You’re viewing a text-only version of this website that uses less data. View the main version of the website including all images and videos.
AN-32 ਦਾ ਮਲਬਾ ਭਾਰਤੀ ਫੌਜ ਨੂੰ ਅਰੁਣਾਚਲ 'ਚ ਮਿਲਿਆ, ਸਮਾਣਾ ਦੇ ਪਾਇਲਟ ਮੋਹਿਤ ਗਰਗ ਸਣੇ ਯਾਤਰੀਆਂ ਦਾ ਕੀ ਬਣਿਆ
ਭਾਰਤੀ ਫੌਜ ਦੇ ਹਵਾਲੇ ਨਾ ਏਐੱਨ-32 ਦਾ ਮਲਬਾ ਮਿਲ ਜਾਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਇਸ ਮਿਸ਼ਨ ਵਿਚ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਸਨ।
ਭਾਰਤੀ ਹਵਾਈ ਫੌਜ ਇਹ ਜਹਾਜ਼ 3 ਜੂਨ ਨੂੰ ਉਡਾਣ ਭਰਨ ਤੋਂ ਬਾਅਦ ਹੀ ਲਾਪਤਾ ਹੋ ਗਿਆ ਸੀ
ਇਸ ਜਹਾਜ਼ ਵਿਚ 8 ਚਾਲਕ ਦਲ ਸਣੇ 13 ਜਣੇ ਸਵਾਰ ਸਨ। ਇੰਡੀਅਨ ਏਅਰ ਫੋਰਸ ਦਾ ਕਹਿਣਾ ਹੈ ਕਿ ਇਸ ਉੱਤੇ ਸਵਾਰ ਅਤੇ ਚਾਲਕ ਦਲ ਦੇ ਮੈਂਬਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।ਫ਼ੌਜ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਇਹ ਸੂਚਨਾ ਦਿੱਤੀ ਹੈ।
ਰਿਪੋਰਟ ਮੁਤਾਬਕ ਅਰੁਣਾਚਲ ਪ੍ਰਦੇਸ਼ ਵਿੱਚ ਜਹਾਜ਼ ਦੇ ਰਾਹ ਤੋਂ 15-20 ਕਿਲੋਮੀਟਰ ਉੱਤਰ ਵੱਲ ਇੱਕ ਜਹਾਜ਼ ਦਾ ਮਲਬਾ ਲੱਭਿਆ ਹੈ, ਜੋ ਏਐੱਨ-32 ਦਾ ਹੀ ਹੈ। ਜਹਾਜ਼ ਜੋਰਾਹਟ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਹੀ ਲਾਪਤਾ ਹੋ ਗਿਆ ਸੀ।
ਇੱਕ ਦੂਸਰੀ ਟਵੀਟ ਵਿੱਚ ਹਵਾਈ ਫੌਜ ਨੇ ਕਿਹਾ ਹੈ, ਜਹਾਜ਼ ਦੀਆਂ ਸਵਾਰੀਆਂ ਬਾਰੇ ਪਤਾ ਕਰਨ ਦੇ ਯਤਨ ਜਾਰੀ ਹਨ।
ਇਹ ਵੀ ਪੜ੍ਹੋ:
ਪਿੱਛਲੇ ਅੱਠ ਦਿਨਾਂ ਤੋਂ ਜਾਰੀ ਸੀ ਤਲਾਸ਼
ਇਸ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਸਿਯਾਂਗ ਜਿਲ੍ਹੇ ਵਿੱਚ ਮੰਗਲਵਾਰ ਨੂੰ ਅੱਠ ਦਿਨਾਂ ਬਾਅਦ ਮਿਲਿਆ ਹੈ। ਹਵਾਈ ਫ਼ੌਜ ਦਾ ਕਹਿਣਾ ਹੈ ਕਿ ਇਹ ਮਲਬਾ ਐੱਮਆਈ-17 ਹੈਲੀਕਪਟਰ ਤੋਂ 12,000 ਫੁੱਟ ਦੀ ਉਚਾਈ ਤੋਂ ਦੇਖਿਆ ਗਿਆ।
