ਪ੍ਰਦੂਸ਼ਣ ਨੂੰ ਹਰਾਉਣ ਲਈ ਭਾਰਤ ਕਿਵੇਂ ਇਲੈਕਟਰਿਕ ਕਾਰਾਂ ਦਾ ਰੁਖ ਕਰ ਰਿਹਾ ਹੈ

ਤਸਵੀਰ ਸਰੋਤ, Getty Images
ਲੇਖਿਕਾ ਵੰਨਦਨਾ ਗੋਂਬਾਰ ਮੁਤਾਬਕ ਆਪਣੀ ਸਵੱਛ ਊਰਜਾ ਨੀਤੀ ਨੂੰ ਮੋੜ ਦਿੰਦੇ ਹੋਏ ਭਾਰਤ ਤੇਜ਼ੀ ਨਾਲ ਇਲੈਕਟਰਿਕ ਗੱਡੀਆਂ ਵੱਲ ਵੱਧ ਰਿਹਾ ਹੈ। ਇਸ ਦਾ ਮਤਲਬ ਹੈ ਕਿ ਭਾਰਤ ਪ੍ਰਦੂਸ਼ਣ ਮੁਕਤ ਹੋਣ ਦੇ ਸੰਕੇਤ ਦੇ ਰਿਹਾ ਹੈ।
ਸਾਲ 2017 ਵਿੱਚ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਟੋਮੋਬਾਈਲ ਸਨਅਤ ਸਣੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਇਰਾਦਾ ਹੈ ਕਿ ਭਾਰਤ ਨੂੰ 2030 ਤੱਕ 100% ਇਲੈਕਟਰਿਕ ਕਾਰਾਂ ਦਾ ਦੇਸ ਬਣਾ ਦਿੱਤਾ ਜਾਵੇ।
ਸਨਅਤਕਾਰਾਂ ਦੀ ਇੱਕ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਸੀ, "ਭਾਵੇਂ ਤੁਹਾਨੂੰ ਪਸੰਦ ਹੋਵੇ ਜਾਂ ਨਾ ਪਰ ਮੈਂ ਅਜਿਹਾ ਕਰਨ ਜਾ ਰਿਹਾ ਹਾਂ। ਇਸ ਲਈ ਮੈਂ ਤੁਹਾਨੂੰ ਪੁੱਛਣ ਨਹੀਂ ਜਾ ਰਿਹਾ। ਮੈਂ ਇਸ ਨੂੰ ਲਾਗੂ ਕਰ ਦਿਆਂਗਾ।"
ਇਹ ਇੱਕ ਉਤਸ਼ਾਹੀ ਟੀਚਾ ਸੀ ਜੋ ਨਿਤਿਨ ਗਡਕਰੀ ਨੇ ਦਿੱਤਾ। ਇੱਥੋਂ ਤੱਕ ਕਿ ਯੂਕੇ ਅਤੇ ਫਰਾਂਸ ਵੀ 2040 ਤੱਕ ਰਵਾਇਤੀ ਇੰਜਣ ਵਾਲੀਆਂ ਕਾਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਚਾਹੁੰਦੇ ਹਨ।
ਭਾਰਤ ਵਿੱਚ ਵਾਹਨਾਂ ਦੀ ਖ਼ਪਤ
ਨਿਤਿਨ ਗਡਕਰੀ ਅਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਆਖ਼ਰਕਾਰ ਇਲੈਕਟਰਿਕ ਕਾਰਾਂ ਦੀ ਯੋਜਨਾ ਦਾ ਟੀਚਾ 100% ਤੋਂ ਘਟਾ ਕੇ 30% ਕਰ ਦਿੱਤਾ ਹੈ।
ਇਹ ਵੀ ਪੜ੍ਹੋ:
ਸਨਅਤਕਾਰਾਂ ਵਲੋਂ ਜ਼ੋਰ ਦੇਣ ਅਤੇ ਨੌਕਰੀਆਂ ਦੇ ਖ਼ਤਰੇ ਕਾਰਨ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਸਰਕਾਰ ਨੇ ਹੁਣ ਕਾਰਾਂ ਤੋਂ ਹੇਠਲੇ ਵਰਗ 'ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਵਿੱਚ ਦੋ-ਪਹੀਆ ਵਾਹਨ ਤੇ ਤਿੰਨ ਪਹੀਆ ਵਾਹਨ (ਖਾਸ ਕਰਕੇ ਆਟੋ-ਰਿਕਸ਼ੇ) ਸ਼ਾਮਿਲ ਹਨ।

