ਦਲਿਤ ਮੁੰਡੇ ਨਾਲ ਵਿਆਹ ਕਰਵਾਉਣ ਵਾਲੀ ਭਾਜਪਾ ਵਿਧਾਇਕ ਦੀ ਧੀ ਨੂੰ 'ਜਾਨ ਦਾ ਖ਼ਤਰਾ'

ਤਸਵੀਰ ਸਰੋਤ, video grab
ਇੱਕ ਦਲਿਤ ਨੌਜਵਾਨ ਨਾਲ ਵਿਆਹ ਕਰਵਾਉਣ ਵਾਲੀ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਭਾਜਪਾ ਦੇ ਵਿਧਾਇਕ ਰਾਜੇਸ਼ ਕੁਮਾਰ ਮਿਸ਼ਰਾ ਦੀ ਧੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ।
ਸਾਕਸ਼ੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਕੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਲੋਕ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਤੀ ਅਭੀ ਦਾ ਪਿੱਛਾ ਕਰ ਰਹੇ ਹਨ। ਇਸ ਦੇ ਨਾਲ ਹੀ ਅਭੀ ਦੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਹਾਲਾਂਕਿ ਸਾਕਸ਼ੀ ਦੇ ਪਿਤਾ ਰਾਜੇਸ਼ ਕੁਮਾਰ ਮਿਸ਼ਰਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ:
ਸਾਕਸ਼ੀ ਮੁਤਾਬਕ, ''ਉਸਨੇ ਅਭੀ ਨਾਲ ਲਵ ਮੈਰਿਜ ਕਰਵਾਈ ਹੈ ਪਰ ਉਨ੍ਹਾਂ ਦੇ ਪਿਤਾ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਵਿਆਹ ਨੂੰ ਪ੍ਰਵਾਨ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਪਿੱਛੇ ਲਾ ਦਿੱਤਾ ਹੈ ਅਤੇ ਉਹ ਭੱਜਦੇ-ਭੱਜਦੇ ਪ੍ਰੇਸ਼ਾਨ ਹੋ ਗਏ ਹਨ।''
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੇ ਪੱਤਰਕਾਰ ਸੌਰਭ ਤ੍ਰਿਵੇਦੀ ਨੇ ਬੁੱਧਵਾਰ ਰਾਤ ਨੂੰ ਇਹ ਵੀਡੀਓ ਟਵੀਟ ਕੀਤੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸਾਕਸ਼ੀ ਦੇ ਪਤੀ ਅਭੀ ਨੇ ਦੱਸਿਆ ਕਿ ਜਿਸ ਹੋਟਲ ਵਿੱਚ ਉਹ ਰੁਕੇ ਸਨ ਉੱਥੇ ਰਾਜੇਸ਼ ਕੁਮਾਰ ਮਿਸ਼ਰਾ ਦੇ ਇੱਕ ਦੋਸਤ ਰਾਜੀਵ ਰਾਣਾ ਆਪਣੇ ਬੰਦਿਆਂ ਨਾਲ ਆਏ ਸਨ। ਉੱਥੋਂ ਉਹ ਮੌਕਾ ਦੇਖ ਕੇ ਨਿਕਲ ਗਏ। ਅਭੀ ਦੇ ਮੁਤਾਬਕ ਉਹ ਦਲਿਤ ਹਨ, ਇਸ ਲਈ ਉਨ੍ਹਾਂ ਦੀ ਪਤਨੀ ਦੇ ਪਿਤਾ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਰਹੇ ਅਤੇ ਇਹ ਸਭ ਕਰ ਰਹੇ ਹਨ।
ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਵੈਬਸਾਈਟ ਮੁਤਾਬਕ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਭਾਜਪਾ ਦੇ ਵਿਧਾਇਕ ਰਾਜੇਸ਼ ਕੁਮਾਰ ਮਿਸ਼ਰਾ ਬਰਾਹਮਣ ਹਨ।
ਪਿਤਾ ਨੇ ਕੀ ਕਿਹਾ?
