'ਆਪ' ਦਿੱਲੀ, ਪੰਜਾਬ ਤੇ ਹਰਿਆਣਾ 'ਚ ਬਿਨਾਂ ਗਠਜੋੜ ਚੋਣਾਂ ਲੜੇਗੀ - 5 ਅਹਿਮ ਖ਼ਬਰਾਂ

ਆਮ ਆਦਮੀ ਪਾਰਟੀ ਬਾਰੇ ਗਠਜੋੜ ਦੀ ਉਡ ਰਹੀਆਂ ਖ਼ਬਰਾਂ ਨੂੰ ਠੱਲ੍ਹ ਪਾਉਣ ਲਈ ਪਾਰਟੀ ਨੇ ਪੰਜਾਬ ਤੇ ਹਰਿਆਣਾ 'ਚ ਇਕੱਲੇ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਆਪ ਦੇ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਮੁਹਿੰਮ ਦਾ ਆਗਾਜ਼ ਬਰਨਾਲਾ 'ਚ 20 ਜਨਵਰੀ ਨੂੰ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰੈਲੀ ਨਾਲ ਹੋਵੇਗਾ।

ਗੋਪਾਲ ਰਾਏ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ਼ੀਲਾ ਦੀਕਸ਼ਿਤ ਵੱਲੋਂ ਦਿੱਤੇ ਗਏ ਹਾਲ ਹੀ ਦੇ ਬਿਆਨਾਂ ਦਾ ਸਖ਼ਤ ਵਿਰੋਧ ਜਤਾਇਆ ਅਤੇ ਕਾਂਗਰਸ ਨੂੰ "ਅਹੰਕਾਰੀ" ਕਿਹਾ।

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਗੁਜਰਾਤੀ 'ਚ ਗਾਂਧੀ ਭਜਨ ਗਾਉਣ ਲਈ ਕਿਹਾ ਗਿਆ

ਪੰਜਾਬ ਦੇ ਪ੍ਰਾਈਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਹਰੇਕ ਸੋਮਵਾਰ ਨੂੰ ਸਵੇਰ ਦੀ ਪ੍ਰਾਰਥਨਾ 'ਚ ਗੁਜਰਾਤੀ ਭਜਨ 'ਵੈਸ਼ਨਵ ਜਨਤੋ' ਗਾਇਆ ਕਰਨਗੇ।

ਇਹ ਵੀ ਪੜ੍ਹੋ-

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੈਨਿੰਗ ਵੱਲੋਂ ਨੋਟਿਸ ਜਾਰੀ ਕਰਕੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਅਜਿਹਾ ਕਰਨ ਲਈ ਕਿਹਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸਾਬਾਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਸ 'ਤੇ ਸੁਆਲ ਚੁੱਕੇ ਹਨ।

ਮਾਰਚ ਦੇ ਪਹਿਲੇ ਹਫ਼ਤੇ ਵਿੱਚ ਹੋ ਸਕਦਾ ਹੈ ਚੋਣਾਂ ਦਾ ਐਲਾਨ

ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ 'ਚ ਲੋਕ ਸਭਾ ਚੋਣਾਂ ਦਾ ਐਲਨ ਕਰ ਸਕਦਾ ਹੈ। ਮੌਜੂਦਾ ਲੋਭਾ ਸਭਾ ਚੋਣਾਂ ਦੀ ਮਿਆਦ 3 ਜੂਨ ਨੂੰ ਖ਼ਤਮ ਹੁੰਦੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੋਟਾਂ ਦੇ ਗੇੜਾਂ ਦੀ ਗਿਣਤੀ ਅਤੇ ਮਹੀਨਿਆਂ ਬਾਰੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਵੋਟਾਂ ਦਾ ਗੇੜ ਸੁਰੱਖਿਆ ਬਲਾਂ ਦੀ ਉਪਲਬਧਤਾ ਅਤੇ ਹੋਰ ਲੋੜਾਂ 'ਤੇ ਨਿਰਭਰ ਕਰਦਾ ਹੈ।

ਟਰੰਪ ਤੇ ਕਿਮ ਫਰਵਰੀ ਦੇ ਅਖ਼ੀਰ ਤੱਕ ਹੋ ਸਕਦੀ ਹੈ

ਵ੍ਹਾਈਟ ਹਾਊਸ ਨੇ ਕਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਫਰਵਰੀ ਮਹੀਨੇ ਦੇ ਅਖ਼ੀਰ 'ਚ ਦੁਬਾਰਾ ਮਿਲ ਸਕਦੇ ਹਨ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਦੋਵੇਂ ਨੇਤਾ ਵੀਅਤਨਾਮ ਵਿੱਚ ਮਿਲ ਸਕਦੇ ਹਨ।

ਇਸ ਮੁਲਾਕਾਤ ਦਾ ਐਲਾਨ ਕਿਮ ਜੋਂਗ ਦੇ ਖ਼ਾਸ ਮੰਨੇ ਜਾਂਦੇ ਕਿਮ ਯੋਂਗ ਛੋਲ ਨੇ ਵ੍ਹਾਈਟ ਹਾਊਸ 'ਚ ਮੁਲਾਕਾਤ ਕੀਤੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

'ਰਫ਼ਾਲ ਸੌਦਾ ਪਹਿਲਾਂ ਨਾਲੋਂ ਸਸਤੀਆਂ ਤੇ ਬਿਹਤਰ ਸ਼ਰਤਾਂ 'ਤੇ'

ਜਗਬਾਣੀ ਦੀ ਖ਼ਬਰ ਮੁਤਾਬਕ ਰੱਖਿਆ ਮੰਤਰਾਲੇ ਨੇ ਮੋਦੀ ਸਰਕਾਰ ਦੇ ਰਫ਼ਾਲ ਸੌਦੇ ਨੂੰ ਮਹਿੰਗਾ ਦੱਸੇ ਜਾਣ ਸਬੰਧੀ ਆਏ ਲੇਖ ਤੋਂ ਬਾਅਦ ਇਹ ਕਿਹਾ ਕਿ ਸੌਦਾ ਪਹਿਲਾਂ ਨਾਲੋਂ ਸਸਤੀਆਂ ਤੇ ਬਿਹਤਰ ਸ਼ਰਤਾਂ 'ਤੇ ਹੋਵੇਗਾ।

ਮੰਤਰਾਲੇ ਨੇ ਕਿਹਾ ਕਿ ਇਹ ਬਿਆਨ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਰਿਪੋਰਟ ਤੋਂ ਬਾਅਦ ਜਾਰੀ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਛਪੇ ਲੇਖ ਵਿੱਚ ਕੋਈ ਦਲੀਲ ਜਾਂ ਪ੍ਰਮਾਣ ਵੀ ਨਹੀਂ ਦਿੱਤਾ ਗਿਆ ਹੈ।

ਦਰਅਸਲ ਲੇਖ 'ਚ ਕਿਹਾ ਗਿਆ ਸੀ ਕਿ 36 ਜਹਾਜ਼ ਖਰੀਦਣ ਦੇ ਫ਼ੈਸਲੇ ਨਾਲ ਇਸ ਸੌਦੇ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀ ਤੁਲਨਾ 'ਚ ਹਰੇਕ ਜਹਾਜ਼ ਦੀ ਕੀਮਤ 41 ਫੀਸਦ ਵਧ ਗਈ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)