ਪੰਜਾਬ ਕਾਂਗਰਸ ਤੇ ਕੈਪਟਨ ਅਮਰਿੰਦਰ ਦੇ ਮਿਸ਼ਨ-13 ਦੇ ਰਾਹ ਦੇ 5 ਰੋੜੇ

ਤਸਵੀਰ ਸਰੋਤ, NARINDER NANU/AFP/Getty Images
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿਚ ਕਾਂਗਰਸ ਨੇ ਮਿਸ਼ਨ-13 ਦਾ ਟੀਚਾ ਤੈਅ ਕੀਤਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ, 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਦਮਦਾਰ ਜਿੱਤ, ਪੰਜਾਬ ਸਰਕਾਰ ਦੇ ਕੰਮਾਂ ਅਤੇ ਵਿਰੋਧੀ ਧਿਰ ਦੇ ਇਕਜੁਟ ਨਾ ਹੋਣ ਕਾਰਨ ਕਾਂਗਰਸ ਹੂੰਝਾ ਫੇਰ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਰਹੀ ਹੈ।
ਪਰ ਕੁਝ ਅਜਿਹੇ ਵੀ ਕਾਰਨ ਹਨ ਜੋ ਪੰਜਾਬ ਕਾਂਗਰਸ ਦੇ ਟੀਚਾ ਹਾਸਲ ਕਰਨ ਵਿਚ ਰੁਕਾਟਵ ਪੈਦਾ ਕਰ ਸਕਦੇ ਹਨ।
ਕੈਪਟਨ ਸਰਕਾਰ ਵਿਰੋਧੀ ਹਵਾ
'ਅਖੇ ਇੱਕ ਬੰਦੇ ਨੂੰ ਖੜ੍ਹਾ ਹੋ ਕੇ, ਪੇਸ਼ਾਬ ਕਰਨ ਦੀ ਆਦਤ ਸੀ। ਸਾਰੇ ਉਸ ਨੂੰ ਹਮੇਸ਼ਾਂ ਗਾਲ੍ਹਾਂ ਕੱਢਦੇ ਸਨ। ਜਦੋਂ ਉਸ ਬੰਦੇ ਦਾ ਆਖ਼ਰੀ ਸਮਾਂ ਨੇੜੇ ਆਇਆ ਤਾਂ ਉਸਨੇ ਆਪਣੇ ਪੁੱਤ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਉਹ ਕੁਝ ਅਜਿਹਾ ਕਰੇ ਕਿ ਲੋਕ ਉਸਨੂੰ ਮਰਨ ਪਿੱਛੋ ਮਾੜਾ ਨਾ ਕਹਿਣ।'
'ਪੁੱਤ ਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹ ਗਲ਼ੀ ਵਿਚ ਜਾ ਕੇ ਘੁੰਮ-ਘੁੰਮ ਕੇ ਪੇਸ਼ਾਬ ਕਰਨ ਲੱਗਾ, ਲੋਕ ਉਸ ਨੂੰ ਗਾਲ੍ਹਾਂ ਕੱਢਦੇ ਕਹਿਣ ਲੱਗੇ ਤੇਰੇ ਤੋਂ ਤਾਂ ਤੇਰਾ ਪਿਓ ਭਲਾ ਪੁਰਸ਼ ਸੀ।'
