ਲੋਕ ਸਭਾ ਚੋਣਾਂ 2019: ਪੈਸੇ ਤੇ ਰਾਸ਼ਟਰਵਾਦ ਦੀ ਲੜਾਈ 'ਚ ਉਲਝਿਆ ਅਰੁਣਾਚਲ

ਤਸਵੀਰ ਸਰੋਤ, @AmitShah
- ਲੇਖਕ, ਮੇਕਪੀਸ ਸਿਟਲਹੂ
- ਰੋਲ, ਈਟਾਨਗਰ ਤੋਂ ਬਬੀਸੀ ਲਈ
ਲੋਕ ਸਭਾ ਚੋਣਾਂ ਦੌਰਾਨ ਉੱਤਰ-ਪੂਰਬੀ ਸੂਬਿਆਂ ਵਿੱਚ ਕੇਂਦਰੀ ਫੰਡਾਂ ਦਾ ਲੌਲੀਪੌਪ ਦਿਖਾਉਣਾ ਆਮ ਰਵਾਇਤ ਹੈ, ਅਜਿਹੇ ਵਿੱਚ ਇਨ੍ਹਾਂ ਹਿੰਸਕ ਅੰਦੋਲਨਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਚੋਣਾਂ ਦੌਰਾਨ ਰਾਸ਼ਟਰਵਾਦ ਦੀਆਂ ਭਾਵਨਾਵਾਂ ਨੂੰ ਹਵਾ ਦਿੱਤੀ ਜਾ ਸਕਦੀ ਹੈ।
ਪਿਛਲੇ ਹਫ਼ਤੇ ਆਲੋ (ਪੱਛਮੀ ਸਿਆਂਗ ਜਿਲ੍ਹੇ) ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਜਦੋਂ ਭਾਰਤ ਇਨ੍ਹਾਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਮਾਰਦਾ ਹੈ ਤਾਂ ਉਸ ਸਮੇਂ ਵਿਰੋਧੀਆਂ ਦਾ ਸਟੈਂਡ ਕੀ ਹੁੰਦਾ ਹੈ ਤੁਸੀਂ ਜਾਣਦੇ ਹੀ ਹੋ।"
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੈਂਟੀਨੀਅਲ ਕਿਹਾ ਜੋ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਉਤਾਵਲੇ ਰਹਿੰਦੇ ਹਨ। ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕੀ ਕਿ ਉਹ ਚੌਕੀਦਾਰ ਨੂੰ ਵੋਟ ਪਾਉਣ ਜੋ ਦੇਸ਼ ਨੂੰ ਸੁਰੱਖਿਆ ਪ੍ਰਦਾਨ ਕਰੇਗਾ।
ਅਰੁਣਾਚਲ ਪ੍ਰਦੇਸ਼ ਦਾ ਇਤਿਹਾਸ ਰਿਹਾ ਹੈ ਕਿ ਇੱਥੋਂ ਦੇ ਲੋਕ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਨੂੰ ਹੀ ਵੋਟ ਕਰਦੇ ਹਨ। ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ 60 ਵਿੱਚੋਂ 42 ਸੀਟਾਂ ਜਿੱਤੀਆਂ ਉਸ ਸਮੇਂ ਕੇਂਦਰ ਵਿੱਚ ਯੂਪੀਏ ਦੀ ਸਰਕਾਰ ਸੀ।
