IND Vs AUS: ਮਯੰਕ ਅਗਰਵਾਲ ਦੀ ਸ਼ਾਨਦਾਰ ਪਾਰੀ 'ਤੇ ਆਸਟਰੇਲੀਆ ਕਮੈਂਟੇਟਰਾਂ ਦੀ ਵਿਵਾਦਿਤ ਟਿੱਪਣੀ

ਭਾਰਤ ਅਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਹੁਣ ਤੱਕ ਖੇਡ ਤੋਂ ਇਲਾਵਾ ਕਈ ਹੋਰ ਕਾਰਨਾਂ ਕਰਕੇ ਵੀ ਚਰਚਾ 'ਚ ਰਹੀ ਹੈ।

ਫੇਰ ਭਾਵੇ ਸਲੈਜਿੰਗ ਯਾਨਿ ਮੈਦਾਨ ’ਤੇ ਮੰਦੇ ਬੋਲਾਂ ਦਾ ਇਸਤੇਮਾਲ ਹੋਵੇ ਜਾਂ ਫਿਰ ਕਮੈਂਟੇਟਰ ਦੀ ਕਮੈਂਟਰੀ।

ਤਾਜ਼ਾ ਮਾਮਲਾ ਭਾਰਤ ਅਤੇ ਆਸਟਰੇਲੀਆ ਦੇ ਤੀਜੇ ਟੈਸਟ ਮੈਚ 'ਚ ਭਾਰਤੀ ਬੱਲੇਬਾਜ ਮਯੰਕ ਅਗਰਵਾਲ ਦੇ 71 ਸਾਲ ਪੁਰਾਣੇ ਰਿਕਾਰਡ ਤੋੜਨ ਤੋਂ ਠੀਕ ਪਹਿਲਾਂ ਦਾ ਹੈ।

ਮਯੰਕ ਨੇ ਆਸਟਰੇਲੀਆ ਦੇ ਖ਼ਿਲਾਫ਼ ਪਹਿਲੇ ਹੀ ਟੈਸਟ ਮੈਚ 'ਚ 76 ਦੌੜਾਂ ਦੀ ਪਾਰੀ ਖੇਡੀ, ਇਹ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਾਲ 1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਬਣਾਏ ਸਨ।

ਇਹ ਵੀ ਪੜ੍ਹੋ-

ਮਯੰਕ ਜਦੋਂ ਮੈਦਾਨ 'ਤੇ ਰਿਕਾਰਡ ਕਾਇਮ ਕਰਨ ਵੱਲ ਵਧ ਰਹੇ ਸਨ ਤਾਂ ਆਸਟਰੇਲੀਆ ਦੇ ਕਮੈਂਟੇਟਰ ਕੈਰੀ ਓਫੀਕ ਨੇ ਕਮੈਂਟਰੀ ਬਾਕਸ 'ਚ ਕਿਹਾ, "ਮਯੰਕ ਨੇ ਰਣਜੀ ਮੈਚ ਵਿੱਚ ਜੋ ਤਿਹਰਾ ਸੈਂਕੜਾ ਬਣਾਇਆ ਸੀ, ਉਹ ਰੇਲਵੇ ਕੈਂਟੀਨ ਦੇ ਸਟਾਫ ਖ਼ਿਲਾਫ਼ ਬਣਾਇਆ ਸੀ।"

ਦਰਅਸਲ 13 ਮਹੀਨੇ ਪਹਿਲਾਂ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆ ਮਹਾਰਾਸ਼ਟਰ ਦੇ ਖ਼ਿਲਾਫ਼ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ।

ਇਸ ਤੋਂ ਬਾਅਦ ਕਮੈਂਟੇਟਰ ਦੀ ਗੱਲ 'ਤੇ ਸੋਸ਼ਲ 'ਤੇ ਪ੍ਰਤਿਕਿਰਿਆ

ਇਸ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾਅ ਦਾ ਵੀ ਇੱਕ ਬਿਆਨ ਚਰਚਾ 'ਚ ਹੈ।

