ਕੀ ਮੋਦੀ ਸਰਕਾਰ ਨੇ ਵਾਧੂ ਹਵਾਈ ਅੱਡੇ ਬਣਾਉਣ ਦਾ ਵਾਅਦਾ ਪੂਰਾ ਕੀਤਾ? - ਰਿਐਲਟੀ ਚੈੱਕ

ਤਸਵੀਰ ਸਰੋਤ, Pti
- ਲੇਖਕ, ਸਮੀਹਾ ਨੈਤੀਕਾਰਾ
- ਰੋਲ, ਬੀਬੀਸੀ ਨਿਊਜ਼
2014 ਵਿੱਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਹਵਾਈ ਜਹਾਜ਼ਾਂ ਵਿੱਚ ਸਫ਼ਰ ਕਰਨ ਵਾਲੇ ਭਾਰਤੀਆਂ ਦੀ ਵਧਦੀ ਗਿਣਤੀ ਲਈ ਵਧੇਰੇ ਏਅਰਪੋਰਟ ਸ਼ੁਰੂ ਕਰਨਾ ਮੌਜੂਦਾ ਸਰਕਾਰ ਦਾ ਵਾਅਦਾ ਰਿਹਾ ਹੈ।
ਸਰਕਾਰ ਨੇ ਖੇਤਰੀ ਹਵਾਈ ਨੈੱਟਵਰਕ ਨੂੰ ਵਧਾਉਣ ਲਈ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਹੈ ਜਿਸਦੇ ਰਾਹੀਂ ਉਨ੍ਹਾਂ ਮੰਜ਼ਿਲਾ ਨੂੰ ਜੋੜਿਆ ਜਾਵੇ ਜਿੱਥੇ ਤੱਕ ਅਜੇ ਹਵਾਈ ਯਾਤਰਾ ਨਹੀਂ ਪਹੁੰਚ ਸਕੀ ਸੀ।
ਸੱਤਾਧਾਰੀ ਭਾਜਪਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਵਿੱਚ ਖਾਸਾ ਵਾਧਾ ਹੋਇਆ ਹੈ।
11 ਅਪ੍ਰੈਲ ਤੋਂ ਦੇਸ ਭਰ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬੀਬੀਸੀ ਰਿਐਲਟੀ ਚੈੱਕ ਮੁੱਖ ਸਿਆਸੀ ਪਾਰਟੀਆਂ ਵੱਲੋਂ ਕਿਤੇ ਵਾਅਦਿਆਂ ਦੀ ਜਾਂਚ ਕਰ ਰਿਹਾ ਹੈ।
ਦਾਅਵਾ: ਸੱਤਾਧਾਰੀ ਭਾਜਪਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਵਧੀ ਹੈ। 2014 ਵਿੱਚ 65 ਏਅਰਪੋਰਟ ਸਨ ਜਿਹੜੇ ਕਿ ਵਧ ਕੇ ਇਸ ਸਾਲ ਤੱਕ 102 ਹੋ ਗਏ।
ਇਹ ਵੀ ਪੜ੍ਹੋ:
ਸਰਕਾਰ ਵੱਲੋਂ 2017 ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ 10 ਕਰੋੜ ਤੋਂ ਵੱਧ ਯਾਤਰੀਆਂ ਨੇ ਡੋਮੈਸਟਿਕ ਫਲਾਈਟਾਂ ਰਾਹੀਂ ਸਫ਼ਰ ਕੀਤਾ। ਇਹ ਵੀ ਦਾਅਵਾ ਕੀਤਾ ਗਿਆ ਕਿ ਪਹਿਲੀ ਵਾਰ ਵਧੇਰੇ ਲੋਕਾਂ ਨੇ ਏਅਰ-ਕੰਡੀਸ਼ਨਡ ਰੇਲ ਕੰਪਾਰਟਮੈਂਟਾਂ ਦੇ ਮੁਕਾਬਲੇ ਹਵਾਈ ਜਹਾਜ਼ਾਂ ਵਿੱਚ ਵਧ ਸਫਰ ਕੀਤਾ।
ਫੈਸਲਾ: ਸਰਕਾਰ ਅਤੇ ਐਵੀਏਸ਼ਨ ਅਥਾਰਿਟੀ ਦੇ ਅੰਕੜਿਆਂ ਮੁਤਾਬਕ 2014 ਤੋਂ ਹਵਾਈ ਅੱਡਿਆਂ ਦੀ ਗਿਣਤੀ ਵਧੀ ਹੈ।
ਪਰ ਜਿਸ ਅੰਕੜੇ ਦੀ ਵਰਤੋਂ ਕੀਤੀ ਗਈ ਹੈ ਉਹ ਉਸ ਕੁਝ ਵੱਖਰਾ ਹੈ।
