ਅਮਿਤ ਸ਼ਾਹ ਦੇ ਰੋਡ ਸ਼ੋਅ 'ਚ 'ਹਿੰਸਾ ਦੀ ਅਪੀਲ' ਵਾਲੇ ਵੀਡੀਓ ਦਾ ਸੱਚ- ਫੈਕਟ ਚੈੱਕ

ਤਸਵੀਰ ਸਰੋਤ, Ani
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਸੋਸ਼ਲ ਮੀਡੀਆ 'ਤੇ ਇੱਕ 53 ਸੈਕਿੰਡ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਥਿਤ ਤੌਰ 'ਤੇ ਨਜ਼ਰ ਆ ਰਿਹਾ ਹੈ ਕਿ ਭਾਜਪਾ ਵਰਕਰ ਪਾਰਟੀ ਸਮਰਥਕਾਂ ਨੂੰ ਭੜਕਾ ਰਹੇ ਹਨ ਕਿ ਉਹ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨਾਲ ਲੜਨ ਲਈ ਲਾਠੀਆਂ ਲੈ ਕੇ ਤਿਆਰ ਰਹਿਣ।
ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸੋਸ਼ਲ ਮੀਡੀਆ ਕਨਵੀਨਰ ਦਿਪਤਾਂਸ਼ੂ ਚੌਧਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਬੁੱਧਵਾਰ ਨੂੰ ਟਵੀਟ ਕੀਤਾ:
"#ਈਸ਼ਵਰਚੰਦਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾ #ਭਾਜਪਾ ਵੱਲੋਂ ਪਹਿਲਾਂ ਹੀ ਬਣਾਈ ਗਈ ਸੀ? ਕਿਉਂ ਵੀਡੀਓਜ਼ @BJPBengal ਨਾਲ ਜੁੜੇ ਨਜ਼ਦੀਕੀ ਲੋਕਾਂ ਦੇ ਗਰੁੱਪਾਂ ਵਿੱਚ ਸ਼ੇਅਰ ਕੀਤੀਆਂ ਗਈਆਂ ਜਿਹੜੇ ਅਮਿਤ ਸ਼ਾਹ ਦੇ ਰੋਡ ਸ਼ੋਅ ਵਿੱਚ ਲਾਠੀਆਂ ਲੈ ਕੇ ਪਹੁੰਚੇ ਸਨ? ਅਤੇ ਅਮਿਤ ਸ਼ਾਹ ਹਮਦਰਦੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੌਣ ਉਨ੍ਹਾਂ ਨੂੰ ਨਿਸ਼ਾਨਾ ਬਣਾਏਗਾ "ਨਫ਼ਰਤ ਦਾ ਸ਼ੋਅ?" ਝੂਠਾ"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਵੀਡੀਓ ਨੂੰ 60,000 ਤੋਂ ਵੱਧ ਵਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਸ ਵੀਡੀਓ ਵਿੱਚ ਉਸ ਸ਼ਖ਼ਸ ਨੂੰ ਸੁਣਿਆ ਜਾ ਸਕਦਾ ਹੈ ਜਿਹੜਾ ਕਹਿ ਰਿਹਾ ਹੈ: " ਫਟਾਫਟੀ (ਵੱਟਸਐਪ ਗਰੁੱਪ) ਦੇ ਮੈਂਬਰ ਉਨ੍ਹਾਂ ਦੀ ਭੂਮਿਕਾ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਕੱਲ੍ਹ, ਰੋਡਸ਼ੋਅ ਵਿੱਚ ਕੁਝ ਦਿੱਕਤਾਂ ਹੋ ਸਕਦੀਆਂ ਹਨ। ਜਿਹੜੇ ਮੈਂਬਰ ਕੱਲ੍ਹ ਦੇ ਰੋਡ ਸ਼ੋਅ ਲਈ ਨਹੀਂ ਆਉਂਦੇ ਉਨ੍ਹਾਂ ਨੂੰ ਗਰੁੱਪਾਂ ਵਿੱਚੋਂ ਹਟਾ ਦਿੱਤਾ ਜਾਵੇਗਾ।
ਮੈਂ ਫਟਾਫਟੀ ਗਰੁੱਪ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੱਲ੍ਹ ਆਉਣ ਅਤੇ ਹੰਗਾਮਾ ਕਰਨ। ਕੱਲ੍ਹ ਦੇ ਸ਼ੋਅ ਲਈ ਤੁਹਾਨੂੰ ਸਭ ਨੂੰ ਖੁੱਲ੍ਹਾ ਸੱਦਾ ਹੈ। ਸਾਡੇ ਕੋਲ 8 ਫੁੱਟ ਲੰਬੀਆਂ ਲਾਠੀਆਂ ਹੋਣਗੀਆਂ ਅਤੇ ਅਸੀਂ ਟੀਐੱਮਸੀ ਤੇ ਪੁਲਿਸ ਨਾਲ ਲੜਾਈ ਕਰਾਂਗੇ।''

ਤਸਵੀਰ ਸਰੋਤ, ANI
ਮੰਗਲਾਵਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹੋਈ ਹਿੰਸਾ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਇਆ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਪੱਛਮ ਬੰਗਾਲ ਵਿੱਚ ਤੈਅ ਸਮੇਂ ਤੋਂ ਇੱਕ ਦਿਨ ਪਹਿਲਾਂ ਹੀ ਚੋਣ ਪ੍ਰਚਾਰ ਬੰਦ ਕਰਨ ਲਈ ਕਿਹਾ ਹੈ।
ਭਾਜਪਾ ਨੇ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਾਜ ਵਿੱਚ ਸੂਬੇ 'ਚ ਅਰਾਜਕਤਾ ਫੈਲੀ ਹੈ।
ਉੱਥੇ ਹੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਇਹ ਫ਼ੈਸਲਾ ''ਲੋਕਤੰਤਰ ਦੇ ਖ਼ਿਲਾਫ਼ ਹੈ'' ਅਤੇ ''ਇਸ ਨਾਲ ਬੰਗਾਲ ਦੇ ਲੋਕਾਂ ਦੀ ਬੇਇੱਜ਼ਤੀ ਹੋਈ ਹੈ''।
ਇਹ ਵੀ ਪੜ੍ਹੋ:
ਦੋਵਾਂ ਪਾਰਟੀਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਕਿ ਹਿੰਸਾ ਕਿਸ ਨੇ ਸ਼ੁਰੂ ਕੀਤੀ। ਮੰਗਲਵਾਰ ਨੂੰ ਹੋਈ ਹਿੰਸਾ ਨੂੰ ਲੈ ਕੇ ਇੱਕ-ਦੂਜੇ ਨੂੰ ਦੋਸ਼ੀ ਸਾਬਿਤ ਕਰਨ ਲਈ ਦੋਵੇਂ ਪਾਰਟੀਆਂ ਕਈ ਤਰ੍ਹਾਂ ਦੇ ਸਬੂਤ ਪੇਸ਼ ਕਰ ਰਹੀਆਂ ਹਨ।
ਗੌਰਵ ਪਾਂਧੀ, ਜਿਹੜੇ ਟਵਿੱਟਰ 'ਤੇ ਖ਼ੁਦ ਨੂੰ ਕਾਂਗਰਸ ਦੇ ਸਮਰਥਕ ਦੱਸਦੇ ਹਨ, ਉਹ ਵੀ ਕਹਿੰਦੇ ਹਨ ਕਿ ਇਸ ਹਿੰਸਾ ਦੀ ਯੋਜਨਾ ਭਾਜਪਾ ਵੱਲੋਂ ਪਹਿਲਾਂ ਹੀ ਬਣਾ ਲਈ ਗਈ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਵੀਡੀਓ ਦੀ ਸੱਚਾਈ
ਸਾਡੀ ਪੜਤਾਲ ਵਿੱਚ ਪਤਾ ਲੱਗਿਆ ਹੈ ਕਿ ਇਹ ਵੀਡੀਓ ਸਹੀ ਹੈ।
ਬੀਬੀਸੀ ਨੇ ਰਾਕੇਸ਼ ਕੁਮਾਰ ਸਿੰਘ ਨਾਲ ਗੱਲ ਕੀਤੀ, ਜੋ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ। ਉਸ ਨੇ ਵੀਡੀਓ ਵਿੱਚ ਆਪਣੀ ਮੌਜੂਦਗੀ ਤੋਂ ਇਨਕਾਰ ਨਹੀਂ ਕੀਤਾ।
ਉਸ ਨੇ ਕਿਹਾ,''ਟੀਐੱਮਸੀ ਦੇ ਇੱਕ ਅਧਿਕਾਰੀ ਨੇ ਮੈਨੂੰ ਟੀਐੱਮਸੀ ਦੇ ਆਦਮੀਆ ਵੱਲੋਂ ਅਮਿਤ ਸ਼ਾਹ ਉੱਤੇ ਸੰਭਾਵਿਤ ਹਮਲਾ ਹੋਣ ਦੀ ਚੇਤਾਵਨੀ ਦਿੱਤੀ ਸੀ। ਉਸ ਨੇ ਮੈਨੂੰ ਚੌਕਸ ਰਹਿਣ ਲਈ ਕਿਹਾ। ਸਮਰਥਕਾਂ ਵਜੋਂ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਪੂਰਾ ਵੀਡੀਓ ਦੋ ਮਿੰਟ ਦਾ ਹੈ ਪਰ ਉਸ ਦੀ ਕੁਝ ਸੈਕਿੰਡ ਦੀ ਕਲਿੱਪ ਹੀ ਫੈਲਾਈ ਜਾ ਰਹੀ ਹੈ ਉਹ ਵੀ ਗ਼ਲਤ ਜਾਣਕਾਰੀ ਦੇ ਨਾਲ।''
ਉਸ ਨੇ ਅੱਗੇ ਕਿਹਾ,"ਅੱਠ ਫੁੱਟ ਵਾਲੀ ਲਾਠੀ ਤੋਂ ਸਾਡਾ ਮਤਲਬ ਭਾਜਪਾ ਦਾ ਝੰਡਾ ਹੈ ਜਿਹੜਾ ਕਿ ਭਾਜਪਾ ਦੇ ਵਰਕਰਾਂ ਨੂੰ ਹਰਾਵੇ। ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਹੈ।''
ਇਹ ਵੀ ਪੜ੍ਹੋ:
ਜਦੋਂ ਬੀਬੀਸੀ ਨੇ ਉਨ੍ਹਾਂ ਨੂੰ ਪੂਰੀ ਵੀਡੀਓ ਭੇਜਣ ਲਈ ਕਿਹਾ ਤਾਂ ਉਨ੍ਹਾਂ ਨੇ ਇਹ ਦਾਅਵਾ ਕਰਦੇ ਹੋਏ ਇਨਕਾਰ ਕਰ ਦਿੱਤਾ ਕਿ ਸੀਨੀਅਰ ਲੀਡਰਾਂ ਨੇ ਵੀਡੀਓ ਸ਼ੇਅਰ ਕਰਨ ਤੋਂ ਮਨਾਂ ਕੀਤਾ ਹੈ ਕਿਉਂਕਿ ਇਸਦੇ ਆਧਾਰ 'ਤੇ ਉਹ ਕਾਨੂੰਨੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ।
ਬੀਬੀਸੀ ਸੁਤੰਤਰ ਰੂਪ ਤੋਂ ਇਸਦੀ ਪੁਸ਼ਟੀ ਨਹੀਂ ਕਰਦਾ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ।
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3