ਇਹ ਵੀ ਪੜ੍ਹੋ:
ਰਾਜੀਵ ਗਾਂਧੀ ਯੂਨੀਵਰਿਸਟੀ ਵਿੱਚ ਪੋਲੀਟਕਲ ਸਾਇੰਸ ਦੇ ਪ੍ਰੋਫੈਸਰ ਨਾਨੀ ਬਾਠ ਨੇ ਦੱਸਿਆ, "ਇੱਥੋਂ ਦੇ ਲੋਕਾਂ ਦੀ ਮਾਨਸਿਕਤਾ ਹੈ ਕਿ ਉਹ ਕੇਂਦਰ ਦੀ ਸੱਤਾਧਾਰੀ ਪਾਰਟੀ ਨਾਲ ਹੀ ਖੜ੍ਹਦੇ ਹਨ। ਉਹ ਇੱਕ ਤਰ੍ਹਾਂ ਨਾਲ ਇਸਦੇ ਆਦੀ ਹਨ।ਇੱਥੋ ਦੇ ਲੋਕਾਂ ਦਾ ਕਿਸੇ ਪਾਰਟੀ ਨਾਲ ਕੋਈ ਵਿਚਾਰਧਾਰਕ ਜੁੜਾਅ ਨਹੀਂ ਹੈ।"
ਹਿੰਦੁਤਵ ਵਾਲੇ ਰਾਸ਼ਟਰਵਾਦ ਵਿੱਚ ਵਾਧਾ
ਹਾਲਾਂ ਕਿ ਅਰੁਣਾਚਲ ਪ੍ਰਦੇਸ਼ ਦੀ ਧਰਤੀ ਵਿੱਚ ਰਾਸ਼ਟਰਵਾਦ ਦੇ ਬੀਜ ਬੀਜਣ ਦੀ ਕੋਸ਼ਿਸ਼ ਕੋਈ ਨਵੀਂ ਨਹੀਂ ਹੈ।
ਸਾਲ 1962 ਤੋਂ ਬਾਅਦ ਨੌਰਥ ਈਸਟ ਫਰੰਟੀਅਰ ਏਜੰਸੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਾਸ਼ਟਰਵਾਦ ਨੂੰ ਸੂਬੇ ਵਿੱਚ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਦਿੱਤੀਆਂ।
ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕੇਂਦਰ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਵਿੱਚ ਵੱਡਾ ਮੌਕਾ ਦੇਖਿਆ। ਸਿੱਖਿਆ ਵਿੱਚ ਉਨ੍ਹਾਂ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਉਤਸ਼ਾਹਿਤ ਕੀਤਾ। ਸੰਘ ਲਈ ਸੂਬੇ ਵਿੱਚ ਦਾਖ਼ਲ ਹੋਣ ਦਾ ਇਹੀ ਸਭ ਤੋਂ ਸੌਖਾ ਰਾਹ ਸੀ।
ਨਾਨੀ ਬਾਠ ਨੇ ਦੱਸਿਆ, ਅਰੁਣਾਚਲ ਪ੍ਰਦੇਸ਼ ਵਿੱਚ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਸੰਘ ਪਰਿਵਾਰ ਨਾਲ ਜੁੜਿਆ ਹੋਇਆ ਹੈ। ਭਾਵੇਂ ਇਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਹੋਵੇ, ਵਿਸ਼ਵ ਹਿੰਦੂ ਪ੍ਰੀਸ਼ਦ ਹੋਵੇ ਜਾਂ ਵਿਵੇਕਾਨੰਦ ਕੇਂਦਰ ਵਿਦਿਆਲਾ।
