ਸਚਿਨ ਨੂੰ ਜਦੋਂ ਸੰਸਦ ਵਿਚ ਬੋਲਣ ਦਾ ਮੌਕਾ ਨਹੀਂ ਮਿਲਿਆ...

ਤਸਵੀਰ ਸਰੋਤ, Getty Images
ਕ੍ਰਿਕਟ ਦੀ ਦੁਨੀਆਂ ਵਿਚ ਮਾਸਟਰ ਬਲਾਸਟਰ ਕਹੇ ਜਾਂਦੇ ਸਚਿਨ ਤੇਂਦੂਲਕਰ ਦਾ ਅੱਜ 46ਵਾਂ ਜਨਮ ਦਿਨ ਹੈ। ਆਮ ਤੌਰ 'ਤੇ ਲੋਕਾਂ ਨੇ ਉਨ੍ਹਾਂ ਨੂੰ ਕ੍ਰਿਕਟ ਦੇ ਮੈਦਾਨ 'ਤੇ ਤਾਂ ਦੇਖਿਆ ਹੈ।
ਸਚਿਨ ਰਾਜ ਸਭਾ ਮੈਂਬਰ ਵੀ ਰਹੇ ਹਨ ਭਾਵੇਂ ਕਿ ਉਨ੍ਹਾਂ ਨੂੰ ਲਦਨ ਵਿਚ ਬੋਲਣਾ ਦਾ ਮੌਕਾ ਨਹੀਂ ਜੁੜਿਆ।
ਸਾਲ 2017 ਵਿਚ ਸਚਿਨ ਤੇਂਦੂਲਕਰ ਰਾਜਸਭਾ 'ਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਆਪਣਾ ਪਹਿਲਾ ਭਾਸ਼ਣ ਨਹੀਂ ਦੇ ਸਕੇ ਸਨ।
ਸਚਿਨ ਤੇਂਦੂਲਕਰ ਨੇ ਰਾਈਟ ਟੂ ਪਲੇਅ (ਖੇਡਣ ਦਾ ਅਧਿਕਾਰ) 'ਤੇ ਬੋਲਣਾ ਸੀ। ਭਾਸ਼ਣ ਦੇਣ ਦਾ ਮੌਕਾ ਸੰਸਦ 'ਚ ਨਾ ਮਿਲਣ ਕਾਰਨ ਸਚਿਨ ਨੇ ਇਸ ਦਾ ਹੱਲ ਫੇਸਬੁੱਕ ਰਾਹੀਂ ਲੱਭਿਆ।
ਇਹ ਵੀ ਪੜ੍ਹੋ:
ਸਚਿਨ ਦੇ ਜਨਮ ਦਿਨ ਮੌਕੇ ਤੁਹਾਨੂੰ ਦੱਸਦੇ ਹਾਂ ਕਿ ਸਚਿਨ ਤੇਂਦੂਲਕਰ ਦਾ ਦੇਸ ਅਤੇ ਸਮਾਜ ਪ੍ਰਤੀ ਕੀ ਵਿਜ਼ਨ ਹੈ। ਫੇਸਬੁੱਕ ਉੱਤੇ ਆਪਣੀਆਂ ਰਾਜ ਸਭਾ ਵਿਚ ਬੋਲਣ ਵਾਲੀਆਂ ਗੱਲਾਂ ਜੋ ਸਚਿਨ ਨੇ ਸਾਂਝੀਆਂ ਕੀਤੀਆਂ ਸਨ, ਉਹ ਇਸ ਮੌਕੇ ਤੁਹਾਡੇ ਲਈ ਪੇਸ਼ ਕੀਤੀਆਂ ਜਾ ਰਹੀਆਂ ਹਨ।

ਤਸਵੀਰ ਸਰੋਤ, facebook/Sachin Tendulkar
ਸਚਿਨ ਨੇ ਆਪਣੇ ਵੀਡੀਓ ਸੰਦੇਸ਼ 'ਚ ਕਿਹਾ ਸੀ, "ਕੁਝ ਅਜਿਹੀਆਂ ਗੱਲਾਂ ਸਨ, ਜੋ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ। ਇੱਥੇ ਵੀ ਉਹੀ ਕੋਸ਼ਿਸ਼ ਕਰਾਂਗਾ।
ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਮੈਂ ਇੱਥੋਂ ਤੱਕ ਕਿਵੇਂ ਪਹੁੰਚਿਆ। ਫਿਰ ਮੈਨੂੰ ਅਹਿਸਾਸ ਹੁੰਦਾ ਹੈ ਕਿ ਕ੍ਰਿਕਟ 'ਚ ਚੁੱਕੇ ਗਏ ਛੋਟੇ ਛੋਟੇ ਕਦਮਾਂ ਨੇ ਮੈਨੂੰ ਕਦੀ ਨਾ ਭੁੱਲਣ ਵਾਲੀਆਂ ਯਾਦਾਂ ਦਿੱਤੀਆਂ।
- ਮੈਂ ਖੇਡ ਨੂੰ ਬਹੁਤ ਪਸੰਦ ਕਰਦਾ ਹਾਂ, ਕ੍ਰਿਕਟ ਮੇਰੀ ਜ਼ਿੰਦਗੀ ਹੈ। ਮੇਰੇ ਪਿਤਾ ਰਮੇਸ਼ ਤੇਂਦੂਲਕਰ ਕਵੀ ਸਨ। ਮੈਂ ਜ਼ਿੰਦਗੀ 'ਚ ਜੋ ਕਰਨਾ ਚਾਹੁੰਦਾ ਸੀ, ਉਨ੍ਹਾਂ ਨੇ ਸਦਾ ਮੇਰਾ ਸਾਥ ਦਿੱਤਾ। ਉਨ੍ਹਾਂ ਵੱਲੋਂ ਮੈਨੂੰ ਦਿੱਤਾ ਸਭ ਤੋਂ ਅਹਿਮ ਤੋਹਫ਼ਾ ਸੀ ਖੇਡਣ ਦੀ ਅਜ਼ਾਦੀ ਅਤੇ ਖੇਡਣ ਦਾ ਅਧਿਕਾਰ। ਮੈਂ ਇਸ ਲਈ ਸਦਾ ਉਨ੍ਹਾਂ ਦਾ ਧੰਨਵਾਦੀ ਰਹਾਂਗਾ।
- ਗਰੀਬੀ ਆਰਥਿਕ ਹਾਲਾਤ, ਫੂਡ ਸਿਕਿਓਰਿਟੀ ਸਣੇ ਦੇਸ 'ਚ ਕਈ ਅਹਿਮ ਮੁੱਦੇ ਹਨ, ਜਿਨਾਂ 'ਤੇ ਧਿਆਨ ਦੇਣ ਦੀ ਲੋੜ ਹੈ। ਇੱਕ ਖਿਡਾਰੀ ਹੋਣ ਨਾਤੇ ਮੈਂ ਖੇਡ, ਭਾਰਤ ਦੀ ਫਿਟਨਸ ਅਤੇ ਲੋਕਾਂ ਦੀ ਸਿਹਤ 'ਤੇ ਗੱਲ ਕਰਨਾ ਚਾਹੁੰਦਾ ਹਾਂ।
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
- ਮੇਰਾ ਵਿਜ਼ਨ ਸਿਹਤਮੰਦ ਅਤੇ ਤੰਦਰੁਸਤ ਭਾਰਤ ਦਾ ਹੈ। ਜਦੋਂ ਸਿਹਤ ਜਵਾਨ ਹੋਵੇਗੀ ਤਾਂ ਦੇਸ 'ਚ ਕੁਝ ਹੋਵੇਗਾ।
- ਸਾਲ 2020 'ਚ ਭਾਰਤ ਦੁਨੀਆਂ ਦੇ ਸਭ ਤੋਂ ਜਵਾਨ ਦੇਸਾਂ 'ਚੋਂ ਇੱਕ ਹੋਵੇਗਾ। ਅਜਿਹੇ 'ਚ ਧਾਰਨਾ ਇਹ ਹੈ ਕਿ ਜੋ ਜਵਾਨ ਹੈ ਤਾਂ ਫਿਟ ਹੈ। ਪਰ ਇਹ ਗ਼ਲਤ ਹੈ।
- ਸਿਰਫ਼ ਸ਼ੂਗਰ (ਡਾਇਬਟੀਜ) ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੂੰ ਇਸ ਬਿਮਾਰੀ ਦੀ ਰਾਜਧਾਨੀ ਮੰਨ ਸਕਦੇ ਹਾਂ। ਭਾਰਤ ਵਿੱਚ 75 ਫੀਸਦ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ।
