IPL 2019 MI vs CSK : ਸ਼ੁਬਮਨ ਗਿੱਲ ਸਮੇਤ ਕਿਸਦੀ ਜੇਬ 'ਚ ਆਇਆ ਕਿੰਨਾ ਪੈਸਾ

ਇੰਡੀਅਨ ਪ੍ਰੀਮੀਅਰ ਲੀਗ ਯਾਨਿ ਆਈਪੀਐੱਲ ਦਾ 12ਵਾਂ ਸੀਜ਼ਨ ਮੁੰਬਈ ਇੰਡੀਅਨਜ਼ ਨੇ ਆਪਣੇ ਨਾਮ ਕਰ ਲਿਆ ਹੈ।

ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨੱਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਰੱਖਿਆ ਸੀ।

ਇਸ ਟੀਚੇ ਦਾ ਪਿੱਛਾ ਕਰਦੇ ਹੋਏ ਚੇਨੱਈ ਸੁਪਰਕਿੰਗਜ਼ ਦੀ ਟੀਮ ਆਖ਼ਰੀ ਓਵਰ ਵਿੱਚ ਸਿਰਫ਼ 148 ਦੌੜਾਂ ਹੀ ਬਣਾ ਸਕੀ।

ਮੁੰਬਈ ਇੰਡੀਅਨਜ਼ ਚਾਰ ਵਾਰ ਆਈਪੀਐੱਲ ਟੂਰਨਾਮੈਂਟ ਜਿੱਤ ਕੇ ਸਭ ਤੋਂ ਜ਼ਿਆਦਾ ਵਾਰ ਇਹ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ।

ਮੈਚ ਵਿੱਚ ਸਭ ਤੋਂ ਵੱਧ 80 ਦੌੜਾਂ ਚੇਨੱਈ ਸੁਪਰਕਿੰਗਜ਼ ਦੇ ਸ਼ੇਨ ਵਾਟਸਨ ਨੇ ਬਣਾਈਆਂ ਅਤੇ ਸਭ ਤੋਂ ਵੱਧ ਵਿਕਟ ਮੁੰਬਈ ਇੰਡੀਅਨਜ਼ ਦੇ ਚਾਹਰ ਨੇ ਲਏ।

ਇਹ ਵੀ ਪੜ੍ਹੋ:

ਹੁਣ ਜਦੋਂ ਆਈਪੀਐੱਲ-12 ਦਾ ਡੇਢ ਮਹੀਨਾ ਚੱਲਿਆ ਇਹ ਟੂਰਨਾਮੈਂਟ ਖਤਮ ਹੋ ਗਿਆ ਹੈ ਤਾਂ ਇੱਕ ਸਵਾਲ ਇਹ ਹੈ ਕਿ ਆਈਪੀਐੱਲ ਖੇਡਣ ਵਾਲੇ ਖਿਡਾਰੀਆਂ ਨੂੰ ਨੀਲਾਮੀ ਵਾਲੀ ਰਕਮ ਤੋਂ ਇਲਾਵਾ ਹੋਰ ਕੀ-ਕੀ ਮਿਲਿਆ?

IPL ਖਿਡਾਰੀਆਂ ਨੂੰ ਕੀ ਕੁਝ ਮਿਲਿਆ?

