ਦਾਸਤਾਨ-ਏ-ਮੀਰੀ-ਪੀਰੀ ਫਿਲਮ ਵਿਵਾਦ : ਸਿੱਖ ਭਾਈਚਾਰੇ ਨਾਲ ਜੁੜੇ ਕਿਰਦਾਰਾਂ ਕਾਰਨ ਵਿਵਾਦ ਬਣੀਆਂ ਫ਼ਿਲਮਾਂ

ਫਿਲਮ

ਤਸਵੀਰ ਸਰੋਤ, GurpreetSinghChawla/BBC

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਐਨੀਮੇਟਡ ਫ਼ਿਲਮ 'ਦਾਸਤਾਨ-ਏ-ਮੀਰੀ-ਪੀਰੀ' ਦੇ ਰਿਲੀਜ਼ ਸਬੰਧੀ ਹਾਲੇ ਵੀ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਸਬ-ਕਮੇਟੀ ਨੇ ਫਿਲਮ ਦੇਖੀ ਹੈ ਅਤੇ ਵਿਚਾਰਾਂ ਕੀਤੀਆਂ ਹਨ ਪਰ ਹਾਲੇ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਇੱਕ ਹੋਰ ਮੀਟਿੰਗ ਹੋਏਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ।"

ਬੀਬੀ ਕਿਰਨਜੋਤ ਕੌਰ ਸਿੱਖਾਂ ਸਬੰਧੀ ਫਿਲਮਾਂ 'ਤੇ ਫ਼ੈਸਲਾ ਲੈਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੀ ਮੈਂਬਰ ਵੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਵਿਚਲੇ ਮੁੱਖ ਦਫ਼ਤਰ ਵਿੱਚ ਇਸ ਬਾਬਤ ਮੀਟਿੰਗ ਹੋਈ ਸੀ।

ਬੀਬੀ ਕਿਰਨਜੋਤ ਕੌਰ ਮੁਤਾਬਕ ਫਿਲਮ ਦੀ ਰਿਲੀਜ਼ ਸਬੰਧੀ ਫੈਸਲਾ ਲੈਣ ਲਈ ਅਗਲੀ ਮੀਟਿੰਗ ਕਦੋਂ ਹੋਣੀ ਹੈ, ਇਹ ਫਿਲਹਾਲ ਤੈਅ ਨਹੀਂ ਹੈ।

ਬੁੱਧਵਾਰ ਦੀ ਮੀਟਿੰਗ ਵਿੱਚ ਕੀ ਵਿਚਾਰ ਹੋਏ, ਉਹ ਵੀ ਅੰਤਿਮ ਫੈਸਲੇ ਤੋਂ ਪਹਿਲਾਂ ਸਾਂਝੇ ਕਰਨਾ ਉਨ੍ਹਾਂ ਨੇ ਮੁਨਾਸਿਬ ਨਹੀਂ ਸਮਝਿਆ।

ਮੀਟਿੰਗ ਤੋਂ ਪਹਿਲਾਂ ਗੁਰਦਾਸਪੁਰ ਦੇ ਬਟਾਲਾ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਫਿਲਮ 'ਦਾਸਤਾਨ ਏ-ਮੀਰੀ-ਪੀਰੀ' 'ਤੇ ਰੋਕ ਦੀ ਮੰਗ ਕਰਦਿਆਂ ਰੋਸ ਮਾਰਚ ਕੱਢਿਆ।

ਲਾਈਨ

ਇਹ ਵੀ ਪੜ੍ਹੋ-

ਲਾਈਨ

ਫਿਲਮ ਦੇ ਪੋਸਟਰ ਤੇ ਹੋਰਡਿੰਗ ਫਾੜੇ ਗਏ ਅਤੇ ਬਟਾਲਾ ਦੇ ਐਸਡੀਐਮ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।

ਇਸ ਤੋਂ ਪਹਿਲਾਂ ਪਟਿਆਲਾ ਸਮੇਤ ਕਈ ਥਾਈਂ ਫਿਲਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋ ਚੁੱਕੇ ਹਨ।

ਕੀ ਹੈ ਵਿਵਾਦ ?