ਉਨ੍ਹਾਂ ਦਾ ਸਮਾਜਿਕ, ਡਾਕਟਰੀ ਅਤੇ ਸਿੱਖਿਆ ਸੇਵਾਵਾਂ ਵਿੱਚ ਸਿੱਧਾ ਦਖ਼ਲ ਹੈ ਤੇ ਉਹ ਸਿਸਟਮ ਦਾ ਅੰਗ ਬਣੇ ਹੋਏ ਹਨ।" ਨਾਨੀ ਬਾਠ ਦੀ ਆਪਣੀ ਪੜ੍ਹਾਈ ਵੀ ਵਿਵੇਕਾਨੰਦ ਕੇਂਦਰ ਵਿਦਿਆਲਾ ਵਿੱਚ ਹੋਈ ਹੈ।
ਸੰਘ ਦਾ ਸਿੱਧਾ ਅਸਰ ਦੇਖਿਆ ਜਾ ਸਕਦਾ ਹੈ, ਅਰੁਣਾਚਲ ਦੇ ਬਹੁਤੇ ਲੋਕਾਂ ਨੇ ਹਿੰਦੀ ਸੰਪਰਕ ਭਾਸ਼ਾ ਵਜੋਂ ਅਪਣਾ ਲਈ ਹੈ। ਇਹ ਹੁਣ 26 ਵੱਡੇ ਕਬੀਲਿਆਂ ਅਤੇ ਛੋਟੇ-ਛੋਟੇ ਹੋਰ ਵੀ ਕਈ ਕਬੀਲਿਆਂ ਵੱਲੋਂ ਬੋਲੀ ਜਾਂਦੀ ਹੈ।
ਜੋਰਮ ਅਨਿਆ ਤਾਨਾ, ਡੇਰਾ ਨਾਟੁੰਗ ਸਰਕਾਰੀ ਕਾਲਜ,ਈਟਾਨਗਰ ਵਿੱਚ ਹਿੰਦੀ ਦੀ ਅਸਿਸਟੈਂਟ ਪ੍ਰੋਫੈਸਰ ਹਨ। ਉਨ੍ਹਾਂ ਨੇ ਦੱਸਆ ਕਿ ਉਨ੍ਹਾਂ ਨੇ ਹਿੰਦੀ ਨੂੰ ਇਸ ਦੀ ਖ਼ੂਬਸੂਰਤੀ ਕਾਰਨ ਚੁਣਿਆ ਅਤੇ ਉਨ੍ਹਾਂ ਨੇ ਅਰੁਣਾਚਲੀ ਸਾਹਿਤ ਦਾ ਨਿਸ਼ੀਆ ਉਪ-ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਵਿਆਹ ਇੱਕ ਈਸਾਈ ਨਾਲ ਹੋਇਆ ਹੈ ਅਤੇ ਉਹ ਖ਼ੁਦ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਸੰਘ ਦੇ ਸਥਾਨਕ ਚੈਪਟ ਦੀ ਉੱਘੀ ਮੈਂਬਰ ਹੈ।
ਉਨ੍ਹਾਂ ਦੱਸਿਆ ਕਿ ਅਰੁਣਾਚਲ ਗੈਰ ਸਿਆਸੀ ਸੂਬਾ ਹੈ ਅਤੇ ਕਬਾਇਲੀ ਨੌਜਵਾਨਾਂ ਵਿੱਚ ਜਿੰਮੇਵਾਰੀ ਅਤੇ ਜੀਵਨ ਦਾ ਉਦੇਸ਼ ਭਰਨ ਦੇ ਨਿਸ਼ਾਨੇ ਨਾਲ ਇੱਥੋਂ ਦੇ ਲੋਕ ਸਮਾਜ ਸੇਵਾ ਵਿੱਚ ਦਿਲਚਸਪੀ ਲੈਂਦੇ ਹਨ।
ਹੋਰ ਸੂਬਿਆਂ ਵਾਂਗ ਨਹੀਂ, ਜਿੱਥੇ ਕਬਾਇਲੀ ਵਿਦਿਆਰਥੀ ਸੰਗਠਨ ਅਤੇ ਯੂਨੀਅਨਾਂ ਨੌਜਵਾਨਾਂ ਦੀ ਅਗਵਾਈ ਕਰਦੀਆਂ ਹਨ। ਅਨਿਆ ਦਾ ਕਹਿਣਾ ਹੈ ਕਿ ਨੌਜਵਾਨਾਂ ਕੋਲ ਆਦਰਸ਼ ਦੀ ਕਮੀ ਹੈ।
