ਰਾਜਸਥਾਨ ਸਮੇਤ ਤਿੰਨ ਸੂਬਿਆਂ ’ਚ ਕਾਂਗਰਸ ਦੀ ‘ਕਾਮਯਾਬੀ’ ਦਾ ਜਸ਼ਨ ਸ਼ੁਰੂ: ਤਸਵੀਰਾਂ

ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਚ ਤਿੰਨ ਸੂਬਿਆਂ 'ਚ ਅੱਗੇ ਨਿਕਲਣ ਤੋਂ ਬਾਅਦ ਕਾਂਗਰਸ ਦੇ ਦਿੱਲੀ ਦਫਤਰ 'ਚ ਜਸ਼ਨ ਦਾ ਮਾਹੌਲ ਦੁਪਹਿਰ ਨੂੰ ਹੀ ਬਣ ਗਿਆ ਸੀ।

ਕਾਂਗਰਸ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਜਿੱਤਦੀ ਨਜ਼ਰ ਆ ਰਹੀ ਸੀ। ਮਿਜ਼ੋਰਮ 'ਚ ਸਥਾਨਕ ਪਾਰਟੀ ਮਿਜ਼ੋ ਨੈਸ਼ਨਲ ਫਰੰਟ ਅੱਗੇ ਸੀ ਜਦ ਕਿ ਤੇਲੰਗਾਨਾ 'ਚ ਟੀਆਰਐੱਸ ਮੁੜ ਸੱਤਾ ਹਾਸਲ ਕਰਦੀ ਦਿਸ ਰਹੀ ਸੀ।

ਦਿੱਲੀ 'ਚ ਜਸ਼ਨ ਦੀਆਂ ਕੁਝ ਤਸਵੀਰਾਂ

ਰਾਜਸਥਾਨ ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਨੇ ਕਿਹਾ ਕਿ ਸ਼ੁਰੂਆਤੀ ਰੁਝਾਨ ਤੋਂ ਸਾਫ ਹੈ ਕਿ ਕਾਂਗਰਸ ਸਰਕਾਰ ਬਣਾ ਰਹੀ ਹੈ।

ਮੁੱਖ ਮੰਤਰੀ ਕੌਣ ਹੋਵੇਗਾ? ਇਸ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਉੱਪਰ ਰਾਹੁਲ ਗਾਂਧੀ ਅਤੇ ਵਿਧਾਇਕ ਚਰਚਾ ਕਰਨਗੇ।

"ਅਸੀਂ ਮਿਲ ਕੇ ਕੰਮ ਕੀਤਾ ਹੈ।" ਉਨ੍ਹਾਂ ਕਾਮਯਾਬੀ ਨੂੰ ਰਾਹੁਲ ਗਾਂਧੀ ਲਈ ਤੋਹਫ਼ਾ ਆਖਿਆ।

'ਰਾਹੁਲ ਅਗਲੇ ਪ੍ਰਧਾਨ ਮੰਤਰੀ'

ਰੁਝਾਨਾਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਮੁਤਾਬਕ ਰਾਹੁਲ ਗਾਂਧੀ ਅਗਲੇ ਪ੍ਰਧਾਨ ਮੰਤਰੀ ਵੀ ਜ਼ਰੂਰ ਬਨਣਗੇ। "ਅੱਜ ਤੋਂ ਬਾਅਦ ਨੌਜਵਾਨ ਆਗੂ ਰਾਹੁਲ ਗਾਂਧੀ ਹੋਰ ਅੱਗੇ ਆਉਣਗੇ ਅਤੇ ਭਾਰਤ ਨੂੰ ਨਵਾਂ ਰਾਹ ਦਿਖਾਉਣਗੇ।"

ਸਥਾਨਕ ਪਾਰਟੀਆਂ ਨੂੰ ਵੀ ਕਾਫੀ ਸਮਰਥਨ

ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਕਿਹਾ ਕਿ ਸਥਾਨਕ ਪਾਰਟੀਆਂ ਨੂੰ ਵੀ ਕਾਫੀ ਸਮਰਥਨ ਮਿਲਿਆ ਹੈ ਅਤੇ ਕਾਂਗਰਸ ਵੀ ਹੁਣ ਗੱਠਜੋੜ ਕਰਨ ਦਾ ਵੱਲ ਸਿੱਖ ਚੁੱਕੀ ਹੈ। ਐੱਨਡੀਟੀਵੀ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਫ ਹੈ ਕਿ ਨਵੇਂ ਸਮੀਕਰਨ ਸੂਬਾਵਾਰ ਬਨਣਗੇ ਅਤੇ ਲੋਕ ਸਭਾ ਚੋਣਾਂ ਉੱਪਰ ਇਨ੍ਹਾਂ ਨਤੀਜਿਆਂ ਦਾ ਬਹੁਤ ਅਸਰ ਪਵੇਗਾ। "ਮਾਇਆਵਤੀ ਦੀ ਬਸਪਾ ਵੱਡੀ ਪਲੇਅਰ ਹੋਵੇਗੀ।"

ਮੱਧ ਪ੍ਰਦੇਸ਼ 'ਚ ਰੁਝਾਨਾਂ ਉੱਪਰ ਕਾਂਗਰਸ ਆਗੂ ਜੋਤਿਰਾਦਿੱਤਿਆ ਸਿੰਧੀਆ ਨੇ ਟਵਿੱਟਰ ਉੱਪਰ ਸਾਥੀਆਂ ਨੂੰ ਵਧਾਈ ਦਿੱਤੀ

ਵੀਡੀਓ: ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੇ ਦਿੱਲੀ ਦੇ ਕਾਂਗਰਸ ਦਫਤਰ ਦਾ ਮਾਹੌਲ ਦਿਖਾਇਆ

ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਨੁਕਸਾਨ?

ਕਾਂਗਰਸ ਆਗੂ ਸ਼ਕੀਲ ਅਹਿਮਦ ਨੇ ਐੱਨਡੀਟੀਵੀ-ਹਿੰਦੀ ਉੱਪਰ ਕਿਹਾ ਕਿ ਅੱਜ ਫੈਸਲਾ ਕਰਨ ਵਾਲੇ ਸੂਬਿਆਂ 'ਚ ਹੁਣ ਲੋਕ ਸਭਾ ਚੋਣਾਂ 'ਚ ਵੀ ਇਹੋ ਜਿਹੇ ਰੁਝਾਨ ਰਹਿਣਗੇ ਤੇ ਭਾਜਪਾ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ, "ਨੋਟਬੰਦੀ ਦਾ ਨੁਕਸਾਨ ਹੁਣ ਸਾਫ ਹੈ, ਭਾਵੇਂ ਮੀਡੀਆ ਜੋ ਮਰਜੀ ਕਹਿੰਦਾ ਰਹੇ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)