ਕੀ ਵਿਧਾਨ ਸਭਾ ਚੋਣ ਨਤੀਜਿਆਂ ਨੇ ਵਧਾਇਆ ਨਵਜੋਤ ਸਿੱਧੂ ਦਾ ਰੁਤਬਾ - 5 ਅਹਿਮ ਖਬਰਾਂ

navjot sidhu

ਤਸਵੀਰ ਸਰੋਤ, Getty Images

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਦੇ ਸਟਾਰ ਪ੍ਰਚਾਰਕ ਦੇ ਤੌਰ 'ਤੇ ਸਿਰਫ਼ ਹਸਾਉਣ ਵਾਲੇ ਆਗੂ ਹੀ ਨਹੀਂ ਹਨ। ਉਨ੍ਹਾਂ ਨੇ ਕਾਂਗਰਸ ਲਈ ਤਿੰਨ ਸੂਬਿਆਂ ਵਿੱਚ ਜੰਮ ਕੇ ਪ੍ਰਚਾਰ ਕੀਤਾ ਸੀ।

ਹਿੰਦੁਸਤਾਨ ਟਾਈਮਜ਼ ਮੁਤਾਬਕ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਬਰਾਂਡਿੰਗ ਕਈ ਗੁਣਾ ਵੱਧ ਗਈ ਹੈ ਕਿਉਂਕਿ ਨਵੇਂ ਵੋਟਰਾਂ ਨੇ ਕਾਂਗਰਸ ਦਾ ਸਮਰਥਨ ਕੀਤਾ ਹੈ। ਸਿੱਧੂ ਚੋਣਾਂ ਤੋਂ ਪਹਿਲਾਂ ਪ੍ਰਚਾਰ ਮੁਹਿੰਮ ਵਿੱਚ ਉਭਰੇ।

17 ਦਿਨਾਂ ਵਿੱਚ ਪੰਜ ਰੈਲੀਆਂ ਕੀਤੀਆਂ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਛੱਤੀਸਗੜ੍ਹ ਵਿੱਚ ਚਾਰ ਦਿਨਾਂ ਲਈ ਪ੍ਰਚਾਰ ਕੀਤਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਛੇ-ਛੇ ਅਤੇ ਤੇਲੰਗਾਨਾ ਵਿੱਚ ਇੱਕ ਦਿਨ ਪ੍ਰਚਾਰ ਕੀਤਾ।

ਆਪਣੀਆਂ ਰੈਲੀਆਂ ਦੌਰਾਨ ਸਿੱਧੂ ਨੇ ਆਪਣੇ ਮਜ਼ਾਕੀਆਂ ਅੰਦਾਜ਼ ਵਿੱਚ ਭਾਜਪਾ ਸਰਕਾਰ 'ਤੇ ਕਟਾਕਸ਼ ਕੀਤੇ ਚਾਹੇ ਉਹ ਨੋਟਬੰਦੀ ਦਾ ਮੁੱਦਾ ਸੀ ਜਾਂ ਫਿਰ ਰਾਫੇਲ ਡੀਲ ਜਾਂ ਕਾਲਾਧਨ।

ਇਹ ਵੀ ਪੜ੍ਹੋ:

ਕੈਪਟਨ ਕਰਤਾਰਪੁਰ ਲਾਂਘੇ ਵਿਚ ਅੜਿੱਕੇ ਨਾ ਪਾਉਣ: ਬਾਦਲ

ਪੰਜਾਬੀ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਵਿਚ ਰੋੜੇ ਅਟਕਾਉਣ ਤੋਂ ਵਰਜਿਆ ਹੈ।

prakash singh badal

ਤਸਵੀਰ ਸਰੋਤ, Getty Images

ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੀ ਚਿੰਤਾ ਕਰਨ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਉੱਤੇ ਛੱਡ ਦੇਣੀ ਚਾਹੀਦੀ ਹੈ ਤੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਕੀਤੇ ਉਪਰਾਲੇ ਦਾ ਸਮਰਥਨ ਕਰਨਾ ਚਾਹੀਦਾ ਹੈ।

ਵਿਆਹ ਵਿੱਚ ਕਿੰਨੇ ਮਹਿਮਾਨ ਆ ਸਕਣਗੇ?