- ਜੇਕਰ ਮੋਟਾਪੇ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਦੁਨੀਆਂ 'ਚ ਤੀਜੇ ਨੰਬਰ 'ਤੇ ਹਾਂ। ਇਨ੍ਹਾਂ ਬਿਮਾਰੀਆਂ ਦਾ ਆਰਥਿਕ ਬੋਝ ਭਾਰਤ ਦੇ ਅਰਥਚਾਰੇ 'ਤੇ ਪੈ ਰਿਹਾ ਹੈ। ਅਜਿਹੇ ਵਿੱਚ ਦੇਸ ਦਾ ਅੱਗੇ ਵੱਧਣਾ ਸੰਭਵ ਨਹੀਂ ਹੈ।
- ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਨਾਂ ਬਿਮਾਰੀਆਂ ਕਾਰਨ ਭਾਰਤੀ ਅਰਥਚਾਰੇ 'ਤੇ 2012 ਤੋਂ 2030 ਵਿਚਾਲੇ 4 ਕਰੋੜ ਰੁਪਏ ਦਾ ਬੋਝ ਪਵੇਗਾ।

ਤਸਵੀਰ ਸਰੋਤ, EPA
- ਪਰ ਅਸੀਂ ਇਨਾਂ ਨੰਬਰਾਂ ਨੂੰ ਹੇਠਾਂ ਲਿਆ ਸਕਦੇ ਹਾਂ। ਜੇਕਰ ਅਸੀਂ ਸਾਰੇ ਇਹ ਕੋਸ਼ਿਸ਼ ਕਰੀਏ ਕਿ ਸਾਡੀ ਸਿਹਤ ਠੀਕ ਰਹੇ, ਸਹੀ ਢੰਗ ਨਾਲ ਕਸਰਤ ਕਰਾਂਗੇ ਤਾਂ ਬਹੁਤ ਕੁਝ ਬਦਲ ਸਕਦਾ ਹੈ।
ਇਹ ਵੀ ਪੜ੍ਹੋ:
- ਮੈਨੂੰ ਲੱਗਦਾ ਹੈ ਕਿ ਸਪੋਰਟਿੰਗ ਦੇਸ ਬਣਨ ਲਈ ਸਾਨੂੰ ਇੱਕ ਪਲਾਨ ਦੀ ਲੋੜ ਹੈ ਤਾਂ ਜੋ ਸਾਡੇ ਜਿਉਣ ਦਾ ਤਰੀਕਾ ਅਤੇ ਖ਼ਰਾਬ ਸਿਹਤ ਦਾ ਰਵੱਈਆ ਬਦਲਿਆ ਜਾ ਸਕੇ।
- ਸਾਡੇ ਫਿਟਨੈੱਸ ਦੇ ਸੈਸ਼ਨ ਘੱਟ ਅਤੇ ਖਾਣ ਦੇ ਸੈਸ਼ਨ ਜ਼ਿਆਦਾ ਹੁੰਦੇ ਜਾ ਰਹੇ ਹਨ। ਸਾਨੂੰ ਇਹ ਆਦਤ ਬਦਲਣੀ ਪੈਣੀ ਹੈ। ਮੈਨੂੰ ਲੱਗਦਾ ਹੈ ਕਿ ਇਸ ਮੋਬਾਇਲ ਦੇ ਜ਼ਮਾਨੇ 'ਚ ਅਸੀਂ ਇਨ ਮੋਬਾਇਲ ਹੁੰਦੇ ਜਾ ਰਹੇ ਹਾਂ। ਸਾਡੇ 'ਚੋਂ ਜ਼ਿਆਦਾਤਰ ਲੋਕ ਸਿਰਫ਼ ਗੱਲ ਕਰਦੇ ਹਨ ਪਰ ਅਸੀਂ ਖੇਡਦੇ ਨਹੀਂ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