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬੀ ਦੇ ਜਾਣੇ-ਪਛਾਣੇ ਕਮੇਡੀਅਨ ਜਸਵਿੰਦਰ ਭੱਲਾ ਦਾ ਇਹ ਚੁਟਕਲਾ ਅਕਾਲੀਆਂ ਦੇ 10 ਸਾਲ ਬਾਅਦ ਆਈ ਕੈਪਟਨ ਅਮਰਿੰਦਰ ਸਰਕਾਰ 'ਤੇ ਤਿੱਖਾ ਵਿਅੰਗ ਸੀ।
ਲੁਧਿਆਣਾ ਵਿਚ ਆਪਣੇ ਜਨਮ ਦਿਨ ਦੌਰਾਨ ਗਊਸ਼ਾਲਾ ਵਿਚ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਭੱਲਾ ਨੇ ਕਿਹਾ ਕਿ ਉਹ ਗੈਰ-ਸਿਆਸੀ ਬੰਦੇ ਹਨ। ਕਿਸੇ ਪਾਰਟੀ ਦੇ ਹੱਕ ਵਿਚ ਨਹੀਂ ਪਰ ਪੰਜਾਬ ਦੇ ਹਾਲਾਤ ਅਜਿਹੇ ਹੀ ਹਨ।
ਸੰਗਰੂਰ ਵਿਚ ਬੀਬੀ ਰਾਜਿੰਦਰ ਕੌਰ ਭੱਠਲ ਦਾ ਨੌਜਵਾਨ ਨੂੰ ਥੱਪੜ ਮਾਰਨਾ, ਬਠਿੰਡਾ 'ਚ ਰਾਜਾ ਵੜਿੰਗ ਦੀ ਰੈਲੀ ਦੌਰਾਨ ਵਿਰੋਧ ਹੋਣਾ ਅਤੇ ਖਡੂਰ ਸਾਹਿਬ ਵਿਚ ਜਸਬੀਰ ਡਿੰਪਾ ਵਲੋਂ ਸਵਾਲ ਕਰ ਰਹੇ ਨੌਜਵਾਨ ਤੋਂ ਮਾਇਕ ਖੋਹਣ ਵਾਲਾ ਵੀਡੀਓ ਵਾਇਰਲ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਜਵਾਬਦੇਹੀ ਦਾ ਮੁੱਦਾ ਬਣਨ ਦਾ ਇਸ਼ਾਰਾ ਕਰਦੇ ਹਨ।
ਇਹ ਵੀ ਪੜ੍ਹੋ:
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਨੂੰ ਇਨਵਿਜ਼ੀਬਲ ਮੁੱਖ ਮੰਤਰੀ ਕਰਾਰ ਦਿੰਦੇ ਹਨ ਅਤੇ ਕਈ ਥਾਵਾਂ ਉੱਤੇ ਟਰੱਕ ਯੂਨੀਅਨਾਂ, ਬੇਰੁਜ਼ਗਾਰਾਂ ਅਤੇ ਜਨਤਕ ਜਥੇਬੰਦੀਆਂ ਦਾ ਆਪਣੇ ਘਰਾਂ ਅੱਗੇ ਬੋਰਡ ਲਗਾ ਕੇ ਕਾਂਗਰਸੀਆਂ ਨੂੰ ਵੋਟਾਂ ਨਾ ਮੰਗਣ ਦੀ ਤਾਕੀਦ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਪੰਜਾਬ ਵਿਚ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਤੇ ਸਰਕਾਰ ਦੇ ਕੰਮ ਵੋਟਿੰਗ ਦਾ ਅਧਾਰ ਬਣਦੇ ਹਨ ਤਾਂ ਬਿਨਾਂ ਸ਼ੱਕ ਇਹ ਕਾਂਗਰਸ ਲਈ ਨਾਂਹ ਪੱਖੀ ਵਰਤਾਰਾ ਹੈ।
ਕਾਂਗਰਸੀਆਂ ਦੀ ਠੰਢੀ ਜੰਗ