ਉਨ੍ਹਾਂ ਦੱਸਿਆ, "ਮੋਦੀ ਵਿੱਚ ਮੈਨੂੰ ਆਦਰਸ਼ ਨਜ਼ਰ ਆਉਂਦਾ ਹੈ ਕਿਉਂਕਿ ਉਹ 18 ਘੰਟੇ ਕੰਮ ਕਰਦੇ ਹਨ। ਮੈਨੂੰ ਹੈਰਾਨੀ ਹੈ ਕਿ ਉਨ੍ਹਾਂ ਵਿੱਚ ਕਿਹੋ-ਜਿਹੀ ਤਾਕਤ ਹੈ ਜੋ ਉਹ ਇਸ ਤਰ੍ਹਾਂ ਲੱਗੇ ਰਹਿੰਦੇ ਹਨ।"
ਤਾਨਾ ਰੋਜ਼ਾ, ਡੇਰਾ ਨਾਟੁੰਗ ਸਰਕਾਰੀ ਕਾਲਜ ਵਿੱਚ ਪਹਿਲੇ ਸਮੈਸਟਰ ਦੀ ਵਿਦਿਆਰਥਣ ਹੈ। ਉਨ੍ਹਾਂ ਨੇ ਦੱਸਿਆ, ਸੰਗਠਨ ਵੱਲੋਂ ਮੈਨੂੰ ਸੂਬੇ ਦੇ ਆਪਣੇ ਰੋਲ ਮਾਡਲਾਂ ਬਾਰੇ ਦੱਸਿਆ ਗਿਆ, ਜਿਸ ਕਾਰਨ ਮੈਂ ਸੰਗਠਨ ਨਾਲ ਜੁੜੀ ਹੋਈ ਹਾਂ।"
ਮੈਂ ਨੌਵੀਂ ਜਮਾਤ ਵਿੱਚ ਸੀ, ਮੈਨੂੰ ਉਸ ਸਮੇਂ ਏਬੀਵੀਪੀ ਬਾਰੇ ਕੁਝ ਨਹੀਂ ਸੀ ਪਤਾ। ਸਾਡੇ ਨਿੱਜੀ ਵਿਕਾਸ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅਤੇ ਸਾਨੂੰ ਪ੍ਰੇਰਣਾਦਾਇਕ ਹਸਤੀਆਂ ਜਿਵੇਂ ਮੋਹੰਤੋ ਪੈਂਜਿੰਗ (ਅਰੁਣਾਚਲ ਪ੍ਰਦੇਸ਼ ਦਾ ਪਿਹਲਾ ਭਾਰਤੀ ਪਾਇਲਟ), ਤਾਪਿਅਰ ਮਾਰਾ (ਐਵਰਿਸਟ ਪਰਬਤਾਰੋਹੀ) ਅਤੇ ਜੈਨੀ ਹੇਈ ( ਕਾਰਟੂਨਿਸਟ) ਨੂੰ ਮਿਲਣ ਦਾ ਮੌਕਾ ਮਿਲਿਆ।
ਤਾਨਾ ਨੇ ਯਾਦ ਕਰਦੇ ਦੱਸਿਆ ਕਿ ਜਿਗੈਂਗ ਅਪਾਂਗ ਏਬੀਵੀਪੀ ਵੱਲੋਂ ਇੱਕ ਮਹੀਨੇ ਦੌਰਾਨ ਸੱਤ ਸੂਬਿਆਂ ਦੇ ਵਿਦਿਅਕ ਟੂਰ ਨਾਲ ਵੀ ਗਏ ਸਨ। ਇਹ ਉਨ੍ਹਾਂ ਦਾ ਵਿਦਿਆਰਥੀ ਵਜੋਂ ਪਹਿਲਾ ਟੂਰ ਸੀ।
ਅਪਾਂਗ ਨੇ 16 ਸਾਲ ਪਹਿਲਾਂ ਸੂਬੇ ਵਿੱਚ ਪਹਿਲੀ ਭਾਜਪਾ ਸਰਕਾਰ ਬਣਾਈ ਸੀ, ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਪਾਰਟੀ ਛੱਡ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ "ਵਿਕੇਂਦਰੀਕਰਨ ਅਤੇ ਲੋਕਤੰਤਰੀ ਢੰਗ ਨਾਲ ਫੈਸਲੇ ਲੈਣ ਨੂੰ ਪਸੰਦ ਨਾ ਕਰਨ ਵਾਲੀ ਲੀਡਰਸ਼ਿਪ" ਉਨ੍ਹਾਂ ਦੇ ਪਾਰਟੀ ਛੱਡਣ ਦਾ ਇੱਕ ਵੱਡਾ ਕਾਰਨ ਸੀ।