ਮਾਰਕ ਵਾਅ ਨੇ ਕਿਹਾ, "ਭਾਰਤ 'ਚ ਕ੍ਰਿਕਟ 'ਚ 50 ਤੋਂ ਵੱਧ ਦਾ ਔਸਤ ਆਸਟਰੇਲੀਆ ਦੇ 40 ਦੇ ਬਰਾਬਰ ਹੁੰਦਾ ਹੈ।"

ਉਨ੍ਹਾਂ ਦੋਵਾਂ ਦੇ ਬਿਆਨਾਂ 'ਤੇ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤਿਕਿਰਆਵਾਂ ਦੇਖ ਨੂੰ ਮਿਲ ਰਹੀਆਂ ਹਨ।

ਟਵਿੱਟਰ 'ਤੇ ਆਸ਼ੀਰਵਾਦ ਕਰਾਂਡੇ ਨਾਮ ਦੇ ਯੂਜ਼ਰ ਨੇ ਲਿਖਿਆ, "ਕੈਰੀ ਨੇ ਰਣਜੀ ਮੈਚ 'ਚ ਮਯੰਕ ਦੀ ਖੇਡੀ ਪਾਰੀ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕ੍ਰਿਕਟ ਦੀ ਦੁਨੀਆਂ 'ਚ ਅਜਿਹੀਆਂ ਪ੍ਰਤਿਕਿਰਿਆਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।"

ਐਸ਼ ਨਾਮ ਦੇ ਯੂਜ਼ਰ ਨੇ ਕਿਹਾ ਲਿਖਿਆ ਕਿ ਮਾਰਕ ਵਾਅ ਨੇ ਔਸਤ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਅਤੇ ਕੈਰੀ ਨੇ ਵੈਟਰਜ਼ ਅਤੇ ਕੈਂਟੀਨ ਦੇ ਲੋਕਾਂ ਦੇ ਸਾਹਮਣੇ ਤਿਹਰਾ ਸੈਂਕੜਾ ਬਣਾਉਣ ਦੀ ਗੱਲ ਕਹੀ ਹੈ, ਅਪਮਾਨ ਕਰਨ ਵਾਲੀ ਹੈ।

ਈਐਸਪੀਐਨ ਕ੍ਰਿਕ ਇੰਨਫੋ ਦੀ ਪੱਤਰਕਾਰ ਮੈਲਿੰਡਾ ਨੇ ਫੇਰਲ ਨੇ ਵੀ ਇਸ ਬਿਆਨ 'ਤੇ ਇਤਰਾਜ਼ ਜਤਾਇਆ ਹੈ।

ਉਨ੍ਹਾਂ ਨੇ ਲਿਖਿਆ ਹੈ "ਬੇਤੁਕੇ ਹਾਸੇ ਲਈ ਕਿਸੇ ਦੂਜੇ ਖਿਡਾਰੀ ਲਈ ਸਟੀਰੀਓਟਾਈਪ ਗੱਲ ਕਹਿਣਾ ਸਹੀ ਨਹੀਂ ਹੈ।

ਹਾਲਾਂਕਿ ਆਲੋਚਨਾ 'ਤੇ ਮਾਰਕ ਵਾਅ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਮਾਰਕ ਨੇ ਕਿਹਾ, "ਮੈਂ ਇਹ ਗੱਲ ਆਸਟਰੇਲੀਆ 'ਚ ਔਸਤ ਨਾਲ ਖੇਡਣ ਵਾਲੇ ਬੱਲੇਬਾਜ਼ਾਂ ਦੀ ਗਿਣਤੀ ਦੇ ਆਧਾਰ 'ਤੇ ਕਹੀ ਸੀ। ਰਿਕਾਰਡ ਲਈ ਦੱਸਾਂ ਤਾਂ ਅਗਰਵਾਲ ਬਹੁਤ ਵਧੀਆ ਖੇਡੇ ਹਨ।"

ਨਿਊਜ਼ ਆਸਟਰੇਲੀਆ ਦੀ ਖ਼ਬਰ ਮੁਤਾਬਕ ਕੈਰੀ ਓਫੀਕ ਨੇ ਇਸ ਟਿੱਪਣੀ 'ਤੇ ਵਿਰੋਧ ਤੋਂ ਬਾਅਦ ਮੁਆਫ਼ੀ ਮੰਗੀ ਹੈ।

