'ਸਿੱਖਸ ਫਾਰ ਜਸਟਿਸ' 'ਤੇ ਭਾਰਤ ਨੇ ਕਿਉਂ ਲਾਈ ਪਾਬੰਦੀ - ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤ ਸਰਕਾਰ ਨੇ 'ਸਿੱਖਸ ਫਾਰ ਜਸਟਿਸ' ਨੂੰ ਬੈਨ ਕਰ ਦਿੱਤਾ ਹੈ। ਕੇਂਦਰੀ ਕੈਬਨਿਟ ਬੈਠਕ ਦੇ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ।

ਕੇਂਦਰ ਸਰਕਾਰ ਨੇ 'ਸਿੱਖਸ ਫਾਰ ਜਸਟਿਸ' ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਇਹ ਸੰਗਠਨ ਅਮਰੀਕਾ ਵਿੱਚ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਹੈ।

ਕੇਂਦਰ ਸਰਕਾਰ ਨੇ ਇਹ ਫ਼ੈਸਲਾ ਕਈ ਸਿੱਖ ਸੰਗਠਨਾਂ ਦੀ ਰਾਇ ਤੋਂ ਬਾਅਦ ਲਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਉਹ ਤਾਂ ਇਸ ਤੋਂ ਵੀ ਅਗਾਂਹ ਜਾਂਦੇ ਮੰਗ ਕਰਦੇ ਹਨ ਕਿ ਇਸ ਸੰਗਠਨ ਨੂੰ 'ਦਹਿਸ਼ਤਗਰਦ' ਜਥੇਬੰਦੀ ਐਲਾਨਿਆ ਜਾਵੇ। ਕੈਪਟਨ ਦਾ ਇਲਜ਼ਾਮ ਹੈ ਕਿ ਸਿੱਖਸ ਫਾਰ ਜਸਟਿਸ ਰਾਹੀ ਅੱਤਵਾਦੀ ਸੰਗਠਨਾਂ ਨੂੰ ਫੰਡ ਦਿੱਤਾ ਜਾਂਦਾ ਹੈ।

ਸਿੱਖਸ ਫਾਰ ਜਸਟਿਸ ਆਨਲਾਈਨ 20-20 ਰੈਫਰੈਂਡਮ ਮੁਹਿੰਮ ਚਲਾ ਰਿਹਾ ਹੈ। ਇਸ ਸੰਗਠਨ ਵੱਲੋਂ ਇਹ ਰੈਫਰੈਂਡਮ ਖਾਲਿਸਤਾਨ ਬਣਾਉਣ ਲਈ ਚਲਾਈ ਜਾ ਰਹੀ ਹੈ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

ਗਰਭਵਤੀ ਪਤਨੀ ਨੂੰ ਲੈਣ ਗਏ ਦਲਿਤ ਨੌਜਵਾਨ ਦਾ ਪੁਲਿਸ ਸਾਹਮਣੇ ਕਤਲ

ਅਹਿਮਦਾਬਾਦ ਦੇ ਮਾਂਡਲ ਤਹਿਸੀਲ ਦੇ ਵਰਮੋਰ ਪਿੰਡ ਵਿੱਚ ਗਰਾਸੀਆ (ਰਾਜਪੂਤ) ਕੁੜੀ ਦੇ ਨਾਲ ਵਿਆਹ ਕਰਨ ਵਾਲੇ ਦਲਿਤ ਨੌਜਵਾਨ ਨੂੰ ਪੁਲਿਸ ਦੇ ਸਾਹਮਣੇ ਹੀ ਮਾਰ ਦਿੱਤਾ ਗਿਆ।

ਮਾਮਲੇ ਵਿੱਚ ਕੁੜੀ ਦੇ ਪਿਤਾ ਸਣੇ ਅੱਠ ਲੋਕਾਂ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ ਹੈ। ਘਟਨਾ ਸੋਮਵਾਰ ਸ਼ਾਮ ਦੀ ਹੈ।

ਇਹ ਵੀ ਪੜ੍ਹੋ:

ਹਰੇਸ਼ ਸੋਲੰਕੀ ਆਪਣੀ ਦੋ ਮਹੀਨੇ ਤੋਂ ਗਰਭਵਤੀ ਪਤਨੀ ਉਰਮਿਲਾ ਝਾਲਾ ਨੂੰ ਲੈਣ ਆਪਣੇ ਸੁਹਰੇ ਗਏ ਸਨ। ਉਨ੍ਹਾਂ ਦੇ ਨਾਲ 181 ਹੈਲਪਲਾਈਨ ਅਧਿਕਾਰੀ ਤੇ ਪੁਲਿਸ ਵਾਹਨ ਵੀ ਸਨ।

ਦਾਅਵਾ ਹੈ ਕਿ ਉਸੇ ਸਮੇਂ ਅੱਠ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਰੇਸ਼ ਸੋਲੰਕੀ 'ਤੇ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

ਜੈ ਸ਼੍ਰੀ ਰਾਮ: ਸਵਾਗਤ ਦੇ ਬੋਲਾਂ ਤੋਂ ਕਾਤਲ ਨਾਅਰਾ ਕਿਵੇਂ ਬਣ ਰਿਹਾ ਹੈ

ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਹਿੰਦੂ ਲੋਕ ਇੱਕ ਦੂਜੇ ਨੂੰ ਮਿਲਣ ਵਿੱਛੜਨ ਸਮੇਂ ਜੈ ਸ਼੍ਰੀਰਾਮ ਕਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਸਥਿਤੀ ਬਦਲ ਗਈ ਹੈ ਤੇ ਹੁਣ ਰਾਮ ਨਾਮ ਇੱਕ ਕਾਤਲ ਨਾਅਰਾ ਬਣ ਗਿਆ ਹੈ।

ਉੱਤਰੀ ਭਾਰਤ ਦੇ ਪਿੰਡਾਂ ਵਿੱਚ ਹਿੰਦੂ ਲੋਕ "ਜੈ ਸ਼੍ਰੀ ਰਾਮ" ਤੇ "ਜੈ ਸ਼੍ਰੀ ਸੀਆ ਰਾਮ" ਇੱਕ ਦੂਜੇ ਨੂੰ ਮਿਲਣ ਸਮੇਂ ਕਹਿੰਦੇ ਹਨ।

ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਖਟਕ ਰਹੀ ਹੈ ਕਿ ਭੀੜ ਵਲੋਂ ਕੀਤੇ ਜਾ ਰਹੇ ਹਮਲੇ ਤੇ ਕਤਲ ਉਸ ਦੇਵਤੇ ਦੇ ਨਾਂ 'ਤੇ ਕੀਤੇ ਜਾ ਰਹੇ ਹਨ ਜਿਸ ਨੂੰ ਨਿਆਂ ਤੇ ਸਹਿਣਸ਼ੀਲਤਾ ਲਈ ਜਾਣਿਆ ਜਾਂਦਾ ਹੈ।

ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦਾ ਨਜ਼ਰੀਆ ਪੜ੍ਹੋ ਬੀਬੀਸੀ ਦੀ ਵੈੱਬਸਾਈਟ 'ਤੇ।

'45 ਮਿੰਟਾਂ ਦੇ ਮਾੜੇ ਕ੍ਰਿਕਟ ਨੇ ਵਰਲਡ ਕੱਪ ਤੋਂ ਬਾਹਰ ਕੀਤਾ'

ਭਾਰਤ ਦਾ ਵਰਲਡ ਕੱਪ ਦਾ ਸਫ਼ਰ ਨਿਊਜ਼ੀਲੈਂਡ ਦੇ ਹੱਥੋਂ ਹਾਰ ਤੋਂ ਬਾਅਦ ਖ਼ਤਮ ਹੋ ਗਿਆ ਹੈ। ਭਾਰਤੀ ਟੀਮ 49.3 ਓਵਰਾਂ ਵਿੱਚ 221 ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦਾ ਟੀਚਾ ਦਿੱਤਾ ਸੀ।

ਮਹਿੰਦਰ ਸਿੰਘ ਧੋਨੀ 49 ਦੌੜਾਂ ਬਣਾ ਕੇ ਆਊਟ ਹੋ ਗਏ। ਅਗਲੀ ਹੀ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਵੀ ਆਊਟ ਹੋ ਗਏ।