ਤਸਵੀਰ ਸਰੋਤ, Getty Images
ਭਾਰਤੀ ਆਟੋਮੋਬਾਈਲ ਨਿਰਮਾਤਾਵਾਂ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਮਾਰਚ, 2019 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਤੱਕ 34 ਲੱਖ ਯਾਤਰੀ ਕਾਰਾਂ ਵਿਕੀਆਂ ਜਦੋਂਕਿ 2.12 ਕਰੋੜ ਦੋ ਪਹੀਆ ਅਤੇ 7 ਲੱਖ ਤਿੰਨ ਪਹੀਆ ਵਾਹਨ ਵਿਕੇ ਹਨ।
ਨਵੀਂ ਮਤੇ ਮੁਤਾਬਕ ਇਲਕੈਟਰਿਕ ਆਟੋ-ਰਿਕਸ਼ੇ (ਥ੍ਰੀ-ਵ੍ਹੀਲਰ) 2023 ਤੱਕ ਅਤੇ ਇਲੈਕਟਰਿਕ ਦੋ ਪਹੀਆ ਵਾਹਨ 2025 ਤੱਕ ਪੂਰੀ ਤਰ੍ਹਾਂ ਲਾਗੂ ਕਰਨ ਦਾ ਟੀਚਾ ਹੈ।
ਇਲੈਕਟਰਿਕ ਗੱਡੀਆਂ ਦਾ ਟੀਚਾ
ਸਰਕਾਰ ਦੇ ਦੋ ਮੁੱਖ ਉਦੇਸ਼ ਲੱਗਦੇ ਹਨ - ਪ੍ਰਦੂਸ਼ਣ ਨੂੰ ਕਾਬੂ ਕਰਨਾ ਅਤੇ ਉੱਭਰ ਰਹੇ ਉਦਯੋਗ ਵਿੱਚ ਸਭ ਤੋਂ ਅੱਗੇ ਨਿਕਲਣਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਨ ਵਿੱਚ ਕਿਹਾ ਸੀ, "ਭਾਰਤ ਚਾਹੁੰਦਾ ਹੈ ਕਿ ਉਹ ਇਲੈਕਟਰਿਕ ਗੱਡੀਆਂ ਦੇ ਨਿਰਮਾਣ ਦਾ ਗਲੋਬਲ ਕੇਂਦਰ ਬਣੇ।"
ਪਰ ਇਲੈਕਟਰਿਕ ਵਾਹਨ ਨਿਰਮਾਣ ਵਿੱਚ ਮੋਹਰੀ ਹੋਣ ਜਾਂ ਉਨ੍ਹਾਂ ਨਾਲ ਬਜ਼ਾਰ ਵਿੱਚ ਲਾਭ ਪੈਦਾ ਕਰਨਾ ਭਾਰਤ ਲਈ ਵੱਡੀ ਚੁਣੌਤੀ ਹੋਵੇਗਾ। ਭਾਰਤ ਕੋਲ ਇਲੈਕਟਰਿਕ ਗੱਡੀਆਂ ਨੂੰ ਚਲਾਉਣ ਲਈ ਉਹ ਬੁਨਿਆਦੀ ਢਾਂਚਾ ਨਹੀਂ ਹੈ ਜੋ ਕਿ ਚੀਨ ਕੋਲ ਹੈ।

ਤਸਵੀਰ ਸਰੋਤ, Getty Images
ਚੀਨ ਦੁਨੀਆਂ ਭਰ ਵਿੱਚ ਇਲੈਕਟਰਿਕ ਗੱਡੀਆਂ ਦਾ ਵੱਡਾ ਬਜ਼ਾਰ ਹੈ। ਇਸ ਕੋਲ ਇਲੈਕਟਰਿਕ ਗੱਡੀਆਂ ਦੀ ਚਾਰਜਿੰਗ ਲਈ ਸਭ ਤੋਂ ਵੱਧ ਚਾਰਜ ਕਰਨ ਲਈ ਸਟੇਸ਼ਨ ਹਨ। ਚੀਨ ਬੈਟਰੀਆਂ ਦੇ ਨਿਰਮਾਣ ਦਾ ਵੀ ਸਭ ਤੋਂ ਵੱਡਾ ਬਜ਼ਾਰ ਹੈ।
ਮੌਜੂਦਾ ਅੰਕੜਿਆਂ ਮੁਤਾਬਕ ਚੀਨ ਵਿੱਚ ਸਾਲ 2018 ਵਿੱਚ ਨਵੇਂ ਐਨਰਜੀ ਵ੍ਹੀਕਲਜ਼ (ਐਨਈਵੀ) ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਵਿੱਚ ਇਲੈਕਟਰਿਕ ਤੇ ਹਾਈਬ੍ਰਿਡ ਮਾਡਲ ਸ਼ਾਮਲ ਹਨ।
ਹੋਰਨਾਂ ਦੇਸਾਂ 'ਚ ਇਲੈਕਟਰਿਕ ਗੱਡੀਆਂ