ਕੈਰੀ ਓਫੀਕ ਨੇ ਕਿਹਾ, "ਭਾਰਤ 'ਚ ਫਸਰਟ ਕਲਾਸ ਕ੍ਰਿਕਟ 'ਚ ਮਯੰਕ ਨੇ ਜੋ ਦੌੜਾਂ ਬਣਾਈਆਂ ਸਨ, ਮੈਂ ਉਨ੍ਹਾਂ ਦੀ ਗੱਲ ਕਰ ਰਿਹਾ ਸੀ। ਮੇਰਾ ਮਕਸਦ ਕਿਸੇ ਨੂੰ ਜ਼ਲੀਲ ਕਰਨਾ ਨਹੀਂ ਸੀ। ਮੈਚ 'ਚ ਮਯੰਕ ਕਾਫੀ ਦੌੜਾਂ ਬਣਾਈਆਂ, ਜੇਕਰ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ।"

ਮਯੰਕ ਅਗਰਵਾਲ ਬਾਰੇ ਪੇਸ਼ ਹੈ ਬੀਬੀਸੀ ਪੱਤਰਕਾਰ ਅਭਿਸ਼ੇਕ ਸ਼੍ਰੀਵਾਸਤਵ ਦੀ ਰਿਪੋਰਟ

ਮੈਲਬਰਨ ਦੇ ਬੌਕਸਿੰਗ ਡੇਅ ਟੈਸਟ 'ਚ ਜਦੋਂ 27 ਸਾਲਾਂ ਮਯੰਕ ਅਗਰਵਾਲ ਆਪਣੇ ਕੈਰੀਅਰ ਦਾ ਪਹਿਲਾਂ ਟੈਸਟ ਖੇਡਣ ਲਈ ਬੱਲਾ ਲੈ ਕੇ ਪਿੱਚ ਵੱਲੋਂ ਜਾ ਰਹੇ ਸਨ ਤਾਂ ਉਨ੍ਹਾਂ 'ਤੇ ਕਾਫੀ ਉਮੀਦਾਂ ਟਿਕੀਆਂ ਹੋਈਆਂ ਸਨ।

ਟੀਮ ਮੈਨੇਜਮੈਂਟ ਇਹ ਆਸ ਕਰ ਰਹੀ ਸੀ ਕਿ ਆਸਟਰੇਲੀਆ ਜਿੰਨੀ ਤੇਜ਼ ਵਿਦੇਸ਼ੀ ਪਿੱਚ 'ਤੇ ਉਨ੍ਹਾਂ ਦੇ ਬੱਲੇ ਨਾਲ ਦੌੜਾਂ ਬਣਨ ਅਤੇ ਮਯੰਕ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।

ਮਯੰਕ ਨੇ ਨਾ ਕੇਵਲ 76 ਦੌੜਾਂ ਬਣਾਈਆਂ ਬਲਕਿ 55 ਓਵਰਜ਼ ਤੱਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਮਾਤ ਦਿੰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ।

ਜਦੋਂ ਇਹ ਲਗਣ ਲੱਗਾ ਕਿ ਉਹ ਪਿੱਚ 'ਤੇ ਜੰਮ ਗਏ ਹਨ ਤਾਂ ਪੈਟ ਕਮਿਨਸ ਨੇ ਆਪਣੀ ਗੇਂਦ 'ਤੇ ਵਿਕੇਟ ਦੇ ਪਿੱਛਿਓਂ ਕਪਤਾਨ ਟਿਮ ਪੈਨ ਦੇ ਹੱਥੋਂ ਉਨ੍ਹਾਂ ਨੂੰ ਆਊਟ ਕਰਵਾਇਆ।

ਇਸ ਦੌਰਾਨ ਮਯੰਕ ਨੇ ਚੇਤੇਸ਼ਵਰ ਪੁਜਾਰਾ ਦੇ ਨਾਲ ਦੂਜੇ ਵਿਕੇਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ।

