ਐਚ ਐਸ ਫੂਲਕਾ, ਸੁਖਦੇਵ ਸਿੰਘ ਢੀਂਡਸਾ ਤੇ ਕੁਲਦੀਪ ਨਈਅਰ ਨੂੰ ਪਦਮਾ ਐਵਾਰਡ - 5 ਅਹਿਮ ਖਬਰਾਂ

ਤਸਵੀਰ ਸਰੋਤ, Getty Images/BBC
ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ 112 ਹਸਤੀਆਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਸ ਸਾਲ ਪਦਮਾ ਐਵਾਰਡ ਨਾਲ ਸਨਮਾਨ ਦਿੱਤਾ ਜਾਵੇਗਾ।
ਹਿੰਦੁਸਤਾਨ ਟਾਈਮਜ਼ ਮੁਤਾਬਕ ਅਕਾਲੀ ਦਲ ਦੇ ਬਾਗੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸੁਪਰੀਮ ਕੋਰਟ ਦੇ ਵਕੀਲ ਐਚ.ਐਸ. ਫੂਲਕਾ ਅਤੇ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ (ਮਰਨ ਉਪਰੰਤ) ਦਾ ਨਾਮ ਵੀ ਇਸ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਪਦਮਾ ਐਵਾਰਡ ਨਾਲ ਸਨਮਾਨਿਆ ਜਾਵੇਗਾ।
ਢੀਂਡਸਾ ਨੂੰ ਪਦਮਾ ਭੂਸ਼ਨ ਐਵਾਰਡ ਦਿੱਤਾ ਜਾਵੇਗਾ ਜੋ ਕਿ ਦੇਸ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਐਵਾਰਡ ਹੈ। ਕੁਲਦੀਪ ਨਈਅਰ ਨੂੰ ਮਰਨ ਉਪਰੰਤ ਇਹ ਐਵਾਰਡ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਤੋਂ ਹਾਲ ਹੀ ਵਿੱਚ ਅਸਤੀਫ਼ਾ ਦੇ ਚੁੱਕੇ ਐਚ ਐਸ ਫੂਲਕਾ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਆ ਜਾਵੇਗਾ। ਵਿਲੱਖਣ ਸੇਵਾ ਲਈ ਦਿੱਤਾ ਜਾਣ ਵਾਲਾ ਇਹ ਚੌਥਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਹੈ।
ਇਹ ਵੀ ਪੜ੍ਹੋ:
ਫੇਸਬੁੱਕ, ਇੰਸਟਾਗਰਾਮ, ਵਟਸਐਪ ਹੋਣਗੇ ਇੱਕ
ਫੇਸਬੁਕ ਇੰਸਟਾਗਰਾਮ, ਵਟਸਐਪਸ ਅਤੇ ਮੈਸੇਂਜਰ 'ਤੇ ਆਪਣੀ ਮੈਸੇਜ ਸੇਵਾ ਨੂੰ ਇਕੱਠੇ ਲਿਆਉਣ ਬਾਰੇ ਸੋਚ ਰਿਹਾ ਹੈ।
ਇਹ ਤਿੰਨੋਂ ਸੋਸ਼ਲ ਮੀਡੀਆ ਪਲੈਟਫਾਰਮ ਵੱਖ- ਵੱਖ ਮੋਬਾਈਲ ਐਪਸ ਦੇ ਤੌਰ 'ਤੇ ਕੰਮ ਕਰਦੇ ਰਹਿਣਗੇ ਪਰ ਇਹ ਤਿੰਨ ਅਜਿਹੇ ਢੰਗ ਨਾਲ ਜੁੜੇ ਹੋਣਗੇ ਕਿ ਇੱਕ ਪਲੈਟਫਾਰਮ ਤੋਂ ਦੂਜੇ ਤੱਕ ਆਸਾਨੀ ਨਾਲ ਮੈਸੇਜ ਭੇਜੇ ਜਾ ਸਕਣ।
ਫੇਸਬੁੱਕ ਨੇ ਬੀਬੀਸੀ ਨੂੰ ਕਿਹਾ ਹੈ ਕਿ ਇਹ "ਲੰਮੀ ਪ੍ਰਕਿਰਿਆ" ਦੀ ਸ਼ੁਰੂਆਤ ਹੈ।

ਨਿਊਯਾਰਕ ਟਾਈਮਜ਼ ਅਨੁਸਾਰ ਇਨ੍ਹਾਂ ਤਿੰਨਾਂ ਨੂੰ ਇਕੱਠੇ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਜਾਂ 2020 ਦੀ ਸ਼ੁਰੂਆਤ ਤੱਕ ਇਹ ਪੂਰਾ ਹੋ ਜਾਵੇਗਾ।
ਇਹ ਕਿਹਾ ਜਾ ਰਿਹਾ ਹੈ ਕਿ ਮਾਰਕ ਜੁਕਰਬਰਗ ਇਨ੍ਹਾਂ ਤਿੰਨਾਂ ਨੂੰ ਇਕੱਠੇ ਲਿਆਉਣਾ ਚਾਹੁੰਦੇ ਹਨ ਤਾਂਕਿ ਲੋਕਾਂ ਲਈ ਸਹੂਲਤ ਵਧੇ ਅਤੇ ਲੋਕ ਇਹਨਾਂ ਪਲੇਟਫਾਰਮਾਂ ਤੇ ਵਧੇਰੇ ਸਮਾਂ ਲਗਾ ਸਕਣ।
ਜੇ ਇਹ ਯੋਜਨਾ ਸਫਲ ਹੋਈ ਤਾਂ ਫੇਸਬੁੱਕ ਤੇ ਮੌਜੂਦ ਕੋਈ ਵੀ ਸ਼ਖਸ ਕਿਸੇ ਦੂਜੇ ਦੇ ਵਟਸਐਪ ਤੇ ਮੈਸੇਜ ਭੇਜ ਸਕੇਗਾ।
ਹੁੱਡਾ ਖਿਲਾਫ਼ ਸੀਬੀਆਈ ਦੀ ਛਾਪੇਮਾਰੀ
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸੀਬੀਆਈ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰੋਹਤਕ ਵਿਖੇ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਸੀਬੀਆਈ ਨੇ ਕਾਂਗਰਸ ਆਗੂ ਹੁੱਡਾ ਖਿਲਾਫ਼ ਗੁਰੂਗਰਾਮ ਵਿੱਚ ਜ਼ਮੀਨ ਐਕੁਆਇਰ ਦੇ ਇੱਕ ਕੇਸ ਵਿੱਚ ਨਵਾਂ ਮਾਮਲਾ ਦਰਜ ਕੀਤਾ ਹੈ।

