ਓਲੰਪਿਕ ਤੈਰਾਕ ਨੇ ਇੰਝ ਬਚਾਈ ਸਮੁੰਦਰ 'ਚ ਡੁੱਬ ਰਹੇ ਵਿਆਹੇ ਸ਼ਖਸ ਦੀ ਜਾਨ-5 ਅਹਿਮ ਖ਼ਬਰਾਂ

ਐਤਵਾਰ ਨੂੰ ਇਟਲੀ ਦੇ ਇਨਾਮ ਜੇਤੂ ਤੈਰਾਕ ਮੈਗਨੀਨੀ ਸਰਦਾਨੀਅਨ ਬੀਚ ਦੇ ਕੋਲ ਸਨ ਜਦੋਂ ਇੱਕ ਵਿਅਕਤੀ ਦੇ ਦੋਸਤਾਂ ਨੇ ਬੀਚ ਤੇ ਬੈਠੇ ਲੋਕਾਂ ਨੂੰ ਮਦਦ ਲਈ ਪੁਕਾਰਨਾ ਸ਼ੁਰੂ ਕਰ ਦਿੱਤਾ।

ਮੈਗਨੀਨੀ ਸਮੁੰਦਰ ਵਿੱਚ ਗਏ ਤੇ ਉਨ੍ਹਾਂ ਨੇ ਉਸ ਵਿਅਕਤੀ ਦਾ ਮੂੰਹ ਉਸ ਸਮੇਂ ਤੱਕ ਪਾਣੀ ਤੋਂ ਬਾਹਰ ਰੱਖਿਆ ਜਦੋਂ ਤੱਕ ਕਿ ਬਚਾਅ ਕਰਮੀ ਨਹੀਂ ਪਹੁੰਚ ਗਏ।

ਮੈਗਨੀਨੀ ਇਟਲੀ ਦੀ ਫਰੀ ਸਟਾਈਲ 4x200 ਮੀਟਰ ਤੈਰਾਕੀ ਟੀਮ ਦਾ ਹਿੱਸਾ ਸਨ। ਇਸ ਟੀਮ ਨੇ 2004 ਦੇ ਉਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

ਉਹ ਸਾਲ 2005 ਵਿੱਚ ਵੀ 100 ਮੀਟਰ ਫਰੀ ਸਟਾਈਲ ਤੈਰਾਕੀ ਦੇ ਵਿਸ਼ਵ ਚੈਂਪੀਅਨ ਰਹੇ ਉਨ੍ਹਾਂ ਨੇ ਇਹ ਟਾਈਟਲ 2007 ਵਿੱਚ ਵੀ ਬਰਕਾਰ ਰੱਖਿਆ।

ਬੈਨਡੈਟੋ (45) ਇੱਕ ਗੇ ਪੁਰਸ਼ ਹਨ ਤੇ ਉਨ੍ਹਾਂ ਦਾ ਦੋ ਦਿਨ ਪਹਿਲਾਂ ਹੀ ਆਪਣੇ ਦੋਸਤ ਨਾਲ ਵਿਆਹ ਹੋਇਆ ਸੀ। ਰਿਟਾਇਰਡ ਖਿਡਾਰੀ ਨੇ ਬਾਅਦ ਵਿੱਚ ਦੱਸਿਆ ਕਿ ਉਨ੍ਹਾਂ ਬਸ ਉਹੀ ਕੀਤਾ ਜੋ ਕਰਨਾ ਚਾਹੀਦਾ ਸੀ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਬਰਤਾਨਵੀ ਰਾਜਦੂਤ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗਾ-ਟਰੰਪ

ਅਮਰੀਕਾ ਵਿੱਚ ਬਰਤਾਨੀਆ ਦੇ ਰਾਜਦੂਤ ਕਿਮ ਡੈਰੋਚ ਦੇ ਕੁਝ ਈਮੇਲ ਐਤਵਾਰ ਨੂੰ ਲੀਕ ਹੋ ਗਏ ਸਨ ਜਿਨ੍ਹਾਂ ਵਿੱਚ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੂੰ ਅਯੋਗ ਅਤੇ ਅਕੁਸ਼ਲ ਦੱਸਿਆ ਗਿਆ ਸੀ।

ਇਸ ਤੋਂ ਬਾਅਦ ਟਰੰਪ ਨੇ ਆਪਣਾ ਗੁੱਸਾ ਟਵਟ ਰਾਹੀਂ ਤੇ ਬੋਲ ਕੇ ਬਰਤਨਾਵੀ ਰਾਜਦੂਤ ਤੇ ਕੱਢਿਆ। ਉਨ੍ਹਾਂ ਟਵੀਟ ਕੀਤਾ ਕਿ ਇਹ ਖ਼ੁਸ਼ ਖ਼ਬਰੀ ਹੈ ਕਿ ਬਰਤਾਨੀਆ ਨੂੰ ਜਲਦੀ ਹੀ ਇੱਕ ਨਵਾਂ ਪ੍ਰਧਾਨ ਮੰਤਰੀ ਮਿਲ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਬਰਤਾਨਵੀ ਰਾਜਦੂਤ ਨਾਲ ਕੋਈ ਰਿਸ਼ਤਾ ਨਹੀਂ ਰੱਖਣਗੇ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਭਾਰਤ ਬਨਾਮ ਨਿਊਜ਼ੀਲੈਂਡ ਸੈਮੀ ਫਾਈਨਲ

ਸੋਮਵਾਰ ਨੂੰ ਭਾਰਤ ਦਾ ਨਿਊਜ਼ੀਲੈਂਡ ਨਾਲ ਵਿਸ਼ਵ ਕੱਪ ਸੈਮੀ ਫਾਈਨਲ ਮੈਚ ਹੈ। ਟੂਰਨਾਮੈਂਟ ਵਿੱਚ ਭਾਰਤ ਕੋਲ ਹੁਣ ਤੱਕ 15 ਅੰਕ ਹਨ ਜਦਕਿ ਨਿਊਜ਼ੀਲੈਂਡ ਕੋਲ 11 ਅੰਕ।

ਸ਼ਨਿੱਚਰਵਾਰ ਨੂੰ ਸ਼੍ਰੀਲੰਕਾ ਉੱਪਰ ਮਿਲੀ ਜਿੱਤ ਅਤੇ ਆਸਟਰੇਲੀਆ ਦੇ ਦੱਖਣੀ ਅਫ਼ਰੀਕਾ ਤੋਂ ਹਾਰ ਜਾਣ ਤੋਂ ਬਾਅਦ ਭਾਰਤ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਿਆ ਸੀ।

ਦਿਲਚਸਪ ਗੱਲ ਇਹ ਹੈ ਕਿ ਜੇ ਭਾਰਤ ਦਾ ਇਹ ਮੈਚ ਮੀਂਹ ਕਾਰਨ ਨਹੀਂ ਵੀ ਹੁੰਦਾ ਹੈ ਤਾਂ ਵੀ ਭਾਰਤ ਫਾਈਨਲ ਵਿੱਚ ਪਹੁੰਚ ਜਾਵੇਗਾ, ਬੀਬੀਸੀ ਦੀ ਵੈਬਸਾਈਟ 'ਤੇ ਪੜ੍ਹੋ ਕਿਵੇਂ, ਇਸ ਤੋਂ ਇਲਾਵਾ ਪੜ੍ਹੋ ਮੈਨਚੈਸਟਰ ਸ਼ਹਿਰ ਵਿੱਚ ਕੀ ਹੈ ਖ਼ਾਸ ਜਿਸ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਇਹ ਮੁਕਾਬਲਾ ਹੋਣਾ ਹੈ।

ਫਾਜ਼ਿਲਕਾ ਕ੍ਰਿਕਟਰ ਵੀ ਇੰਗਲੈਂਡ 'ਚ ਦਮ ਦਿਖਾਉਣ ਨੂੰ ਤਿਆਰ

ਪੰਜਾਬ ਦੇ ਰਹਿਣ ਵਾਲੇ ਮਨਦੀਪ ਸਿੰਘ ਦੀ ਚੋਣ ਇੰਡੀਅਨ ਕ੍ਰਿਕਟ ਟੀਮ(ਫਿਜ਼ੀਕਲੀ ਚੈਲੇਂਜਡ) ਲਈ ਹੋਈ ਹੈ।ਰਾਈਟ ਆਰਮ ਪੇਸਰ ਮਨਦੀਪ ਸਿੰਘ ਇੰਗਲੈਂਡ ਵਿੱਚ ਹੋਣ ਵਾਲੀ ਛੇ ਦੇਸਾਂ ਦੀ ਟੀ-20 ਵਰਲਡ ਸੀਰੀਜ਼ ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡੇਗਾ।

