ਰਾਜਸਥਾਨ, ਮੱਧ ਪ੍ਰਦੇਸ ਤੇ ਛੱਤੀਸਗੜ੍ਹ ’ਚ ਇਨ੍ਹਾਂ ਨੇ ਕਾਂਗਰਸ ਨੂੰ ਇਸ ਤਰ੍ਹਾਂ ਦੁਆਈ ਜਿੱਤ

ਭਾਰਤ ਦੇ ਪੰਜ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦੀ ਸ਼ਾਮ 7 ਵਜੇ ਤੱਕ ਦੇ ਰੁਝਾਨ ਤੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਲਈ ਵੱਡਾ ਝਟਕਾ ਦਿੰਦੇ ਨਜ਼ਰ ਆ ਰਹੇ ਹਨ।

ਛੱਤੀਸਗੜ੍ਹ ਵਿੱਚ ਕਾਂਗਰਸ ਸਪੱਸ਼ਟ ਬਹੁਮਤ ਵੱਲ ਵਧ ਰਹੀ ਹੈ, ਰਾਜਸਥਾਨ ਵਿੱਚ ਕਾਂਗਰਸ ਰਾਜ ਦੇ ਅਸਾਰ ਬਣ ਰਹੇ ਹਨ, ਮੱਧ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਵਿੱਚ ਫਸਵਾਂ ਮੁਕਾਬਲਾ ਦਿਖ ਰਿਹਾ ਹੈ ਤੇ ਤੇਲੰਗਾਨਾ ਵਿੱਚ ਟੀਆਰਐੱਸ ਮੁੜ ਝੰਡੀ ਦੀ ਕੁਸ਼ਤੀ ਜਿੱਤ ਰਹੀ ਹੈ।

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ।

ਰਾਜਸਥਾਨ ਵਿੱਚ ਟੀਮ ਵਰਕ ਦੇ ਜਲਵੇ

ਰਾਜਸਥਾਨ ਤੋਂ ਬੀਬੀਸੀ ਲਈ ਨਾਰਾਇਣ ਬਾਰੇ ਅਨੁਸਾਰ ਰਾਜਸਥਾਨ ਵਿੱਚ ਵਿੱਚ ਸਫ਼ਲਤਾ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀਆਂ ਬਰੂਹਾਂ 'ਤੇ ਖੜ੍ਹੀ ਹੈ। ਇੱਕ ਕੋਲ ਤਜੁਰਬਾ ਸੀ ਤਾਂ ਦੂਜੇ ਕੋਲ ਜਨੂੰਨ ਕਿ ਹਸਰਤ ਨੂੰ ਅਸਲੀਅਤ ਦੀ ਜ਼ਮੀਨ ਦਿਖਾਉਣੀ ਹੈ।

ਦੋਹਾਂ ਆਗੂਆਂ ਨੇ ਮਿਲ ਕੇ ਕੰਮ ਕੀਤਾ ਅਤੇ ਰਾਜਸਥਾਨ ਵਿੱਚ ਬਨਵਾਸ ਕੱਟ ਰਹੀ ਕਾਂਗਰਸ ਨੂੰ ਰਾਜ ਮਹਿਲਾਂ ਦਾ ਰਾਹ ਦਿਖਾ ਰਹੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਦੋਹਾਂ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਮੰਨੇ ਜਾ ਰਹੇ ਹਨ ਪਰ ਸੱਤਾ ਹਾਸਲ ਕਰਨ ਦੀ ਦੌੜ ਨੇ ਇਨ੍ਹਾਂ ਦੋਹਾਂ ਵਿੱਚ ਹਾਲੇ ਇੰਨੀ ਕੁੜਤੱਣ ਨਹੀਂ ਭਰੀ ਕਿ ਪਾਰਟੀ ਦੇ ਅੰਦਰ ਹੀ ਬਗਾਵਤ ਉੱਠ ਖੜ੍ਹੇ ਅਤੇ ਸਰਕਾਰ ਬਣਾਉਣ ਦੇ ਰਾਹ ਵਿੱਚ ਰੁਕਾਵਟ ਬਣ ਜਾਵੇ। ਘਰ ਵਿੱਚ ਰੱਖੇ ਭਾਂਡੇ ਖੜਕੇ ਵੀ ਸਨ।

