ਮੋਦੀ ਸਰਕਾਰ 'ਚ ਗੰਗਾ ਹੋਰ ਮੈਲੀ ਹੋਈ ਜਾਂ ਸਾਫ- ਫੈਕਟ ਚੈੱਕ

ਤਸਵੀਰ ਸਰੋਤ, SM Viral Post
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਕਾਂਗਰਸ ਪਾਰਟੀ ਨਾਲ ਸਬੰਧਿਤ ਕੁਝ ਅਧਿਕਾਰਤ ਟਵਿੱਟਰ 'ਤੇ ਫੇਸਬੁੱਕ ਪੇਜਾਂ 'ਤੇ ਗੰਗਾ ਨਦੀ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਆਧਾਰ 'ਤੇ ਭਾਜਪਾ ਸਰਕਾਰ ਦੀ 'ਨਮਾਮੀ ਗੰਗੇ ਯੋਜਨਾ' ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਗੁਜਰਾਤ ਪ੍ਰਦੇਸ਼ ਯੂਥ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੋਂ #DeshKiBhoolKamalKaPhool ਦੇ ਨਾਲ ਟਵੀਟ ਕੀਤਾ ਹੈ ਕਿ 25000 ਕਰੋੜ ਰੁਪਏ ਦੇ 'ਨਮਾਮੀ ਗੰਗੇ ਪ੍ਰੋਜੈਕਟ' ਦੇ ਤਹਿਤ ਗੰਗਾ ਸਾਫ ਹੋਣ ਦੇ ਬਜਾਏ ਹੋਰ ਪ੍ਰਦੂਸ਼ਿਤ ਹੋਈ।
ਗੁਜਰਾਤ ਪ੍ਰਦੇਸ਼ ਕਾਂਗਰਸ, ਮੁੰਬਈ ਪ੍ਰਦੇਸ਼ ਕਾਂਗਰਸ ਸੇਵਾ ਦਲ ਤੇ ਗੋਆ ਪ੍ਰਦੇਸ਼ ਕਾਂਗਰਸ ਸਣੇ ਪਾਰਟੀ ਦੇ ਕਈ ਹੋਰ ਅਧਿਕਾਰਕ ਹੈਂਡਲਜ਼ ਨੇ ਵੀ #JaayegaTohModiHi ਤੇ #NamamiGange ਦੇ ਨਾਲ ਇਨ੍ਹਾਂ ਦੋ ਤਸਵੀਰਾਂ ਨੂੰ ਸ਼ਾਂਝਾ ਕੀਤਾ ਹੈ।

ਤਸਵੀਰ ਸਰੋਤ, SM Viral Post
ਤੁਲਨਾ ਕਰਨ ਲਈ ਇਸਤੇਮਾਲ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਉੱਤੇ ਲਿਖਿਆ ਹੈ, ਜੋ ਗੰਗਾ ਭਾਜਪਾ ਆਪਣੀ ਮਸ਼ਹੂਰੀਆਂ ਵਿੱਚ ਵਿਖਾਉਂਦੀ ਹੈ ਤੇ ਜਿਸ ਗੰਗਾ ਦਾ ਸੱਚ ਭਾਜਪਾ ਨਹੀਂ ਦਿਖਾਉਣਾ ਚਾਹੁੰਦੀ।
ਪਰ ਜਦੋਂ ਅਸੀਂ ਇਨ੍ਹਾਂ ਤਸਵੀਰਾਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਦੋਵੇਂ ਹੀ ਤਸਵੀਰਾਂ ਭਾਜਪਾ ਦੀ ਸਰਕਾਰ ਬਣਨ ਯਾਨੀ ਕਿ 2014 ਤੋਂ ਪਹਿਲਾਂ ਦੀਆਂ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Pixabay
ਸਾਫ ਗੰਗਾ, ਪਹਿਲੀ ਤਸਵੀਰ
ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਨਿਰਮਲ ਗੰਗਾ ਦੀ ਇਹ ਤਸਵੀਰ ਸਾਲ 2012 ਦੀ ਹੈ ਜਿਸ ਨੂੰ ਨਦੀ ਦੇ ਕਿਨਾਰੇ ਤੋਂ ਦੂਰ ਜਾ ਕੇ ਖਿੱਚਿਆ ਗਿਆ ਸੀ।
ਕੌਮਾਂਤਰੀ ਪੱਧਰ 'ਤੇ ਫੋਟੋ ਸ਼ੇਅਰਿੰਗ ਲਈ ਚਰਚਿਤ ਵੈੱਬਸਾਈਟ 'ਪਿਕਸਾਬੇ' 'ਤੇ ਇਹੀ ਤਸਵੀਰ ਉਪਲੱਬਧ ਹੈ।
ਪਿਕਸਾਬੇ ਮੁਤਾਬਕ 'oreotikki' ਨਾਂ ਦੇ ਯੂਜ਼ਰ ਨੇ ਇੱਕ ਫਰਵਰੀ 2012 ਨੂੰ ਵਾਰਾਣਸੀ ਦੇ ਗੰਗਾ ਕਿਨਾਰੇ ਦੀ ਇਹ ਤਸਵੀਰ ਖਿੱਚੀ ਸੀ ਜਿਸ ਨੂੰ ਜੂਨ 2017 ਵਿੱਚ 'ਪਿਕਸਾਬੇ' 'ਤੇ ਅਪਲੋਡ ਕੀਤਾ ਗਿਆ ਸੀ।
ਫਰਵਰੀ 2012 ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਯੂਪੀ ਵਿੱਚ ਬਸਪਾ ਦੀ ਸਰਕਾਰ ਸੀ।

