ਬਰਗਾੜੀ ਮੋਰਚਾ: ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ - ਧਿਆਨ ਸਿੰਘ ਮੰਡ

ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਅੰਮ੍ਰਿਤਸਰ ਬੰਬ ਧਮਾਕੇ ਵਰਗੀ ਘਟਨਾ ਦੀ ਨਿਖੇਧੀ ਕਰਦੇ ਹਨ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਅੰਮ੍ਰਿਤਸਰ ਬੰਬ ਧਮਾਕੇ ਵਰਗੀ ਘਟਨਾ ਦੀ ਨਿਖੇਧੀ ਕਰਦੇ ਹਨ

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਜਲਦ ਹੀ ਸੱਚਾ ਦੇ ਸੁੱਚਾ ਅਕਾਲੀ ਦਲ ਹੋਂਦ ਵਿੱਚ ਆਵੇਗਾ।

ਉਨ੍ਹਾਂ ਨੇ ਇਹ ਸ਼ਬਦ ਬਰਗਾੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਇੱਕ ਇਕੱਠ ਵਿੱਚ ਕਹੇ।

ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਧਿਆਨ ਸਿੰਘ ਮੰਡ ਨੇ ਕਿਹਾ, "ਅਸੀਂ ਪੰਥ ਨੂੰ ਇਹ ਭਰੋਸਾ ਦੁਵਾਉਂਦੇ ਹਾਂ ਕਿ ਜਿੱਥੇ ਅਸੀਂ ਬਰਗਾੜੀ ਦਾ ਇਹ ਮੋਰਚਾ ਜਿੱਤਾਂਗੇ ਉੱਥੇ ਹੀ ਪੰਥ ਲਈ ਇੱਕ ਨਵਾਂ ਰਸਤਾ ਵੀ ਤਿਆਰ ਕਰਾਂਗੇ। ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਹੈ ਤੇ ਹੁਣ ਉਹ ਬਾਦਲ ਦਲ ਬਣ ਗਿਆ ਹੈ।''

"ਹੁਣ ਜਲਦ ਹੀ ਅਸੀਂ ਇੱਕ ਸੱਚਾ ਤੇ ਸੁੱਚਾ ਅਕਾਲੀ ਦਲ ਤਿਆਰ ਕਰਾਂਗੇ।''

ਇਹ ਵੀ ਪੜ੍ਹੋ:

ਧਿਆਨ ਸਿੰਘ ਮੰਡ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਫੈਸਲੇ ਨਾਲ ਕਾਫੀ ਖੁਸ਼ੀ ਹੈ। ਦੋਵਾਂ ਦੇਸਾਂ ਵਿਚਾਲੇ ਹਰ ਤਰੀਕੇ ਦੀ ਕੂੜਤਨ ਨੂੰ ਦੂਰ ਕਰਨਾ ਚਾਹੀਦਾ ਹੈ।

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਪਣਾ ਮੁਲਕ ਨਾ ਹੋਣ ਕਾਰਨ ਉਨ੍ਹਾਂ ਨੂੰ ਲਾਂਘੇ ਲਈ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਪਣਾ ਮੁਲਕ ਨਾ ਹੋਣ ਕਾਰਨ ਉਨ੍ਹਾਂ ਨੂੰ ਲਾਂਘੇ ਲਈ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ

19 ਨਵੰਬਰ ਨੂੰ ਹੋਏ ਅੰਮ੍ਰਿਤਸਰ ਬੰਬ ਧਮਾਕੇ ਦੀ ਧਿਆਨ ਸਿੰਘ ਮੰਡ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੇ ਰਾਹ 'ਤੇ ਮੋਰਚਾ ਚਲਾਉਣਾ ਚਾਹੁੰਦੇ ਹਨ।

'ਸਾਡਾ ਵੱਖਰਾ ਮੁਲਕ ਨਹੀਂ ਇਸ ਲਈ ਕਰਦੇ ਮਿੰਨਤਾਂ'

ਪਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦਿੱਤੇ ਬਿਆਨਾਂ 'ਤੇ ਖਦਸ਼ੇ ਪ੍ਰਗਟ ਕੀਤੇ।

ਉਨ੍ਹਾਂ ਕਿਹਾ, "ਅਸੀਂ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਦਾ ਵੀਡੀਓ ਦੇਖਿਆ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਹਮਲਾ ਕਰਨ ਵਾਲੇ ਨੌਜਵਾਨ ਮੌਨੇ ਸਨ ਪਰ ਪੰਜਾਬ ਪੁਲਿਸ ਦੀ ਜਾਂਚ ਵਿੱਚ ਕੁਝ ਹੋਰ ਹੀ ਸਾਹਮਣੇ ਆਇਆ, ਇਸ ਲਈ ਡੀਜੀਪੀ ਦੇ ਬਿਆਨ ਸ਼ੱਕ ਦੇ ਘੇਰੇ ਵਿੱਚ ਹਨ।''

ਬਰਗਾੜੀ ਦੇ ਇਕੱਠ ਵਿੱਚੋਂ ਸਰਕਾਰ ਨੂੰ ਮੰਗਾਂ ਪੂਰੀ ਕਰਨ ਲਈ ਅਪੀਲ ਕੀਤੀ ਗਈ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਬਰਗਾੜੀ ਦੇ ਇਕੱਠ ਵਿੱਚੋਂ ਸਰਕਾਰ ਨੂੰ ਮੰਗਾਂ ਪੂਰੀ ਕਰਨ ਲਈ ਅਪੀਲ ਕੀਤੀ ਗਈ

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, "ਕਰਤਾਰਪੁਰ ਸਾਹਿਬ ਸਿੱਖਾਂ ਦਾ ਹੋਮ ਲੈਂਡ ਹੈ ਪਰ ਸਾਡਾ ਵੱਖਰਾ ਮੁਲਕ ਨਾ ਹੋਣ ਕਾਰਨ ਅਸੀਂ ਮਿੰਨਤਾਂ ਕਰ ਰਹੇ ਹਾਂ ਕਿ ਸਾਨੂੰ ਲਾਂਘਾ ਦੇ ਦਿਓ।''

ਬਰਗਾੜੀ ਦੇ ਇਸ ਸਮਾਗਮ ਵਿੱਚੋਂ ਨਵੇਂ ਸਿਆਸੀ ਦਲ ਬਣਨ ਦੇ ਵੀ ਕੁਝ ਸੰਕੇਤ ਮਿਲੇ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਬਰਗਾੜੀ ਦੇ ਇਸ ਸਮਾਗਮ ਵਿੱਚੋਂ ਨਵੇਂ ਸਿਆਸੀ ਦਲ ਬਣਨ ਦੇ ਵੀ ਕੁਝ ਸੰਕੇਤ ਮਿਲੇ

ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਲਾਏ ਇਸ ਮੋਰਚੇ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਹੋ ਕੇ ਦੁਖ ਮਨਾ ਰਹੇ ਹਨ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)