ਯੂਪੀ ਦਾ ਉਹ ਇਲਾਕਾ ਜਿੱਥੇ ਹਿੰਦੂ-ਮੁਸਲਮਾਨ ਪਰਿਵਾਰ ਵਾਂਗ ਰਹਿੰਦੇ

- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਮੇਰਠ ਦੇ ਹਾਸ਼ਿਮਪੁਰਾ ਮੁਹੱਲੇ ਵਿੱਚੋਂ ਇੱਕ ਸੜਕ ਨਿਕਲਦੀ ਹੈ ਅਤੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ। ਇਸਦੇ ਇੱਕ ਪਾਸੇ ਹਾਜੀ ਬਾਬੁਦੀਨ ਵਰਗੇ ਮੁਸਿਲਮ ਆਬਾਦ ਹਨ ਅਤੇ ਦੂਜੇ ਪਾਸੇ ਵਿਪਿਨ ਕੁਮਾਰ ਰਸਤੋਗੀ ਵਰਗੇ ਹਿੰਦੂਆਂ ਦੀਆਂ ਦੁਕਾਨਾਂ ਹਨ।
ਬਾਬੁਦੀਨ ਅਤੇ ਰਸਤੋਗੀ ਇੱਕ ਦੂਜੇ ਨੂੰ 30 ਸਾਲ ਤੋਂ ਜਾਣਦੇ ਹਨ ਪਰ ਇਨ੍ਹਾਂ ਦੀ ਦੁਨੀਆਂ ਬਿਲਕੁਲ ਵੱਖਰੀ ਹੈ।
ਬਾਬੁਦੀਨ ਭਾਰਤੀ ਜਨਤਾ ਪਾਰਟੀ ਦੇ ਕੱਟੜ ਵਿਰੋਧੀ ਹਨ ਅਤੇ ਰਸਤੋਗੀ ਇਸ ਪਾਰਟੀ ਦੇ ਸਮਰਥਕ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੈਅ ਹੈ ਕਿ 11 ਅਪ੍ਰੈਲ ਨੂੰ ਆਮ ਚੋਣਾਂ ਦੇ ਪਹਿਲੇ ਗੇੜ ਵਿੱਚ ਬਾਬੁਦੀਨ ਮਹਾਂਗਠਜੋੜ ਦੇ ਉਮੀਦਵਾਰ ਨੂੰ ਆਪਣਾ ਵੋਟ ਦੇਣਗੇ ਅਤੇ ਰਸਤੋਗੀ ਭਾਜਪਾ ਦੇ ਉਮੀਦਵਾਰ ਨੂੰ।
ਪਰ, ਪਿਛਲੇ 30 ਸਾਲਾਂ ਤੋਂ ਇੱਕ ਗੱਲ ਨੇ ਇਨ੍ਹਾਂ ਨੂੰ ਇੱਕ-ਦੂਜੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਅਤੇ ਉਹ ਹੈ ਕਾਰੋਬਾਰ ਵਿੱਚ ਇੱਕ-ਦੂਜੇ 'ਤੇ ਨਿਰਭਰਤਾ। ਉੱਥੇ ਰਹਿਣ ਵਾਲੇ ਲੋਕਾਂ ਮੁਤਾਬਕ ਇਹ ਕਾਰੋਬਾਰ ਸਲਾਨਾ 300 ਕਰੋੜ ਰੁਪਏ ਦਾ ਹੈ।
ਇਹ ਵੀ ਪੜ੍ਹੋ:

ਬਾਬੁਦੀਨ 120 ਪਾਵਰਲੂਮ ਮਸ਼ੀਨਾਂ ਦੇ ਮਾਲਕ ਹਨ ਅਤੇ ਮੇਰਠ ਦੇ ਦੋ ਸਭ ਤੋਂ ਅਮੀਰ ਕੱਪੜਾ ਬਣਾਉਣ ਵਾਲਿਆਂ ਵਿੱਚੋਂ ਇੱਕ ਹਨ। ਦੋ ਮੰਜ਼ਿਲਾ ਘਰ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ ਜਿੱਥੇ ਉਨ੍ਹਾਂ ਨੇ ਇੱਕ ਆਧੁਨਿਕ ਰਸੋਈ ਘਰ ਬਣਵਾਇਆ ਹੈ, ਇਸ ਨੂੰ ਉਹ ਬੜੇ ਮਾਣ ਨਾਲ ਲੋਕਾਂ ਨੂੰ ਦਿਖਾਉਂਦੇ ਹਨ।