ਦਰਅਸਲ, ਇਹ ਇੱਕ ਐਨੀਮੇਟਡ ਫਿਲਮ ਹੈ, ਜਿਸ ਦੀ ਰਿਲੀਜ਼ ਡੇਟ 5 ਜੂਨ ਰੱਖੀ ਗਈ ਹੈ। ਫਿਲਮ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਬਾਰੇ ਹੈ।

ਸਿੱਖ ਜਥੇਬੰਦੀਆਂ ਇਤਰਾਜ਼ ਜਤਾ ਰਹੀਆਂ ਹਨ ਕਿ ਕਿਸੇ ਇਨਸਾਨ ਵੱਲੋਂ ਤਾਂ ਕੀ, ਬਲਕਿ ਐਨੀਮੇਸ਼ਨ ਰਾਹੀਂ ਵੀ ਸਿੱਖ ਗੁਰੂਆਂ ਦਾ ਕਿਰਦਾਰ ਦਿਖਾਉਣਾ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹੈ।

ਪ੍ਰਦਰਸ਼ਨ

ਤਸਵੀਰ ਸਰੋਤ, Gurpreetsinghchawla

ਫਿਲਮ 'ਤੇ ਵਿਵਾਦ ਪੈਦਾ ਹੋਣ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮ ਨਿਰਮਾਤਾ ਨੂੰ ਨਿਰਦੇਸ਼ ਦਿੱਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ-ਕਮੇਟੀ ਨੂੰ ਪੂਰੀ ਫਿਲਮ ਦਿਖਾ ਕੇ ਅਤੇ ਮਨਜ਼ੂਰੀ ਲੈ ਕੇ ਹੀ ਫਿਲਮ ਰਿਲੀਜ਼ ਕੀਤੀ ਜਾਵੇ।

ਹੋਰ ਵਿਵਾਦਤ ਫਿਲਮਾਂ

ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਵਿੱਚ ਸਿੱਖ ਗੁਰੂਆਂ, ਸਿੱਖ ਸਿਧਾਤਾਂ, ਸਿੱਖ ਕਿਰਦਾਰਾਂ ਨੂੰ ਲੈ ਕੇ ਵਿਵਾਦ ਹੋਏ ਹਨ।

ਖ਼ਾਸ ਕਰਕੇ ਬਾਲੀਵੁੱਡ ਦੀਆਂ ਕਈ ਫਿਲਮਾਂ ਜਿੰਨ੍ਹਾਂ ਵਿੱਚ ਸਿੱਖ ਕਿਰਦਾਰ ਹੁੰਦੇ ਹਨ, ਉਨ੍ਹਾਂ ਦੀ ਰਿਲੀਜ਼ ਤੋਂ ਪਹਿਲਾਂ ਵਿਵਾਦ ਆ ਹੀ ਜਾਂਦੇ ਹਨ।

ਬੀਬੀ ਕਿਰਨਜੋਤ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਨੇ ਕਿੰਨੀ ਵਾਰ ਇਹ ਮਸਲਾ ਰੱਖਿਆ ਹੈ ਕਿ ਸੈਂਸਰ ਬੋਰਡ ਵਿੱਚ ਇੱਕ ਸਿੱਖਾਂ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ ਤਾਂ ਜੋ ਸਰਟੀਫਿਕੇਸ਼ਨ ਮਿਲਣ ਤੋਂ ਪਹਿਲਾਂ ਹੀ ਮਸਲੇ ਸੁਲਝਾ ਲਏ ਜਾਣ ਪਰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਕਿਹਾ, "ਬਾਲੀਵੁੱਡ ਵਿੱਚ ਸਿੱਖ ਕਿਰਦਾਰਾਂ ਨੂੰ ਲੈ ਕੇ ਬਣਦੀਆਂ ਫਿਲਮਾਂ ਕਿਸੇ ਪ੍ਰਚਾਰ ਲਈ ਨਹੀਂ, ਬਲਕਿ ਵਿੱਤੀ ਫਾਇਦੇ ਲਈ ਹੁੰਦੀਆਂ ਹਨ। ਫਿਲਮ ਨਿਰਮਾਤਾ ਸਿੱਖ ਸਿਧਾਂਤਾਂ ਨੂੰ ਸਮਝੇ ਬਿਨਾਂ ਕਿਰਦਾਰ ਪੇਸ਼ ਕਰਦੇ ਹਨ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਬੁਨਿਆਦੀ ਸਿਧਾਤਾਂ ਦਾ ਘੱਟੋ-ਘੱਟ ਧਿਆਨ ਰੱਖਿਆ ਜਾਵੇ।"