ਪਰ ਘਰ ਦੇ ਕਲੇਸ਼ ਦੀ ਭਾਫ ਬਾਹਰ ਨਹੀਂ ਨਿਕਲੀ। ਲਗਪਗ ਤਿੰਨ ਮਹੀਨੇ ਪਹਿਲਾਂ ਸੂਬੇ ਦੇ ਕਰੌਲੀ ਵਿੱਚ ਕਾਂਗਰਸ ਦੀ ਸੰਕਲਪ ਰੈਲੀ ਵਿੱਚ ਦੋਹਾਂ ਆਗੂ ਇੱਕੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲੇ।

ਪਾਇਲਟ ਮੋਟਰਸਾਈਕਲ ਚਲਾ ਰਹੇ ਸਨ ਤੇ ਗਹਿਲੋਤ ਉਨ੍ਹਾਂ ਦੇ ਹਮ ਰਾਹ ਬਣੇ। ਇਸ ਬਾਰੇ ਰਾਜਸਥਾਨ ਦੀ ਭਾਜਪਾ ਸਰਕਾਰ ਦੇ ਆਵਾਜਾਈ ਮੰਤਰੀ ਨੇ ਮੀਡੀਆ ਨੂੰ ਕਿਹਾ, "ਉਹ ਬਗੈਰ ਹੈਲਮਟ ਦੇ ਗੱਡੀ ਚਲਾ ਕੇ ਨਿਕਲੇ ਹਨ। ਜਿਸ ਨਾਲ ਜਨਤਾ ਵਿੱਚ ਗਲਤ ਸੰਦੇਸ਼ ਜਾਵੇਗਾ।"

ਛੱਤੀਸਗੜ੍ਹ ਵਿੱਚ ਕਮਜ਼ੋਰ ਕਾਂਗਰਸ ਨੂੰ ਰਾਹ ਦਿਖਾਉਣ ਵਾਲੇ ਭੂਪੇਸ਼ ਬਘੇਲ

ਰਾਏਪੁਰ ਤੋਂ,ਬੀਬੀਸੀ ਲਈਆਲੋਕ ਕੁਮਾਰ ਪੁਤੁਲਅਨੁਸਾਰ ਭੂਪੇਸ਼ ਬਘੇਲ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਉਸ ਸਮੇਂ ਸੰਭਾਲਿਆ ਜਦੋਂ ਸੂਬੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਦੇ ਵੱਡੇ ਆਗੂ ਝੀਰਾਮ ਘਾਟੀ ਵਿੱਚ ਇੱਕ ਕਥਿਤ ਨਕਸਲੀ ਹਮਲੇ ਵਿੱਚ ਮਾਰ ਦਿੱਤੇ ਗਏ ਸਨ ਅਤੇ ਪਾਰਟੀ ਸੂਬੇ ਵਿੱਚ 0.73 ਫੀਸਦੀ ਦੇ ਮਾਮੂਲੀ ਫਰਕ ਨਾਲ ਚੋਣਾਂ ਹਾਰ ਗਈ ਸੀ।

ਭੂਪੇਸ਼ ਬਘੇਲ ਦੀ ਸਿਆਹ ਰੰਗੀ ਐਸਯੂਵੀ ਦਾ ਮੀਟਰ ਦਸਦਾ ਹੈ ਕਿ ਉਨ੍ਹਾਂ ਦੀ ਗੱਡੀ ਹੁਣ ਤੱਕ 1,97,000 ਕਿਲੋਮੀਟਰ ਚੱਲ ਚੁੱਕੀ ਹੈ।

ਉਨ੍ਹਾਂ ਦੇ ਡਰਾਈਵਰ ਦਸਦੇ ਹਨ ਕਿ ਇਹ ਗੱਡੀ ਉਨ੍ਹਾਂ ਕੋਲ ਮਾਰਚ 2015 ਤੋਂ ਹੈ। ਪ੍ਰਧਾਨ ਬਣਨ ਤੋਂ ਜਿਨ੍ਹਾਂ ਦੋ ਹੋਰ ਗੱਡੀਆਂ ਦੀ ਵਰਤੋਂ ਉਨ੍ਹਾਂ ਨੇ ਕੀਤੀ ਉਨ੍ਹਾਂ ਨੂੰ ਵੀ ਜੋੜ ਲਿਆ ਜਾਵੇ ਤਾਂ ਭੂਪੇਸ਼ ਹੁਣ ਤੱਕ 2,75,000 ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ।