ਮਕਾਨ ਦੇ ਹੇਠਾਂ ਕੱਪੜਾ ਬਣਾਉਣ ਵਾਲੀਆਂ ਮਸ਼ੀਨਾਂ ਲੱਗੀਆਂ ਹਨ ਜਿਨ੍ਹਾਂ ਵਿੱਚੋਂ ਹਰ ਵੇਲੇ ਤੇਜ਼ ਆਵਾਜ਼ਾਂ ਆਉਂਦੀਆਂ ਹਨ।
ਉਨ੍ਹਾਂ ਦੇ ਕਾਰਖਾਨੇ ਵਿੱਚ ਕੱਪੜੇ ਬਣਦੇ ਹਨ ਜਿਸ ਨੂੰ ਰਸਤੋਗੀ ਥੋਕ ਵਿੱਚ ਖਰੀਦਦੇ ਹਨ। ਉਹ ਬਾਬੁਦੀਨ ਦੇ ਇਕੱਲੇ ਗਾਹਕ ਨਹੀਂ ਹਨ ਪਰ ਉਨ੍ਹਾਂ ਦੇ ਸਾਰੇ ਹਿੰਦੂ ਥੋਕ ਗਾਹਕਾਂ ਵਿੱਚੋਂ ਸਭ ਤੋਂ ਵੱਧ ਮਾਮਲ ਖਰੀਦਣ ਵਾਲੇ ਜ਼ਰੂਰ ਹਨ।
'ਅਸੀਂ ਪਰਿਵਾਰ ਦੀ ਤਰ੍ਹਾਂ ਹਾਂ'
ਬਾਬੁਦੀਨ ਕਹਿੰਦੇ ਹਨ, "ਹਿੰਦੂ ਥੋਕ ਦੁਕਾਨਦਾਰਾਂ ਤੋਂ ਬਿਨਾਂ ਮੇਰਾ ਕੰਮ ਨਹੀਂ ਚਲਦਾ ਅਤੇ ਸਾਡੇ ਤੋਂ ਬਿਨਾਂ ਉਨ੍ਹਾਂ ਦਾ ਨਹੀਂ। ਅਸੀਂ ਇੱਕ-ਦੂਜੇ 'ਤੇ ਪੂਰੀ ਤਰ੍ਹਾਂ ਨਿਰਭਰ ਹਾਂ।''
ਰਸਤੋਗੀ ਦੇ ਮੁਤਾਬਕ, "ਧੰਦੇ ਵਿੱਚ ਵਿਚਾਰਧਾਰਾ, ਧਰਮ ਅਤੇ ਜਾਤ ਕੰਮ ਨਹੀਂ ਆਉਂਦੀ। ਬਾਬੁਦੀਨ ਨੂੰ ਮੈਂ 30 ਸਾਲਾਂ ਤੋਂ ਜਾਣਦਾ ਹਾਂ। ਮੇਰੇ ਲਈ ਉਹ ਪਰਿਵਾਰ ਦੀ ਤਰ੍ਹਾਂ ਹੈ। ਸਾਡੇ ਵਿਚਾਰ ਵੱਖਰੇ ਹਨ। ਅਸੀਂ ਵੋਟ ਵੱਖ-ਵੱਖ ਪਾਰਟੀਆਂ ਨੂੰ ਦਿੰਦੇ ਹਾਂ। ਇੱਕ ਦੂਜੇ ਨੂੰ ਕਾਫ਼ੀ ਮਜ਼ਾਕ ਕਰਦੇ ਹਾਂ ਪਰ ਕਾਰੋਬਾਰ ਵਿੱਚ ਭਾਵਨਾ ਨੂੰ ਥਾਂ ਨਹੀਂ ਦਿੰਦੇ।"
ਆਰਥਿਕ ਮਜਬੂਰੀ ਉਨ੍ਹਾਂ ਨੂੰ ਇੱਕ-ਦੂਜੇ ਨਾਲ ਬੰਨ ਕੇ ਰੱਖਦੀ ਹੈ। ਕੁਝ ਸਮੇਂ ਲਈ ਰਸਤੋਗੀ ਨੇ ਇੱਕ ਵੱਖਰਾ ਵਪਾਰ ਸ਼ੁਰੂ ਕੀਤਾ ਸੀ ਜਿਹੜਾ ਨਹੀਂ ਚੱਲਿਆ। ਜਦੋਂ ਉਹ ਵਾਪਿਸ ਆਏ ਤਾਂ ਉਨ੍ਹਾਂ ਦਾ ਤਜ਼ਰਬਾ ਬਹੁਤ ਚੰਗਾ ਸੀ।