ਤਲਾਸ਼ੀ ਮਹਿੰਮ ਵਿੱਚ ਹਵਾਈ ਫੌਜ ਦੇ ਏਅਰਕਰਾਫ਼ਟ ਸੀ-130, ਏਐੱਨ-32 ਐੱਸ, ਐੱਮਆਈ-17 ਚੌਪਰ ਅਤੇ ਥਲ ਸੈਨਾ ਦੇ ਵੀ ਕਈ ਆਧੁਨਿਕ ਹਵਾਈ ਜਹਾਜ਼ ਸ਼ਾਮਲ ਸਨ।
3 ਜੂਨ ਤੋਂ ਲਾਪਤਾ ਇਸ ਜਹਾਜ਼ ਵਿੱਚ 13 ਜਣੇ ਸਵਾਰ ਸਨ। ਜਿੰਨ੍ਹਾਂ ਵਿੱਚੋਂ ਇੱਕ ਪਾਇਲਟ ਪੰਜਾਬ ਦੇ ਸਮਾਣਾ ਦੀ ਵੀ ਸੀ। ਭਾਵੇਂ ਕਿ ਏਅਰ ਫੋਰਸ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੇ ਨਾਮ ਨਹੀਂ ਦੱਸੇ ਹਨ।
ਇਸ ਮੁਹਿੰਮ ਵਿੱਚ ਸ਼ਾਮਲ ਸੀ-130ਜੇ, ਜਲ ਸੈਨਾ ਦੇ ਪੀ8ਆਈ ਤੇ ਸੁਖੋਈ ਵਰਗੇ ਜਹਾਜ਼ ਦਿਨ ਰਾਤ ਕੰਮ ਕਰ ਰਹੇ ਸਨ ਤੇ ਬਹੁਤ ਸਾਰਾ ਡਾਟਾ ਇਕੱਠਾ ਕਰ ਰਹੇ ਸਨ
ਕਰੈਸ਼ ਦੀ ਸੰਭਾਵਨਾ ਹੋਣ ਕਾਰਨ ਹਵਾਈ ਫ਼ੌਜ ਵੱਲੋਂ ਇਨਫਰਾਰੈੱਡ ਤੇ ਲੋਕੇਟਰ ਟਰਾਂਸਮੀਟਰ ਦੇ ਸੰਕੇਤਾਂ ਨੂੰ ਮਾਹਰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ।
ਪ੍ਰਾਪਤ ਕੀਤੀ ਜਾਣਕਾਰੀ ਦੇ ਆਧਾਰ ’ਤੇ ਨੀਵੀਆਂ ਉਡਾਣਾਂ ਭਰੀਆਂ ਗਈਆਂ ਸਨ। ਫਿਰ ਵੀ ਹਵਾਈ ਜਹਾਜ਼ਾਂ ਰਾਹੀਂ ਸਿਰਫ਼ ਜ਼ਮੀਨ ਤੇ ਤਲਾਸ਼ੀ ਲੈ ਰਹੀਆਂ ਟੀਮਾਂ ਨਾਲ ਤਾਲਮੇਲ ਹੀ ਬਣਾਇਆ ਜਾ ਪਾ ਰਿਹਾ ਸੀ।
ਇੱਕ ਸਾਬਕਾ ਅਫ਼ਸਰ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਜਿੱਥੋਂ ਜਹਾਜ਼ ਅੰਤਿਮ ਵਾਰ ਦੇਖਿਆ ਗਿਆ ਸੀ ਉਥੋਂ ਹੀ ਤਲਾਸ਼ੀ ਸ਼ੁਰੂ ਹੋਈ ਤੇ ਹੌਲੀ-ਹੌਲੀ ਇਸ ਦਾ ਘੇਰਾ ਫੈਲਦਾ ਗਿਆ।
ਸਮਾਣੇ ਤੋਂ ਪਾਇਲਟ ਮੋਹਿਤ ਗਰਗ
ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਨੇ ਸਮਾਣਾ ਦੇ ਰਹਿਣ ਵਾਲੇ ਗਰਗ ਪਰਿਵਾਰ ਦੇ ਪੁੱਤਰ ਪਾਇਲਟ ਮੋਹਿਤ ਗਰਗ ਦੇ ਕਰੂ ਟੀਮ ਦਾ ਹਿੱਸਾ ਹੋਣ ਦੀ ਜਾਣਕਾਰੀ ਦਿੱਤੀ ਸੀ।
ਪਰਿਵਾਰ ਮੁਤਾਬਕ ਉਨ੍ਹਾਂ ਨੂੰ ਹਵਾਈ ਫੌਜ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਅਤੇ ਅਰੁਣਾਚਲ ਬੁਲਾਇਆ ਸੀ।
ਏਐਨ-32 ਨੂੰ ਲੱਭਣਾ ਔਖਾ ਕਿਉਂ ਸੀ?