ਬੀਬੀਸੀ ਨੇ ਜਦੋਂ ਬਰੇਲੀ ਦੇ ਵਿਧਾਇਕ ਅਤੇ ਸਾਕਸ਼ੀ ਦੇ ਪਿਤਾ ਰਾਜੇਸ਼ ਕੁਮਾਰ ਮਿਸ਼ਰਾ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਸਾਰਿਆਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਸਾਕਸ਼ੀ ਅਤੇ ਉਨ੍ਹਾਂ ਦੇ ਪਤੀ ਨੂੰ ਲੱਭਣ ਲਈ ਕਿਸੇ ਨੂੰ ਨਹੀਂ ਭੇਜਿਆ ਹੈ।

ਤਸਵੀਰ ਸਰੋਤ, @pbhartoul/facebook
ਉਨ੍ਹਾਂ ਨੇ ਕਿਹਾ, ''ਮੈਂ ਨਹੀਂ ਜਾਣਦਾ ਕਿ ਸਾਕਸ਼ੀ ਇਸ ਸਮੇਂ ਕਿੱਥੇ ਹੈ ਅਤੇ ਨਾ ਹੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਸਾਕਸ਼ੀ ਨੇ ਮੇਰੇ ਨਾਲ ਕੋਈ ਸੰਪਰਕ ਕੀਤਾ ਹੈ।''
ਰਾਜੇਸ਼ ਕੁਮਾਰ ਮਿਸ਼ਰ ਨੇ ਅੱਗੇ ਕਿਹਾ, "ਜੋ ਸਾਡੇ ਪਰਿਵਾਰ ਵਿੱਚੋਂ ਨਿਕਲ ਜਾਂਦਾ ਹੈ, ਉਸ ਨਾਲ ਕੋਈ ਸੰਪਰਕ ਨਹੀਂ ਕਰਦਾ। ਉਹ ਜਿੱਥੇ ਚਾਹੇ ਉੱਥੇ ਰਹੇ। ਨਾ ਅਸੀਂ ਕਿਤੇ ਗਏ ਨਾ ਅਸੀਂ ਪਤਾ ਕੀਤਾ, ਨਾ ਅਸੀਂ ਕਿਸੇ ਨੂੰ ਫੋਨ ਕੀਤਾ। ਨਾ ਅਸੀਂ ਸ਼ਾਸ਼ਨ-ਪ੍ਰਸ਼ਾਸ਼ਨ ਕੋਲ ਗਏ। ਇਸ ਮਾਮਲੇ ਵਿੱਚ ਕੁਝ ਨਹੀਂ ਕਰਨਾ ਚਾਹੁੰਦੇ। ਮੈਂ ਭਾਜਪਾ ਦਾ ਕਾਰਕੁਨ ਹਾਂ, ਬਸ ਆਪਣਾ ਕੰਮ ਕਰਦਾ ਹਾਂ। ਬਾਕੀ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ।"
ਸਾਕਸ਼ੀ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਤੀ ਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦੇ ਜਿੰਮੇਵਾਰ ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਦੋਸਤ ਹੋਣਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਾਕਸ਼ੀ ਨੇ ਬਰੇਲੀ ਦੀ ਪੁਲਿਸ ਤੋਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਬਰੇਲੀ ਦੇ ਐੱਸਪੀ ਸਿਟੀ ਅਭਿਨੰਦਨ ਨੇ ਬੀਬੀਸੀ ਨੂੰ ਦੱਸਿਆ, ''ਪੁਲਿਸ ਕੋਲ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਆਵੇਗੀ ਤਾਂ ਐਕਸ਼ਨ ਲਿਆ ਜਾਵੇਗਾ। ਵੀਡੀਓ ਤਾਂ ਕਈ ਵਾਰ ਜਾਅਲੀ ਵੀ ਹੁੰਦੇ ਹਨ। ਉਨ੍ਹਾਂ ਨੂੰ ਕੋਈ ਖ਼ਤਰਾ ਲੱਗ ਰਿਹਾ ਹੈ ਤਾਂ ਪੁਲਿਸ ਕੋਲ ਆਉਣਾ ਚਾਹੀਦਾ ਹੈ। ਨਾ ਲੜਕੀ ਦੇ ਪਰਿਵਾਰ ਵੱਲੋਂ ਅਤੇ ਨਾ ਲੜਕੇ ਦੇ ਪਰਿਵਾਰ ਵੱਲੋਂ ਸ਼ਿਕਾਇਤ ਆਈ ਹੈ। ਨਾ ਹੀ ਉਨ੍ਹਾਂ ਨੇ ਕਦੇ ਕਾਲ ਕੀਤੀ। ਕੁਝ ਹੋਵੇਗਾ ਤਾਂ ਹੀ ਤਾਂ ਅਸੀਂ ਅੱਗੇ ਕੁਝ ਕਰਾਂਗੇ।"
ਉੱਥੇ ਹੀ ਰਾਜੇਸ਼ ਕੁਮਾਰ ਨੇ ਕਿਹਾ, " ਉਹ ਇਹ ਸਭ ਹੱਸ ਕੇ ਕਹਿ ਰਹੀ ਹੈ, ਕਿਸੇ ਦੀ ਜਾਨ ਨੂੰ ਖ਼ਤਰਾ ਹੋਵੇ ਤਾਂ ਉਹ ਹੱਸ ਕੇ ਥੋੜੀ ਕਹੇਗਾ।"
ਇਸੇ ਦੌਰਾਨ ਐੱਸਪੀ ਸਿਟੀ ਅਭਿਨੰਦਨ ਦਾ ਕਹਿਣਾ ਹੈ, "ਜੇ ਉਨ੍ਹਾਂ ਕੋਲ ਲੜਕੇ ਜਾਂ ਲੜਕੀ ਵੱਲੋਂ ਕੋਈ ਸ਼ਿਕਾਇਤ ਆਉਂਦੀ ਹੈ। ਜਾਂ ਕੋਈ ਕਾਲ ਆਉਂਦੀ ਹੈ ਤਾਂ ਅਸੀਂ ਮਦਦ ਕਰਾਂਗੇ। ਭਾਵੇਂ ਸੁਰੱਖਿਆ ਦੀ ਗੱਲ ਹੋਵੇ ਜਾਂ ਕੇਸ ਦਰਜ ਕਰਨ ਦੀ।"
ਸਾਕਸ਼ੀ ਨੇ ਵੀਡੀਓ ਰਾਹੀਂ ਕਿਹਾ ਹੈ ਕਿ ਉਹ ਖ਼ੁਸ਼ 'ਤੇ ਆਜ਼ਾਦ ਰਹਿਣਾ ਚਾਹੁੰਦੀ ਹੈ।
ਉੱਥੇ ਹੀ ਉਸਦੇ ਪਿਤਾ ਨੇ ਕਿਹਾ ਕਿ ਜੋ ਮਾਂ-ਬਾਪ ਕਹਿ ਦਿੰਦੇ ਉਹ ਹੁੰਦਾ ਸੀ "ਪਰ ਹੁਣ ਕਿੱਥੇ ਹੁੰਦਾ ਹੈ ਕਿਉਂਕਿ ਲੋਕ ਪੜ੍ਹੇ-ਲਿਖੇ ਹੋ ਗਏ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3