ਰਵਿੰਦਰ ਜੜੇਜਾ ਨੇ 77 ਦੌੜਾਂ ਬਣਾਈਆਂ। ਇਸ ਮੈਚ ਦੇ ਮਹਾਨਾਇਕ ਬਣੇ ਨਿਊਜ਼ੀਲੈਂਡ ਦੇ ਮੈਟ ਹੈਨਰੀ।

ਉਨ੍ਹਾਂ ਨੇ ਰੋਹਿਤ ਸ਼ਰਮਾ, ਲੋਕੇਸ਼ ਰਾਹੁਲ ਅਤੇ ਦਿਨਸ਼ ਕਾਰਤਿਕ ਨੂੰ ਆਊਟ ਕਰਕੇ ਭਾਰਤ ਦਾ ਸਕੋਰ 24 ਦੌੜਾਂ ਤੇ 4 ਵਿਕਟਾਂ ਲੈ ਕੇ ਭਾਰਤੀ ਟੀਮ ਦੀ ਰੀੜ੍ਹ ਦੀ ਹੱਡੀ ਤੋੜਨ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

ਭਾਰਤ ਦੀ ਸੈਮੀ-ਫਾਈਨਲ 'ਚ ਹੋਈ ਹਾਰ ਦੇ 4 ਕਾਰਨ

ਭਾਰਤ ਨਿਊਜ਼ੀਲੈਂਡ ਦੇ ਸਾਹਮਣੇ ਕਾਫੀ ਮਜ਼ਬੂਤ ਟੀਮ ਨਜ਼ਰ ਆ ਰਹੀ ਸੀ ਪਰ ਸੈਮੀ-ਫਾਈਨਲ ਵਿੱਚ ਮੈਦਾਨ ਉੱਤੇ ਨਿਊਜ਼ੀਲੈਂਡ ਭਾਰਤ ਉੱਤੇ ਭਾਰੂ ਨਜ਼ਰ ਆਈ।

ਰੋਹਿਤ-ਕੋਹਲੀ-ਰਾਹੁਲ ਦਾ 1-1-1 ਦਾ ਸਕੋਰ ਬਣਾ ਕੇ ਆਊਟ ਹੋਣਾ ਭਾਰਤੀ ਫੈਨਜ਼ ਨੂੰ ਨਿਰਾਸ਼ ਕਰ ਗਿਆ। ਸ਼ੋਰ ਖਾਮੋਸ਼ੀ ਵਿੱਚ ਬਦਲ ਗਿਆ। ਇਸ ਦੇ ਚਾਰ ਅਹਿਮ ਕਾਰਨ ਹਨ।

ਇੰਗਲੈਂਡ ਦੀਆਂ ਪਿੱਚਾਂ ਉੱਤੇ ਘੁੰਮਦੀਆਂ ਗੇਂਦਾਂ ਨੇ ਭਾਰਤੀ ਟੀਮ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ। ਮਿਡਲ ਆਡਰ ਵਿੱਚ ਕੋਈ ਅਜਿਹਾ ਬੱਲੇਬਾਜ਼ ਨਹੀਂ ਬਣ ਸਕਿਆ ਜਿਸ ਉੱਤੇ ਸੈਮੀ-ਫਾਈਨਲ ਵਰਗੇ ਵੱਡੇ ਮੈਚ ਮੌਕੇ ਭਰੋਸਾ ਜਤਾਇਆ ਜਾ ਸਕੇ।

ਮਹਿੰਦਰ ਸਿੰਘ ਧੋਨੀ ਨੇ ਜਡੇਜਾ ਨਾਲ ਟੀਮ ਨੂੰ ਇੱਕ ਫਾਈਟ ਬੈਕ ਦਾ ਮੌਕਾ ਭਾਵੇਂ ਦਿੱਤਾ ਪਰ ਇਸ ਵਾਰ ਵੀ ਉਹ ਸਮੇਂ ਸਿਰ ਗੇਅਰ ਬਦਲਣ ਵਿੱਚ ਨਾਕਾਮ ਰਹੇ।

ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)