ਮਿਸਾਲ ਦਿੰਦਿਆਂ ਉਨ੍ਹਾਂ ਨੇ ਕਿਹਾ, "'ਮਨਮਰਜ਼ੀਆਂ' ਫਿਲਮ ਵਿੱਚ ਸਿੱਖ ਦਾ ਕਿਰਦਾਰ ਸਿਗਰਟ ਪੀਣ ਵਾਲਾ ਦਿਖਾਉਣ ਦੀ ਕੀ ਲੋੜ ਸੀ, ਸਿਗਰਟ-ਤੰਬਾਕੂ ਸਿੱਖੀ ਵਿੱਚ ਵਰਜਿਤ ਹੈ। ਕੋਈ ਹੋਰ ਕਿਰਦਾਰ ਵੀ ਲਿਆ ਜਾ ਸਕਦਾ ਸੀ।"

ਪੜ੍ਹੋ 'ਮਨਮਰਜ਼ੀਆਂ' ਸਮੇਤ ਪੰਜ ਫਿਲਮਾਂ ਬਾਰੇ ਜਿੰਨ੍ਹਾਂ ਨੂੰ ਲੈ ਕੇ ਵਿਵਾਦ ਹੋਇਆ

ਮਨਮਰਜ਼ੀਆਂ

ਬਾਲੀਵੁੱਡ ਫਿਲਮ 'ਮਨਮਰਜ਼ੀਆਂ' ਦੀ ਰਿਲੀਜ਼ ਤੋਂ ਪਹਿਲਾਂ ਵੀ ਵਿਵਾਦ ਭਖਿਆ। ਫਿਲਮ ਵਿੱਚ ਸਿੱਖ ਕਿਰਦਾਰ ਨਿਭਾ ਰਹੀ ਤਾਪਸੀ ਪੰਨੂ ਅਤੇ ਅਭਿਸ਼ੇਕ ਬਚਨ ਦਾ ਫਿਲਮ ਵਿੱਚ ਸਿਗਰਟ ਪੀਣਾ ਇਤਰਾਜ਼ ਦਾ ਵਿਸ਼ਾ ਬਣਿਆ।

ਫਿਲਮ

ਤਸਵੀਰ ਸਰੋਤ, Gurpreetsinghchawla/bbc

ਇਸ ਤੋਂ ਇਲਾਵਾ ਇੱਕ ਦ੍ਰਿਸ਼ ਵਿੱਚ ਅਭਿਸ਼ੇਕ ਦੇ ਆਪਣੇ ਸਿਰ ਤੋਂ ਪੱਗ ਉਤਾਰਨ ਦੇ ਤਰੀਕੇ 'ਤੇ ਵੀ ਇਤਰਾਜ਼ ਜਤਾਇਆ ਗਿਆ।

ਫਿਲਮ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਦਾ ਕਹਿਣਾ ਸੀ ਕਿ ਫਿਲਮ ਵਿੱਚੋਂ ਇਹ ਦ੍ਰਿਸ਼ ਕੱਟਣਾ ਕਹਾਣੀ ਨੂੰ ਪ੍ਰਭਾਵਿਤ ਕਰੇਗਾ, ਇਸ ਲਈ ਦ੍ਰਿਸ਼ ਨਹੀਂ ਕੱਟੇ ਜਾਣੇ ਚਾਹੀਦੇ।

ਪਰ ਲਗਾਤਾਰ ਵਧਦੇ ਵਿਵਾਦ ਕਾਰਨ ਫਿਲਮ ਨਿਰਮਾਤਾਵਾਂ ਨੇ ਕੈਂਚੀ ਚਲਾ ਦਿੱਤੀ। ਫਿਲਮ ਵਿੱਚੋਂ ਕੁਝ ਦ੍ਰਿਸ਼ਾਂ 'ਤੇ ਕੈਂਚੀ ਚੱਲਣ ਤੋਂ ਬਾਅਦ ਅਨੁਰਾਗ ਕਸ਼ਯਪ ਅਤੇ ਫਿਲਮ ਦੀ ਅਦਾਕਾਰ ਤਾਪਸੀ ਪੰਨੂ ਨੇ ਆਪਣਾ ਵਿਰੋਧ ਵੀ ਜਤਾਇਆ ਸੀ।

ਜ਼ੀਰੋ

ਸਾਲ 2018 ਵਿੱਚ ਸ਼ਾਹਰੁਖ ਖਾਨ ਸਟਾਰਰ ਫਿਲਮ 'ਜ਼ੀਰੋ' ਨੂੰ ਲੈ ਕੇ ਵੀ ਵਿਵਾਦ ਹੋਇਆ ਸੀ।

ਵਿਵਾਦ ਤੋਂ ਬਾਅਦ ਫਿਲਮ ਦੇ ਕੁਝ ਸੀਨਜ਼ ਅਤੇ ਇੱਕ ਪੋਸਟਰ ਨੂੰ ਤਕਨੀਕ ਦੀ ਮਦਦ ਨਾਲ ਬਦਲਣਾ ਪਿਆ ਸੀ।

ਦਰਅਸਲ, ਰਿਲੀਜ਼ ਕੀਤੇ ਇੱਕ ਪੋਸਟਰ ਵਿੱਚ ਸ਼ਾਹਰੁਖ ਖਾਨ ਨੂੰ ਕਥਿਤ ਤੌਰ 'ਤੇ ਕਿਰਪਾਨ ਫੜ੍ਹੇ ਦਿਖਾਇਆ ਗਿਆ ਸੀ, ਜਿਸ ਨੂੰ ਲੈ ਕੇ ਇਤਰਾਜ਼ ਉੱਠਿਆ ਸੀ ਕਿ ਕਿਰਪਾਨ ਨੂੰ ਇਸ ਤਰ੍ਹਾਂ ਦਰਸਾਉਣਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।

ਸਿੱਖ ਜਥੇਬੰਦੀਆਂ ਦੇ ਇਤਰਾਜ਼ ਤੋਂ ਇਲਾਵਾ ਇਸ ਸਬੰਧੀ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ।

ਹੋਰ ਵਿਵਾਦ ਤੋ ਬਚਣ ਲਈ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਨੇ ਅਦਾਲਤ ਵਿੱਚ ਹਲਫ਼ਨਾਮਾ ਦੇ ਕੇ ਦੱਸਿਆ ਕਿ ਉਕਤ ਦ੍ਰਿਸ਼ਾਂ ਵਿੱਚ ਡਿਜਟਲ ਤਰੀਕੇ ਨਾਲ ਫੇਰ-ਬਦਲ ਕਰ ਦਿੱਤੀ ਗਈ ਹੈ।

ਲਾਈਨ

ਇਹ ਵੀ ਪੜ੍ਹੋ-

ਲਾਈਨ

ਸਿੰਘ ਇਜ਼ ਬਲਿੰਗ

ਅਕਸ਼ੇ ਕੁਮਾਰ ਦੀ ਫਿਲਮ 'ਸਿੰਘ ਇਜ਼ ਬਲਿੰਗ' ਦੇ ਟਰੇਲਰ ਅਤੇ ਇੱਕ ਗੀਤ ਰਿਲੀਜ਼ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ।

ਅਕਸ਼ੇ ਕੁਮਾਰ ਇਸ ਫਿਲਮ ਵਿੱਚ ਸਿੱਖ ਦੀ ਭੂਮਿਕਾ ਵਿੱਚ ਸਨ ਅਤੇ ਪੱਗ ਬੰਨ੍ਹੀ ਸੀ। ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਫਿਲਮ ਵਿੱਚ ਸਿੱਖਾਂ ਨੂੰ ਇਤਰਾਜ਼ਯੋਗ ਢੰਗ ਨਾਲ ਦਿਖਾਇਆ ਗਿਆ ਹੈ।

ਇਸ ਦੇ ਨਾਲ ਹੀ ਇੱਕ ਡਾਇਲਾਗ 'ਤੇ ਵੀ ਇਤਰਾਜ਼ ਉੱਠਿਆ।

ਪ੍ਰਦਰਸ਼ਨ

ਤਸਵੀਰ ਸਰੋਤ, Gurpreetsinghchawla/bbc

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬ-ਕਮੇਟੀ ਤੋਂ ਫਿਲਮ ਸਬੰਧੀ ਮਨਜ਼ੂਰੀ ਲਏ ਬਿਨ੍ਹਾਂ ਰਿਲੀਜ਼ ਨਾ ਕਰਨ ਲਈ ਕਿਹਾ ਸੀ।