  • IPL ਜਿੱਤਣ ਵਾਲੀ ਟੀਮ ਨੂੰ 20 ਕਰੋੜ ਰੁਪਏ ਮਿਲੇ। ਨਿਯਮਾਂ ਮੁਤਾਬਕ ਇਸ ਰਕਮ ਦਾ ਅੱਧਾ ਹਿੱਸਾ ਟੀਮ ਦੀ ਫਰੈਂਚਾਈਜ਼ੀ ਨੂੰ ਦਿੱਤਾ ਜਾਂਦਾ ਹੈ ਅਤੇ ਅੱਧਾ ਹਿੱਸਾ ਖਿਡਾਰੀਆਂ ਵਿੱਚ ਵੰਡ ਦਿੱਤਾ ਜਾਂਦਾ ਹੈ।
  • IPL ਦਾ ਖਿਤਾਬ ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ 12.5 ਕਰੋੜ ਰੁਪਏ ਦਿੱਤੇ ਜਾਂਦੇ ਹਨ।
  • IPL ਟੂਰਨਾਮੈਂਟ ਦੌਰਾਨ ਇੱਕ ਉਭਰਦੇ ਹੋਏ ਖਿਡਾਰੀ ਨੂੰ ਵੀ ਟਰਾਫ਼ੀ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਅਜਿਹੇ ਖਿਡਾਰੀ ਨੂੰ 10 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਖਿਡਾਰੀ ਦੀ ਚੋਣ ਟੀਵੀ ਕਮੈਂਟਰੀ ਕਰਨ ਵਾਲਿਆਂ ਅਤੇ ਆਈਪੀਐੱਲ ਦੀ ਵੈੱਬਸਾਈਟ 'ਤੇ ਪਬਲਿਕ ਵੋਟ ਦੇ ਆਧਾਰ 'ਤੇ ਹੁੰਦਾ ਹੈ। ਸ਼ੁਭਮਨ ਗਿੱਲ ਨੂੰ ਇਹ ਖਿਤਾਬ ਇਸ ਸੀਜ਼ਨ ਵਿੱਚ ਮਿਲਿਆ ਹੈ।
  • ਪੂਰੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਔਰੇਂਜ ਕੈਪ ਦਿੱਤੀ ਜਾਂਦੀ ਹੈ। ਆਰੇਂਜ ਕੈਪ ਜਿੱਤਣ ਵਾਲੇ ਖਿਡਾਰੀ ਨੂੰ 10 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਟੂਰਨਾਮੈਂਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਡੇਵਿਡ ਵਾਰਨਰ ਨੂੰ ਇਹ ਕੈਪ ਮਿਲੀ ਹੈ। ਵਾਰਨਰ ਨੇ 69.20 ਦੀ ਔਸਤ ਨਾਲ 692 ਦੌੜਾਂ ਬਣਾਈਆਂ।
  • ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਨੂੰ ਪਰਪਲ ਕੈਪ ਦਿੱਤੀ ਜਾਂਦੀ ਹੈ। ਇਸ ਖਿਡਾਰੀ ਨੂੰ ਵੀ 10 ਲੱਖ ਰੁਪਏ ਦਿੱਤੇ ਜਾਂਦੇ ਹਨ। ਆਈਪੀਐੱਲ ਦੇ 12ਵੇਂ ਸੀਜ਼ਨ ਵਿੱਚ ਇਹ ਪਰਪਲ ਕੈਪ ਚੇਨੱਈ ਸੁਪਰਕਿੰਗਜ਼ ਦੇ ਇਮਰਾਨ ਤਾਹਿਰ ਨੂੰ ਮਿਲੀ ਹੈ। ਇਮਰਾਨ ਤਾਹਿਰ ਨੇ 26 ਵਿਕਟ ਲਏ ਹਨ।
  • ਟੂਰਨਾਮੈਂਟ ਵਿੱਚ ਮੋਸਟ ਵੈਲਿਊਏਬਲ ਖਿਡਾਰੀ ਦਾ ਖਿਤਾਬ ਵੀ ਹੁੰਦਾ ਹੈ, ਜਿਹੜਾ ਅਜਿਹੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਸਭ ਤੋਂ ਵੱਧ ਪੁਆਇੰਟਸ ਬਟੋਰੇ ਹੋਣ। ਇਹ ਪੁਆਇੰਟ ਚੌਕੇ, ਛੱਕੇ, ਵਿਕਟ, ਡਾਟ, ਬਾਲ, ਕੈਚ ਅਤੇ ਸਟੰਪ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ। ਅਜਿਹੇ ਖਿਡਾਰੀ ਨੂੰ 10 ਲੱਖ ਰੁਪਏ ਦਿੱਤੇ ਜਾਂਦੇ ਹਨ।
  • ਪੂਰੇ ਸੀਜ਼ਨ ਦੌਰਾਨ ਸਭ ਤੋਂ ਸ਼ਾਨਦਾਰ ਕੈਚ ਲੈਣ ਵਾਲੇ ਖਿਡਾਰੀ ਨੂੰ ਕੈਚ ਆਫ਼ ਦਿ ਸੀਜ਼ਨ ਐਵਾਰਡ ਦਿੱਤਾ ਜਾਂਦਾ ਹੈ। ਅਜਿਹੇ ਖਿਡਾਰੀ ਨੂੰ 10 ਲੱਖ ਰੁਪਏ ਦਿੱਤੇ ਜਾਂਦੇ ਹਨ।
  • ਆਈਪੀਐੱਲ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਸਟ੍ਰਾਈਕ ਰੇਟ ਵਾਲੇ ਬੱਲੇਬਾਜ਼ ਨੂੰ ਟਰਾਫ਼ੀ ਦੇ ਨਾਲ ਐੱਸਯੂਵੀ ਕਾਰ ਵੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)