ਪਰ ਹਵਾਈ ਯਾਤਰੀਆਂ ਬਾਰੇ ਕੀਤਾ ਗਿਆ ਦਾਅਵਾ ਸਹੀ ਹੈ।
ਹਵਾਈ ਅੱਡਿਆਂ ਦੀ ਗਿਣਤੀ
ਪਿਛਲੇ ਮਹੀਨੇ ਭਾਜਪਾ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਮੌਜੂਦਾ ਸਮੇਂ ਵਿੱਚ 102 ਆਪ੍ਰੇਸ਼ਨਲ ਏਅਰਪੋਰਟ ਹਨ ਜਦਕਿ 2014 ਤੱਕ 65 ਏਅਰਪੋਰਟ ਹੀ ਚੱਲ ਰਹੇ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਹ ਵੀ ਜ਼ਿਕਰ ਕੀਤਾ ਗਿਆ ਕਿ ਰੇਲ ਦੇ ਮੁਕਾਬਲੇ ਜਹਾਜ਼ਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵੀ ਵੱਧ ਹੋਈ ਹੈ।
ਇੱਕ ਹੋਰ ਟਵੀਟ ਜ਼ਰੀਏ ਏਅਰਪੋਰਟਾਂ ਦੇ ਵਧਣ ਦਾ ਜ਼ਿਕਰ ਕੀਤਾ ਗਿਆ ਪਰ ਉਸ ਵਿੱਚ ਅੰਕੜੇ ਕੁਝ ਵੱਖਰੇ ਸਨ। ਉਸ ਵਿੱਚ ਕਿਹਾ ਗਿਆ ਕਿ 2014 ਵਿੱਚ 75 ਆਪ੍ਰੇਸ਼ਨਲ ਏਅਰਪੋਰਟ ਸਨ ਜਦਕਿ ਹੁਣ 100 ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕੀ 2014 ਤੋਂ ਬਾਅਦ ਦੇ ਅਧਿਕਾਰਤ ਅੰਕੜੇ ਇਨ੍ਹਾਂ ਨੰਬਰਾਂ 'ਤੇ ਕੋਈ ਚਾਨਣਾ ਪਾਉਂਦੇ ਹਨ?
ਦੋ ਸਰੋਤਾਂ ਦੇ ਅੰਕੜੇ ਜੋ ਦੱਸਦੇ ਹਨ:
ਭਾਰਤ 'ਚ ਹਵਾਈ ਯਾਤਰਾ ਲਈ ਰੈਗੂਲੇਟਰੀ ਵਜੋਂ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ ਨਜ਼ਰ ਰੱਖਦਾ ਹੈ। ਉਸਦੇ ਅੰਕੜਿਆਂ ਮੁਤਾਬਕ-
ਮਾਰਚ 2015 ਵਿੱਚ ਕੁੱਲ 97 ਆਪ੍ਰੇਸ਼ਨਲ ਏਅਰਪੋਰਟ ਸਨ ( ਜਿਨ੍ਹਾਂ ਵਿੱਚ 65 ਡੋਮੈਸਟਿਕ, 24 ਇੰਟਰਨੈਸ਼ਨਲ ਅਤੇ 8 ਕਸਟਮ ਏਅਰਪੋਰਟ)
ਮਾਰਚ 2018 ਵਿੱਚ ਇਹ ਅੰਕੜਾ 109 ਆਪ੍ਰੇਸ਼ਨਲ ਹਵਾਈ ਅੱਡਿਆ ਤੱਕ ਪਹੁੰਚ ਗਿਆ (ਜਿਸ ਵਿੱਚ 74 ਡੋਮੈਸਟਿਕ, 26 ਇੰਟਰਨੈਸ਼ਨਲ ਅਤੇ 9 ਕਸਟਮ ਏਅਰਪੋਰਟ ਸਨ)
ਇਹ ਵੀ ਪੜ੍ਹੋ:
ਪਰ ਜੇਕਰ ਏਅਰਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਗੱਲ ਕੀਤੀ ਜਾਵੇ ਜਿਹੜੀ ਕਿ ਸਿਵਲ ਏਵੀਏਸ਼ ਦੇ ਬੁਨਿਆਦੀ ਢਾਂਚੇ ਨੂੰ ਦੇਖਦਾ ਹੈ, ਉਨ੍ਹਾਂ ਦੇ ਅੰਕੜੇ ਕੁਝ ਵੱਖਰੇ ਹਨ।
ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ 2013-2014 ਦੀ ਦੀ ਰਿਪੋਰਟ ਵਿੱਚ 68 ਆਪ੍ਰੇਸ਼ਨਲ ਹਵਾਈ ਅੱਡਿਆ ਦੀ ਗੱਲ ਕੀਤੀ ਸੀ।
ਉਸ ਤੋਂ ਅਗਲੇ ਸਾਲ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਕਿਹਾ ਕਿ ਉਸਦੇ ਕੋਲ 125 ਹਵਾਈ ਅੱਡਿਆਂ ਦਾ ਰੱਖ-ਰਖਾਵ ਹੈ ਪਰ ਇਨ੍ਹਾਂ ਵਿੱਚੋਂ ਸਿਰਫ਼ 69 ਹਵਾਈ ਅੱਡਿਆਂ ਨੂੰ ਆਪ੍ਰੇਸ਼ਨਲ ਦੱਸਿਆ ਗਿਆ ਸੀ।
ਮਾਰਚ 2018 ਵਿੱਚ ਕਿਹਾ ਗਿਆ ਕਿ ਹੁਣ ਉਨ੍ਹਾਂ ਕੋਲ ਕੁੱਲ 129 ਏਅਰਪੋਰਟ ਹਨ, ਪਰ ਇਹ ਨਹੀਂ ਦੱਸਿਆ ਕਿ ਕਿੰਨੇ ਏਅਰਪੋਰਟ ਚੱਲ ਰਹੇ ਹਨ।
ਹਾਲਾਂਕਿ ਸਰਕਾਰ ਨੇ ਜੁਲਾਈ 2018 ਵਿੱਚ ਸੰਸਦ ਵਿੱਚ ਕਿਹਾ ਸੀ ਕਿ 101 ਏਅਰਪੋਰਟ ਹੁਣ ਚੱਲ ਰਹੇ ਹਨ।
ਪਿਛਲੀ ਸਰਕਾਰ ਕੀ ਕਹਿੰਦੀ ਹੈ?
2014 ਵਿੱਚ ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਸੀ ਤਾਂ ਕਾਂਗਰਸ ਨੇ ਉਨ੍ਹਾਂ ਨੇ ਸੰਸਦ ਵਿੱਚ ਇਸ ਸਬੰਧੀ ਅੰਕੜੇ ਪੇਸ਼ ਕੀਤੇ ਸਨ। ਫਰਵਰੀ 2014 ਵਿੱਚ, ਇੱਕ ਮੰਤਰੀ ਨੇ ਸੰਸਦ ਵਿੱਚ ਕਿਹਾ ਸੀ ਕਿ ਮੌਜੂਦਾ ਸਮੇਂ ਵਿੱਚ 90 ਹਵਾਈ ਅੱਡੇ ਚੱਲ ਰਹੇ ਹਨ।

ਤਸਵੀਰ ਸਰੋਤ, Rajiv Srivastava
ਜੇਕਰ ਤੁਸੀਂ ਭਾਜਪਾ ਦੀ ਨਵੀਂ ਸਕੀਮ ਨੂੰ ਦੇਖੋ ਜਿਹੜੀ 2016 ਵਿੱਚ ਹਵਾਈ ਸਫ਼ਰ ਨੂੰ ਉਤਸ਼ਾਹਿਤ ਕਰਨ ਲਈ ਲਿਆਂਦੀ ਗਈ ਸੀ ਤਾਂ ਅੰਕੜਿਆਂ 'ਤੇ ਸਵਾਲ ਉੱਠਦੇ ਹਨ।
ਪਾਰਟੀ ਦਾ ਕਹਿਣਾ ਹੈ ਕਿ 38 ਏਅਰਪੋਰਟ ਇਸ ਸਕੀਮ ਦੇ ਤਹਿਤ ਸ਼ੁਰੂ ਕੀਤੇ ਗਏ ਹਨ।
ਪਰ ਰਿਕਾਰਡ ਦਰਸਾਉਂਦੇ ਹਨ ਕਿ ਇਨ੍ਹਾਂ ਵਿੱਚੋਂ ਕੁਝ ਏਅਰਪੋਰਟ ਪਹਿਲਾਂ ਹੀ ਚੱਲ ਰਹੇ ਸਨ।
ਇਸ ਤੋਂ ਇਲਾਵਾ, ਪਿਛਲੇ ਸਾਲ ਦਸੰਬਰ ਵਿੱਚ ਸੰਸਦ 'ਚ ਸਿਵਲ ਐਵੀਏਸ਼ਨ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਵਿੱਚ ਇਹ ਖੁਲਾਸਾ ਹੋਇਆ ਕਿ ਪਿਛਲੇ 5 ਸਾਲਾਂ ਵਿੱਚ ਸਵਾਰੀਆਂ ਦੀ ਯਾਤਰਾ ਲਈ ਸਿਰਫ਼ 4 ਏਅਰਪੋਰਟ ਹੀ ਅਸਲ ਵਿੱਚ ਸ਼ੁਰੂ ਹੋਏ।
ਕਿੰਨੇ ਯਾਤਰੀ ਸਫ਼ਰ ਕਰ ਰਹੇ ਹਨ?