ਉਹ ਭਾਵੁਕ ਹੋ ਕੇ ਕਹਿੰਦੇ ਹਨ, "ਮੁਸਲਿਮ ਕੱਪੜਾ ਬੁਨਕਰਾਂ ਨੇ ਮੇਰਾ ਅਜਿਹਾ ਸਵਾਗਤ ਕੀਤਾ ਕਿ ਮੈਨੂੰ ਲੱਗਿਆ ਮੈਂ ਆਪਣੇ ਪਰਿਵਾਰ ਵਿੱਚ ਵਾਪਿਸ ਆ ਗਿਆ ਹਾਂ।"

ਕੱਪੜਿਆਂ ਤੋਂ ਇਲਾਵਾ ਦੂਜੇ ਕਾਰੋਬਾਰੀਆਂ ਵਿੱਚ ਵੀ ਹਿੰਦੂ-ਮੁਸਲਿਮ ਸਮਾਜ ਦੀ ਇੱਕ ਦੂਜੇ 'ਤੇ ਨਿਰਭਰਤਾ ਵਿਖਾਈ ਦਿੰਦੀ ਹੈ ਜੋ ਤਾਰੀਫ਼ ਕਰਨ ਵਾਲੀ ਗੱਲ ਹੈ ਕਿਉਂਕਿ ਫਿਰਕੂ ਦੰਗਿਆਂ ਦੇ ਇਤਿਹਾਸ ਵਾਲਾ ਮੇਰਠ ਸ਼ਹਿਰ ਹਿੰਦੂ-ਮੁਸਲਮਾਨ ਵਿਚਾਲੇ ਨਾਜ਼ੁਕ ਰਿਸ਼ਤੇ ਲਈ ਜਾਣਿਆ ਜਾਂਦਾ ਹੈ।
ਅਫਵਾਹਾਂ ਦੇ ਕਾਰਨ ਵੀ ਇੱਥੇ ਫਿਰਕੂ ਤਣਾਅ ਪੈਦਾ ਹੋ ਜਾਂਦਾ ਹੈ। ਪਰ ਬਾਬੁਦੀਨ ਅਤੇ ਰਸਤੋਗੀ ਵਰਗੇ ਲੋਕਾਂ ਵਿਚਾਲੇ ਚੰਗੇ ਸਬੰਧਾ ਕਾਰਨ ਅਕਸਰ ਮਸਲਾ ਬੇਕਾਬੂ ਨਹੀਂ ਹੁੰਦਾ।
ਇਹ ਵੀ ਪੜ੍ਹੋ:
ਸ਼ਾਮਲੀ ਵਿੱਚ ਦੋਵੇਂ ਭਾਈਚਾਰਿਆਂ ਦਾ ਕਾਰੋਬਾਰ
ਮੇਰਠ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਵੀ ਹਿੰਦੂ-ਮੁਸਲਿਮ ਆਰਥਿਕ ਨਿਰਭਰਤਾ ਦੀਆਂ ਮਿਸਾਲਾਂ ਮਿਲਦੀਆਂ ਹਨ।
ਸ਼ਾਮਲੀ ਦੇ ਸਲੀਮ ਤਿਆਗੀ ਕਹਿੰਦੇ ਹਨ ਕਿ ਉਨ੍ਹਾਂ ਦੇ ਸ਼ਹਿਰ ਵਿੱਚ ਗੰਨੇ ਦੀ ਕਾਸ਼ਤ ਹੋਵੇ ਜਾਂ ਮੁਰਾਦਾਬਾਦ ਵਿੱਚ ਪਿੱਤਲ ਦਾ ਕੰਮ। ਦੋਵੇਂ ਭਾਈਚਾਰਿਆਂ ਦਾ ਇੱਕ-ਦੂਜੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ।

ਕੈਰਾਨਾ ਵਿੱਚ ਭਾਜਪਾ ਵਰਕਰ ਸ਼ਿਵ ਕੁਮਾਰ ਚੌਹਾਨ ਗੁਰਜਰ ਸਮਾਜ ਤੋਂ ਹਨ। ਜਦੋਂ ਅਸੀਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਨਾਲ ਕੁਝ ਹੋਰ ਭਾਜਪਾ ਵਰਕਰ ਵੀ ਬੈਠੇ ਸੀ।