ਪੰਜਾਬ ਵਿਚ ਲੋਕ ਸਭਾ ਲਈ ਵੋਟਿੰਗ 19 ਮਈ ਨੂੰ ਹੋਣੀ ਹੈ। ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ 16 ਮਈ ਤੱਕ ਆਪਣੇ ਜੱਦੀ ਸੂਬੇ ਵਿਚ ਰੈਲੀ ਕਰਨ ਦਾ ਕਈ ਪ੍ਰੋਗਰਾਮ ਨਹੀਂ ਹੈ ਅਤੇ 17 ਮਈ ਪ੍ਰਚਾਰ ਦਾ ਆਖ਼ਰੀ ਦਿਨ ਹੈ।
ਮੀਡੀਆ ਵਲੋਂ ਪੁੱਛੇ ਜਾਣ ਉੱਤੇ ਸਿੱਧੂ ਕਹਿੰਦੇ ਹਨ ਕਿ ਕੈਪਟਨ ਅਮਰਿੰਦਰ ਤੇ ਆਸ਼ਾ ਕੁਮਾਰੀ ਵੱਡੇ ਆਗੂ ਹਨ, ਉਹ ਇਕੱਲੇ ਹੀ ਮਿਸ਼ਨ ਪੂਰਾ ਹਾਸਲ ਕਰਨ ਦੇ ਸਮਰੱਥ ਹਨ। ਕੀ ਸਿੱਧੂ ਨੂੰ ਜਾਣ ਬੁੱਝ ਕੇ ਬਾਹਰ ਭੇਜਿਆ ਗਿਆ ਹੈ ਜਾਂ ਉਹ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਦੇਣ ਕਾਰਨ ਕੈਪਟਨ ਨਾਲ ਸੁਰ ਨਹੀਂ ਮਿਲਾ ਪਾ ਰਹੇ।
ਕਾਂਗਰਸ ਵਲੋਂ ਸਿੱਧੂ ਤੋਂ ਪੰਜਾਬ ਵਿਚ ਪ੍ਰਚਾਰ ਨਾ ਕਰਵਾਉਣ ਦੇ ਅਰਥ ਕੀ ਹਨ।

ਤਸਵੀਰ ਸਰੋਤ, Getty Images
ਇਸ ਤੋਂ ਵੀ ਅੱਗੇ ਦੀ ਗੱਲ, ਗੁਰਦਾਸਪੁਰ ਤੋਂ ਟਿਕਟ ਦੀ ਮੰਗ ਕਰਨ ਵਾਲੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਚੋਣਾਂ ਸਮੇਂ ਵਿਦੇਸ਼ ਚਲੇ ਗਏ ਹਨ। ਸੁਨੀਲ ਜਾਖੜ ਨੂੰ ਟਿਕਣ ਦਿੱਤੇ ਜਾਣ ਤੋਂ ਪ੍ਰਤਾਪ ਸਿੰਘ ਬਾਜਵਾ ਖ਼ੁਸ਼ ਨਹੀਂ ਹਨ।
ਉਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ 6-7 ਮਈ ਨੂੰ ਵਾਪਸ ਆ ਜਾਣਗੇ, ਪਰ ਉਹ ਅਜੇ ਤੱਕ ਮੁੜੇ ਹੀ ਨਹੀਂ ਹਨ। ਭਾਵੇਂ ਕਿ ਪ੍ਰਤਾਪ ਬਾਜਵਾ ਦੇ ਭਰਾ ਤੇ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਆਪਣੇ ਹਲਕੇ ਵਿਚ ਜਾਖੜ ਲਈ ਪ੍ਰਚਾਰ ਕਰ ਰਹੇ ਹਨ। ਪਰ ਪ੍ਰਤਾਪ ਸਿੰਘ ਬਾਜਵਾ ਦਾ ਪੂਰੇ ਮਾਝੇ ਵਿਚ ਇੱਕ ਵੱਡਾ ਧੜਾ ਹੈ, ਉਨ੍ਹਾਂ ਦੀ ਗੈਰ-ਹਾਜ਼ਰੀ ਕਾਂਗਰਸ ਲਈ ਭਾਰੀ ਪੈ ਸਕਦੀ ਹੈ।
