ਕਸ਼ਮੀਰੀ ਪੱਤਰਕਾਰ ਜੋ ਮਾਪਿਆਂ ਨਾਲ ਸੰਪਰਕ ਨਹੀਂ ਕਰ ਪਾ ਰਿਹਾ

ਹਾਲ ਹੀ ਵਿੱਚ ਭਾਰਤ ਸ਼ਾਸਿਤ ਕਸ਼ਮੀਰ ਤੋਂ ਪਰਤੇ ਪੱਤਰਕਾਰ ਬਸ਼ਾਰਤ ਪੀਰ ਉੱਥੇ ਰਹਿੰਦੇ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਮੌਜੂਦਾ ਹਾਲਾਤ ਬਾਰੇ ਆਪਣਾ ਨਜ਼ਰੀਆ ਰੱਖਿਆ ਹੈ।

ਮੇਰੇ ਮਾਪੇ ਉੱਥੇ ਹਨ ਪਰ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ। ਕਸ਼ਮੀਰ ਵਿੱਚ ਇੰਟਰਨੈੱਟ ਸੇਵਾ ਅਕਸਰ ਬੰਦ ਹੁੰਦੀ ਰਹਿੰਦੀ ਹੈ। ਸਾਲ 2016 ਵਿੱਚ ਵੀ ਅਜਿਹਾ ਹੋਇਆ ਸੀ।

ਜੇ ਪ੍ਰਦਰਸ਼ਨ ਹੋਣ ਦਾ ਸ਼ੱਕ ਹੋਵੇ ਤਾਂ ਪੁਲਿਸ, ਸਰਕਾਰ ਜਾਂ ਤਾਂ ਇੰਟਰਨੈਟ ਬੰਦ ਕਰ ਦਿੰਦੀ ਹੈ ਜਾਂ ਫਿਰ ਇਨਟਰਨੈੱਟ ਦੀ ਗਤੀ ਘਟਾ ਦਿੱਤੀ ਜਾਂਦੀ ਹੈ। ਇਹ ਆਮ ਗੱਲ ਹੈ ਪਰ ਇਸ ਵਾਰ ਇਹ ਬੰਦ ਵੱਖਰਾ ਹੈ। ਇਹ ਥਾਂ ਹੁਣ ਪੂਰੀ ਤਰ੍ਹਾਂ ਸਰਕਾਰ ਦੇ ਕਾਬੂ ਹੇਠ ਹੈ।

ਇਹ ਵੀ ਪੜ੍ਹੋ:

ਸਰਕਾਰ ਕਸ਼ਮੀਰ ਨਾਲ ਚੀਨ ਵਾਂਗ ਹੀ ਰਵੱਈਆ ਕਰ ਰਹੀ ਹੈ। ਜੋ ਚੀਨ ਨੇ ਤਿੱਬਤ ਨਾਲ ਕੀਤਾ ਮੋਦੀ ਉਹੀ ਕਸ਼ਮੀਰ ਨਾਲ ਕਰਨਾ ਚਾਹੁੰਦੇ ਹਨ।

ਪੂਰੀ ਹਕੂਮਤ ਨੂੰ ਖ਼ਤਮ ਕਰਨਾ, ਕੋਈ ਵੀ ਅਧਿਕਾਰ ਜੋ ਸੱਭਿਆਚਾਰਕ ਪਛਾਣ ਦਿੰਦੇ ਹਨ, ਕੋਈ ਵਿਸ਼ੇਸ਼ ਦਰਜਾ ਦਿੰਦੇ ਹਨ ਉਸ ਨੂੰ ਖ਼ਤਮ ਕਰਨਾ।

ਇਹ ਉਹ ਥਾਂ ਹੈ ਜਿੱਥੇ ਸਭ ਤੋਂ ਵੱਧ ਫੌਜ ਤਾਇਨਾਤ ਹੈ, ਜਿੱਥੇ ਪਿਛਲੇ 30 ਸਾਲਾਂ ਵਿੱਚ ਬਹੁਤ ਤਸ਼ਦੱਦ ਹੋਇਆ ਹੈ।

ਜੇ ਸਰਕਾਰ ਵਾਕਈ ਵਿੱਤੀ ਵਿਕਾਸ ਕਰਨਾ ਚਾਹੁੰਦੀ ਹੈ ਤਾਂ ਉੱਥੇ ਹਜ਼ਾਰਾਂ ਫੌਜੀ ਕਿਉਂ ਭੇਜੇ ਗਏ ਹਨ ਤੇ ਉਸ ਥਾਂ ਨੂੰ ਪੂਰੀ ਤਰ੍ਹਾਂ ਕਿਉਂ ਬੰਦ ਕਰ ਦਿੱਤਾ ਗਿਆ ਹੈ।

ਉਸ ਥਾਂ ਦਾ ਕਾਨੂੰਨੀ ਆਧਾਰ ਬਿਨਾਂ ਕਿਸੇ ਹੋਰ ਦੀ ਗੱਲਬਾਤ ਸੁਣੇ ਕਿਉਂ ਬਦਲ ਦਿੱਤੇ ਗਏ ਹਨ।

ਇਹ ਹਿੰਦੂ ਬਹੁਗਿਣਤੀ ਦਾ ਤਾਨਾਸ਼ਾਹ ਰਵੱਈਆ ਹੈ। ਇਸ ਨੂੰ ਬਹੁਗਿਣਤੀਆਂ ਦੀ ਧੱਕੇਸ਼ਾਹੀ ਕਹਿੰਦੇ ਹਨ।

ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਤਾਕਤ ਹੈ ਤੇ ਉਹ ਕੁਝ ਵੀ ਕਰ ਸਕਦੇ ਹਨ, ਕੋਈ ਪੁੱਛਣ ਵਾਲਾ ਨਹੀਂ ਹੈ।

ਉਨ੍ਹਾਂ ਨੂੰ ਲੱਗਦਾ ਹੈ ਕਿ ਦੁਨੀਆਂ ਛੋਟੇ ਜਿਹੇ ਖੇਤਰ ਕਸ਼ਮੀਰ ਬਾਰੇ ਗੱਲ ਨਹੀਂ ਕਰੇਗੀ।

ਇਹ ਵੀ ਪੜ੍ਹੋ:

ਜੇ ਇਹ ਬੰਦ ਖੋਲ੍ਹ ਦਿੱਤਾ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਵਿੱਚ ਗੁੱਸਾ, ਖਿੱਝ ਹੋਵੇਗੀ ਅਤੇ ਪਤਾ ਨਹੀਂ ਉਹ ਕਿਹੜਾ ਰੂਪ ਲਏਗਾ। ਮੈਂ ਆਪਣੇ ਮਾਪਿਆਂ ਨਾਲ ਵੀ ਸੰਪਰਕ ਨਹੀਂ ਕਰ ਪਾ ਰਿਹਾ। ਪਤਾ ਨਹੀਂ ਕੱਲ੍ਹ ਨੂੰ ਕੀ ਹੋਏਗਾ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)