ਹੁੱਕੇ 'ਤੇ ਚੱਲੀ ਚਰਚਾ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਥੇ ਚੋਣਾਂ ਵਿੱਚ ਭਾਜਪਾ ਅਤੇ ਗਠਜੋੜ ਦੋਵਾਂ ਨੇ ਗੁਰਜਰ ਉਮੀਦਵਾਰ ਖੜ੍ਹੇ ਕੀਤੇ ਹਨ। ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮਹਾਂਗਠਜੋੜ ਦੀ ਉਮੀਦਵਾਰ ਤਬੱਸੁਮ ਹਸਨ ਆਰਐੱਲਡੀ ਦੀ ਹੈ। ਉਨ੍ਹਾਂ ਨੇ ਜਦੋਂ 2018 ਵਿੱਚ ਉਪ-ਚੋਣ ਜਿੱਤੀ ਸੀ ਤਾਂ ਉਨ੍ਹਾਂ ਨੇ ਹਿੰਦੂ ਅਤੇ ਮੁਸਲਮਾਨ ਗੁਰਜਰਾਂ ਨੇ ਵੋਟ ਦਿੱਤੇ ਸਨ।
ਜਾਟ ਅਤੇ ਗੁਰਜਰ, ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਵਿੱਚ
ਪੱਛਮੀ ਉੱਤਰ ਪ੍ਰਦੇਸ਼ ਵਿੱਚ ਮੁਸਲਮਾਨਾਂ ਦੀ ਆਬਾਦੀ 72 ਫ਼ੀਸਦ ਹੈ। ਰਾਸ਼ਟਰੀ ਔਸਤ ਸਿਰਫ਼ 14 ਫ਼ੀਸਦ ਦੇ ਮੁਕਾਬਲੇ ਵਿੱਚ ਇਹ ਕਿਤੇ ਵੱਧ ਹੈ। ਇਨ੍ਹਾਂ ਵਿੱਚ 70 ਫ਼ੀਸਦ ਕਿਸਾਨ ਹਨ।
ਇੱਥੋਂ ਦੇ ਜ਼ਿਆਦਾਤਰ ਮੁਸਲਮਾਨ ਗ਼ਰੀਬ ਹਨ। ਉਨ੍ਹਾਂ ਦੇ ਪੁਰਖੇ ਹਿੰਦੂ ਸਨ। ਇਸ ਲਈ ਜਾਟ ਅਤੇ ਗੁਰਜਰ ਹਿੰਦੂ ਭਾਈਚਾਰੇ ਵਿੱਚ ਵੀ ਹਨ ਅਤੇ ਮੁਸਲਮਾਨ ਵਿੱਚ ਵੀ। ਜ਼ਿਆਦਾਤਰ ਮੁਸਲਮਾਨ ਹਿੰਦੂ ਜਾਟਾਂ ਦੇ ਖੇਤਾਂ ਵਿੱਚ ਹੀ ਕੰਮ ਕਰਦੇ ਹਨ।
ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ ਮੁੱਜ਼ਫਰਨਗਰ ਅਤੇ ਸ਼ਾਮਲੀ ਵਰਗੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਫਿਰਕੂ ਦੰਗੇ ਹੋਏ ਸਨ ਜਿਸ ਵਿੱਚ ਹਿੰਦੂ ਜਾਟਾਂ ਅਤੇ ਮੁਸਲਿਮ ਸਮਾਜ ਵਿਚਾਲੇ ਦਹਾਕਿਆਂ ਤੋਂ ਚੱਲੀ ਆ ਰਹੀ ਫਿਰਕੂ ਸਦਭਾਵਨਾ ਪ੍ਰਭਾਵਿਤ ਹੋਈ ਸੀ।

ਇਸਦਾ ਨਤੀਜਾ ਇਹ ਹੋਇਆ ਕਿ ਸਮਾਜ ਫਿਰਕੂ ਮੁੱਦਿਆਂ 'ਤੇ ਵੰਡਿਆ ਗਿਆ। ਵੋਟਿੰਗ ਦੌਰਾਨ ਧਰੂਵੀਕਰਨ ਕਾਰਨ ਹਿੰਦੂਆਂ ਨੇ ਭਾਜਪਾ ਨੂੰ ਵੋਟ ਦਿੱਤਾ ਅਤੇ ਮੁਸਲਮਾਨਾਂ ਨੇ ਭਾਜਪਾ ਦੇ ਖ਼ਿਲਾਫ.।