ਹੁਸ਼ਿਆਰਪੁਰ ਵਿਚ ਸਾਬਕਾ ਮੰਤਰੀ ਸੰਤੋਸ਼ ਚੌਧਰੀ ਪਾਰਟੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ, ਫਤਹਿਗੜ੍ਹ ਸਾਹਿਬ ਵਿਚ ਸਮਸ਼ੇਰ ਸਿੰਘ ਦੂਲੋ ਪਾਰਟੀ ਉਮੀਦਵਾਰ ਅਮਰ ਸਿੰਘ ਦਾ ਅਤੇ ਸੰਗਰੂਰ ਸੀਟ ਉੱਤੇ ਸੁਰਜੀਤ ਧੀਮਾਨ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ।
ਦੂਲੋ ਕਾਂਗਰਸ ਦੇ ਸਟਾਰ ਕੰਪੇਨਰ ਹਨ, ਪਰ ਉਨ੍ਹਾਂ ਦੀ ਪਤਨੀ ਤੇ ਬੇਟੇ ਆਮ ਆਦਮੀ ਪਾਰਟੀ ਵਿਚ ਚਲੇ ਗਏ। ਜਲੰਧਰ ਵਿਚ ਭਾਵੇਂ ਮਹਿੰਦਰ ਸਿੰਘ ਕੇਪੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੌਧਰੀ ਸੰਤੋਖ਼ ਦੇ ਪੱਖ ਵਿਚ ਤੋਰ ਲਿਆ ਹੈ ਪਰ ਸਿਆਸੀ ਪੰਡਿਤਾਂ ਨੂੰ ਅਜੇ ਵੀ ਦੋਵਾਂ ਆਗੂਆਂ ਦੀ ਇਕਜੁੱਟਤਾ ਉੱਤੇ ਭਰੋਸਾ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹਲਕੇ ਪਟਿਆਲਾ ਵਿਚ ਪ੍ਰਨੀਤ ਕੌਰ ਨਾਲ ਨਾਭਾ ਦੇ ਵਿਧਾਇਕ ਕਾਕਾ ਰਣਦੀਪ ਦੀ ਸੁਰ ਨਹੀਂ ਮਿਲਦੀ ਅਤੇ ਅਨੰਦਪੁਰ ਸਾਹਿਬ ਵਿਚ ਮਨੀਸ਼ ਤਿਵਾੜੀ ਦੀ ਚੋਣ ਮੁਹਿੰਮ ਤੋਂ ਅੰਬਿਕਾ ਸੋਨੀ ਗਾਇਬ ਹਨ।
ਪੰਜਾਬ ਦੇ ਦੂਜੇ ਹਲਕਿਆਂ ਵਿਚ ਵੀ ਕਾਂਗਰਸ ਦੇ ਆਗੂਆਂ ਅਤੇ ਧੜ੍ਹਿਆਂ ਦੀ ਖਿੱਚੋਤਾਣ ਚੱਲ ਰਹੀ ਹੈ। ਪੰਜਾਬ ਕਾਂਗਰਸ ਦਾ ਇਹ ਅੰਦਰੂਨੀ ਸ਼ੀਤ ਯੁੱਧ ਉਮੀਦਵਾਰਾਂ ਦੀ ਸਿਆਸੀ ਸਿਹਤ ਲਈ ਚੰਗਾ ਨਹੀਂ ਹੈ।
ਟਿਕਟਾਂ ਉੱਤੇ ਵਿਵਾਦ
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 18 ਵਿਧਾਨ ਸਭਾ ਸੀਟਾਂ ਵਿਚ ਸਿਮਟ ਕੇ ਆਪਣੇ ਸਿਆਸੀ ਇਤਿਹਾਸ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਅਕਾਲੀ ਦਲ ਇਸ ਲੜਾਈ ਨੂੰ ਆਰ ਪਾਰ ਦੀ ਲੜਾਈ ਵਾਂਗ ਲੜ ਰਹੀ ਹੈ।