ਤਸਵੀਰ ਸਰੋਤ, Getty Images
ਪਿਛਲੇ ਚਾਰ ਸਾਲਾਂ ਵਿੱਚ ਹੂਡਾ ਖਿਲਾਫ਼ ਇਹ ਤੀਜੀ ਐਫ਼ਆਈਆਰ ਦਰਜ ਹੋਈ ਹੈ। ਇਸ ਐਫ਼ਆਈਆਰ ਵਿੱਚ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਆਈਏਐਸ ਅਫਸਰ ਟੀਸੀ ਗੁਪਤਾ ਅਤੇ 15 ਨਿੱਜੀ ਕੋਲੋਨਾਈਜ਼ਰਜ਼ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਹੋਇਆ ਹੈ।
ਅਮਰੀਕਾ ਵਿੱਚ ਤਿੰਨ ਹਫ਼ਤਿਆਂ ਲਈ ਸ਼ੱਟਡਾਊਨ ਖਤਮ
ਅਮਰੀਕਾ ਵਿੱਚ ਪਿਛਲੇ 35 ਦਿਨਾਂ ਤੋਂ ਚੱਲ ਰਿਹਾ ਸ਼ੱਟਡਾਊਨ ਆਰਜ਼ੀ ਤੌਰ 'ਤੇ ਬੰਦ ਹੋ ਰਿਹਾ ਹੈ।
ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਇਸ ਨੂੰ ਲੈ ਕੇ ਸਮਝੌਤਾ ਹਇਆ ਹੈ ਜਿਸ ਨਾਲ 15 ਫਰਵਰੀ ਤੱਕ ਅਮਰੀਕੀ ਸਰਕਾਰ ਦਾ ਕੰਮਕਾਜ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਅਗਲੇ ਤਿੰਨ ਹਫਤਿਆਂ ਵਿੱਚ ਇੱਕ ਦੋ ਮੈਂਬਰੀ ਕਮੇਟੀ ਬੈਠੇਗੀ ਜੋ ਬਾਰਡਰ ਸੁਰੱਖਿਆ 'ਤੇ ਵਿਚਾਰ ਕਰੇਗੀ।

ਤਸਵੀਰ ਸਰੋਤ, EPA
ਟਰੰਪ ਨੇ ਕਿਹਾ ਕਿ ਕਾਂਗਰਸ ਦੇ ਨਾਲ ਸਹੀ ਸਮਝੌਤੇ ਤੋਂ ਬਿਨਾਂ ਸਰਕਾਰ ਦਾ ਕੰਮ ਫਿਰ ਬੰਦ ਹੋ ਸਕਦਾ ਹੈ ਜਾਂ ਮੈਕੇਸੀਕੋ ਸਰਹੱਦ 'ਤੇ ਐਮਰਜੈਂਸੀ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਵਿਸ਼ੇਸ਼ ਕਦਮ ਚੁੱਕੇ ਜਾ ਸਕਦੇ ਹਨ।
ਲੋਹੇ ਦੀ ਖਾਣ 'ਤੇ ਬੰਨ੍ਹ ਡਿੱਗਿਆ
ਦੱਖਣ-ਪੂਰਬੀ ਬ੍ਰਾਜ਼ੀਲ ਵਿੱਚ ਲੋਹੇ ਦੀ ਖਾਣ 'ਤੇ ਇੱਕ ਬੰਨ੍ਹ ਡਿੱਗਣ ਨਾਲ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਲੋਕ ਲਾਪਤਾ ਹਨ।

ਤਸਵੀਰ ਸਰੋਤ, Getty Images
ਬੰਨ੍ਹ ਟੁੱਟਣ ਕਾਰਨ ਬਰੁਮਾਡੀਨੋਹੋ ਦੇ ਪੇਂਡੂ ਖੇਤਰਾਂ ਵਿੱਚ ਗਾਰਾ ਫੈਲ ਗਿਆ ਹੈ। ਇਸ ਕਾਰਨ ਕਈ ਇਮਾਰਤਾਂ ਅਤੇ ਵਾਹਨ ਇਸ ਹੇਠਾਂ ਦੱਬੇ ਜਾ ਰਹੇ ਹਨ।
ਐਮਰਜੈਂਸੀ ਟੀਮਾਂ ਨੇ ਹੈਲੀਕਾਪਟਰ ਦੁਆਰਾ ਫੱਸੇ ਹੋਏ ਲੋਕਾਂ ਨੂੰ ਬਚਾਇਆ ਹੈ। ਹਾਲੇ ਵੀ ਕਈ ਲੋਕ ਲਾਪਤਾ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਰਕਰ ਹਨ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3