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਖਾਣੇ ਦੀ ਬਰਬਾਦੀ ਨੂੰ ਰੋਕਣ ਲਈ ਖਰਚੀਲੇ ਵਿਆਹਾਂ ਵਿੱਚ ਮਹਿਮਾਨਾਂ ਦੀ ਗਿਣਤੀ ਸੀਮਿਤ ਕਰਨ ਉੱਤੇ ਵਿਚਾਰ ਕਰ ਰਹੀ ਹੈ।

ਦਿੱਲੀ ਦੇ ਚੀਫ ਸਕੱਤਰ ਵਿਜੇ ਕੁਮਾਰ ਦੇਵ ਨੇ ਕਿਹਾ, ''ਇੱਕ ਪਾਸੇ ਅਸੀਂ ਮਹਿਮਾਨਾਂ ਨੂੰ ਸੀਮਿਤ ਕਰ ਸਕਦੇ ਹਾਂ ਅਤੇ ਦੂਜੇ ਪਾਸੇ ਖੁਰਾਕ ਸੁਰੱਖਿਆ ਅਤੇ ਸਟੈਂਡਰਡ ਕਾਨੂੰਨ (ਫੂਡ ਸੇਫਟੀ ਐਂਡ ਸਟੈਂਡਰਡ ਲਾਅ) ਤਹਿਤ ਕੇਟਰਰ ਅਤੇ ਬੇਸਹਾਰਾ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਵਾਲੇ ਗੈਰ-ਸਰਕਾਰੀ ਸੰਗਠਨਾਂ ਵਿਚਕਾਰ ਪ੍ਰਬੰਧ ਕੀਤਾ ਜਾ ਸਕਦਾ ਹੈ।''

wedding

ਤਸਵੀਰ ਸਰੋਤ, Getty Images

ਅਦਾਲਤ ਨੇ ਦੇਵ ਨੂੰ ਕਿਹਾ ਕਿ ਪਹਿਲਾਂ ਇਸ ਮਾਮਲੇ ਵਿੱਚ ਇੱਕ ਨੀਤੀ ਤਿਆਰ ਕੀਤੀ ਜਾਵੇ। ਇਸ ਤੋਂ ਬਾਅਦ ਚੁੱਕੇ ਗਏ ਕਦਮਾਂ ਨੂੰ ਠੀਕ ਢੰਗ ਨਾਲ ਅਮਲ ਕਰਨਾ ਹੋਵੇਗਾ।

ਦਿੱਲੀ ਸਰਕਾਰ ਨੇ ਇਸ ਮਾਮਲੇ ਵਿੱਚ ਨੀਤੀ ਤਿਆਰ ਕਰਨ ਲਈ ਅੱਠ ਹਫ਼ਤਿਆਂ ਦਾ ਸਮਾਂ ਮੰਗਿਆ ਹੈ।

ਮਹਿਲਾ ਕ੍ਰਿਕਟ ਟੀਮ ਲਈ ਕੋਚ ਸਬੰਧੀ ਵਿਵਾਦ ਵਧਿਆ

ਦਿ ਟ੍ਰਿਬਿਊਨ ਮੁਤਾਬਕ ਕਮੇਟੀ ਆਫ਼ ਐਡਮਿੰਸਟਰੇਟਰਜ਼ ਦੇ ਚੇਅਰਮੈਨ ਵਿਨੋਦ ਰਾਏ ਅਤੇ ਮੈਂਬਰ ਡਾਇਨਾ ਇਦੁਲਜੀ ਵਿਚਾਲੇ ਟਕਰਾਅ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ।

ਮੌਜੂਦਾ ਟਕਰਾਅ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ ਕੋਚ ਦੀ ਚੋਣ ਲਈ ਬਣਾਈ ਜਾ ਰਹੀ ਕਮੇਟੀ ਸਬੰਧੀ ਹੈ। ਇਸ ਕਮੇਟੀ ਵਿੱਚ ਕਪਿਲ ਦੇਵ, ਅੰਸ਼ੁਮਨ ਗਾਇਕਵਾੜ, ਸ਼ਾਂਤਾ ਰੰਗਸਵਾਮੀ ਸ਼ਾਮਿਲ ਹਨ।

harmanpreet kaur

ਤਸਵੀਰ ਸਰੋਤ, Getty Images

ਡਾਇਨਾ ਨੇ ਬੀਸੀਸੀਆਈ ਦੇ ਸੀਈਓ ਰਾਹੁਲ ਜੋਹਰੀ ਅਤੇ ਜਨਰਲ ਸਕੱਤਰ ਸਬਾ ਕਰੀਮ ਨੂੰ ਈਮੇਲ ਲਿਖਿਆ ਹੈ, "ਵਿਨੋਦ ਰਾਏ ਖੁਦ ਹੀ ਇਕੱਲੇ ਫੈਸਲੇ ਨਹੀਂ ਲੈ ਸਕਦੇ। ਮੇਰੇ ਦਸਤਖਤ ਦੇ ਬਿਨਾਂ ਇਸ ਦੀ ਕਾਰਵਾਈ ਪੂਰੀ ਨਹੀਂ ਹੋ ਸਕਦੀ ਕਿਉਂਕਿ ਮੇਰੀ ਮਨਜ਼ੂਰੀ ਨਹੀਂ ਲਈ ਗਈ ਹੈ।"