ਇਸ ਨੂੰ ਲੱਭਣ ਵਿੱਚ ਮੁੱਖ ਰੁਕਾਵਟ ਆ ਰਹੀ ਸੀ ਉਸ ਚੌਗਿਦੇ ਤੋਂ ਜਿਸ ਵਿੱਚ ਇਹ ਗੁਆਚਿਆ ਸੀ। ਅਰੁਣਾਚਲ ਦੇ ਸੰਘਣੇ ਜੰਗਲਾਂ ਵਿੱਚੋਂ ਦੀ ਜ਼ਮੀਨ ਤੇ ਜਹਾਜ਼ ਲੱਭਣਾ ਇੰਝ ਸੀ ਜਿਵੇਂ ਇੱਕ ਕਣ ਨੂੰ ਲੱਭਣਾ।
ਏਐਨ 32 ਜਹਾਜ਼ ਨੂੰ 3000 ਘੰਟੇ ਉਡਾ ਚੁੱਕੇ ਇੱਕ ਸੇਵਾ ਮੁਕਤ ਅਫ਼ਸਰ ਨੇ ਦੱਸਿਆ, "ਉਸ ਖੇਤਰ ਵਿੱਚ ਅਸਮਾਨ ਤੋਂ ਸਿਰਫ਼ ਇੱਕ ਹੀ ਚੀਜ਼ ਨਜ਼ਰ ਆਉਂਦੀ ਹੈ, ਉਹ ਹੈ ਦਰਿਆ। ਬਾਕੀ ਦਾ ਖ਼ੇਤਰ ਸੰਘਣੇ ਦਰਖ਼ਤਾਂ ਨਾਲ ਢਕਿਆ ਹੋਇਆ ਹੈ। ਬਿਨਾਂ ਕਿਸੇ ਜਾਣ-ਪਛਾਣ ਦੇ ਏਐਨ-32 ਸਿਰਫ਼ ਇੱਕ ਕਣ ਵਰਗਾ ਹੈ।"
ਏਐਨ-32 ਕਿੰਨਾ ਕਾਰਗਰ?
