ਮਹਿਲਾ ਕਾਂਗਰਸ 'ਚ ਪਹਿਲੀ ਵਾਰ ਸਮਲਿੰਗੀ ਜਨਰਲ ਸਕੱਤਰ - 5 ਅਹਿਮ ਖ਼ਬਰਾਂ

ਕਾਂਗਰਸ ਪਾਰਟੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਅਪਸਰਾ ਰੈਡੀ ਨੂੰ ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਥਾਪਿਆ ਹੈ।

ਅਪਸਰਾ ਪਹਿਲੀ ਸਮਲਿੰਗੀ ਹੈ ਜੋ ਮਹਿਲਾ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਹੋਵੇਗੀ।

ਇਸ ਫ਼ੈਸਲੇ ਦਾ ਐਲਾਨ ਰਾਹੁਲ ਗਾਂਧੀ ਅਤੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਲੋਕਸਭਾ ਮੈਂਬਰ ਸੁਸ਼ਮਿਤਾ ਦੇਵ ਦੀ ਮੌਜੂਦਗੀ 'ਚ ਕੀਤਾ ਗਿਆ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਬਲਕੌਰ ਸਿੰਘ ਜੇਜੇਪੀ 'ਚਸ਼ਾਮਿਲ ਜਾਂ ਅਕਾਲੀ ਦਲ ਨਾਲ ਬਰਕਰਾਰ?

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਰਿਆਣਾ 'ਚ ਇੱਕਲੌਤੇ ਅਕਾਲੀ ਐਮਐਲਏ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਜਨਨਾਇਕ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਜੇਜੇਪੀ ਨੇ ਇੱਕ ਤਸਵੀਰ ਜਾਰੀ ਕੀਤੀ ਹੈ ਜਿਸ ਵਿੱਚ ਉਹ ਜੇਜਪੀ ਦੀ ਝੰਡਾ ਸਵੀਕਾਰ ਕਰ ਰਹੇ ਹਨ।

ਪਰ ਇਸ ਦੇ ਨਾਲ ਹੀ ਅਕਾਲੀ ਦਲ ਨੇ ਕਥਿਤ ਤੌਰ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਲਕੌਰ ਸਿੰਘ ਪਾਰਟੀ ਦਾ ਸੱਚਾ ਸਿਪਾਹੀ ਹੈ ਅਤੇ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ।

ਇਸ ਬਿਆਨ ਮੁਤਾਬਕ ਐਮਐਸਲਏ ਨੇ ਕਿਹਾ ਹੈ, "ਜੇਜੇਪੀ ਆਗੂ ਮੇਰੇ ਘਰ ਚਾਹ 'ਤੇ ਆਏ ਅਤੇ ਮੀਡੀਆ ਨੇ ਇਸ ਨੂੰ ਸਨਸਨੀਖੇਜ ਖ਼ਬਰ ਬਣਾ ਦਿੱਤਾ ਕਿ ਮੈਂ ਜੇਜੇਪੀ ਜੁਆਇਨ ਕਰ ਲਈ ਹੈ। ਜਿਸ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।"

ਅਯੁੱਧਿਆ ਮਾਮਲਾ : ਸੁਪਰੀਮ ਕੋਰਟ ਨੇਕੀਤਾ 5 ਜੱਜਾਂ ਦੀ ਬੈਂਚ ਦਾ ਗਠਨ

ਈਕੋਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਦੀ ਸੁਣਵਾਈ ਲਈ 5 ਮੈਂਬਰੀ ਸੰਵਿਧਾਨਿਕ ਬੈਂਚ ਦਾ ਗਠਨ ਕੀਤਾ ਹੈ।

ਇਹ ਬੈਂਚ ਰਾਮ ਮੰਦਿਰ-ਬਾਬਰੀ ਮਸਜਿਦ ਦੀ ਜ਼ਮੀਨ ਦੇ ਮਲੀਕੀਅਤ ਦੇ ਹੱਕ ਨਾ ਜੁੜੇ ਵਿਵਾਦ ਬਾਰੇ ਸੁਣਵਾਈ ਕਰੇਗਾ।

ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਇਸ ਪੰਜ ਮੈਂਬਰੀ ਬੈਂਚ 'ਚ ਜਸਟਿਸ ਐਸਏ ਬੋਬੜੇ, ਜਸਟਿਸ ਐਨਵੀ ਰਮਣ, ਜਸਟਿਸ ਉਦੇ ਯੂ ਲਲਿਤ ਅਤੇ ਜਸਟਿਸ ਧਨੰਜੇ ਵਾਈ ਚੰਦਰਚੂੜ ਸ਼ਾਮਿਲ ਹੋਣਗੇ।

10 ਜਨਵਰੀ ਨੂੰ ਇਹ ਬੈਂਚ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਪਾਈ ਗਈ ਪਟੀਸ਼ਨ 'ਤੇ ਸੁਣਵਾਈ ਕਰੇਗਾ।

ਇਹ ਵੀ ਪੜ੍ਹੋ-

ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਅਸਾਮ 'ਚ ਵਿਰੋਧ

ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਮੰਗਲਵਾਰ ਨੂੰ ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਸਣੇ ਕੁੱਲ 30 ਮੁੱਖ ਸੰਗਠਨਾਂ ਨੇ ਪੂਰਬ-ਉੱਤਰ ਬੰਦ ਦਾ ਸੱਦਾ ਦਿੱਤਾ, ਜਿਸ ਦਾ ਅਸਾਮ ਵਿੱਚ ਵਿਆਪਕ ਅਸਰ ਦੇਖਿਆ ਜਾ ਸਕਦਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਵਿਰੋਧ ਧਾਰਿਮਕ ਪ੍ਰੇਸ਼ਾਨੀ ਦੇ ਤਹਿਤ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ ਬੰਗਾਲੀਆਂ ਨੂੰ ਇੱਥੇ ਵਸਾਉਣ ਬਾਰੇ ਹੈ।

ਇਸ ਨਾਲ ਲੋਕਸਭਾ ਚੋਣਾਂ ਤੋਂ ਪਹਿਲਾਂ ਨਾਗਰਿਕਤਾ ਸੋਧ ਬਿੱਲ 2016 ਨੂੰ ਸੰਸਦ ਵਿੱਚ ਪਾਸ ਕਰਵਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਉਦੇਸ਼ 'ਤੇ ਸੁਆਲ ਖੜੇ ਹੋ ਗਏ ਹਨ।

ਵਿਸ਼ਵ ਬੈਂਕ ਵੱਲੋਂ ਗਲੋਬਲ ਆਰਥਾਰੇ 'ਤੇ 'ਕਾਲੇ ਬੱਦਲਾਂ' ਦੀ ਚਿਤਾਵਨੀ

ਵਿਸ਼ਵ ਬੈਂਕ ਪ੍ਰੇਸ਼ਾਨੀਆਂ ਦੇ ਵਧਣ ਦੀ ਚਿਤਾਵਨੀ ਦੇ ਰਿਹਾ ਹੈ ਅਤੇ ਉਸ ਨੇ ਗਲੋਬਲ ਅਰਥਾਰੇ 'ਤੇ ਅਜੋਕੇ ਵੇਲੇ ਨੂੰ 'ਕਾਲੇ ਬੱਦਲਾਂ' ਦਾ ਛਾਉਣਾ ਦੱਸਿਆ ਹੈ।

ਗਲਬੋਲ ਸੰਭਾਵਨਾਵਾਂ 'ਚ ਆਪਣੇ ਸਾਲਾਨਾ ਮੁਲੰਕਣ 'ਚ ਬੈਂਕ ਨੇ ਭਵਿੱਖਬਾਣੀ ਜਾਰੀ ਕੀਤੀ।

ਗਲੋਬਲ ਅਰਥਾਰੇ ਲਈ ਬੈਂਕ ਨੇ ਅੰਦਾਜ਼ੇ ਤਹਿਤ ਇਸ ਸਾਲ ਦਾ ਵਿਸਥਾਰ 2.9 ਫੀਸਦ ਅਤੇ 2020 ਵਿੱਚ 2.8 ਫੀਸਦ ਦੱਸਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)