ਹਰਸਿਮਰਤ ਕੌਰ ਬਾਦਲ ਦਾ ਬਠਿੰਡਾ, ਸੁਖਬੀਰ ਦਾ ਫਿਰੋਜ਼ਪੁਰ, ਬੀਬੀ ਜਗੀਰ ਕੌਰ ਦਾ ਖਡੂਰ ਸਾਹਿਬ, ਚਰਨਜੀਤ ਸਿੰਘ ਅਟਵਾਲ ਦਾ ਜਲੰਧਰ ਤੋਂ ਚੋਣ ਮੈਦਾਨ ਵਿਚ ਉਤਰਨਾ ਸਾਬਿਤ ਕਰਦਾ ਹੈ ਕਿ ਅਕਾਲੀ ਦਲ ਕਿਸ ਤਰ੍ਹਾਂ ਦੇ ਵੱਕਾਰ ਨਾਲ ਚੋਣ ਲੜ ਰਿਹਾ ਹੈ।

ਤਸਵੀਰ ਸਰੋਤ, AFP/Getty Images
ਦੂਜੇ ਪਾਸੇ ਕਾਂਗਰਸ ਵਿਚ ਟਿਕਟਾਂ ਦੀ ਵੰਡ ਉੱਤੇ ਪਾਰਟੀ ਆਗੂ ਹੀ ਸਵਾਲ ਖੜ੍ਹੇ ਕਰ ਰਹੇ ਹਨ। ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਫਰੀਦਕੋਟ ਤੋਂ ਮੁਹੰਮਦ ਸਦੀਕ, ਬਠਿੰਡਾ ਤੋਂ ਰਾਜਾ ਵੜਿੰਗ ਤੇ ਖਡੂਰ ਸਾਹਿਬ ਤੋਂ ਜਸਬੀਰ ਡਿੰਪਾ ਨੂੰ ਮੈਦਾਨ ਵਿਚ ਉਤਾਰੇ ਜਾਣ ਨੂੰ ਸਿਆਸੀ ਜਾਣਕਾਰ ਕਾਂਗਰਸ ਦੀ ਰਣਨੀਤਕ ਘਾਟ ਵਜੋਂ ਦੇਖਦੇ ਹਨ।
ਕਾਂਗਰਸ ਦੇ ਸਿਆਸੀ ਸੂਤਰ ਦੱਸਦੇ ਨੇ ਕਿ ਬਠਿੰਡਾ, ਫਿਰੋਜ਼ਪੁਰ ਅਤੇ ਅਨੰਦਪੁਰ ਸਾਹਿਬ ਦੀਆਂ ਟਿਕਟਾਂ ਦੇ ਫੈਸਲੇ ਨਾ ਕੈਪਟਨ ਅਮਰਿੰਦਰ ਸਿੰਘ ਹੀ ਸਹਿਮਤ ਨਹੀਂ ਸਨ। ਇਸ ਵੰਡ ਨੂੰ ਲੈ ਕੇ ਕੈਪਟਨ ਤੇ ਸੁਨੀਲ ਜਾਖ਼ੜ ਵਿਚਾਲੇ ਸਹਿਮਤੀ ਨਹੀਂ ਸੀ। ਭਾਵੇਂ ਕਿ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਰੱਦ ਕਰਦੇ ਰਹੇ ਹਨ।
ਕਾਂਗਰਸ ਦਾ ਓਵਰ-ਕੌਨਫੀਡੈਂਸ
2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੱਤਾ ਹਾਸਲ ਕਰਨ ਦਾ ਇੰਨਾ ਸਵੈ-ਭਰੋਸਾ ਸੀ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕੈਪਟਨ ਨੇ ਸੱਤਾ ਸੰਭਾਲਣ ਲਈ ਸਾਰੀਆਂ ਤਿਆਰੀਆਂ ਕਰ ਲਈ ਸਨ। ਜਿਵੇਂ ਗਿਣਤੀ ਸ਼ੁਰੂ ਹੋਈ ਅਤੇ ਕਾਂਗਰਸ ਨੂੰ ਸ਼ੁਰੂਆਤੀ ਟਰੈਂਡ ਵਿਚ ਲੀਡ ਹਾਸਲ ਹੋਈ ਤਾਂ ਕੈਪਟਨ ਦਾ ਮੋਤੀ ਮਹਿਲ ਸਰਕਾਰੀ ਅਫ਼ਸਰਾਂ ਨਾਲ ਭਰ ਗਿਆ।
