You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ 2019: ਭਾਰਤੀ ਬੱਲੇਬਾਜ਼ੀ ਨਾਕਾਮ, ਅਫ਼ਗਾਨਿਸਤਾਨ ਦੀ ਟੀਮ ਮੈਚ ਹਾਰ ਕੇ ਵੀ ਜਲਵਾ ਦਿਖਾ ਗਈ
ਵਿਸ਼ਵ ਕੱਪ 2019 ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਅਫ਼ਗਾਨਿਸਤਾਨ ਖਿਲਾਫ਼ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਬੱਲੇਬਾਜ਼ੀ ਆਪਣੇ ਰੰਗ ਨਹੀਂ ਵਿਖਾ ਸਕੀ। ਭਾਰਤ ਦੇ 50 ਓਵਰ ਵਿੱਚ 224 ਰਨ ਹੀ ਬਣੇ।
ਅਫ਼ਗਾਨਿਸਤਾਨ ਦੀ ਟੀਮ ਮੈਚ ਹਾਰ ਕੇ ਵੀ ਜਲਵਾ ਦਿਖਾ ਗਈ ਅਤੇ ਅਖੀਰਲੇ ਓਵਰ ਤਕ ਮੈਚ ਵਿੱਚ ਬਣੀ ਰਹੀ। ਆਖਿਰ 11 ਦੌੜਾਂ ਦੇ ਫਰਕ ਨਾਲ ਹਾਰ ਗਈ।
ਅਫ਼ਗਾਨਿਸਤਾਨ ਦੀਆਂ 30 ਓਵਰ ਮੁੱਕਣ 'ਤੇ ਚਾਰ ਵਿਕਟਾਂ ਦੇ ਨੁਕਸਾਨ 'ਤੇ 109 ਦੌੜਾ ਬਣ ਚੁੱਕੀਆਂ ਸਨ । ਮੈਚ ਫੱਸ ਗਿਆ ਜਦੋਂ ਅਫਗਾਨਿਸਤਾਨ ਨੇ 47 ਓਵਰਾਂ ਤੱਕ 200 ਰਨ ਬਣਾ ਲਏ।
ਵੀਡੀਓ - ਪੂਰੇ ਮੈਚ ਦਾ ਵਿਸ਼ਲੇਸ਼ਣ
ਭਾਰਤ ਵੱਲੋਂ ਸਟਾਰ ਓਪਨਰ ਰੋਹਿਤ ਸ਼ਰਮਾ 10 ਗੇਂਦਾਂ 'ਤੇ ਇੱਕ ਰਨ ਬਣਾ ਕੇ ਆਊਟ ਹੋ ਗਏ। ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਕੋਈ ਵੀ ਨਹੀਂ ਚੱਲ ਸਕਿਆ ਪਰ ਉਹ ਵੀ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਏ ਅਤੇ ਭਾਰਤ ਦਾ ਸਕੋਰ 31 ਓਵਰ 'ਚ 136/4 ਸੀ।
ਵੀਡੀਓ - ਅਫ਼ਗ਼ਾਨਿਸਤਾਨ ਦੀ ਗੇਂਦਬਾਜ਼ੀ 'ਚ ਹੱਥ ਉੱਤੇ
ਪੰਜਵੀਂ ਵਿਕਟ ਐੱਮਐੱਸ ਧੋਨੀ ਦੀ ਉੱਡੀ, ਜਿਨ੍ਹਾਂ ਨੂੰ ਰਾਸ਼ਿਦ ਖਾਨ ਨੇ ਆਊਟ ਕੀਤਾ। ਉਨ੍ਹਾਂ ਤੋਂ ਬਾਅਦ ਹਾਰਦਿਕ ਪਾਂਡਿਆ ਵੀ ਕੁਝ ਜ਼ਿਆਦਾ ਨਹੀਂ ਕਰ ਸਕੇ ਅਤੇ ਅਫ਼ਗਾਨਿਸਤਾਨ ਦੇ ਛੇਵੇਂ ਸ਼ਿਕਾਰ ਬਣੇ। ਮੁਹੰਮਦ ਸ਼ਮੀ ਇੱਕੋ ਰਨ ਬਣਾ ਕੇ ਬੋਲਡ ਹੋ ਗਏ।
ਕੇਦਾਰ ਜਾਧਵ ਨੇ ਅਰਧ ਸੈਂਕੜਾ ਬਣਾਇਆ ਪਰ ਅਖੀਰਲੇ ਓਵਰ 'ਚ ਆਊਟ ਹੋ ਗਏ। ਭਾਰਤ ਮਸਾਂ 220 ਤੋਂ ਪਾਰ ਟੱਪਿਆ।
ਅਫ਼ਗ਼ਾਨਿਸਤਾਨ ਟੀਮ ਦਾ ਖੇਡਣਾ ਹੀ ਕਿਉਂ ਹੈ ਖਾਸ, ਜਾਣੋ ਇਸ ਵੀਡੀਓ 'ਚ
ਇਹ ਵੀ ਜ਼ਰੂਰ ਪੜ੍ਹੋ
ਕੇ.ਐੱਲ. ਰਾਹੁਲ 15ਵੇਂ ਓਵਰ ਵਿੱਚ ਆਊਟ ਹੋ ਗਏ। ਸਕੋਰ ਸੀ 66/2, ਵਿਜੇ ਸ਼ੰਕਰ ਕ੍ਰੀਜ਼ ਉੱਤੇ ਆਏ। ਵਿਰਾਟ ਕੋਹਲੀ ਨੇ ਪਾਰੀ ਸੰਭਾਲੀ ਤੇ 22 ਓਵਰਾਂ ਦੇ ਅੰਤ 'ਤੇ ਭਾਰਤ ਦੇ 98 ਰਨ ਸਨ। ਪਰ ਵਿਜੇ ਸ਼ੰਕਰ ਤੇ ਕੋਹਲੀ ਨਾਲ-ਨਾਲ ਹੀ ਆਊਟ ਹੋ ਗਏ।
ਵਿਸ਼ਵ ਕੱਪ ਵਿੱਚ ਹੁਣ ਤੱਕ ਇੱਕ ਵੀ ਮੈਚ ਭਾਰਤ ਨਹੀਂ ਹਾਰਿਆ ਹੈ ਜਦਕਿ ਅਫ਼ਗਾਨਿਸਤਾਨ ਨੇ ਹੁਣ ਤੱਕ 5 ਮੈਚ ਖੇਡੇ ਹਨ ਅਤੇ ਸਾਰਿਆਂ ਵਿੱਚ ਹਾਰਿਆ ਹੈ। ਇਹ ਮੈਚ ਸਾਊਥੈਂਪਟਨ ਵਿੱਚ ਹੋ ਰਿਹਾ ਹੈ।
ਭਾਰਤੀ ਟੀਮ ਨੇ ਮੈਦਾਨ ਵਿੱਚ ਉਤਰਨ ਵਾਲੇ ਆਪਣੇ ਖਿਡਾਰੀਆਂ ਵਿੱਚ ਬਦਲਾਅ ਕੀਤਾ ਹੈ। ਭਾਰਤ ਨੇ ਭੁਵਨੇਸ਼ਵਰ ਕੁਮਾਰ ਦੀ ਥਾਂ ਮੁਹੰਮਦ ਸ਼ਮੀ ਨੂੰ ਟੀਮ ਵਿੱਚ ਥਾਂ ਦਿੱਤੀ ਹੈ।
ਭੁਵਨੇਸ਼ਵਰ ਦੇ ਪਾਕਿਸਤਾਨ ਨਾਲ ਮੈਚ ਦੌਰਾਨ ਸੱਟ ਲੱਗ ਗਈ ਸੀ।
ਦੂਸਰੇ ਪਾਸੇ ਅਫ਼ਗਾਨਿਸਤਾਨ ਨੇ ਵੀ ਆਪਣੀ ਟੀਮ ਵਿੱਚ ਬਦਲਾਅ ਕੀਤੇ ਹਨ। ਨੂਰ ਅਲੀ ਅਤੇ ਦੌਲਤ ਜ਼ਾਰਦਾਨ ਦੀ ਥਾਂ ਹਜ਼ਰਤਉੱਲ੍ਹਾ ਅਤੇ ਆਫ਼ਤਾਬ ਨੂੰ ਮੌਕਾ ਦਿੱਤਾ ਹੈ।
ਭਾਰਤ ਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਇਸ ਪ੍ਰਕਾਰ ਹਨ -
ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਹਾਲੇ ਤੱਕ ਦੱਖਣੀ ਅਫ਼ਰੀਕਾ, ਆਸਟਰੇਲੀਆ ਅਤੇ ਪਾਕਿਸਤਾਨ ਨੂੰ ਹਰਾਇਆ। ਮੀਂਹ ਕਾਰਨ ਨਿਊਜ਼ੀਲੈਂਡ ਨਾਲ ਇੱਕ ਨੰਬਰ ਵੰਡਿਆ ਗਿਆ।
ਵਰਲਡ ਕੱਪ ਵਿੱਚ ਭਾਰਤ ਵਰਗੀਆਂ ਟੀਮਾਂ ਨੂੰ ਕੀ ਨਾਜਾਇਜ਼ ਫਾਇਦਾ ਹੈ - ਜਾਣੋ ਇਸ ਵੀਡੀਓ 'ਚ
ਬੀਬੀਸੀ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕਰੀਨ ਉੱਤੇ ਇੰਝ ਲਿਆਓ