ਹਾਲਾਂਕਿ ਈਟਾਨਗਰ ਵਿੱਚ ਏਬੀਵੀਪੀ ਦਾ ਪਹਿਲਾ ਦਫ਼ਤਰ ਚਾਲੂ ਹੋਇਆ ਪਰ ਸੂਬੇ ਵਿੱਚ ਇਹ 1961 ਤੋਂ ਕਾਰਜਸ਼ੀਲ ਸੀ।
ਸ਼ੁਭਮ ਸ਼੍ਰੀਵਾਸਤਵਾ ਈਟਾਨਗਰ ਏਬੀਵੀਪੀ ਦੇ ਜਿਲ੍ਹਾ ਕੋਆਰਡੀਨੇਟਰ ਹਨ। ਉਨ੍ਹਾਂ ਦਾ ਅਨੁਮਾਨ ਹੈ ਕਿ ਏਬੀਵੀਪੀ ਸ਼ਾਖ਼ਾ ਦੇ ਮੈਂਬਰਾਂ ਦੀ ਗਿਣਤੀ 10,000 ਤੋਂ ਟੱਪ ਗਈ ਹੈ। ਇਸ ਦੇ ਮੈਂਬਰਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਦੋਵੇਂ ਸ਼ਾਮਲ ਹਨ।

ਤਸਵੀਰ ਸਰੋਤ, Getty Images
ਇਹ ਇਸ ਗੱਲ ਦੇ ਬਾਵਜੂਦ ਹੈ ਕਿ ਵਿਦਿਆਰਥੀਆਂ ਵਿੱਚ ਪ੍ਰਭਾਵ ਰੱਖਣ ਵਾਲੀ ਆਲ ਅਰੁਣਾਚਲ ਪ੍ਰਦੇਸ਼ ਸਟੂਡੈਂਟ ਯੂਨੀਅਨ (AAPSU) ਵਿਦਿਆਰਥੀਆਂ ਨੂੰ ਸਿਆਸੀ ਵਿਦਿਆਰਥੀ ਸੰਗਠਨਾਂ ਦੇ ਨਾਲ ਜੁੜਨ ਤੋਂ ਮਨ੍ਹਾਂ ਕਰਦੀ ਹੈ।
AAPSU ਦੇ ਮੈਂਬਰ ਮਾਰਲੀ ਕਾਮਕੀ ਨੇ ਦੱਸਿਆ, "ਅਸੀਂ ਇਹ ਨਿਯਮ ਇਸ ਲਈ ਬਣਾਇਆ ਕਿਉਂਕਿ ਅਸੀਂ ਕੈਂਪਸ ਨੂੰ ਸਿਆਸਤ ਦਾ ਅਖਾੜਾ ਨਹੀਂ ਬਣਨ ਦੇਣਾ ਚਾਹੁੰਦੇ, ਜਿਵੇਂ ਕਿ ਅਸੀਂ ਹੋਰ ਸੂਬਿਆਂ ਦੀਆਂ ਯੂਨੀਵਰਸਿਟੀਆਂ ਵਿੱਚ ਦੇਖਿਆ ਹੈ।"
ਹਾਲਾਂ ਕਿ AAPSU ਸੂਬੇ ਵਿੱਚ ਏਬੀਵੀਪੀ ਦੇ ਵਧ ਰਹੇ ਪ੍ਰਭਾਵ ਤੋਂ ਬੇਵਜ੍ਹਾ ਹੀ ਫਿਕਰਮੰਦ ਨਹੀਂ ਹੈ। ਪਛਾਣ ਨਾ ਦੱਸਣ ਦੀ ਸ਼ਰਤ 'ਤੇ AAPSU ਦੇ ਇੱਕ ਹੋਰ ਮੈਂਬਰ ਨੇ ਦੱਸਿਆ, "ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਜ਼ਿਆਦਾਤਰ ਵਿਦਿਆਰਥੀ NSUI ਦੇ ਮੈਂਬਰ ਸਨ। ਹੁਣ ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਉਹ ਏਬੀਵੀਪੀ ਨਾਲ ਜੁੜ ਰਹੇ ਹਨ ਇਸ ਸਭ ਫੰਡਾਂ ਦਾ ਮਾਮਲਾ ਹੈ।"