ਸਿੱਖ ਜਥੇਬੰਦੀਆਂ ਨੂੰ ਫ਼ਿਲਮ ਵਿੱਚ ਕੋਈ ਇਤਰਾਜ਼ਯੋਗ ਦ੍ਰਿਸ਼ ਨਾ ਹੋਣ ਦਾ ਭਰੋਸ ਦਵਾਉਣ ਬਾਅਦ ਫਿਲਮ ਰਿਲੀਜ਼ ਹੋਈ ਸੀ।

ਸਨ ਆਫ਼ ਸਰਦਾਰ

ਅਜੇ ਦੇਵਗਨ ਸਟਾਰਰ ਫਿਲਮ 'ਸਨ ਆਫ਼ ਸਰਦਾਰ' ਦੀ ਰਿਲੀਜ਼ ਤੋਂ ਪਹਿਲਾਂ ਵੀ ਵਿਵਾਦ ਹੋਇਆ।

ਇੱਕ ਸਿੱਖ ਦਾ ਕਿਰਦਾਰ ਨਿਭਾ ਰਹੇ ਅਜੇ ਦੇਵਗਨ ਆਪਣੀ ਛਾਤੀ ਤੇ ਭਗਵਾਨ ਸ਼ਿਵ ਦੇ ਟੈਟੂ ਨਾਲ ਪੇਸ਼ ਹੋਏ, ਜਿਸ ਉੱਤੇ ਇਤਰਾਜ਼ ਹੋਇਆ।

ਅਜੇ ਦੇਵਗਨ ਨੂੰ ਵੀ ਪੂਰੀ ਫਿਲਮ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੂੰ ਦਿਖਾ ਕੇ ਅਤੇ ਸੁਝਾਏ ਦ੍ਰਿਸ਼ ਡਿਲੀਟ ਕਰਨੇ ਪਏ ਅਤੇ ਫਿਰ ਫਿਲਮ ਰਿਲੀਜ਼ ਕੀਤੀ ਗਈ ਸੀ।

ਨਾਨਕ ਸ਼ਾਹ ਫ਼ਕੀਰ

ਫਿਲਮ 'ਨਾਨਕ ਸ਼ਾਹ ਫ਼ਕੀਰ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਅਧਾਰ 'ਤੇ ਸੀ।

ਇਸ ਫਿਲਮ ਦੇ ਰਿਲੀਜ਼ ਹੋਣ ਅਤੇ ਰੋਕ ਲੱਗਣ ਨੂੰ ਲੈ ਕੇ ਲੰਬਾ ਸਮਾਂ ਵਿਵਾਦ ਰਿਹਾ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ।

ਫਿਲਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਨੁੱਖੀ ਰੂਪ ਵਿੱਚ ਦਿਖਾਉਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਸਿੱਖ ਜਥੇਬੰਦੀਆਂ ਨੇ ਸਿੱਖ ਸਿਧਾਂਤਾਂ ਦੇ ਉਲਟ ਦੱਸਿਆ।

ਫਿਲਮ ਨਿਰਮਾਤਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਦੀ ਬਜਾਏ ਗੁਰੂ ਸਾਹਿਬ ਦਾ ਕਿਰਦਾਰ ਐਨੀਮੇਸ਼ਨ ਰਾਹੀਂ ਦਿਖਾਇਆ ਪਰ ਇਸ ਦੇ ਬਾਅਦ ਵੀ ਵਿਵਾਦ ਖ਼ਤਮ ਨਹੀਂ ਹੋਇਆ।

ਫਿਲਮ ਦੇ ਪ੍ਰਡਿਊਸਰ ਹਰਿੰਦਰ ਸਿੰਘ ਸਿੱਕਾ ਦਾ ਤਰਕ ਸੀ ਕਿ ਉਨ੍ਹਾਂ ਨੇ ਫਿਲਮ ਵਿੱਤੀ ਲਾਹੇ ਲਈ ਨਹੀਂ ਬਲਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਲਈ ਬਣਾਈ ਹੈ।

ਸੁਪਰੀਮ ਕੋਰਟ ਵੱਲੋਂ ਫਿਲਮ 'ਤੇ ਬੈਨ ਲਗਾਉਣ ਤੋਂ ਮਨ੍ਹਾਂ ਕਰਨ ਦੇ ਬਾਵਜੂਦ ਪੰਜਾਬ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਈ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)