ਅਗਲੇ ਕੁਝ ਮਿੰਟਾਂ ਵਿਚ ਹੀ ਤਸਵੀਰ ਬਦਲ ਗਈ ਅਤੇ ਅਕਾਲੀ ਦਲ ਮੁੜ ਸੱਤਾ ਵਿਚ ਆ ਗਿਆ। ਕਾਂਗਰਸ ਨੂੰ ਇਸ ਗੱਲ ਦਾ ਓਵਰ ਕੌਨਫੀਡੈਂਸ ਹੋ ਗਿਆ ਸੀ ਕਿ ਪੰਜਾਬ ਨੇ ਕਿਸੇ ਨੂੰ ਲਗਾਤਾਰ ਦੂਜੀ ਵਾਰ ਸੱਤਾ ਨਹੀਂ ਦਿੱਤੀ। ਪਰ ਨਤੀਜੇ ਨੇ ਧਾਰਨਾਵਾਂ ਦੇ ਮਹਿਲ ਢਹਿ ਢੇਰੀ ਕਰ ਦਿੱਤੇ।
ਇਸੇ ਤਰ੍ਹਾਂ 2017 ਵਿਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਹਾਸਲ ਕਰਨ ਦੀ ਗਲਤਫਹਿਮੀ ਹੋ ਗਈ ਸੀ, ਪਾਰਟੀ ਆਗੂਆਂ ਨੇ ਮੰਤਰਾਲੇ ਵੀ ਵੰਡ ਲਏ ਸਨ, ਪਰ ਬਾਅਦ ਵਿਚ ਸੀਟਾਂ ਮਿਲੀਆਂ ਸਿਰਫ਼ ਵੀਹ। ਕੈਪਟਨ ਨੇ ਸ਼ਾਇਦ 2012 ਤੋਂ ਸਬਕ ਲਿਆ ਸੀ ਇਸ ਲਈ ਸਰਕਾਰ ਬਣਾ ਲਈ।
ਇਸ ਵਾਰ ਕੈਪਟਨ ਨੇ ਮਿਸ਼ਨ-13 ਦਾ ਟੀਚਾ ਮਿੱਥਿਆ ਹੋਇਆ ਹੈ। ਕਾਂਗਰਸੀ ਆਗੂਆਂ ਦੀਆਂ ਧਾਰਨਾਵਾਂ ਇਸ ਗੱਲ ਉੱਤੇ ਉਸਰੀਆਂ ਹਨ ਕਿ ਅਕਾਲੀ ਦਲ ਆਪਣੇ ਪੈਰਾਂ ਉੱਤੇ ਖੜ੍ਹਾ ਨਹੀਂ ਹੋ ਪਾ ਰਿਹਾ ਅਤੇ ਆਮ ਆਦਮੀ ਪਾਰਟੀ ਖਿੱਲਰ ਗਈ ਹੈ। ਵਿਰੋਧੀ ਧਿਰ ਦੀਆਂ ਵੋਟਾਂ ਵੰਡੇ ਜਾਣ ਨੂੰ ਕਾਂਗਰਸੀ ਆਗੂ ਆਪਣੇ ਮਿਸ਼ਨ-13 ਦੀ ਗਰੰਟੀ ਸਮਝਦੇ ਹਨ।
ਇਹ ਵੀ ਪੜ੍ਹੋ:
ਸਿਆਸੀ ਮਾਹਰ ਇਸ ਹਾਲਾਤ ਨੂੰ ਕਾਂਗਰਸ ਦੇ 2012 ਦੇ ਹਾਲਾਤ ਨਾਲ ਮੇਲਦੇ ਹਨ। ਸਮਝਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਟੁੱਟ -ਭੱਜ ਨਾਲ ਕਾਂਗਰਸ ਨੂੰ ਲਾਭ ਮਿਲੇਗਾ ਇਹ ਪੱਕਾ ਨਹੀਂ ਹੈ। ਜਿਵੇਂ ਅਕਾਲੀ ਦਲ ਤੋਂ ਜਦੋਂ ਗੁਰਬਚਨ ਸਿੰਘ ਟੌਹੜਾ ਬਗਾਵਤ ਕਰਕੇ ਸਰਬਹਿੰਦ ਅਕਾਲੀ ਦਲ ਬਣਾਉਂਦੇ ਹਨ ਤਾਂ ਅਕਾਲੀ ਦਲ ਸੱਤਾ ਗੁਆਂਉਦਾ ਹੈ ਤੇ ਜਦੋਂ ਬਾਦਲ ਪਰਿਵਾਰ ਦੇ ਮੈਂਬਰ ਮਨਪ੍ਰੀਤ ਬਾਦਲ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਉਦੇ ਹਨ, ਤਾਂ ਅਕਾਲੀ ਦਲ ਨੂੰ ਲਗਾਤਾਰ ਸੱਤਾ ਹਾਸਲ ਹੋਣ ਦਾ ਰਿਕਾਰਡ ਬਣਦਾ ਹੈ।
ਇਸ ਲਈ ਬਹੁ-ਧਿਰੀ ਮੁਕਾਬਲੇ ਵਿਚ ਕਾਂਗਰਸ ਨੂੰ ਹੀ ਲਾਭ ਮਿਲੇਗਾ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਅਤੇ ਕਾਂਗਰਸ ਨੂੰ ਜ਼ਮੀਨੀ ਹਕੀਕਤਾਂ ਸਮਝ ਕੇ ਰਣਨੀਤੀ ਬਣਾਉਣੀ ਚਾਹੀਦੀ ਹੈ ਨਾ ਕਿ ਧਾਰਨਾਵਾਂ ਦੇ ਆਧਾਰ ਉੱਤੇ।
ਦੇਸ ਦਾ ਕੈਪਟਨ ਤੇ ਪੰਜਾਬ ਦਾ ਕੈਪਟਨ
ਇਹ ਤੱਥ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਮਸਤ-ਮੌਲੇ ਆਗੂ ਹਨ। ਸ਼ਾਇਦ ਇਸੇ ਲਈ ਉਨ੍ਹਾਂ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਕੁਝ ਨਾ ਕੁਝ ਪਾੜਾ ਜਰੂਰ ਰਹਿ ਜਾਂਦਾ ਹੈ।
ਕਈ ਵਾਰ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਦੇ ਫੈਸਲੇ ਪਲਟ ਦਿੱਤੇ ਅਤੇ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਅਤੇ ਮਨਪ੍ਰੀਤ ਬਾਦਲ ਵਰਗੇ ਹੋਰ ਕਈ ਆਗੂ ਕੇਂਦਰ ਤੋਂ ਸਿੱਧੇ ਆਦੇਸ਼ ਲੈਂਦੇ ਹਨ।

ਤਸਵੀਰ ਸਰੋਤ, AFP
ਕਾਂਗਰਸ ਦੀ ਸਿਆਸਤ ਦੇ ਜਾਣਕਾਰਾਂ ਮੁਤਾਬਕ ਰਾਹੁਲ ਗਾਂਧੀ ਪਾਰਟੀ ਦੀ ਤਾਕਤ ਕਿਸੇ ਇੱਕ ਆਗੂ ਹੱਥ ਨਹੀਂ ਦੇਣਾ ਚਾਹੁੰਦੇ ਇਸੇ ਲਈ ਉਹ ਸੂਬਾਈ ਲੀਡਰਸ਼ਿਪ ਵਿਚ ਸਮਤੋਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਕੈਪਟਨ ਅਮਰਿੰਦਰ ਸਿੰਘ ਪੂਰੀ ਤਾਕਤ ਮੁੱਠੀ ਵਿਚ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੀ ਇਹ ਧਾਰਨਾ ਇਸ ਲਈ ਵੀ ਠੀਕ ਜਾਪਦੀ ਹੈ, ਕਿਉਂ ਕਿ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਨਾਲ ਹੈ। ਜਿਸ ਦੇ ਸਾਰੇ ਫੈਸਲੇ ਚੰਡੀਗੜ੍ਹ ਜਾਂ ਬਾਦਲ ਪਿੰਡ ਵਿਚ ਹੋ ਜਾਂਦੇ ਹਨ। ਇਸ ਦੇ ਉਲਟ ਕਾਂਗਰਸ ਨੂੰ ਹਰ ਫ਼ੈਸਲੇ ਲਈ ਦਿੱਲੀ ਦੇ ਗੇੜੇ ਮਾਰਨੇ ਪੈਂਦੇ ਹਨ।

ਤਸਵੀਰ ਸਰੋਤ, Getty Images
ਜਿਸ ਨਾਲ ਸਮਾਂ ਖਰਾਬ ਹੁੰਦਾ ਹੈ ਅਤੇ ਫੈਸਲੇ ਲਟਕ ਜਾਂਦੇ ਹਨ। ਟਿਕਟਾਂ ਦੀ ਵੰਡ ਵਿਚ ਇਸ ਵਾਰ ਵੀ ਇਹੀ ਵਰਤਾਰਾ ਦੇਖਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਦੀ ਸਮੱਸਿਆ ਇਹ ਹੈ ਕਿ ਉਹ ਰਾਜਾਸ਼ਾਹੀ ਵਾਲੇ ਲਾਈਫ਼ ਸਟਾਇਲ ਤੋਂ ਬਾਹਰ ਨਹੀਂ ਆ ਰਹੇ। ਉਹ ਆਪਣੇ ਵਰਕਰਾਂ ਅਤੇ ਵਿਧਾਇਕਾਂ ਤੱਕ ਨੂੰ ਮਿਲਦੇ ਨਹੀਂ। ਸਾਰੇ ਵਿਰੋਧਾਂ ਦੇ ਬਾਵਜੂਦ ਉਨ੍ਹਾਂ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਆਪਣੀ ਸਰਕਾਰੀ ਰਿਹਾਇਸ਼ ਵਿਚ ਰੱਖਿਆ ਹੋਇਆ ਹੈ। ਉਹ ਘਰੋਂ ਘੱਟ ਨਿਕਲਦੇ ਹਨ ਅਤੇ ਚੋਣਾਂ ਦੌਰਾਨ ਸਭ ਤੋਂ ਘੱਟ ਰੈਲੀਆਂ ਕਰਨ ਵਾਲੇ ਸੂਬਾ ਪ੍ਰਧਾਨ ਹਨ।
ਉਹ ਖੁਦ ਨੂੰ ਪੰਜਾਬ ਦਾ ਕੈਪਟਨ ਦੱਸਦੇ ਹਨ ਪਰ ਸਿੱਧੂ ਵਰਗੇ ਆਗੂ ਰਾਹੁਲ ਨੂੰ ਦੇਸ ਦਾ ਕੈਪਟਨ ਦੱਸਕੇ ਆਪਣੇ ਉੱਥੋਂ ਆਦੇਸ਼ ਲੈਂਦੇ ਹਨ। ਦੇਸ ਦੇ ਕੈਪਟਨ ਤੇ ਪੰਜਾਬ ਦੇ ਕੈਪਟਨ ਵਿਚਾਲੇ ਫਸੀ ਕਾਂਗਰਸ ਲੀਡਰਸ਼ਿਪ ਇੱਕ ਦੂਜੇ ਨੂੰ ਦੀਆਂ ਲੱਤਾਂ ਖਿੱਚਣ ਲੱਗੀ ਰਹਿੰਦੀ ਹੈ। ਜੋ ਕਈ ਵਾਰ ਪਾਰਟੀ ਉੱਤੇ ਭਾਰੀ ਪੈ ਚੁੱਕੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