ਤਸਾਂਗ ਇੰਡੀਜਿਨਸ ਫੇਥ ਐਂਡ ਕਲਚਰਲ ਸੋਸਾਈਟੀ ਆਫ ਅਰੁਣਾਚਲ ਪ੍ਰਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹਨ ਉਨ੍ਹਾਂ ਨੇ ਦੱਸਿਆ, "ਸਥਾਨਕ ਅਕੀਦੇ ਅਤੇ ਹਿੰਦੂ ਮਤ ਵਿੱਚ ਕੋਈ ਵੱਡਾ ਫਰਕ ਨਹੀਂ ਹੈ ਕਿਉਂਕਿ ਅਸੀਂ ਕੁਦਰਤ ਦੀ ਪੂਜਾ ਕਰਦੇ ਹਾਂ।
ਇਹ ਵੀ ਪੜ੍ਹੋ:
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕਬੀਲਿਆ ਦੀ ਵੱਡੀ ਅਬਾਦੀ ਸਥਾਨਕ ਵਿਸ਼ਵਾਸ਼ਾਂ ਨੂੰ ਧਾਰਨ ਕਰ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਆਦਿਬੈਲਟ ਦੇ 10 ਫੀਸਦੀ ਲੋਕ ਦੋਨੀ ਕਬੀਲੇ ਵਿੱਚ ਵਾਪਸ ਆ ਗਏ ਹਨ। ਉਨ੍ਹਾਂ ਕਿਹਾ, "ਜਦੋਂ ਕਬੀਲਿਆ ਵਾਲੇ ਧਰਮ ਧਾਰਣ ਕਰਦੇ ਹਨ ਤਾਂ ਅਸੀਂ ਇਸ ਨੂੰ ਘਰ ਵਾਪਸੀ ਕਹਿੰਦੇ ਹਾਂ।"
ਸੰਘ ਅਤੇ ਸਕੂਲਾਂ ਵਿੱਚੋਂ ABVP ਦੀਆਂ ਇਕਾਈਆਂ ਦੇ ਸਕੂਲਾਂ ਤੋਂ ਕਾਲਜਾਂ ਤੱਕ ਪਹੁੰਚਣ ਕਾਰਨ, ਸੂਬੇ ਦੀ ਸਥਾਨਕ ਕਬੀਲਾਈ ਵਸੋਂ ਵਿੱਚ ਵੀ ਹਿੰਦੂ ਰਾਸ਼ਟਰਵਾਦ ਜ਼ੋਰ ਫੜ ਰਿਹਾ ਹੈ।
ਨਾਨੀ ਬਾਠ ਦਾ ਦਾਅਵਾ ਹੈ, "ਰਾਸ਼ਟਰਵਾਦ ਇੱਥੇ ਸਰਕਾਰਾਂ ਦੀ ਨੀਤੀ ਰਹੀ ਹੈ, ਜਿਸ ਕਾਰਨ ਇੱਥੇ ਮੋਦੀ ਦੀ ਚੜ੍ਹਤ ਹੈ। ਉਹ ਭਾਵੇਂ ਰਿਜੂਜੀ ਨੂੰ ਵੋਟ ਨਾ ਪਉਣਾ ਚਾਹੁਣ ਪਰ ਉਹ ਮੋਦੀ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ।"

ਤਸਵੀਰ ਸਰੋਤ, AFP/GETTY IMAGES
ਸੰਘ ਅਤੇ ਸਥਾਨਕ ਵਿਸ਼ਵਾਸ਼ ਇੱਥੇ ਆਪਸ ਵਿੱਚ ਇੰਨ੍ਹੇ ਰਚੇ ਮਿਚੇ ਹਨ ਕਿ ਕੋਈ ਵੀ ਸਿਆਸੀ ਲੀਡਰ ਇਸ ਬਾਰੇ ਬੋਲਣ ਲਈ ਤਿਆਰ ਨਹੀਂ ਹੋਇਆ ਕਿ ਸਥਾਨਕ ਵਿਸ਼ਵਾਸ਼ਾਂ ਨੂੰ ਹਿੰਦੁਤਵਾ ਤੋਂ ਕੋਈ ਖਤਰਾ ਹੈ।
ਜਾਰੁਮ ਇਟੇ ਕਿਰਨ ਰਿੱਜੂਜੀ ਖਿ਼ਲਾਫ ਜਨਤਾ ਦਲ (ਸੈਕੂਲਰ ) ਦੀ ਟਿਕਟ ਤੇ ਚੋਣਾਂ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਥਾਨਕ ਨੌਜਵਾਨਾਂ ਨੂੰ ਆਪਣੀ ਪਛਾਣ ਬਦਲਦੀ ਹੋਈ ਦਿਖ ਰਹੀ ਹੈ ਪਰ ਉਨ੍ਹਾਂ ਨੂੰ ਇੱਕ ਮੰਚ ਚਾਹੀਦਾ ਹੈ।
ਇਟੇ ਅਰੁਣਾਚਲ ਪ੍ਰਦੇਸ਼ ਤੋਂ ਚੋਣਾ ਲੜ ਰਹੀ ਇੱਕੋ-ਇੱਕ ਮਹਿਲਾ ਉਮੀਦਵਾਰ ਹਨ। ਉਨ੍ਹਾਂ ਕਿਹਾ, "ਉਨ੍ਹਾਂ ਨੂੰ ਵੀ ਦੀਵਾ ਜਗਾਉਣ ਲਈ ਇੱਕ ਮਾਹੌਲ ਚਾਹੀਦਾ ਹੈ, ਤੂਫਾਨ ਵਿੱਚ ਦੀਵਾ ਬਾਲੇ ਦਾ ਕੀ ਲਾਭ"
'ਪੈਸਾ ਕਬੀਲਾ, ਅਤੇ ਫਿਰ ਪਾਰਟੀ'
ਪਿਛਲੇ ਪੰਜਾਂ ਸਾਲਾਂ ਵਿੱਚ ਅਰੁਣਾਚਲ ਪ੍ਰਦੇਸ਼ ਦੀ ਵਿਧਾਨ ਸਭਾ ਬਹੁਤ ਅਸਥਿਰ ਰਹੀ ਹੈ।
ਹਾਲਾਂਕਿ ਦੋਹਾਂ ਦਾ ਦਾਅਵਾ ਹੈ ਕਿ ਉਮੀਦਵਾਰਾਂ ਦੇ ਪਾਰਟੀਆਂ ਛੱਡਣ ਨਾਲ ਹਲਕਿਆਂ ਦੀ ਗਣਿਤ ਉੱਪਰ ਕੋਈ ਅਸਰ ਨਹੀਂ ਪੈਂਦਾ। ਖ਼ਾਸ ਕਰਕੇ ਜੋ ਹਲਕੇ ਪੈਸਾ, ਭਾਈ-ਭਤੀਜਾਵਾਦ ਅਤ ਸੱਤਾਧਾਰੀ ਪਾਰਟੀ ਦੇ ਪੱਖ ਵਿੱਚ ਵੋਟਿੰਗ ਹੁੰਦੀ ਹੈ।
ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਕਿਵੇਂ ਪੈਸਾ, ਪਰਿਵਾਰ ਅਤੇ ਬਾਹੂਬਲ ਸੂਬੇ ਵਿੱਚ ਆਪਣਾ ਅਸਰ ਰੱਖਦਾ ਹੈ।
ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਉਨ੍ਹਾਂ ਦੱਸਿਆ ਕਿ "ਇਸ ਦਾ ਇੱਕੋ-ਇੱਕ ਅਪਵਾਦ ਜਾਰੁਮ ਇਟੇ ਸਨ, ਜੋ ਕਿ ਕੇਂਦਰੀ ਮੰਤਰੀ ਕਿਰਨ ਰਿੱਜੂਜੀ ਤੋਂ ਹਾਰਨਗੇ।"
ਇਟੇ ਦੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਨੇ ਸਿਫ਼ਾਰਿਸ਼ ਕੀਤੀ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੇ 15 ਮਾਰਚ ਨੂੰ ਪਾਰਟੀ ਛੱਡ ਦਿੱਤੀ ਸੀ।