ਭਾਜਪਾ ਨੇ ਇੱਥੋਂ ਦੀਆਂ ਤਮਾਮ 8 ਸੀਟਾਂ ਆਸਾਨੀ ਨਾਲ ਜਿੱਤ ਲਈਆਂ। ਪਹਿਲੇ ਗੇੜ ਦੇ ਰੁਝਾਨ ਨੂੰ ਦੇਖਦੇ ਹੋਏ ਬਾਕੀ ਦੇ ਗੇੜਾਂ ਵਿੱਚ ਉੱਤਰ ਪ੍ਰਦੇਸ਼ ਦੇ ਦੂਜੇ ਇਲਾਕਿਆਂ ਵਿੱਚ ਵੀ ਵੋਟ ਭਾਜਪਾ ਦੇ ਹੱਕ ਵਿੱਚ ਪਏ। ਪਾਰਟੀ ਨੇ ਸੂਬੇ ਦੀਆਂ 80 ਸੀਟਾਂ ਵਿੱਚੋਂ 71 ਸੀਟਾਂ ਜਿੱਤੀਆਂ।
'ਸਿਆਸੀ ਪਾਰਟੀਆਂ ਦੀ ਸਾਜ਼ਿਸ਼'
ਭਾਰਤੀ ਕਿਸਾਨ ਯੂਨੀਅਨ ਦੇ ਧਰਮਿੰਦਰ ਮਲਿਕ ਕਹਿੰਦੇ ਹਨ, "ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਦੰਗਿਆਂ ਤੋਂ ਬਾਅਦ ਜੋ ਦੂਰੀਆਂ ਪੈਦਾ ਹੋਈਆਂ ਉਹ ਭਾਜਪਾ ਅਤੇ ਸਮਾਜਵਾਦੀ ਪਾਰਟੀ ਸਰਕਾਰਾਂ ਦਾ ਇੱਕ ਪ੍ਰੋਪੇਗੰਡਾ ਸੀ। ਇਸ ਨੂੰ ਦੰਗੇ ਦਾ ਰੂਪ ਦਿੱਤਾ ਗਿਆ, ਉਹ ਭਾਜਪਾ ਦੀ ਇੱਕ ਸੋਚੀ ਸਮਝੀ ਰਣਨੀਤੀ ਸੀ ਕਿ ਜਾਟ ਸਿਆਸਤ ਨੂੰ ਮੁਸਲਿਮ ਤੋਂ ਵੱਖ ਕੀਤਾ ਜਾਵੇ। ਇਸ ਦੰਗੇ ਨੂੰ ਉਹ ਮੁਸਲਿਮ ਬਨਾਮ ਜਾਟ ਬਣਾਉਣ ਵਿੱਚ ਕਾਮਯਾਬ ਰਹੇ।"
ਪਰ ਇਸ ਇਲਾਕੇ ਦੇ ਹਿੰਦੂ ਅਤੇ ਮੁਸਲਮਾਨ ਕਹਿੰਦੇ ਹਨ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ। ਹਾਲਾਤ ਬਦਲ ਚੁੱਕੇ ਹਨ। ਹਿੰਦੂ-ਮੁਸਲਮਾਨਾਂ ਵਿਚਾਲੇ ਮੁੜ ਤੋਂ ਸਦਭਾਵਨਾ ਦਾ ਮਾਹੌਲ ਬਣ ਚੁੱਕਿਆ ਹੈ।
ਇਹ ਵੀ ਪੜ੍ਹੋ:

ਮੁਜ਼ੱਫਰਨਗਰ ਵਿੱਚ ਸਮਾਜਿਕ ਕਾਰਕੁਨ ਅਸਦ ਫਾਰੁਕੀ ਕਹਿੰਦੇ ਹਨ, "ਮੁਸਲਮਾਨਾਂ ਅਤੇ ਜਾਟਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਇੱਕ-ਦੂਜੇ ਬਿਨਾਂ ਸਾਡਾ ਕੰਮ ਨਹੀਂ ਚੱਲ ਸਕਦਾ। ਮੁਸਲਮਾਨ ਕਾਮੇ ਜਾਟਾਂ ਦੇ ਖੇਤਾਂ ਵਿੱਚ ਕੰਮ ਕਰਦੇ ਸਨ। ਅੱਜ ਜਾਟਾਂ ਨੂੰ ਮੁਸਲਿਮ ਕਾਮਿਆਂ ਦੀ ਲੋੜ ਹੈ। ਆਰਥਿਕ ਪੱਖੋਂ ਉਹ ਇੱਕ-ਦੂਜੇ ਤੋਂ ਵੱਖ ਨਹੀਂ ਹੋ ਸਕਦੇ।"