ਬੇਸ਼ੱਕ ਮਯੰਕ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਨਹੀਂ ਮਾਰ ਸਕੇ ਪਰ ਪਿੱਚ 'ਤੇ 55 ਓਵਰਜ਼ ਤੱਕ ਉਨ੍ਹਾਂ ਦਾ ਟਿਕੇ ਰਹਿਣਾ ਟੀਮ ਮੈਨੇਜਮੈਂਟ ਲਈ ਇੱਕ ਸਕਾਰਾਤਮਕ ਸੰਦੇਸ਼ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਲਾਮੀ ਬੱਲੇਬਾਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਮੈਚ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਯੰਕ ਨੇ ਕਿਹਾ, "ਮੈਂ ਲੱਕੀ ਹਾਂ ਕਿ ਮੈਲਬਰਨ ਕ੍ਰਿਕਟ ਗਰਾਊਂਡ 'ਚ ਮੇਰਾ ਡੇਬਿਊ ਹੋਇਆ।"

ਪੱਤਰਕਾਰਾਂ ਦੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ, "ਪਿੱਚ ਸ਼ੁਰੂਆਤ 'ਚ ਥੋੜ੍ਹਾ ਸਲੋਅ ਜ਼ਰੂਰ ਸੀ ਪਰ ਬਾਅਦ 'ਚ ਪਿੱਚ ਵੀ ਤੇਜ਼ ਹੋ ਗਈ।"

ਮਯੰਕ ਬਣੇ ਰਿਕਾਰਡਧਾਰੀ

ਮਯੰਕ ਅਗਰਵਾਲ ਨੇ ਆਸਟਰੇਲੀਆ ਦੇ ਜ਼ਮੀਨ 'ਤੇ 71 ਸਾਲ ਪੁਰਾਣਾ ਪਹਿਲੇ ਟੈਸਟ 'ਚ ਸਭ ਤੋਂ ਵਧੇਰੇ ਦੌੜਾਂ ਦਾ ਭਾਰਤੀ ਰਿਕਾਰਡ ਤੋੜ ਦਿੱਤਾ ਹੈ।

1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਦੌੜਾਂ ਦੀ ਪਾਰੀ ਖੇਡੀ ਸੀ। 76 ਦੌੜਾਂ ਦੀ ਪਾਰੀ ਦੀ ਬਦੌਲਤ ਹੁਣ ਇਹ ਰਿਕਾਰਡ ਮਯੰਕ ਦੇ ਨਾਮ ਹੋ ਗਿਆ ਹੈ।

ਇੰਨਾ ਹੀ ਨਹੀਂ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਕੇਵਲ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹਨ।

ਇਹ ਵੀ ਪੜ੍ਹੋ:

ਬਤੌਰ ਸਲਾਮੀ ਬੱਲੇਬਾਜ਼ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਕ੍ਰਿਕਟਰ ਆਮਿਰ ਇਲਾਹੀ ਹਨ ਜਿਨ੍ਹਾਂ ਨੇ 1947 ਦੇ ਉਸੇ ਸਿਡਨੀ ਟੈਸਟ 'ਚ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ।

ਇਸ ਵਿੱਚ ਦੱਤੂ ਫੜਕਰ ਨੇ ਅਰਧ ਸੈਂਕੜਾ ਮਾਰਿਆ ਸੀ। ਇਲਾਹੀ ਦਾ ਇਹ ਪਹਿਲਾ ਟੈਸਟ ਸੀ ਅਤੇ ਇਸ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ ਪਾਰੀ ਦਾ ਆਗਾਜ਼ ਕੀਤਾ ਸੀ।

ਮਯੰਕ ਸਹਿਵਾ ਵਰਗੇ ਬੱਲੇਬਾਜ਼

ਸਕੂਲ ਦੇ ਦਿਨਾਂ 'ਚ ਮਯੰਕ ਬਿਸ਼ਪ ਕੌਟਨ ਬੁਆਇਜ਼ ਸਕੂਲ, ਬੈਂਗਲੁਰੂ ਲਈ ਅੰਡਰ-13 ਕ੍ਰਿਕਟ 'ਚ ਖੇਡਦੇ ਸਨ। ਉਨ੍ਹਾਂ ਦੇ ਕੋਚ ਇਰਫਾਨ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਵਰਗੇ ਬੱਲੇਬਾਜ਼ ਦੱਸਦੇ ਹਨ।