ਉਨ੍ਹਾਂ ਦੇ ਭਰਾ, ਜਾਰਪੁਮ ਅਤੇ ਜਾਰਕਰ ਗੈਮਲਿਨ ਵੀ ਪਾਰਟੀ ਬਦਲ ਕੇ ਐੱਨਪੀਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਭਾਜਪਾ ਨੇ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ ਸੀ।
ਇਸੇ ਦੌਰਾਨ ਨਾਬਮ ਟੁਕੀ ਦਾ ਨਾਮ ਕਾਂਗਰਸ ਪਾਰਟੀ ਦੇ ਅਰੁਣਾਚਲ ਪੱਛਮੀ ਲਈ ਉਮੀਦਵਾਰ ਵਜੋਂ ਸਾਹਮਣੇ ਆਇਆ,ਜਦੋਂ ਕਿ ਉਨ੍ਹਾਂ ਨੇ ਕਦੇ ਵੀ ਇਸ ਸੀਟ ਲਈ ਦਾਅਵਾ ਪੇਸ਼ ਨਹੀਂ ਸੀ ਕੀਤਾ।
ਸਿਆਸੀ ਵਿਦਾ ਦਾ ਕਹਿਣਾ ਹੈ ਕਿ ਟੁਕੀ ਸੂਬੇ ਦੀ ਸੱਤਾ ਵਿੱਚ ਵਾਪਸ ਆਉਣ ਲਈ ਉਤਾਵਲੇ ਹਨ, ਨਾ ਕਿ ਸੰਸਦ ਜਾਣ ਲਈ। ਬਾਠ ਨੇ ਦੱਸਿਆ, "ਭਾਜਪਾ ਨੇ ਟੁਕੀ ਦੇ ਮੁਕਾਬਲੇ ਮਜਬੂਤ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ। ਮੇਰਾ ਅੰਦਾਜ਼ਾ ਹੈ ਕਿ ਰਿਜੂਜੀ ਅਤੇ ਟੁਕੀ ਦਰਮਿਆਨ ਕੋਈ ਸਮਝੌਤਾ ਹੈ।"
ਟੁਕੀ ਵੱਲੋਂ ਜਿਹੜੀ ਸੰਪਤੀ ਐਲਾਨੀ ਗਈ ਹੈ ਉਹ ਸਾਰੇ ਉਮੀਦਵਾਰਾਂ ਤੋਂ ਵਧੇਰੇ ਹੈ।
ਇਸੇ ਦੌਰਾਨ, ਸੂਬਾ ਕਾਂਗਰਸ ਦੇ ਪ੍ਰਧਾਨ ਤਾਕਮ ਸੰਜੋਇ ਦਾ ਦਾਅਵਾ ਹੈ ਕਿ ਪਾਰਟੀ, " ਪਾਰਟੀ ਭਾਜਪਾ ਦਾ ਪੈਸੇ ਪੱਖੋਂ ਮੁਕਾਬਲਾ ਨਹੀਂ ਕਰ ਸਕਦੀ" ਉਹ ਜਿੱਤਣਗੇ। ਅਸੀਂ ਹੀ ਇਕੱਲੇ ਸਰਕਾਰ ਤੋਂ ਜੁਦਾ ਨਹੀਂ ਹਾਂ ਸਗੋਂ ਸਾਡੇ ਹੋਰ ਵੀ ਨਜ਼ਦੀਕੀ ਸਹਿਯੋਗੀ ਹਨ ਜੋ ਸੱਤਾਧਾਰੀ ਸਰਕਾਰ ਦੇ ਖਿਲਾਫ ਹਨ ਅਤੇ ਉਹ ਭਾਜਪਾ ਨੂੰ ਸੂਬੇ ਤੋਂ ਬਾਹਰ ਕਰਨਾ ਚਾਹੁੰਦੇ ਹਨ। "
ਸੰਜੋਏ ਨੇ ਅੱਗੇ ਕਿਹਾ ਕਿ ਨਾਗਾਲੈਂਡ, ਮੇਘਾਲਿਆ ਅਤੇ ਅਰੁਣਾਚਲ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਕਰਨਾ ਪਾਰਟੀ ਦਾ ਫੈਸਲਾ ਸੀ। ਖ਼ਾਸ ਕਰਕੇ ਟੁਕੀ ਨੂੰ ਜੋ ਕਿ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