ਧਰਮਿੰਦਰ ਮਲਿਕ ਦੇ ਮੁਤਾਬਕ ਉਨ੍ਹਾਂ ਦੇ ਸੰਗਠਨ ਨੇ ਦੋਵਾਂ ਭਾਈਚਾਰਿਆਂ ਵਿਚਾਲੇ ਦੂਰੀਆਂ ਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਉਹ ਕਹਿੰਦੇ ਹਨ, "ਦੋਵਾਂ ਭਾਈਚਾਰਿਆਂ ਨੂੰ ਅਹਿਸਾਸ ਹੋਇਆ ਕਿ ਸੱਤਾ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਖ਼ਤਮ ਹੋ ਚੁੱਕੀ ਹੈ। ਪਿਛਲੇ ਸਾਲ ਕੈਰਾਨਾ ਵਿੱਚ ਜੋ ਲੋਕ ਸਭਾ ਦੀ ਉਪ ਚੋਣ ਹੋਈ ਉਸ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲਿਆ ਕਿ ਦੋਵਾਂ ਭਾਈਚਾਰਿਆਂ ਨੇ ਰਾਸ਼ਟਰੀ ਲੋਕ ਦਲ ਦੀ ਉਮੀਦਵਾਰ ਤਬਸੁਸਮ ਨੂੰ ਜਿਤਾਇਆ।"
ਸਾਡੇ ਨਾਲ ਬੈਠੇ ਕੈਰਾਨਾ ਦੇ ਭਾਜਪਾ ਸਮਰਥਕਾਂ ਨੇ ਭਰੋਸਾ ਦੁਆਇਆ ਕਿ ਹੁਣ ਹਿੰਦੂ-ਮੁਸਲਿਮ ਦੰਗੇ ਨਹੀਂ ਹੋਣਗੇ। ਸ਼ਿਵ ਕੁਮਾਰ ਚੌਹਾਨ ਕਹਿੰਦੇ ਹਨ ਕਿ ਗੁਰਜਰ ਸਮਾਜ ਵਿੱਚ ਹੁਣ ਏਕਤਾ ਹੈ। ਉਹ ਯਾਦ ਕਰਾਉਂਦੇ ਹਨ ਕਿ ਮੁਸਲਿਮ ਗੁਰਜਰ 100 ਸਾਲ ਪਹਿਲਾਂ ਹਿੰਦੂ ਹੀ ਸਨ। ਰਵਾਇਤੀ ਸਮਾਨਤਾ ਤੋਂ ਉਹ ਅੱਜ ਵੀ ਇੱਕ ਹੀ ਭਾਈਚਾਰਾ ਹੈ ਅਤੇ ਇੱਕ-ਦੂਜੇ ਦੇ ਤਿਉਂਹਾਰਾਂ ਅਤੇ ਵਿਆਹਾਂ ਵਿੱਚ ਸ਼ਾਮਲ ਹੁੰਦੇ ਹਨ।
ਹੋ ਸਕਦਾ ਹੈ ਕਿ ਹਿੰਦੂ-ਮੁਸਲਿਮ ਦੰਗੇ ਅੱਗੇ ਵੀ ਹੋਣ, ਫਿਰਕੂ ਤਣਾਅ ਦੇ ਹਾਲਾਤ ਅੱਗੇ ਵੀ ਪੈਦਾ ਹੋਣ, ਪਰ ਜਦੋਂ ਤੱਕ ਮੇਰਠ ਵਾਲੇ ਹਾਜੀ ਬਾਬੁਦੀਨ ਅਤੇ ਵਿਪਨ ਕੁਮਾਰ ਰਸਤੋਗੀ ਵਿਚਾਲੇ ਕਾਰੋਬਾਰੀ ਨਿਰਭਰਤਾ ਬਣੀ ਰਹੇਗੀ ਉਦੋਂ ਤੱਕ ਦੰਗਿਆਂ ਅਤੇ ਤਣਾਅਪੂਰਨ ਮਾਹੌਲ 'ਤੇ ਕਾਬੂ ਪਾਉਣਾ ਸੌਖਾ ਹੋਵੇਗਾ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












