤੇ ਕੌਮਾਂਤਰੀ ਦਖ਼ਲ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ, "ਪੂਰੀ ਦੁਨੀਆਂ ਉਡੀਕ ਕਰ ਰਹੀ ਹੈ ਕਿ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਕਰਫ਼ਿਊ ਹਟੇ ਅਤੇ ਪਤਾ ਲੱਗੇ ਕਿ ਪੀੜਤ ਕਸ਼ਮੀਰੀਆਂ ਦੇ ਨਾਲ ਹੋਇਆ ਕੀ ਹੈ। ਕੀ ਭਾਜਪਾ ਸਰਕਾਰ ਇਹ ਸੋਚਦੀ ਹੈ ਕਿ ਕਸ਼ਮੀਰੀਆਂ ਦੇ ਖਿਲਾਫ਼ ਭਾਰੀ ਸੁਰੱਖਿਆ ਬਲਾਂ ਦੀ ਤੈਨਾਤੀ ਨਾਲ ਆਜ਼ਾਦੀ ਦਾ ਅੰਦੋਲਨ ਰੁਕ ਜਾਵੇਗਾ? ਇਸ ਨਾਲ ਅੰਦੋਲਨ ਹੋਰ ਜ਼ੋਰ ਫੜੇਗਾ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ ਦੀ ਜਨਤਾ ਨੂੰ ਸੰਬੋਧਨ ਕੀਤਾ। ਨਰਿੰਦਰ ਮੋਦੀ ਨੇ ਦੇਸ ਦੀ ਜਨਤਾ ਨੂੰ ਭਾਰਤ-ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਲਈ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ-
- ਧਾਰਾ 370 ਹਟਾਉਣ ਨਾਲ ਸਰਦਾਰ ਪਟੇਲ, ਡਾ. ਮੁਖਰਜੀ ਤੇ ਡਾ. ਅੰਬੇਡਕਰ ਦਾ ਸੁਪਨਾ ਪੂਰਾ ਹੋਇਆ
- ਜੰਮੂ-ਕਸ਼ਮੀਰ ਤੇ ਲਦਾਖ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
- ਜੰਮੂ-ਕਸ਼ਮੀਰ ਤੇ ਲਦਾਖ ਦੇ ਵਰਤਮਾਨ ਦੇ ਨਾਲ-ਨਾਲ ਭਵਿੱਖ ਵੀ ਸੁਧਰੇਗਾ
- 370 ਤੇ 35 A ਨੇ ਜੰਮੂ ਕਸ਼ਮੀਰ ਨੂੰ ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਕਰਤਾਰਪੁਰ ਕੋਰੀਡੋਰ ਦਾ ਕੰਮ ਨਹੀਂ ਰੁਕੇਗਾ - ਪਾਕਿਸਤਾਨ
ਪਾਕਿਸਤਾਨ ਨੇ ਸਾਫ਼ ਕੀਤਾ ਹੈ ਕਿ ਕਰਤਾਪੁਰ ਕੋਰੀਡੋਰ ਦੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਕਿਹਾ, "ਭਾਰਤ-ਪਾਕਿਸਤਾਨ ਦੇ ਮੌਜੂਦਾ ਹਾਲਾਤ ਨਾਲ ਕਰਤਾਰਪੁਰ ਕੋਰੀਡੋਰ ਦਾ ਕੰਮ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੋਵੇਗਾ।"
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਮੌਜੂਦਾ ਹਾਲਾਤ ਵਿੱਚ ਕਰਤਾਰਪੁਰ ਲਾਂਘੇ ਦਾ ਕੰਮ ਨਾ ਰੋਕਿਆ ਜਾਵੇ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਅਬੋਹਰ ਕਤਲ ਮਾਮਲੇ ਚ ਡੋਡਾ ਨੂੰ ਸਜ਼ਾ
ਭੀਮ ਟਾਂਕ ਕਤਲ ਮਾਮਲੇ ਵਿੱਚ ਫਾਜ਼ਿਲਕਾ ਅਦਾਲਤ ਨੇ ਸ਼ਰਾਬ ਦੇ ਕਾਰੋਬਾਰੀ ਸ਼ਿਵ ਲਾਲ ਡੋਡਾ, ਭਤੀਜੇ ਅਮਿਤ ਡੋਡਾ ਅਤੇ 22 ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ।
ਡੋਡਾ ਤੋਂ ਇਲਾਵਾ ਇਸ ਮਾਮਲੇ ਵਿੱਚ 24 ਲੋਕਾਂ ਨੂੰ ਉਮਰ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ ਜਦੋਂਕਿ ਇੱਕ ਮੁਲਜ਼ਮ ਨੂੰ ਚਾਰ ਸਾਲ ਜੇਲ੍ਹ ਹੋਈ ਤੇ ਇੱਕ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਕਰ ਦਿੱਤਾ ਗਿਆ ਹੈ।
ਅਮਰੀਕੀ ਅਧਿਕਾਰੀਆਂ ਵਲੋਂ ਪਰਵਾਸੀਆਂ 'ਤੇ ਛਾਪੇਮਾਰੀ
ਅਮਰੀਕੀ ਪਰਵਾਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਿਸੀਪੀ ਵਿੱਚ ਫੜ੍ਹੇ ਗਏ ਪਰਵਾਸੀਆਂ ਵਿੱਚੋਂ 300 ਲੋਕਾਂ ਨੂੰ ਛੱਡ ਦਿੱਤਾ ਗਿਆ ਹੈ।
ਦਰਅਸਲ ਬੁੱਧਵਾਰ ਨੂੰ ਅਮਰੀਕੀ ਪਰਵਾਸ ਅਧਿਕਾਰੀਆਂ ਨੇ ਮਿਸੀਸਿਪੀ ਵਿੱਚ ਛਾਪੇਮਾਰੀ ਕੀਤੀ ਸੀ ਅਤੇ 7 ਖੇਤੀਬਾੜੀ ਪ੍ਰੋਸੈਸਿੰਗ ਪਲਾਂਟਸ 'ਚੋਂ 700 ਵਰਕਰ ਹਿਰਾਸਤ ਵਿੱਚ ਲੈ ਲਏ ਸਨ। ਉਨ੍ਹਾਂ ਦੇ ਦਸਤਾਵੇਜ਼ ਪੂਰੇ ਨਾ ਹੋਣ ਦਾ ਇਲਜ਼ਾਮ ਸੀ।
ਡੈਮੋਕਰੈਟਜ਼ ਨੇ ਇਸ ਛਾਪੇਮਾਰੀ ਦੀ ਨਿੰਦਾ ਕੀਤੀ ਸੀ ਕਿਉਂਕਿ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾਵੇ।
ਇਹ ਵੀ ਦੇਖੋ: