ਰਾਹੁਲ ਨੇ ਆਪਣੇ ਅਸਤੀਫ਼ੇ 'ਚ ਜਤਾਇਆ 'ਅਣਕਿਆਸੀ ਹਿੰਸਾ' ਦਾ ਖਦਸ਼ਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਖ਼ਰਕਾਰ ਆਪਣੇ ਅਸਤੀਫ਼ੇ ਦਾ ਜਨਤਕ ਐਲਾਨ ਕਰ ਦਿੱਤਾ ਹੈ।

ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ 4 ਪੰਨਿਆਂ ਦਾ ਅਸਤੀਫ਼ਾ ਟਵੀਟ ਕੀਤਾ ਹੈ।

ਉਨ੍ਹਾਂ ਨੇ ਇਹ ਅਸਤੀਫ਼ਾ ਚੋਣ ਹਾਰਨ ਤੋਂ ਤੁਰੰਤ ਬਾਅਦ ਦੇ ਦਿੱਤਾ ਸੀ ਪਰ ਪਾਰਟੀ ਦੀ ਲੀਡਰਸ਼ਿਪ ਅਜਿਹਾ ਨਾ ਕਰਨ ਲਈ ਮਨਾ ਰਹੀ ਸੀ।

ਰਾਹੁਲ ਗਾਂਧੀ ਦੇ ਪਿਤਾ, ਦਾਦੀ ਅਤੇ ਪੜਦਾਦਾ ਸਾਰੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ।

ਇਹ ਵੀ ਪੜ੍ਹੋ:

ਅਸਤੀਫ਼ੇ ਵਿਚ ਰਾਹੁਲ ਨੇ ਖੁ਼ਦ ਨੂੰ ਹਾਰ ਲਈ ਜ਼ਿੰਮੇਵਾਰ ਦੱਸਦਿਆ ਲਿਖਿਆ ਹੈ, 'ਜਦੋਂ ਤੱਕ ਸੱਤਾ ਦੀ ਭੁੱਖ ਰਹੇਗੀ ਉਦੋਂ ਤੱਕ ਵਿਰੋਧੀਆਂ ਨਾਲ ਨਹੀਂ ਲੜਿਆ ਦਾ ਸਕੇਗਾ'।

ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਮੁੱਖ ਗੱਲਾਂ:

  • ਭਾਰਤ ਵਿੱਚ ਤਾਕਤਵਰ ਲੋਕਾਂ ਨੂੰ ਸੱਤਾਂ ਨਾਲ ਚਿਪਕੇ ਰਹਿਣ ਦੀ ਆਦਤ ਹੈ ਅਤੇ ਕੋਈ ਸੱਤਾ ਦੀ ਕੁਰਬਾਨੀ ਨਹੀਂ ਦਿੰਦਾ।
  • ਮੇਰੀ ਲੜਾਈ ਸਿਰਫ਼ ਸੱਤਾ ਹਾਸਲ ਕਰਨ ਲਈ ਨਹੀਂ ਰਹੀ। ਮੇਰੇ ਦਿਲ ਵਿੱਚ ਭਾਜਪਾ ਦੇ ਲਈ ਕੋਈ ਗੁੱਸਾ ਜਾਂ ਨਫ਼ਰਤ ਨਹੀਂ ਹੈ ਪਰ ਭਾਰਤ ਦੇ ਬਾਰੇ ਉਨ੍ਹਾਂ ਦੇ ਵਿਚਾਰ ਦਾ ਮੇਰਾ ਰੋਮ-ਰੋਮ ਵਿਰੋਧ ਕਰਦਾ ਹੈ।
  • ਮੇਰੇ ਬਹੁਤ ਸਾਰੇ ਸਾਥੀਆਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਕਾਂਗਰਸ ਦਾ ਅਗਲਾ ਪ੍ਰਧਾਨ ਚੁਣਾ। ਜਦਕਿ ਮਹੱਤਵਪੂਰਨ ਇਹ ਹੈ ਕਿ ਕੋਈ ਨਵਾਂ ਸ਼ਖ਼ਸ ਪਾਰਟੀ ਦੀ ਅਗਵਾਈ ਕਰੇ। ਇਹ ਸਹੀ ਨਹੀਂ ਹੈ ਕਿ ਮੈਂ ਉਸ ਸ਼ਖ਼ਸ ਦੀ ਚੋਣ ਕਰਾਂ।
  • ਅਸੀਂ ਮਜ਼ਬੂਤੀ ਦੇ ਨਾਲ ਚੋਣ ਲੜੀ। ਸਾਡੀ ਲੜਾਈ ਭਾਰਤ ਦੇ ਲੋਕਾਂ, ਧਰਮਾਂ ਅਤੇ ਭਾਈਚਾਰਿਆਂ ਲਈ ਸਹਿਣਸ਼ੀਲਤਾ ਅਤੇ ਇੱਜ਼ਤ ਖ਼ਿਲਾਫ਼ ਸੀ। ਮੇਰੀ ਨਿੱਜੀ ਤੌਰ 'ਤੇ ਲੜਾਈ ਪ੍ਰਧਾਨ ਮੰਤਰੀ, ਆਰਐੱਸਐੱਸ ਨਾਲ ਸੀ। ਮੈਂ ਲੜਿਆ ਕਿਉਂਕਿ ਮੈਂ ਭਾਰਤ ਨਾਲ ਪਿਆਰ ਕਰਦਾ ਹਾਂ।
  • ਮੈਂ ਕਾਂਗਰਸ ਦਾ ਇੱਕ ਸੱਚਾ ਸਿਪਾਹੀ ਹਾਂ ਅਤੇ ਭਾਰਤ ਨੂੰ ਪਿਆਰ ਕਰਨਾ ਵਾਲਾ ਹਾਂ ਅਤੇ ਉਸਦੀ ਰੱਕਿਆ ਲਈ ਮੈਂ ਆਖ਼ਰੀ ਸਾਹ ਤੱਕ ਸੇਵਾਵਾਂ ਦਿੰਦਾ ਰਹਾਂਗਾ।
  • ਸੱਤਾ 'ਤੇ ਕਾਬਿਜ਼ ਹੋਣ ਦੇ ਨਤੀਜੇ ਵਜੋਂ ਭਾਰਤ ਨੂੰ ਅਣਕਿਆਸੀ ਹਿੰਸਾ ਅਤੇ ਦੁਖ਼ ਦਰਦ ਸਹਿਣਾ ਪਵੇਗਾ। ਕਿਸਾਨਾਂ, ਬੇਰੁਜ਼ਗਾਰ, ਨੌਜਵਾਨ, ਔਰਤਾਂ, ਆਦਿਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਵੇਗਾ।
  • ਸਾਡੇ ਦੇਸ ਦੀ ਅਰਥਵਿਵਸਥਾ ਅਤੇ ਸਾਖ 'ਤੇ ਵੀ ਇਸਦਾ ਅਸਰ ਪਵੇਗਾ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਨੇ ਜਤਾਈ ਨਿਰਾਸ਼ਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਅਸਤੀਫ਼ੇ 'ਤੇ ਨਿਰਾਸ਼ਾ ਜਤਾਈ ਹੈ। ਕੈਪਟਨ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਦੇ ਰਹਿਣਾ ਚਾਹੀਦੈ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)