ਏਅਰਕਰਾਫ਼ਟ ਬਾਰੇ ਹਵਾਈ ਫ਼ੌਜ ਦੇ ਸੀਨੀਅਰ ਅਤੇ ਨੌਜਵਾਨ ਅਫ਼ਸਰਾਂ ਨਾਲ ਗੱਲਬਾਤ ਕੀਤੀ ਤਾਂ ਕਿਸੇ ਨੇ ਇਸ ਨੂੰ ਸਭ ਤੋਂ ਮਜ਼ਬੂਤ ਕਿਹਾ ਤਾਂ ਕਿਸੇ ਨੇ ਇਸ ਜਹਾਜ਼ ਨੂੰ ਹਵਾਈ ਫੌਜ ਦੇ ਟਰਾਂਸਪੋਰਟ ਬੇੜੇ ਦੀ ਰੀੜ੍ਹ ਦੀ ਹੱਡੀ।
ਕੁਝ ਅਫ਼ਸਰਾਂ ਨੇ ਇਸ ਨੂੰ ਅਜਿਹਾ ਏਅਰਕਰਾਫ਼ਟ ਕਰਾਰ ਦਿੱਤਾ ਜੋ ਕਿ ਛੋਟੇ ਅਸਥਾਈ ਰਨਵੇਅ 'ਤੇ ਕੰਮ ਕਰ ਸਕਦਾ ਹੈ। ਰੱਖ-ਰਖਾਓ ਦੇ ਮਾਮਲੇ ਵਿੱਚ ਇਸ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।
ਇੱਕ ਸੇਵਾ ਮੁਕਤ ਅਫ਼ਸਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਸਾਡੇ ਕੋਲ ਤਕਰੀਬਨ 100 ਏਐੱਨ-32 ਅਏਰਕਰਾਫ਼ਟ ਹਨ।
ਇਹ ਜਹਾਜ਼ 1984 ਵਿੱਚ ਪਹਿਲੀ ਵਾਰ ਸੋਵੀਅਤ ਯੂਨੀਅਨ ਰਾਹੀਂ ਲਿਆਂਦੇ ਸਨ। ਕੁਝ ਹਾਦਸੇ ਜ਼ਰੂਰ ਹੋਏ ਹਨ ਪਰ ਜੇ ਇਸ ਜਹਾਜ਼ ਦੀ ਵਰਤੋਂ ਦੀ ਤੁਲਨਾ ਕੀਤੀ ਜਾਵੇ ਤਾਂ ਤਸਵੀਰ ਸਕਾਰਾਤਮਕ ਹੀ ਹੈ।"
22 ਜੁਲਾਈ, 2016 ਨੂੰ ਇੱਕ ਹੋਰ ਏਐੱਨ-32 ਲਾਪਤਾ ਹੋ ਗਿਆ ਸੀ। ਇਸ ਵਿੱਚ 29 ਜਣੇ ਸਵਾਰ ਸਨ।
ਉਸ ਵੇਲੇ ਉਹ ਤੰਬਰੰਮ ਨੇੜੇ ਚੇਨੱਈ ਅਤੇ ਪੋਰਟ ਬਲੇਅਰ ਵਿਚਕਾਰ ਉੱਡ ਰਿਹਾ ਸੀ। ਹਾਲੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ:
ਉਸ ਵੇਲੇ ਦੇ ਏਅਰਕਰਾਫ਼ਟ ਵਿੱਚ ਪਾਣੀ ਹੇਠ ਪਤਾ ਲਾਉਣ ਵਾਲਾ ਯੰਤਰ ਜਾਂ ਆਟੋਮੈਟਿਕ ਡਿਪੈਂਡੈਂਟ ਸਰਵੇਲੈਂਸ ਨਹੀਂ ਸੀ। ਇਸ ਰਾਹੀਂ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਜਹਾਜ਼ ਕਿੱਥੇ ਕਰੈਸ਼ ਹੋਇਆ ਹੈ ਜਾਂ ਫਿਰ ਆਖਰੀ ਵਾਰੀ ਇਸ ਨੂੰ ਨੈਵੀਗੇਸ਼ਨ ਸੈਟੇਲਾਈਟ ਰਾਹੀਂ ਕਿੱਥੇ ਦੇਖਿਆ ਗਿਆ ਸੀ।
ਮੌਜੂਦਾ ਕੇਸ ਵਿੱਚ ਭਾਰਤੀ ਹਵਾਈ ਫੌਜ ਦਾ ਕਹਿਣਾ ਹੈ ਕਿ ਏਐੱਨ-32 ਵਿੱਚ ਇੱਕ ਪੁਰਾਣਾ ਐਮਰਜੈਂਸੀ ਲੋਕੇਟਰ ਟਰਾਂਸਮੀਟਰ (ਈਐਲਟੀ) ਹੈ ਜੋ ਕਿ ਕਰੈਸ਼ ਜਾਂ ਐਮਰਜੈਂਸੀ ਵੇਲੇ ਜਹਾਜ਼ ਦੀ ਥਾਂ ਬਾਰੇ ਜਾਣਕਾਰੀ ਦੇ ਸਕਦਾ ਹੈ।
ਇਹ ਵੀਡੀਓ ਵੀ ਜ਼ਰੂਰ ਦੇਖੋ