ਇਹ ਦੱਸਦਾ ਹੈ ਕਿ ਪਿਛਲੇ ਪੰਜਾਂ ਸਾਲਾਂ ਵਿੱਚ ਸੂਬਾ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਵੇਂ ਇਸ ਛੋਟੇ ਜਿਹੇ ਸੂਬੇ ਵਿੱਚ ਭਰਮਣ ਕੀਤਾ ਹੈ ਅਤੇ ਉਹ ਵੀ ਸਿਰਫ਼ ਗੱਡੀਆਂ ਨਾਲ ਨਹੀਂ ਹੋਇਆ।

ਉਨ੍ਹਾਂ ਨੇ ਪਿਛਲੇ ਪੰਜਾਂ ਸਾਲ ਵਿੱਚ ਵੱਖੋ-ਵੱਖ ਮੁੱਦਿਆਂ ਬਾਰੇ ਲਗਪਗ 1 ਹਜ਼ਾਰ ਕਿਲੋਮੀਟਰ ਦੇ ਸਫ਼ਰ ਕੀਤੇ ਹਨ।

ਇਨ੍ਹਾਂ ਮੁੱਦਿਆਂ ਵਿੱਚ ਕਿਸਾਨਾਂ ਤੋਂ ਲੈ ਕੇ ਆਦੀਵਾਸੀਆਂ ਦੇ ਜੰਗਲਾਂ ਉੱਪਰ ਅਧਿਕਾਰ ਜੋ ਕਿ ਜਲ, ਜੰਗਲ, ਜ਼ਮੀਨ ਤੋਂ ਲੈ ਕੇ ਨੋਟਬੰਦੀ ਨਾਲ ਪੈਦਾ ਹੋਈ ਲੋਖ ਪੀੜਾ ਵੀ ਸ਼ਾਮਲ ਹੈ।

ਤੇਲੰਗਾਨਾ ਵਿਚ ਸਮਾਜ ਭਲਾਈ ਸਕੀਮਾਂ ਦਾ ਕਰਿਸ਼ਮਾਂ

ਤੇਲੰਗਾਨਾ 'ਚ ਪੰਜ ਸਾਲਾਂ ਦੇ ਰਾਜ ਤੋਂ ਬਾਅਦ ਟੀਆਰਐੱਸ ਮੁੜ ਜਿੱਤਦੀ ਨਜ਼ਰ ਆ ਰਹੀ ਹੈ। ਬੀਬੀਸੀ-ਤੇਲੁਗੂ ਦੇ ਐਡੀਟਰ ਸ੍ਰੀਰਾਮ ਗੋਪੀਸੈੱਟੀ ਮੁਤਾਬਕ ਇਸ ਦਾ ਮੁੱਖ ਕਾਰਨ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀਆਂ ਸਮਾਜ ਭਲਾਈ ਸਕੀਮਾਂ ਹਨ। ਇਨ੍ਹਾਂ 'ਚ ਸ਼ਾਮਲ ਹਨ:

  • ਕਿਸਾਨਾਂ ਦੇ ਖਾਤਿਆਂ 'ਚ ਹਰ ਸਾਲ 8,000 ਰੁਪਏ
  • ਬਜ਼ੁਰਗਾਂ ਨੂੰ ਕਰੀਬ 1,500 ਰੁਪਏ ਪ੍ਰਤੀ ਮਹੀਨਾ ਪੈਨਸ਼ਨ
  • ਵਿਆਹ ਵੇਲੇ ਲੜਕੀਆਂ ਨੂੰ 1 ਲੱਖ ਰੁਪਏ

ਇਸ ਤੋਂ ਇਲਾਵਾ ਟੀਆਰਐੱਸ ਦਾ ਪ੍ਰਚਾਰ ਵੀ ਕੰਮ ਕਰ ਗਿਆ ਲਗਦਾ ਹੈ ਜਿਸ ਵਿੱਚ ਉਹ ਕਾਂਗਰਸ ਨਾਲ ਗਠਜੋੜ 'ਚ ਸ਼ਾਮਲ ਟੀਡੀਪੀ ਨੂੰ "ਤੇਲੰਗਾਨਾ-ਵਿਰੋਧੀ" ਆਖਦੇ ਰਹੇ। ਟੀਡੀਪੀ ਮੂਲ ਤੌਰ 'ਤੇ ਆਂਧਰਾ ਪ੍ਰਦੇਸ਼ ਦੀ ਪਾਰਟੀ ਹੈ ਅਤੇ ਤੇਲੰਗਾਨਾ ਨੂੰ ਆਂਧਰਾ ਪ੍ਰਦੇਸ਼ 'ਚੋਂ ਹੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)