ਮਨਦੀਪ ਕੌਰ ਬਣੀ ਬਰਤਾਨਵੀ ਏਅਰ ਫੋਰਸ ਦੀ ਪਹਿਲੀ ਗ੍ਰੰਥੀ - 5 ਅਹਿਮ ਖ਼ਬਰਾਂ

ਬਰਤਾਨਵੀ ਹਵਾਈ ਫੌਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਧਾਰਮਿਕ ਏਕਤਾ ਨਾਲ ਸੰਬੰਧਿਤ ਬ੍ਰਾਂਚ ਨੇ ਇੱਕ ਗ੍ਰੰਥੀ ਅਤੇ ਇੱਕ ਮੌਲਵੀ ਦੀ ਨਿਯੁਕਤੀ ਕੀਤੀ ਹੈ।

ਬਰਤਾਨੀਆ ਦੀ ਰੌਇਲ ਏਅਰ ਫੋਰਸ ਦੀ ਵੈੱਬਸਾਈਟ ਮੁਤਾਬਕ ਗ੍ਰੰਥੀ ਵਜੋਂ ਮਨਦੀਪ ਕੌਰ (ਫਲਾਈਟ ਲੈਫਟੀਨੈਂਟ) ਨੂੰ ਲਾਇਆ ਗਿਆ ਹੈ ਜੋ ਕਿ 2005 ਤੋਂ ਇਸ ਭੂਮਿਕਾ ਲਈ ਤਿਆਰੀ ਕਰ ਰਹੀ ਸੀ।

ਮੌਲਵੀ ਲਾਏ ਗਏ ਅਲੀ ਉਮਰ (ਫਲਾਈਟ ਲੈਫਟੀਨੈਂਟ) ਕੀਨੀਆ ਦੇ ਜੰਮਪਲ ਹਨ।

ਪੰਜਾਬ ਦੀ ਜੰਮ-ਪਲ ਮਨਦੀਪ ਕੌਰ ਇੰਜੀਨੀਅਰਿੰਗ ਵਿੱਚ ਡਾਕਟਰੇਟ ਕਰ ਰਹੀ ਹੈ।

ਮੰਦਿਰ ਦਾ ਪ੍ਰਸਾਦ ਖਾਣ ਨਾਲ 11 ਮੌਤਾਂ

ਕਰਨਾਟਕ ਵਿੱਚ ਮੰਦਿਰ ਦਾ ਪ੍ਰਸਾਦ ਖਾਣ ਨਾਲ 11 ਮੌਤਾਂ ਅਤੇ ਇੱਕ ਦਰਜਨ ਤੋਂ ਵਧੇਰੇ ਲੋਕਾਂ ਦੀ ਹਾਲਤ ਗੰਭੀਰ ਹੈ।

ਮੈਸੂਰ ਦੇ ਨੇੜੇ ਦੇ ਹਸਪਤਾਲਾਂ ਵਿੱਚ 70 ਤੋਂ ਵਧੇਰੇ ਲੋਕ ਦਾਖਲ ਦੱਸੇ ਜਾ ਰਹੇ ਹਨ।

ਇਹ ਘਟਨਾ ਸਿਲੀਗੁੜੀ ਪਿੰਡ ਦੇ ਕਿਚੁਕੁੱਟੀ ਮਾਰਮੱਮਾ ਪਿੰਡ ਦੀ ਹੈ। ਬੀਬੀਸੀ ਦੀ ਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਸ਼੍ਰੀਲੰਕਾ ਵਿੱਚ ਸਿਆਸੀ ਉਥਲ-ਪੁਥਲ

ਸ਼੍ਰੀ ਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਾਕਸੇ ਦੇ ਪੁੱਤਰ ਨਮਲ ਰਾਜਪਾਕਸੇ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਸ਼ਨਿੱਚਰਵਾਰ ਨੂੰ ਦੇਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।

ਇਸ ਤੋਂ ਪਹਿਲਾਂ ਸੰਸਦ ਰਾਜਪਾਕਸੇ ਖਿਲਾਫ ਦੋ ਬੇਭਰੋਸਗੀ ਮਤੇ ਪਾਸ ਕਰ ਚੁੱਕੀ ਹੈ।

ਸੁਪਰੀਮ ਕੋਰਟ ਨੇ ਰਾਸ਼ਟਰਪਤੀ ਵੱਲੋਂ ਸੰਸਦ ਭੰਗ ਕੀਤੇ ਜਾਣ ਦੇ ਫੈਸਲੇ ਦੇ ਹੁਕਾਮਾਂ ਉੱਪਰ ਆਰਜੀ ਰੋਕ ਲਾ ਦਿੱਤੀ ਸੀ ਜਿਸ ਮਗਰੋਂ ਸੰਸਦ ਦੀਆਂ ਬੈਠਕਾਂ ਸੱਦੀਆਂ ਗਈਆਂ ਸਨ। ਬੀਬੀਸੀ ਦੀ ਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਰਾਜਸਥਾਨ ਦੀ ਕਮਾਨ ਗਹਿਲੋਤ ਦੇ ਹੱਥ, ਸਚਿਨ 'ਕੋ-ਪਾਇਲਟ'

ਕਾਂਗਰਸ ਪਾਰਟੀ ਨੇ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ 67 ਸਾਲਾ ਗਹਿਲੋਤ ਦੀ ਮੁੱਖ ਮੰਤਰੀ ਵਜੋਂ ਤੀਜੀ ਪਾਰੀ ਹੋਵੇਗੀ।

ਦੋਵੇਂ ਜਣੇ 17 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ ਉਸੇ ਦਿਨ ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।

ਗਿਆਨ ਪੀਠ ਪੁਰਸਕਾਰ

ਉੱਘੇ ਅੰਗਰੇਜ਼ੀ ਲੇਖਕ ਅਮਤਾਵ ਘੋਸ਼ ਨੂੰ ਗਿਆਨ ਪੀਠ ਪੁਰਸਕਾਰ ਦਿੱਤਾ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਘੋਸ਼ ਨੂੰ ਇਸ ਤੋਂ ਪਹਿਲਾਂ ਪਦਮਸ਼੍ਰੀ ਅਤੇ ਸਾਹਿਤ ਅਕਾਦਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਨੇ 'ਦਿ ਗਲਾਸ ਪੈਲੇਸ' ਤੇ 'ਰਿਵਰ ਆਫ਼ ਸਮੋਕ' ਵਰਗੇ ਨਾਵਲ ਅੰਗਰੇਜ਼ੀ ਸਾਹਿਤ ਦੀ ਝੋਲੀ ਪਾਏ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)