ਤਸਵੀਰ ਸਰੋਤ, JITENDER GUPTA/OUTLOOK
ਮੈਲੀ ਗੰਗਾ, ਦੂਜੀ ਤਸਵੀਰ
ਕਾਂਗਰਸ ਪਾਰਟੀ ਵੱਲੋਂ ਵਿਖਾਈ ਗਈ ਦੂਜੀ ਤਸਵੀਰ ਸਾਲ 2011 ਦੀ ਹੈ।
ਮੈਗਜ਼ੀਨ ਆਉਟਲੁੱਕ ਦੇ ਫੋਟੋ ਐਡੀਟਰ ਜੀਤੇਂਦਰ ਗੁਪਤਾ ਨੇ ਇਹ ਤਸਵੀਰ ਖਿੱਚੀ ਸੀ।
ਕੁਝ ਸਮਾਂ ਪਹਿਲਾਂ ਜੀਤੇਂਦਰ ਗੁਪਤਾ ਦੀ ਇਸ ਤਸਵੀਰ ਦਾ ਇਸਤੇਮਾਲ ਭਾਜਪਾ ਦੇ ਆਗੂਆਂ ਨੇ ਵੀ ਕੀਤਾ ਸੀ।
ਤਾਮਿਲ ਨਾਡੂ ਦੀ ਭਾਜਪਾ ਇਕਾਈ ਵਿੱਚ ਜਨਰਲ ਸਕੱਤਰ ਵਨਥੀ ਸ੍ਰੀਨੀਵਾਸਨ ਨੇ ਇਸ ਤਸਵੀਰ ਦੇ ਆਧਾਰ 'ਤੇ ਲਿਖਿਆ ਸੀ ਕਿ ਕਾਂਗਰਸ ਸਰਕਾਰ ਦੇ ਸਮੇਂ (2014) ਤੇ ਹੁਣ ਭਾਜਪਾ ਸਰਕਾਰ ਦੇ ਦੌਰਾਨ (2019) ਗੰਗਾ ਦੀ ਸਥਿਤਿ ਵਿੱਚ ਹੋਏ ਬਦਲਾਅ ਨੂੰ ਵੇਖਿਏ।

ਤਸਵੀਰ ਸਰੋਤ, TWITTER/@VANATHIBJP
ਭਾਜਪਾ ਆਗੂਆਂ ਨੇ ਇਸ ਤਸਵੀਰ ਨਾਲ ਜੁੜੇ ਦਾਅਵੇ ਦੀ ਪੜਤਾਲ ਕਰਦੇ ਸਮੇਂ ਅਸੀਂ ਫੋਟੋ ਐਡੀਟਰ ਜਿਤੇਂਦਰ ਗੁਪਤਾ ਨਾਲ ਗੱਲ ਕੀਤੀ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ 'ਸਾਲ 2011 ਦੇ ਮੱਧ ਵਿੱਚ ਉਹ ਗੰਗਾ ਦੇ ਹਾਲਾਤ 'ਤੇ ਫੋਟੋ ਸਟੋਰੀ ਕਰਨ ਵਾਰਾਣਸੀ ਗਏ ਸੀ। ਇਹ ਉਸੇ ਸੀਰੀਜ਼ ਦੀ ਤਸਵੀਰ ਹੈ ਜੋ ਬਾਅਦ ਵਿੱਚ ਵੀ ਕਈ ਕਹਾਣੀਆਂ ਵਿੱਚ ਫਾਈਲ ਤਸਵੀਰ ਦੇ ਤੌਰ 'ਤੇ ਇਸਤੇਮਾਲ ਹੋ ਚੁੱਕੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਅਧਿਕਾਰਕ ਟੀਮ ਦੇ ਤੌਰ 'ਤੇ ਆਪਣੀ ਪਛਾਣ ਰੱਖਣ ਵਾਲੇ ਟਵਿੱਟਰ ਯੂਜ਼ਰ ਪ੍ਰਿਅੰਕਾ ਗਾਂਧੀ ਟੀਮ ਨੇ ਵੀ ਇਹ ਤਸਵੀਰ ਟਵੀਟ ਕੀਤੀ ਹੈ।