ਅਮਰੀਕੀ ਇਲੈਕਟਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਸ਼ੰਘਾਈ ਵਿੱਚ ਇੱਕ ਮੈਨਿਊਫੈਕਚਰਿੰਗ ਪਲਾਂਟ ਲਗਾਉਣ ਜਾ ਰਹੀ ਹੈ ਜੋ ਕਿ ਸਾਲ 2019 ਦੇ ਅੰਤ ਤੱਕ ਚਾਲੂ ਹੋਣ ਦੀ ਉਮੀਦ ਹੈ।
ਭਾਰਤ ਸ਼ਾਇਦ ਚੀਨ ਤੋਂ ਕੁਝ ਸਬਕ ਸਿੱਖ ਸਕਦਾ ਹੈ। ਉੱਥੋਂ ਦੇ ਅਧਿਕਾਰੀਆਂ ਨੇ ਰਵਾਇਤੀ ਵਾਹਨਾਂ ਦੀ ਗਿਣਤੀ 'ਤੇ ਥੋੜ੍ਹੀ ਪਾਬੰਦੀ ਲਗਾ ਕੇ ਇਲੈਕਟਰਿਕ ਵਾਹਨਾ ਦੀ ਵਿਕਰੀ ਨੂੰ ਹੁਲਾਰਾ ਦਿੱਤਾ ਹੈ।
ਇਸ ਦੀ ਵਿਕਰੀ ਸਭ ਤੋਂ ਭੀੜ ਵਾਲੇ ਅਤੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਕੀਤੀ ਜਾ ਸਕਦੀ ਹੈ। ਬੀਜਿੰਗ ਨੇ ਇਲੈਕਟਰਿਕ ਵਾਹਨਾਂ ਦੀ ਵਿਕਰੀ ਵੀ ਸੀਮਤ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਕਾਰ ਨਿਰਮਾਤਾਵਾਂ ਨੇ ਇਹ ਯਕੀਨੀ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਉਤਪਾਦਨ ਦਾ ਇੱਕ ਨਿਰਧਾਰਤ ਹਿੱਸਾ ਪ੍ਰਦੂਸ਼ਨ ਮੁਕਤ ਹੋਵੇਗਾ।
ਭਾਰਤ ਲਈ ਇੱਕ ਹੋਰ ਪ੍ਰੇਰਣਾ ਨਾਰਵੇ ਹੋ ਸਕਦਾ ਹੈ, ਜਿੱਥੇ ਪਿਛਲੇ ਸਾਲ ਕਾਰਾਂ ਦੀ ਵਿਕਰੀ ਦਾ ਅੱਧਾ ਹਿੱਸਾ ਇਲੈਕਟਰਿਕ ਵਾਹਨ ਸਨ। ਨਾਰਵੇ ਵਿੱਚ ਸਾਲ 2025 ਤੱਕ ਦੂਜੀਆਂ ਗੱਡੀਆਂ ਪੂਰੀ ਤਰ੍ਹਾਂ ਬੰਦ ਕਰਨ ਦਾ ਟੀਚਾ ਹੈ ।
ਭਾਰਤ ਲਈ ਸਕਾਰਾਤਮਕ ਗੱਲਾਂ
ਪਰ ਭਾਰਤ ਲਈ ਵੀ ਉਤਸ਼ਾਹਿਤ ਕਰਨ ਵਾਲੀਆਂ ਕਈ ਗੱਲਾਂ ਹਨ।
- ਸਰਕਾਰੀ ਦਫਤਰਾਂ, ਮਾਲਜ਼ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਚਾਰਜਿੰਗ ਸਟੇਸ਼ਨ ਬਣਾਏ ਜਾ ਰਹੇ ਹਨ।
- ਸਰਕਾਰੀ ਬਿਜਲੀ ਕੰਪਨੀਆਂ ਜਿਵੇਂ ਕਿ ਭਾਰਤ ਹੈਵੀ ਇਲੈਕਟਰਿਕਸ ਅਤੇ ਐਨਰਜੀ ਐਫ਼ੀਸ਼ੈਂਸੀ ਸਰਵਿਸਿਜ਼ ਜਲਦੀ ਹੀ ਚਾਰਜਿੰਗ ਸਟੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।
- ਐਨਰਜੀ ਐਫ਼ੀਸ਼ੈਂਸੀ ਸਰਵਿਸਿਜ਼ ਵਲੋਂ ਅਗਲੇ ਦੋ ਸਾਲਾਂ ਵਿੱਚ 10,000 ਸਟੇਸ਼ਨ ਸ਼ੁਰੂ ਕਰਨ ਦੀ ਯੋਜਨਾ ਹੈ।
- ਇਲੈਕਟਰਿਕ ਵਾਹਨਾਂ ਦੇ ਮਾੱਡਲ ਵੱਧ ਰਹੇ ਹਨ।

ਤਸਵੀਰ ਸਰੋਤ, Getty Images
