ਅਭਿਨੰਦਨ ਪਾਕਿਸਤਾਨ ਦੀ ਗ੍ਰਿਫ਼ਤ 'ਚ, ਮੋਦੀ ਸਿਆਸੀ ਦੌਰਿਆਂ 'ਤੇ - ਉਮਰ ਅਬਦੁੱਲਾ

ਨੈਸ਼ਨਲ ਕਾਨਫੰਰਸ ਦੇ ਆਗੂ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਤੱਕ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਪਾਕਿਸਤਾਨ ਦੀ ਗ੍ਰਿਫ਼ਤ ਵਿੱਚੋਂ ਸੁਰੱਖਿਅਤ ਘਰ ਵਾਪਸ ਨਹੀਂ ਮੁੜਦੇ ਉਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੀਆਂ ਸਿਆਸੀ ਗਤੀਵਿਧੀਆਂ ਰੋਕ ਦੇਣੀਆਂ ਚਾਹੀਦੀਆਂ ਹਨ।

ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀਆਂ ਸਾਰੀਆਂ ਸਿਆਸੀ ਗਤੀਵਿਧੀਆਂ ਕਮਾਂਡਰ ਅਭਿਨੰਦਨ ਦੀ ਸੁਰੱਖਿਅਤ ਘਰ ਵਾਪਸੀ ਤੱਕ ਰੋਕ ਦੇਣੀਆਂ ਚਾਹੀਦੀਆਂ ਹਨ। ਸਾਡਾ ਪਾਇਲਟ ਪਾਕਿਸਤਾਨ ਦੀ ਗ੍ਰਿਫ਼ਤ ਵਿੱਚ ਹੈ ਅਤੇ ਮੋਦੀ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਦੇਸ ਭਰ ਵਿੱਚ ਘੁੰਮ ਕੇ ਸਿਆਸੀ ਭਾਸ਼ਣਬਾਜ਼ੀ ਕਰ ਰਹੇ ਹਨ। ਇਹ ਸਧਾਰਨ ਗੱਲ ਨਹੀਂ ਹੈ।''

ਪਾਇਲਟ ਪਾਕ ਦੀ ਗ੍ਰਿਫਤ ਵਿੱਚ, ਮੋਦੀ ਜ਼ਿੰਮੇਵਾਰ

ਭਾਰਤ ਦੇ ਬਾਲਾਕੋਟ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਉੱਤੇ ਬਣੇ ਤਣਾਅ ਦੇ ਮੱਦੇਨਜ਼ਰ ਦੇਸ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਨੂੰ ਸਾਂਝੀ ਬੈਠਕ ਕੀਤੀ।

ਇਹ ਵੀ ਪੜ੍ਹੋ:

ਤਿੰਨ ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਂਝਾ ਬਿਆਨ ਪੜ੍ਹਿਆ, ਜਿਸ ਵਿੱਚ ਦੇਸ ਦੇ ਤਣਾਅਪੂਰਨ ਮਾਹੌਲ ਉੱਤੇ ਚਿੰਤਾ ਜ਼ਾਹਰ ਕੀਤੀ ਗਈ।

ਇਸ ਦੇ ਨਾਲ ਹੀ ਭਾਰਤੀ ਪਾਇਲਟ ਦੇ ਪਾਕਿਸਤਾਨ ਤੋਂ ਸੁਰੱਖਿਅਤ ਘਰ ਮੁੜਨ ਦੀ ਕਾਮਨਾ ਕੀਤੀ ਗਈ।

ਉਨ੍ਹਾਂ ਕਿਹਾ,ਦੇਸ ਦਾ ਫੌਜੀ ਦੁਸ਼ਮਣ ਦੇਸ ਵੱਲੋਂ ਫੜ ਲਿਆ ਜਾਂਦਾ ਹੈ ਅਤੇ ਫਾਈਟਰ ਪਲੇਨ ਨਿਸ਼ਾਨਾਂ ਬਣਦਾ ਹੈ, ਇਸ ਦੀ ਜ਼ਿੰਮੇਦਾਰੀ ਅਤੇ ਜਵਾਬਦੇਹੀ ਮੋਦੀ ਸਰਕਾਰ ਦੀ ਬਣਦੀ ਹੈ।

ਬੈਠਕ ਦੌਰਾਨ ਜਵਾਨਾਂ ਦੀ ਮੌਤ ਦਾ ਸਿਆਸੀਕਰਨ ਹੋਣ ਉੱਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।

ਜ਼ੈਸ ਖਿਲਾਫ਼ ਭਾਰਤ ਨੇ ਡੋਜ਼ੀਅਰ ਸੌਪਿਆ

ਭਾਰਤ ਨੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਲੇ ਉੱਤੇ ਹੋਏ ਹਮਲੇ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸ਼ਾਮਲ ਹੋਣ ਸਬੰਧੀ ਪਾਕਿਸਤਾਨ ਨੂੰ ਡੋਜ਼ੀਅਰ ਸੌਂਪ ਦਿੱਤਾ ਹੈ।

ਡੋਜ਼ੀਅਰ ਵਿਚ ਹਮਲੇ ਪਿੱਛੇ ਜੈਸ਼ ਦਾ ਹੱਥ ਹੋਣ ਅਤੇ ਸਯੁੰਕਤ ਰਾਸ਼ਟਰਜ਼ ਵੱਲੋਂ ਪਾਬੰਦੀਸ਼ੁਦਾ ਸੰਗਠਨਾਂ ਦੇ ਪਾਕਿਸਤਾਨ ਵਿਚ ਕੈਂਪ ਹੋਣ ਦੀ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਦੋ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾਂ ਬਣਾਏ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਡੋਜ਼ੀਅਰ ਸੌਂਪਿਆ।

ਭਾਰਤ ਪਾਕ ਸਬੰਧਾਂ ਉੱਤੇ ਅਮਰੀਕੀ ਨਜ਼ਰ

ਅਮਰੀਕਾ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਕਾਰਵਾਈ ਤੋਂ ਬਾਅਦ ਹਾਲਾਤ ਤਣਾਅਪੂਰਨ ਬਣ ਗਏ ਹਨ।

ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ੈਨਨ ਨੇ ਦੋਵਾਂ ਦੇਸਾਂ ਨੂੰ ਫੌਜੀ ਕਾਰਵਾਈ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਅਮਰੀਕੀ ਮੰਤਰੀ ਦਾ ਇਹ ਬਿਆਨ ਭਾਰਤੀ ਪਾਇਲਟ ਦੇ ਪਾਕਿਸਾਤਨੀ ਕਬਜ਼ੇ ਵਿਚ ਹੋਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ।

ਪਾਕਿਸਤਾਨ ਵੱਲੋਂ ਭਾਰਤੀ ਪਾਇਲਟ ਫੜ੍ਹਨ ਦਾ ਦਾਅਵਾ ਕਰਨ ਤੋਂ ਬਾਅਦ ਭਾਰਤ ਨੇ ਇਸ ਨੂੰ ਸੁਰੱਖਿਅਤ ਵਾਪਸ ਭੇਜਣ ਦੀ ਮੰਗ ਕੀਤੀ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)