ਤਸਵੀਰ ਸਰੋਤ, Twitter
ਅਜਿਹਾ ਨਹੀਂ ਹੈ ਕਿ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਇਸ ਅੱਠ ਸਾਲ ਪੁਰਾਣੀ ਤਸਵੀਰ ਦਾ ਇਸਤੇਮਾਲ ਕੀਤਾ ਹੈ। ਅਕਤੂਬਰ 2018 ਵਿੱਚ ਛੱਤੀਸਗੜ੍ਹ ਯੂਥ ਕਾਂਗਰਸ ਨੇ ਇਹੀ ਤਸਵੀਰ ਗਲਤ ਦਾਅਵੇ ਦੇ ਨਾਲ ਟਵੀਟ ਕੀਤੀ ਸੀ।
ਇਹ ਵੀ ਪੜ੍ਹੋ:
ਗੰਗਾ ਦੀ ਸਫਾਈ ਦਾ ਰਿਐਲਿਟੀ ਚੈੱਕ
ਸਾਲ 2014 ਵਿੱਚ ਜਦੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਉਨ੍ਹਾਂ ਦੇਸ ਦੇ ਨਾਗਰਿਕਾਂ ਨਾਲ ਇੱਕ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ ਉਹ ਸਾਲ 2020 ਤੱਕ ਪ੍ਰਦੂਸ਼ਿਤ ਗੰਗਾ ਨਦੀ ਨੂੰ ਸਾਫ ਕਰਨ ਦਾ ਕੰਮ ਕਰਨਗੇ।
2015 ਵਿੱਚ ਭਾਜਪਾ ਸਰਕਾਰ ਨੇ ਇਸ ਦੇ ਲਈ ਪੰਜ ਸਾਲ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ 300 ਕਰੋੜ ਰੁਪਏ ਵੀ ਰੱਖੇ।
ਬੀਤੇ ਸਾਲ ਦਸੰਬਰ ਵਿੱਚ ਮੋਦੀ ਨੇ ਆਪਣੇ ਚੋਣ ਖੇਤਰ ਵਾਰਾਣਸੀ ਵਿੱਚ ਇੱਕ ਰੈਲੀ ਵਿੱਚ ਕਿਹਾ ਕਿ ਗੰਗਾ ਵਿੱਚ ਪ੍ਰਦੂਸ਼ਣ ਘੱਟ ਕਰਨ ਵਿੱਚ ਸਰਕਾਰ ਨੂੰ ਸਫਲਤਾ ਮਿਲ ਰਹੀ ਹੈ।
ਇਹ ਵੀ ਪੜ੍ਹੋ:
ਪਰ ਵਿਰੋਧੀਆਂ ਦਾ ਇਹ ਦਾਅਵਾ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਆਪਣਾ ਵਾਅਦਾ ਪੂਰਾ ਨਹੀਂ ਕਰ ਪਾ ਰਹੀ ਹੈ।
ਬੀਬੀਸੀ ਦੀ ਰਿਐਲਿਟੀ ਚੈੱਕ ਟੀਮ ਨੇ ਇਨ੍ਹਾਂ ਦਾਅਵਿਆਂ ਦੀ ਪੜਤਾਲ ਕੀਤੀ। ਇਸ ਟੀਮ ਨੇ ਪਾਇਆ ਕਿ ਗੰਗਾ ਦੀ ਸਫਾਈ ਦਾ ਕੰਮ ਬੇਹੱਦ ਹੌਲੀ ਹੌਲੀ ਹੋ ਰਿਹਾ ਹੈ।
ਹਾਲਾਂਕਿ ਇਸ ਸਮੱਸਿਆ 'ਤੇ ਪਹਿਲਾਂ ਤੋਂ ਕਾਫੀ ਵੱਧ ਪੈਸਾ ਖਰਚ ਕੀਤਾ ਜਾ ਰਿਹਾ ਹੈ, ਪਰ ਅਜਿਹਾ ਬੁਲਕੁਲ ਨਹੀਂ ਲਗਦਾ ਕਿ 1,568 ਮੀਲ ਲੰਮੀ ਇਸ ਨਦੀ ਨੂੰ ਸਾਲ 2020 ਤੱਕ ਪੂਰੀ ਤਰ੍ਹਾਂ ਸਾਫ ਕੀਤਾ ਜਾ ਸਕੇਗਾ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












