ਵਿਸ਼ਵ ਕੱਪ 2019: ਵਿਰਾਟ ਕੋਹਲੀ ਮਿਲੇ 87 ਸਾਲਾ ਫੈਨ ਚਾਰੂਲਤਾ ਪਟੇਲ ਨੂੰ

ਮੰਗਲਵਾਰ ਨੂੰ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਸੈਮੀ-ਫਾਈਨਲ ਵਿੱਚ ਪਹੁੰਚ ਗਿਆ ਹੈ। ਇਸੇ ਜਿੱਤ ਦਾ ਹੀ ਜਸ਼ਨ ਮਨਾਉਣ ਲਈ ਵਿਰਾਟ ਕੋਹਲੀ ਆਪਣੀ 87 ਸਾਲਾ ਫੈਨ ਕੋਲ ਪਹੁੰਚੇ।

ਜਿਵੇਂ ਹੀ ਖਿਡਾਰੀਆਂ ਨੇ ਮੈਦਾਨ ਛੱਡਿਆ, ਕੋਹਲੀ ਅਤੇ ਮੈਨ-ਆਫ਼ ਦਿ ਮੈਚ ਹਾਸਿਲ ਕਰਨ ਵਾਲੇ ਰੋਹਿਤ ਸ਼ਰਮਾ ਸਿੱਧਾ ਚਾਰੂਲਤਾ ਕੋਲ ਪਹੁੰਚੇ ਜੋ ਕਿ ਭਾਰਤੀ ਟੀਮ ਨੂੰ ਜੋਸ਼ ਨਾਲ ਸਮਰਥਨ ਦੇਣ ਕਾਰਨ ਇੰਟਰਨੈਟ ਉੱਤੇ ਕਾਫ਼ੀ ਮਸ਼ਹੂਰ ਹੋ ਗਏ ਹਨ।

ਖੁਦ ਵਿਰਾਟ ਕੋਹਲੀ ਨੇ ਟਵੀਟ ਕਰਕੇ ਸਾਰੇ ਫੈਨਜ਼ ਅਤੇ ਖਾਸ ਤੌਰ 'ਤੇ ਚਾਰੂਲਤਾ ਪਟੇਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਉਹ 87 ਸਾਲਾਂ ਦੇ ਹਨ ਅਤੇ ਸ਼ਾਇਦ ਸਭ ਤੋਂ ਵੱਧ ਜੋਸ਼ੀਲੀ ਤੇ ਵਚਨਬੱਧ ਫੈਨ। ਉਮਰ ਸਿਰਫ਼ ਇੱਕ ਨੰਬਰ ਹੈ ਤੇ ਜੁਨੂੰਨ ਤੁਾਹਨੂੰ ਕਿਤੇ ਵੀ ਪਹੁੰਚਾ ਸਕਦਾ ਹੈ।"

ਪੱਤਰਕਾਰ ਮਜ਼ਹਰ ਅਰਸ਼ਦ ਨੇ ਟਵੀਟ ਕੀਤਾ, "ਚਾਰੂਲਤਾ ਪਹਿਲੇ ਵਿਸ਼ਵ ਕੱਪ ਤੋਂ 43 ਸਾਲ ਪਹਿਲਾਂ ਜਨਮੇ ਸੀ ਅਤੇ ਕ੍ਰਿਕਟ ਖਿਡਾਰੀਆਂ ਦੀਆਂ ਕਈ ਪੀੜ੍ਹੀਆਂ ਦੇਖੀਆਂ ਹਨ ਅਤੇ ਸਮਝਦੇ ਹਨ ਕਿ ਵਿਰਾਟ ਕੋਹਲੀ ਸਭ ਤੋਂ ਵਧੀਆ ਹੈ।"

ਇਹ ਵੀ ਪੜ੍ਹੋ:

ਇੰਗਲੈਂਡ ਦੇ ਸਾਬਕਾ ਕਪਤਾਨ ਮਿਸ਼ੈਲ ਵੌਘਨ ਨੇ ਚਾਰੂਲਤਾ ਦੀ ਤਸਵੀਰ ਟੀਵੀ ਤੇ ਦੇਖਦਿਆਂ ਕਿਹਾ, "ਵਿਸ਼ਵ ਕੱਪ ਦੀ ਤਸਵੀਰ"।

ਸੋਸ਼ਲ ਮੀਡੀਆ 'ਤੇ ਪ੍ਰਤੀਕਰਮ

ਵਿਰਾਟ ਕੋਹਲੀ ਵਲੋਂ ਟਵੀਟ ਕਰਨ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਸ਼ਲਾਘਾ ਕੀਤੀ।

ਡਾ. ਮੋਨੀਕਾ ਨੇ ਟਵੀਟ ਕੀਤਾ, "ਪਿਕਚਰ ਆਫ਼ ਦਿ ਡੇਅ।"

ਮਹੇਸ਼ ਗੰਗਵਾਨੀ ਨੇ ਟਵੀਟ ਕੀਤਾ, "ਵਿਰਾਟ ਤੁਸੀਂ ਸਿਰਫ਼ ਕ੍ਰਿਕਟ ਦੇ ਹੀ ਨਹੀਂ ਭਾਰਤ ਦੇ ਵੀ ਚੰਗੇ ਅਮਬੈਸਡਰ ਹੋ। ਤੁਹਾਡਾ ਖੇਡ ਅਤੇ ਦੇਸ ਲਈ ਜੁਨੂੰਨ ਲਾਜਵਾਬ ਹੈ। ਤੁਸੀਂ ਨੌਜਵਾਨਾਂ ਦੇ ਲਈ ਸਭ ਤੋਂ ਵਧੀਆ ਰੋਲ ਮਾਡਲ ਹੋ।"

ਅਨੁਜ ਮਿਸ਼ਰਾ ਨਾਮ ਦੇ ਅਕਾਊਂਟ ਤੋਂ ਟਵੀਟ ਕੀਤਾ ਗਿਆ, "ਦਾਦੀ ਦੀ ਕ੍ਰਿਕਟ ਲਈ ਦੀਵਾਨਗੀ ਦੇਖ ਕੇ ਚੰਗਾ ਲੱਗਿਆ ਅਤੇ ਵਿਰਾਟ ਕੋਹਲੀ ਵਲੋਂ ਦਾਦੀ ਦਾ ਸਨਮਾਨ ਕਰਨਾ ਉਸ ਤੋਂ ਵੀ ਚੰਗਾ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)