- ਹਿਊਂਡਈ ਨੇ ਜੁਲਾਈ ਵਿੱਚ ਆਪਣੀ ਇਲੈਕਟਰਿਕ ਕੋਨਾ ਕਾਰ ਭਾਰਤ ਵਿੱਚ ਲਾਂਚ ਕੀਤੀ ਸੀ ਅਤੇ ਨਿਸਾਨ ਵੀ ਜਲਦੀ ਹੀ ਲੀਫ ਮਾਡਲ ਲਾਂਚ ਕਰਨ ਜਾ ਰਿਹਾ ਹੈ।
- ਭਾਰਤੀ ਕਾਰ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਦੋਵੇਂ ਹੀ ਇਲੈਕਟਰਿਕ ਕਾਰਾਂ ਵੇਚਦੇ ਹਨ।
- ਦੇਸ ਵਿੱਚ ਪਹਿਲਾਂ ਹੀ ਇਲੈਕਟਰਿਕ ਦੋ-ਪਹੀਆ ਵਾਹਨਾਂ ਦੇ ਕਈ ਮਾਡਲ ਹਨ ਅਤੇ ਬਾਊਂਸ ਵਰਗੀਆਂ ਬਾਈਕ-ਸ਼ੇਰਿੰਗ ਕੰਪਨੀਆਂ ਵੀ ਇਲੈਕਟਰਿਕ ਵਾਹਨ ਬਣਾ ਰਹੀਆਂ ਹਨ।
- ਕਈ ਸ਼ਹਿਰਾਂ ਵਿੱਚ ਇਲੈਕਟਰਿਕ ਬੱਸਾਂ ਵੀ ਦੇਖੀਆਂ ਜਾ ਸਕਦੀਆਂ ਹਨ।
- ਦਿੱਲੀ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਸੜਕਾਂ 'ਤੇ ਚੱਲ ਰਹੀਆਂ 1000 ਇਲੈਕਟਰਿਕ ਬੱਸਾਂ ਹੋਣਗੀਆਂ।
- ਇੱਥੋਂ ਤੱਕ ਕਿ ਕਈ ਟੈਕਸੀ ਸੇਵਾਵਾਂ ਤੇ ਘਰ ਵਿੱਚ ਡਿਲੀਵਰੀ ਕਰਨ ਵਾਲੇ ਇਲੈਕਟਰਿਕ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਹਨ।
- ਇਲੈਕਟਰਿਕ ਟੈਕਸੀਆਂ ਚਲਾਉਣ ਤੋਂ ਬਾਅਦ ਓਲਾ ਜਲਦੀ ਹੀ ਇਲੈਕਟਰਿਕ ਮੋਟਰਸਾਈਕਲ ਤੇ ਆਟੋ-ਰਿਕਸ਼ਾ ਸ਼ੁਰੂ ਕਰਨ ਜਾ ਰਿਹਾ ਹੈ।
- ਪੂਰੀ ਬੈਟਰੀ ਚਾਰਜ ਕਰਨ ਦੀ ਥਾਂ 'ਤੇ ਚਾਰਜ ਕੀਤੀ ਬੈਟਰੀ ਬਦਲ ਕੇ ਸਮਾਂ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਭਾਰਤ ਸਰਕਾਰ 'ਮੇਕ ਇਨ ਇੰਡੀਆ' ਮੁਹਿੰਮ ਦੇ ਤਹਿਤ ਆਰਥਿਕ ਵਿਕਾਸ ਵਧਾਉਣ ਅਤੇ ਸਥਾਨਕ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਇਲੈਕਟਰਿਕ ਵਾਹਨਾਂ ਅਤੇ ਬੈਟਰੀਆਂ ਦੇ ਨਿਰਮਾਣ ਲਈ ਕੁਝ ਪ੍ਰੇਰਣਾ ਦੀ ਵੀ ਯੋਜਨਾ ਬਣਾ ਰਹੀ ਹੈ।
ਬੈਟਰੀਆਂ ਦੀ ਘੱਟ ਕੀਮਤ ਭਾਰਤ ਦੇ ਇਲੈਕਟਿਰਕ ਵਾਹਨਾਂ ਨੂੰ ਗਤੀ ਦੇ ਸਕਦੀ ਹੈ। ਇਸ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਦੇ ਮੁਕਾਬਲੇ ਹੀ ਇਨ੍ਹਾਂ ਨੂੰ ਲਿਆ ਸਕਦੀ ਹੈ।
ਇਸ ਤੋਂ ਇਲਾਵਾ ਹਵਾ ਵਿੱਚ ਵੀ ਪ੍ਰਦੂਸ਼ਣ ਘਟੇਗਾ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