ਹਾਲ ਹੀ ਦੇ ਸਾਲਾਂ ਵਿੱਚ ਭਾਰਤ ਵਿੱਚ ਯਾਤਰੀਆਂ ਦੀ ਗਿਣਤੀ ਕਾਫ਼ੀ ਵਧੀ ਹੈ।
ਇਹ ਸਹੀ ਹੈ ਕਿ ਘਰੇਲੂ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਚੁੱਕੀ ਹੈ ਜਿਵੇਂ ਕਿ ਭਾਜਪਾ ਨੇ ਕਿਹਾ।
ਪਿਛਲੇ ਸਾਲ ਫਰਵਰੀ ਵਿੱਚ ਸੰਸਦ ਵਿੱਚ ਦਿੱਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਘਰੇਲੂ ਹਵਾਈ ਸੇਵਾ ਲਈ 2016-2017 ਵਿੱਯ ਯਾਤਰੀਆਂ ਦਾ ਅੰਕੜਾ 103.75 ਮਿਲੀਅਨ ਰਿਹਾ।
ਇਹ ਵੀ ਪੜ੍ਹੋ:
ਜਹਾਜ਼ਾਂ ਨੇ ਰੇਲ ਗੱਡੀਆਂ ਨੂੰ ਪਿੱਛੇ ਛੱਡ ਦਿੱਤਾ
ਅਜੇ ਵੀ ਲੰਬੇ ਸਫ਼ਰ ਲਈ ਹਵਾਈ ਜਹਾਜ਼ ਨਾਲੋਂ ਰੇਲਗੱਡੀ ਨੂੰ ਵਧੇਰੇ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਇਸਦੀ ਟਿਕਟ ਸਸਤੀ ਹੈ। ਹਾਲਾਂਕਿ ਇਹ ਹੌਲੀ ਹੋ ਸਕਦੀ ਹੈ ਅਤੇ ਓਨੀ ਆਰਾਮਦਾਇਕ ਵੀ ਨਹੀਂ।
ਤਾਂ ਕੀ 2017 ਵਿੱਚ ਵਧੇਰੇ ਯਾਤਰੀਆਂ ਨੇ ਏਅਰ ਕੰਡੀਸ਼ਨਡ ਰੇਲ ਗੱਡੀਆਂ ਨੂੰ ਛੱਡ ਕੇ ਹਵਾਈ ਜਹਾਜ਼ਾਂ ਵਿੱਚ ਸਫਰ ਕੀਤਾ?

ਤਸਵੀਰ ਸਰੋਤ, Getty Images
ਭਾਰਤੀ ਰੇਲਵੇ ਦੀ 2016-17 ਦੀ ਸਲਾਨਾ ਰਿਪੋਰਟ ਮੁਤਾਬਕ ਏਸੀ ਕੋਚ ਯਾਤਰੀਆਂ ਦੀ ਗਿਣਤੀ ਉਸ ਸਾਲ 14.5 ਕਰੋੜ ਸੀ।
ਡੀਜੀਸੀਏ ਦਾ ਕਹਿਣਾ ਹੈ ਕਿ 2017 ਵਿੱਚ 158.43 ਮਿਲੀਅਨ ਯਾਤਰੀਆਂ ਨੇ ਘਰੇਲੂ ਅਤੇ ਕੌਮਾਂਤਰੀ ਹਵਾਈ ਜਹਾਜ਼ਾਂ ਵਿੱਚ ਸਫ਼ਰ ਕੀਤਾ ਜੋ ਕਿ ਇੱਕ ਰਿਕਾਰਡ ਹੈ।
ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਨੂੰ 2037 ਤੱਕ 520 ਮਿਲੀਅਨ ਯਾਤਰੀਆਂ ਦੇ ਅੰਕੜੇ ਤੱਕ ਪਹੁੰਚਣ ਲਈ ਹੋਰ ਵੀ ਮਜ਼ਬੂਤ ਬੁਨਿਆਦੀ ਢਾਂਚੇ ਦੀ ਲੋੜ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