ਮਨਦੀਪ ਦਾ ਕ੍ਰਿਕਟ ਵੱਲ ਝੁਕਾਅ ਪਿੰਡ ਦੇ ਮਾਹੌਲ ਮੁਤਾਬਿਕ ਸੁਭਾਵਿਕ ਹੀ ਸੀ ਪਰ ਫਿਜ਼ੀਕਲੀ ਚੈਲੇਂਜਡ ਟੀਮ ਵਿੱਚ ਆਉਣਾ ਪਿੱਛੇ ਕਾਰਨ ਕੁਦਰਤੀ ਨਹੀਂ ਸੀ। ਸਾਲ 2007 ਵਿੱਚ ਉਹਦਾ ਹੱਥ ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਆ ਕੇ ਕੱਟਿਆ ਗਿਆ ਸੀ । ਮਨਦੀਪ ਸਿੰਘ ਬਾਰੇ ਤੋ ਉਨ੍ਹਾਂ ਦੇ ਪਿੰਡ ਬਾਰੇ ਹੋਰ ਜਾਨਣ ਲਈ ਬੀਬੀਸੀ ਪੰਜਾਬੀ ਦੀ ਵੈਬਸਾਈਟ ’ਤੇ ਇਹ ਖ਼ਬਰ ਪੜ੍ਹੋ।

ਜਦੋਂ ਸਵਿਸ ਹਵਾਈ ਫੌਜ ਦੇ ਜਹਾਜ਼ਾਂ ਨੇ ਗਲਤ ਥਾਂ ਪ੍ਰਦਰਸ਼ਨ ਕਰ ਦਿੱਤਾ

ਸਵਿਸ ਹਵਾਈ ਫੌਜ ਦੇ ਜਹਾਜ਼ਾਂ ਦਾ ਇੱਕ ਸਕੁਐਡਰਨ ਜਿਸ ਵਿੱਚ ਬਰਤਾਨਵੀ ਰੈਡ ਐਰੋ ਦੇ ਦੇਸੀ ਰੂਪ ਸ਼ਾਮਲ ਸਨ।

ਦੇਸ਼ ਦੇ ਸ਼ੁਰੂਅਤੀ ਪਾਇਲਟਾਂ ਵਿੱਚੋਂ ਇੱਕ ਔਸਕਰ ਬਿਡ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਇੱਕ ਸਮਾਗਮ ਦੇ ਉੱਪਰੋਂ ਉਡਾਣ ਭਰਨ ਜਾ ਰਿਹਾ ਸੀ ਪਰ ਗਲਤੀ ਨਾਲ ਉਸ ਨੇ ਨਾਲ ਲਗਦੇ ਇੱਕ ਹੋਰ ਸ਼ਹਰਿ ਉੱਪਰ ਜਿੱਥੇ ਕੋਈ ਹੋਰ ਸਮਾਗਮ ਕੀਤਾ ਜਾ ਰਿਹਾ ਸੀ ਉੱਪਰੋਂ ਪਰੇਡ ਕਰ ਦਿੱਤੀ।

ਬਾਅਦ ਵਿੱਚ ਹਵਾਈ ਫੌਜ ਦੇ ਬੁਲਾਰੇ ਨੇ ਭੁੱਲ ਲਈ ਮਾਫ਼ੀ ਮੰਗੀ ਤੇ ਦੱਸਿਆ ਕਿ ਇਹ ਜਹਾਜ਼ ਜੀਪੀਐੱਸ ਨਾਲ ਲੈਸ ਨਹੀਂ ਸਨ।

ਔਸਕਰ ਬਿਡ ਪਹਿਲੇ ਸਵਿਸ ਪਾਇਲਟ ਸਨ ਜਿਨ੍ਹਾਂ ਨੇ 1913 ਵਿੱਚ ਐਲਪਸ ਪਹਾੜਾਂ ਦੇ ਉੱਪਰੋਂ ਆਉਣ-ਜਾਣ ਦੀ ਉਡਾਣ ਭਰੀ ਸੀ।

ਸਮਾਗਮ ਉਨ੍ਹਾਂ ਦੀ 100ਵੀਂ ਬਰਸੀ ਦੇ ਸੰਬੰਧ ਵਿੱਚ ਰੱਖਿਆ ਗਿਆ ਸੀ। ਬੀਬੀਸੀ ਦੀ ਵੈਬਸਾਈਟ 'ਤੇ ਪੜ੍ਹੋ ਇਹ ਸਭ ਕਿਵੇਂ ਹੋਇਆ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)