ਕਈ ਮੌਕਿਆਂ 'ਤੇ ਉਨ੍ਹਾਂ ਨੇ ਇਸ ਨੂੰ ਸਾਬਿਤ ਵੀ ਕੀਤਾ, 2008-09 ਦੀ ਅੰਡਰ-19 ਕੂਚ ਬਿਹਾਰ ਟਰਾਫੀ 'ਚ 54 ਦੀ ਔਸਤ ਨਾਲ 432 ਦੌੜਾਂ, ਅੰਡਰ-19 ਕ੍ਰਿਕਟ 'ਚ ਹੋਬਰਟ 'ਚ ਆਸਟਰੇਲੀਆ ਦੇ ਖ਼ਿਲਾਫ਼ 160 ਦੌੜਾਂ ਸ਼ਾਨਦਾਰ ਪਾਰੀ ਖੇਡੀ ਸੀ।

ਇੱਕ ਇੰਟਰਵਿਊ 'ਚ ਕੋਚ ਨੇ ਕਿਹਾ ਵੀ ਕਿ ਮਯੰਕ 'ਚ ਵਰਿੰਦਰ ਸਹਿਵਾਗ ਦੇ ਸਾਰੇ ਲੱਛਣ ਹਨ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਆਸਾਨੀ ਨਾਲ ਆਪਣਾ ਵਿਕੇਟ ਨਹੀਂ ਗੁਆਉਂਦੇ।

ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ

ਮਯੰਕ ਨੇ 2010 'ਚ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਉਨ੍ਹਾਂ ਨੂੰ 2011 ਦੇ ਆਈਪੀਐਲ ਦਾ ਕਾਨਟਰੈਕਟ ਮਿਲਿਆ ਸੀ।

ਮਯੰਕ ਲਗਾਤਾਰ ਵਧੀਆ ਖੇਡਦੇ ਰਹੇ ਪਰ ਨਾਲ ਹੀ ਜਾਣਕਾਰ ਕਹਿੰਦੇ ਰਹੇ ਕਨ ਯੋਗਤਾ ਮੁਤਾਬਕ ਉਨ੍ਹਾਂ ਦਾ ਪ੍ਰਦਰਸ਼ਨ ਉਦੋਂ ਤੱਕ ਨਹੀਂ ਹੋਇਆ ਸੀ।

13 ਮਹੀਨੇ ਪਹਿਲੇ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਆਪਣੀ ਪਹਿਲੀ ਟਰਿਪਲ ਸੈਂਚੁਰੀ ਲਗਾਈ ਸੀ।

ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆਂ ਮਹਾਰਾਸ਼ਟਰ ਦੇ ਖ਼ਿਲਾਫ਼ ਉਨ੍ਹਾਂ ਨੇ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ।

2017-18 ਦੀ ਰਣਜੀ ਟਰਾਫੀ ਟੂਰਨਾਮੈਂਟ 'ਚ 1160 ਦੌੜਾਂ ਦੇ ਨਾਲ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਬਣੇ।

ਇਹ ਮਹਿਜ਼ ਸੰਜੋਗ ਹੀ ਨਹੀਂ ਹੈ ਕਿ ਮੈਲਬਰਨ 'ਚ ਆਪਣੇ ਪਹਿਲੇ ਟੈਸਟ ਵਾਂਗ ਹੀ ਮਯੰਕ ਆਪਣੇ ਪਹਿਲੇ ਰਣਜੀ ਮੈਚ 'ਚ ਵੀ ਸੈਂਕੜੇ ਬਣਾਉਣ ਤੋਂ ਰਹਿ ਗਏ ਸਨ।

ਮਯੰਕ ਅਗਰਵਾਲ ਆਈਪੀਐਲ 'ਚ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ ਡੇਅਰਡੇਵਿਲਜ਼, ਰਾਈਜ਼ਿੰਗ ਪੁਣੇ ਸੁਪਰਜਾਇੰਟਸ ਅਤੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਚੁੱਕੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)