ਹਰਮਨਪ੍ਰੀਤ ਕੌਰ ਵੱਲੋਂ ਰਮੇਸ਼ ਪੋਵਾਰ ਨੂੰ ਹੀ ਕੋਚ ਰੱਖੇ ਜਾਣ ਦੀ ਮੰਗ ਦਾ ਸਮਰਥਨ ਕਰਦਿਆਂ ਡਾਇਨਾ ਨੇ ਕਿਹਾ ਹੈ ਕਿ ਮਰਦਾਂ ਅਤੇ ਔਰਤਾਂ ਦੀ ਟੀਮ ਵਿੱਚ ਫਰਕ ਕਿਉਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ, "ਮਹਿਲਾ ਖਿਡਾਰਣਾਂ ਵੱਲੋਂ ਕੋਚ ਦੀ ਮੰਗ ਸਬੰਧੀ ਈ-ਮੇਲ ਲਿਖਣ ਵਿੱਚ ਮੈਨੂੰ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ।"

"ਉਹ ਸੱਚਾਈ ਨਾਲ ਆਪਣੇ ਵਿਚਾਰ ਰੱਖ ਰਹੀਆਂ ਹਨ। ਵਿਰਾਟ ਕੋਹਲੀ ਦੀ ਤਰ੍ਹਾਂ ਨਹੀਂ ਜਿਸ ਨੇ ਅਕਸਰ ਸੀਈਓ ਜੋਹਰੀ ਨੂੰ ਮੈਸੇਜ ਭੇਜੇ ਅਤੇ ਤੁਸੀਂ ਉਸ ਉੱਤੇ ਕਾਰਵਾਈ ਕੀਤੀ ਅਤੇ ਕੋਚ ਬਦਲ ਦਿੱਤਾ। ਜੇ ਵਿਰਾਟ ਆਪਣੀ ਪਸੰਦ ਦਾ ਕੋਚ ਲੈ ਸਕਦਾ ਹੈ ਤਾਂ ਫਿਰ ਹਰਮਨਪ੍ਰੀਤ ਕਿਉਂ ਨਹੀਂ।"

ਅਮਰੀਕਾ ਨੇ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੀ ਕਾਲੀ ਸੂਚੀ ਵਿੱਚ ਸ਼ਾਮਿਲ ਕੀਤਾ

ਪਾਕਿਸਤਾਨੀ ਅਖਬਾਰ ਡੌਨ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਨੂੰ ਉਨ੍ਹਾਂ ਬਲੈਕਲਿਸਟ ਦੇਸਾਂ ਦੀ ਸੂਚੀ ਵਿੱਚ ਸਾਮਿਲ ਕਰ ਦਿੱਤਾ ਹੈ ਜੋ ਕਿ ਧਾਰਕਿਮ ਆਜ਼ਾਦੀ ਦੀ ਉਲੰਘਣਾ ਕਰਦੇ ਹਨ ਅਤੇ ਘੱਟ-ਗਿਣਤੀਆਂ ਉੱਤੇ ਦਬਾਅ ਪਾਉਂਦੇ ਹਨ।

U.S. Secretary of State Mike Pompeo

ਤਸਵੀਰ ਸਰੋਤ, Getty Images

ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਕਹਿਣਾ ਹੈ ਕਿ ਉਨ੍ਹਾਂ ਨੇ 'ਕਾਂਗਰੈਸ਼ਨਲ ਮੈਨਡੇਟਡ ਰਿਪੋਰਟ' ਵਿੱਚ ਪਾਕਿਸਤਾਨ ਨੂੰ 'ਖਾਸ ਧਿਆਨ ਦੇਣ ਵਾਲਾ ਦੇਸ' ਕਰਾਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਅਮਰੀਕੀ ਸਰਕਾਰ ਆਜ਼ਾਦੀ ਦੇ ਉਲੰਘਣਾਂ ਨੂੰ ਖਤਮ ਕਰਨ ਲਈ ਦਬਾਅ ਪਾਉਣ ਲਈ ਮਜਬੂਰ ਹੈ।

ਇਹ ਵੀ ਪੜ੍ਹੋ:

9 ਹੋਰ ਦੇਸ ਇਸ ਸੂਚੀ ਵਿੱਚ ਇਸ ਸਾਲ ਵੀ ਸ਼ਾਮਿਲ ਹਨ ਜਿਨ੍ਹਾਂ ਵਿੱਚ ਚੀਨ, ਇਰੀਟ੍ਰੀਆ, ਇਰਾਨ, ਮਿਆਂਮਾਰ, ਉੱਤਰੀ ਕੋਰੀਆ, ਸਾਊਦੀ ਅਰਬ, ਸੁਡਾਨ, ਤਾਜਿਕਿਸਤਾਨ ਅਤੇ ਤੁਰਕਮੇਨਿਸਤਾਨ ਹਨ।

ਇਹ ਵੀਡੀਓ ਤੁਾਹਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)